ਹੈਪੇਟਾਈਟਿਸ ਏ
From Wikipedia, the free encyclopedia
Remove ads
ਹੈਪੇਟਾਈਟਿਸ ਏ (ਪਹਿਲਾਂ ਲਾਗ ਵਾਲਾ ਹੈਪੇਟਾਈਟਿਸ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ) ਇੱਕ ਗੰਭੀਰ ਜਿਗਰ ਦੀ ਲਾਗ ਵਾਲੀ ਬਿਮਾਰੀ ਹੈ ਜੋ ਹੈਪੇਟਾਈਟਿਸ ਏ ਵਿਸ਼ਾਣੂ (HAV) ਦੇ ਕਾਰਨ ਹੁੰਦੀ ਹੈ।[1] ਕਈ ਮਾਮਲਿਆਂ ਵਿੱਚ ਬਹੁਤ ਥੋੜ੍ਹੇ ਲੱਛਣ ਹੁੰਦੇ ਹਨ ਜਾਂ ਕੋਈ ਲੱਛਣ ਨਹੀਂ ਹੁੰਦੇ, ਖਾਸ ਕਰਕੇ ਛੋਟੇ ਬੱਚਿਆਂ ਵਿੱਚ।[2] ਜਿਨ੍ਹਾਂ ਲੋਕਾਂ ਨੂੰ ਇਹ ਰੋਗ ਹੁੰਦਾ ਹੈ ਉਹਨਾਂ ਵਿੱਚ ਲਾਗ ਅਤੇ ਲੱਛਣਾਂ ਦੇ ਵਿਚਕਾਰ ਦਾ ਸਮਾਂ, ਦੋ ਤੋਂ ਛੇ ਹਫਤਿਆਂ ਦਾ ਹੁੰਦਾ ਹੈ।[3] ਜਦੋਂ ਲੱਛਣ ਹੁੰਦੇ ਹਨ ਤਾਂ ਇਹ ਆਮ ਤੌਰ 'ਤੇ ਅੱਠ ਹਫਤਿਆਂ ਤਕ ਰਹਿੰਦੇ ਹਨ ਅਤੇ ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ: ਮਤਲੀ, ਉਲਟੀ, ਦਸਤ, ਪੀਲੀਆ, ਬੁਖ਼ਾਰ, ਅਤੇ ਪੇਟ ਦਰਦ।[2] ਲਗਭਗ 10–15% ਲੋਕਾਂ ਵਿੱਚ ਸ਼ੁਰੂਆਤੀ ਲਾਗ ਤੋਂ ਬਾਅਦ ਛੇ ਮਹੀਨਿਆਂ ਦੌਰਾਨ ਲੱਛਣ ਦੁਬਾਰਾ ਆ ਜਾਂਦੇ ਹਨ।[2] ਇਸਦੇ ਨਾਲ ਜਿਗਰ ਦਾ ਗੰਭੀਰ ਰੂਪ ਵਿੱਚ ਕੰਮ ਨਾ ਕਰਨਾ ਵਿਰਲੇ ਹੀ ਹੁੰਦਾ ਹੈ ਅਤੇ ਇਹ ਬਜ਼ੁਰਗਾਂ ਵਿੱਚ ਵਧੇਰੇ ਆਮ ਹੁੰਦਾ ਹੈ।[2]
Remove ads
ਕਾਰਨ
ਇਹ ਆਮ ਤੌਰ 'ਤੇ ਲਾਗ ਵਾਲੇ ਮੱਲ ਨਾਲ ਦੂਸ਼ਿਤ ਭੋਜਨ ਖਾਣ ਜਾਂ ਪਾਣੀ ਪੀਣ ਨਾਲ ਫੈਲਦਾ ਹੈ।[2] ਘੋਗਾ ਮੱਛੀ (ਸ਼ੈਲਫਿਸ਼) ਜੋ ਚੰਗੀ ਤਰ੍ਹਾਂ ਨਾਲ ਪਕਾਈ ਨਾ ਗਈ ਹੋਵੇ, ਤੁਲਨਾਤਮਕ ਤੌਰ 'ਤੇ ਆਮ ਸਰੋਤ ਹੈ।[4] ਇਹ ਕਿਸੇ ਲਾਗ ਵਾਲੇ ਵਿਅਕਤੀ ਦੇ ਨਾਲ ਨੇੜਲੇ ਸੰਪਰਕ ਦੇ ਦੁਆਰਾ ਵੀ ਫੈਲ ਸਕਦਾ ਹੈ।[2] ਜਦ ਕਿ ਲਾਗ ਲੱਗਣ 'ਤੇ ਅਕਸਰ ਬੱਚਿਆਂ ਨੂੰ ਕੋਈ ਲੱਛਣ ਨਹੀਂ ਹੁੰਦੇ ਹਨ, ਉਹ ਅਜੇ ਵੀ ਦੂਜਿਆਂ ਤਕ ਲਾਗ ਪਹੁੰਚਾ ਸਕਦੇ ਹਨ।[2] ਇੱਕ ਵਾਰ ਲਾਗ ਲੱਗਣ ਤੋਂ ਬਾਅਦ ਵਿਅਕਤੀ ਆਪਣੀ ਪੂਰੀ ਜ਼ਿੰਦਗੀ ਲਈ ਇਸ ਤੋਂ ਸੁਰੱਖਿਅਤ ਹੋ ਜਾਂਦਾ ਹੈ।[5] ਇਸਦਾ ਪਤਾ ਲਗਾਉਣ ਲਈ ਖੂਨ ਦੀ ਜਾਂਚ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਇਸਦੇ ਲੱਛਣ ਬਹੁਤ ਸਾਰੀਆਂ ਦੂਜੀਆਂ ਬਿਮਾਰੀਆਂ ਵਰਗੇ ਹੀ ਹੁੰਦੇ ਹਨ।[2] ਇਹ ਹੈਪੇਟਾਈਟਿਸ ਦੇ ਪੱਜ ਗਿਆ ਵਿਸ਼ਾਣੂਆਂ ਵਿੱਚੋਂ ਇੱਕ ਹੈ: ਏ, ਬੀ, ਸੀ, ਡੀ, ਅਤੇ ਈ।
Remove ads
ਰੋਕਥਾਮ ਅਤੇ ਇਲਾਜ
ਰੋਕਥਾਮ ਲਈ ਹੈਪੇਟਾਈਟਿਸ ਏ ਵੈਕਸੀਨ ਪ੍ਰਭਾਵੀ ਹੈ।[2][6] ਕੁਝ ਦੇਸ਼ ਨਿਯਮਿਤ ਰੂਪ ਵਿੱਚ ਬੱਚਿਆਂ ਲਈ ਅਤੇ ਉਹਨਾਂ ਲੋਕਾਂ, ਜਿਨ੍ਹਾਂ ਨੇ ਪਹਿਲਾਂ ਇਹ ਵੈਕਸੀਨ ਨਹੀਂ ਲਈ ਹੈ ਅਤੇ ਉਹਨਾਂ ਨੂੰ ਇਸਦਾ ਉੱਚ ਜੋਖਮ ਹੈ, ਲਈ ਇਸ ਦੀ ਸਿਫਾਰਸ਼ ਕਰਦੇ ਹਨ।[2][7] ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜ਼ਿੰਦਗੀ ਭਰ ਲਈ ਪ੍ਰਭਾਵੀ ਹੁੰਦੀ ਹੈ।[2] ਰੋਕਥਾਮ ਦੇ ਹੋਰ ਤਰੀਕਿਆਂ ਵਿੱਚ ਸ਼ਾਮਲ ਹਨ ਹੱਥ ਧੋਣੇ ਅਤੇ ਖਾਣੇ ਨੂੰ ਚੰਗੀ ਤਰ੍ਹਾਂ ਨਾਲ ਪਕਾਉਣਾ।[2] ਕੋਈ ਖਾਸ ਇਲਾਜ ਨਹੀਂ ਹੈ, ਲੋੜ ਦੇ ਅਧਾਰ 'ਤੇ ਅਰਾਮ ਅਤੇ ਮਤਲੀ ਜਾਂ ਦਸਤ ਲਈ ਦਵਾਈ ਦੀ ਸਿਫਾਰਸ਼ ਕੀਤੀ ਜਾਂਦੀ ਹੈ।[2] ਆਮ ਤੌਰ 'ਤੇ ਲਾਗ ਪੂਰੀ ਤਰ੍ਹਾਂ ਨਾਲ ਅਤੇ ਜਿਗਰ ਦੀ ਜਾਰੀ ਰਹਿਣ ਵਾਲੀ ਬਿਮਾਰੀ ਦੇ ਬਿਨਾਂ ਖ਼ਤਮ ਹੋ ਜਾਂਦੀ ਹੈ।[2] ਜੇ ਜਿਗਰ ਗੰਭੀਰ ਰੂਪ ਵਿੱਚ ਕੰਮ ਕਰਨਾ ਬੰਦ ਕਰਦਾ ਹੈ ਤਾਂ ਇਸਦੇ ਲਈ ਇਲਾਜ ਜਿਗਰ ਪ੍ਰਤਿਰੋਪਣ ਹੁੰਦਾ ਹੈ।[2]
Remove ads
ਵਿਆਪਕਤਾ
ਵਿਸ਼ਵ ਪੱਧਰ 'ਤੇ ਹਰ ਸਾਲ ਲਗਭਗ 15 ਲੱਖ ਲੱਛਣਾਂ ਵਾਲੇ ਮਾਮਲੇ ਹੁੰਦੇ ਹਨ[2] ਅਤੇ ਸੰਭਾਵਨਾ ਹੈ ਕਿ ਕੁੱਲ ਕਰੋੜਾਂ ਲਾਗਾਂ ਹੁੰਦੀਆਂ ਹਨ।[8] ਇਹ ਦੁਨੀਆ ਦੇ ਉਹਨਾਂ ਹਿੱਸਿਆਂ ਵਿੱਚ ਵਧੇਰੇ ਆਮ ਹੈ ਜਿੱਥੇ ਸਾਫ-ਸਫਾਈ ਦੀ ਹਾਲਤ ਮਾੜੀ ਹੈ ਅਤੇ ਸੁਰੱਖਿਅਤ ਪਾਣੀ ਲੋੜੀਂਦੀ ਮਾਤਰਾ ਵਿੱਚ ਨਹੀਂ ਹੈ।[7] ਵਿਕਾਸਸ਼ੀਲ ਦੁਨੀਆ ਵਿੱਚ 10 ਸਾਲ ਦੀ ਉਮਰ ਤਕ ਲਗਭਗ 90% ਬੱਚਿਆਂ ਨੂੰ ਲਾਗ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਬਾਲਗ ਹੋਣ ਤਕ ਉਹ ਇਸ ਤੋਂ ਸੁਰੱਖਿਅਤ ਹੋ ਜਾਂਦੇ ਹਨ।[7] ਇਸਦੇ ਵੱਡੇ ਹਮਲੇ ਅਕਸਰ ਦਰਮਿਆਨੇ ਰੂਪ ਵਿੱਚ ਵਿਕਸਿਤ ਦੇਸ਼ਾਂ ਵਿੱਚ ਹੁੰਦੇ ਹਨ ਜਦੋਂ ਬੱਚੇ ਛੋਟੀ ਉਮਰ ਵਿੱਚ ਇਸਦੇ ਸੰਪਰਕ ਵਿੱਚ ਨਹੀਂ ਆਉਂਦੇ ਹਨ ਅਤੇ ਵੈਕਸੀਨੇਸ਼ਨ ਜ਼ਿਆਦਾ ਨਹੀਂ ਹੈ।[7] 2010 ਵਿੱਚ, ਤੀਬਰ ਹੈਪੇਟਾਈਟਿਸ ਏ ਦੇ ਕਾਰਨ 102,000 ਮੌਤਾਂ ਹੋਈਆਂ।[9] ਵਿਸ਼ਵ ਹੈਪੇਟਾਈਟਿਸ ਦਿਵਸ ਹਰ ਸਾਲ 28 ਜੁਲਾਈ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਵਿਸ਼ਾਣੂਆਂ ਵਾਲੀ ਹੈਪੇਟਾਈਟਿਸ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।[7]
ਹਵਾਲੇ
Wikiwand - on
Seamless Wikipedia browsing. On steroids.
Remove ads