12 ਨਵੰਬਰ
From Wikipedia, the free encyclopedia
Remove ads
12 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 316ਵਾਂ (ਲੀਪ ਸਾਲ ਵਿੱਚ 317ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 49 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 28 ਕੱਤਕ ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
- ਵਿਸ਼ਵ ਨਿਮੋਨੀਆ ਦਿਵਸ।
- ਡਾਕਟਰ ਦਿਵਸ(ਸੁਨ-ਯਾਤ-ਸੇਨ ਦਾ ਜਨਮ-ਦਿਵਸ)- ਚੀਨ।
- ਸੰਵਿਧਾਨ ਦਿਵਸ - ਅਜ਼ੇਰਬਾਈਜਾਨ।
- ਪਿਤਾ ਦਿਵਸ - ਇੰਡੋਨੇਸ਼ੀਆ।
- ਰਾਸ਼ਟਰੀ ਸਿਹਤ ਦਿਵਸ - ਇੰਡੋਨੇਸ਼ੀਆ।
- ਰਾਸ਼ਟਰੀ ਨੌਜਵਾਨ ਦਿਵਸ(National Youth Day) - ਪੂਰਵੀ ਤੈਮੂਰ।
ਵਾਕਿਆ
- 1675 – ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਸਕਾਰ ਦਿੱਲੀ ਵਿਖੇ ਰਕਾਬ ਗੰਜ ਵਾਲੀ ਥਾਂ 'ਤੇ ਕੀਤਾ ਗਿਆ।
- 1736 – ਸਿੱਖਾਂ ਤੇ ਮੁਗਲ ਸਲਤਨਤ ਦੀਆਂ ਫ਼ੌਜਾਂ ਵਿਚਕਾਰ ਹੋਈ ਲੜਾਈ ਵਿੱਚ ਮੁਗ਼ਲ ਜਰਨੈਲ ਜਮਾਲ ਖ਼ਾਨ, ਤਾਤਾਰ ਖ਼ਾਨ ਤੇ ਦੂਨੀ ਚੰਦ ਮਾਰੇ ਗਏ।
- 1918 – ਆਸਟਰੀਆ ਅਤੇ ਚੈਕੋਸਲਵਾਕੀਆ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਮਿਲੀ।
- 1923 – ਜਰਮਨ ਵਿੱਚ ਰਾਜ ਪਲਟਾ ਲਿਆਉੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਅਡੋਲਫ ਹਿਟਲਰ ਨੂੰ ਗਿ੍ਫ਼ਤਾਰ ਕੀਤਾ ਗਿਆ।
- 1927 – ਤ੍ਰੋਤਸਕੀ ਨੂੰ ਕਮਿਊਨਿਸਟ ਪਾਰਟੀ ਵਿਚੋਂ ਕੱਢ ਕੇ ਜੋਸਿਫ਼ ਸਟਾਲਿਨ ਰੂਸ ਦਾ ਮੁੱਖੀ ਬਣ ਗਿਆ।
- 1948 – ਜੰਗੀ ਅਦਾਲਤ ਨੇ ਜਾਪਾਨ ਦੇ ਸਾਬਕਾ ਪ੍ਰੀਮੀਅਰ 'ਹਿਡੈਕੀ ਟੋਜੋ' ਤੇ 6 ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ।
- 1968 – ਅਮਰੀਕਾ ਦੀ ਸੁਪਰੀਮ ਕੋਰਟ ਨੇ 'ਆਰਕਾਂਸਾਜ਼ ਸਟੇਟ' ਦਾ ਉਹ ਕਾਨੂੰਨ ਰੱਦ ਕਰ ਦਿਤਾ, ਜਿਸ ਹੇਠ (ਚਾਰਲਸ ਡਾਰਵਿਨ ਤੇ ਹੋਰਾਂ ਦੇ) ਇਨਸਾਨ ਦੇ ਵਿਕਾਸ ਦਾ ਸਿਧਾਂਤ ਪੜ੍ਹਾਉਣ 'ਤੇ ਪਾਬੰਦੀ ਲਾਈ ਗਈ ਸੀ।
- 1971 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਉਹ ਫ਼ਰਵਰੀ, 1972 ਤਕ ਵੀਅਤਨਾਮ ਵਿਚੋਂ 45,000 ਫ਼ੌਜੀ ਕੱਢ ਲਵੇਗਾ।
- 1982 - 'ਯੂਰੀ ਆਂਦਰਾਪੋਵ' ਸੋਵੀਅਤ ਸੰਘ ਦੇ ਰਾਸ਼ਟਰਪਤੀ ਬਣੇ।
- 1987 – ਰੂਸ ਵਿੱਚ ਮਾਲੀ ਸੁਧਾਰਾਂ ਦੀ ਸੁਸਤੀ ਦੀ ਆਲੋਚਨਾ ਕਰਨ ਕਾਰਨ ਬੋਰਿਸ ਯੈਲਤਸਿਨ ਨੂੰ ਮਾਸਕੋ ਦੀ ਕਮਿਊਨਿਸਟ ਮਾਰਕਸਵਾਦੀ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
- 2014 – ਯੂਰਪੀ ਪੁਲਾੜ ਏਜੰਸੀ ਦੇ ਫ਼ੀਲੇ (ਪੁਲਾੜੀ ਜਹਾਜ਼) ਨੇ ਦਸ ਵਰ੍ਹਿਆਂ ਦੇ ਸਫ਼ਰ ਮਗਰੋਂ ਪੂਛਲ ਤਾਰੇ ਦੇ ਕੇਂਦਰ ਨੂੰ ਛੂਹਿਆ।
Remove ads
ਜਨਮ

- 1840 – ਫ਼ਰਾਂਸੀਸੀ ਬੁੱਤਤਰਾਸ਼ ਆਗਸਤ ਰੋਡਿਨ ਦਾ ਜਨਮ।
- 1866 – ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੁਨ ਯਾਤ ਸਨ ਦਾ ਜਨਮ।
- 1869 – ਭੂਗੋਲ ਵਿਦਿਆ, ਭੂ-ਵਿਗਿਆਨ, ਖਣਿਜ ਵਿਗਿਆਨੀ ਓਟੋ ਸਲੁੂਟਰ ਦਾ ਜਨਮ।
- 1896 – ਈਰਾਨ ਦਾ ਆਪਣੇ ਸਮੇਂ ਦਾ ਤਾਬਰੀ ਅਤੇ ਫ਼ਾਰਸੀ ਕਵੀ ਨੀਮਾ ਯੂਸ਼ਿਜ ਦਾ ਜਨਮ।
- 1896 – ਭਾਰਤੀ ਪੰਛੀ ਵਿਗਿਆਨੀ ਅਤੇ ਪ੍ਰਕ੍ਰਿਤੀਵਾਦੀ ਸਲੀਮ ਅਲੀ ਦਾ ਜਨਮ।
- 1898 – ਭਾਰਤ ਦਾ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਸੋਹਣ ਸਿੰਘ ਜੋਸ਼ ਦਾ ਜਨਮ।
- 1915 – ਫ਼ਰਾਂਸੀਸੀ ਸਾਹਿਤ-ਚਿੰਤਕ, ਦਾਰਸ਼ਨਿਕ, ਭਾਸ਼ਾ-ਵਿਗਿਆਨੀ, ਆਲੋਚਕ, ਅਤੇ ਚਿਹਨ-ਵਿਗਿਆਨੀ ਰੋਲਾਂ ਬਾਰਥ ਦਾ ਜਨਮ।
- 1923 – ਪੰਜਾਬੀ ਦਾ ਸ਼ਾਇਰ, ਫ਼ਿਲਮੀ ਕਹਾਣੀਕਾਰ ਅਤੇ ਗੀਤਕਾਰ ਅਹਿਮਦ ਰਾਹੀ ਦਾ ਜਨਮ।
- 1939 – ਏਵੰਕ ਰੂਸੀ ਕਵੀ ਅਲੀਤੇਤ ਨੇਮਤੁਸ਼ਕਿਨ ਦਾ ਜਨਮ।
- 1940 – ਹਿੰਦੀ ਫਿਲਮਾਂ ਭਾਰਤੀ ਐਕਟਰ ਅਮਜਦ ਖ਼ਾਨ ਦਾ ਜਨਮ। ਜਿਸਨੂੰ ਦਰਸ਼ਕ ਸ਼ੋਅਲੇ ਦੇ 'ਗੱਬਰ ਸਿੰਘ' ਦੇ ਤੌਰ 'ਤੇ ਜਾਣਦੇ ਹਨ।
- 1948 – ਇਰਾਨੀ ਸਿਆਸਤਦਾਨ, ਮੁਜ਼ਤਾਹਿਦ, ਵਕੀਲ, ਵਿਦਵਾਨ ਅਤੇ ਡਿਪਲੋਮੈਟ ਹਸਨ ਰੂਹਾਨੀ ਦਾ ਜਨਮ।
- 1961 – ਰੋਮਾਨੀਆ ਦੀ ਜਿਮਨਾਸਟ ਖਿਲਾੜੀ ਨਾਦੀਆ ਕੋਮਾਨੇਚੀ ਦਾ ਜਨਮ।
- 1980 - ਲਾ-ਲਾ ਲੈਂਡ(2016) ਤੇ ਬਲੇਡ ਰੱਨਰ-2049(2017) 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਕਨੇਡੀਆਈ ਅਦਾਕਾਰ ਤੇ ਸੰਗੀਤਕਾਰ 'ਰਿਯਾਨ ਗੋਸਲਿੰਗ' ਦਾ ਲੰਡਨ(ਕਨੇਡਾ) 'ਚ ਜਨਮ।
- 1982 - 'ਬੈਟਮੈਨ-ਦ ਡਾਰਕ ਨਾਈਟ ਰਾਈਜ਼ਜ਼(2012) 'ਚ ਵਿਲੱਖਣ ਅਦਾਕਾਰੀ ਕਰਨ ਵਾਲ਼ੀ ਤੇ ਅਕੈਡਮੀ ਪੁਰਸਕਾਰ, ਬ੍ਰਿਟਿਸ਼ ਪੁਰਸਕਾਰ, ਗੋਲਡਨ ਗਲੋਬ ਪੁਰਸਕਾਰ ਅਤੇ ਐਮੀ ਪੁਰਸਕਾਰ ਜੇਤੂ ਹਾਲੀਵੁੱਡ ਦੀ ਅਦਾਕਾਰਾ ਐਨਾ ਜੈਕ਼ਲੀਨ ਹਾਥੇਵੇਅ ਦਾ ਨਿਊਯਾਰਕ 'ਚ ਜਨਮ।
- 1992 – ਭਾਰਤੀ ਫ੍ਰੀਸਟਾਇਲ ਪਹਿਲਵਾਨ ਪਰਵੀਨ ਰਾਣਾ ਦਾ ਜਨਮ।
ਦਿਹਾਂਤ
- 1946 - ਭਾਰਤ ਰਤਨ ਸਨਮਾਨਿਤ 'ਪੰਡਤ ਮਦਨ ਮਾਲੀਆ' ਦਾ ਦਿਹਾਂਤ।
- 2013 – ਪੰਜਾਬੀ ਕਹਾਣੀਕਾਰ ਤਲਵਿੰਦਰ ਸਿੰਘ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads