ਹੈਲੋਜਨ

From Wikipedia, the free encyclopedia

ਹੈਲੋਜਨ
Remove ads

ਹੈਲੋਜਨ ਪੰਜ ਗੈਸਾਂ ਫਲੋਰੀਨ, ਕਲੋਰੀਨ, ਬਰੋਮੀਨ, ਆਇਓਡੀਨ ਤੇ ਐਸਟਾਟੀਨ ਦਾ ਗਰੁੱਪ ਹੈ। ਇਹ ਸਾਰੇ ਬਹੁਤ ਪ੍ਰਤੀਕਾਰਕ ਅਤੇ ਜ਼ਹਿਰੀਲੇ ਹਨ। ਮਿਆਦੀ ਪਹਾੜਾ ਵਿੱਚ ਇਹ 17ਵੀਂ ਗਰੁੱਪ ਹੈ। ਹੈਲੋਜਨ ਹੋਮੋਨਿਊਕਲੀਅਰ, ਡਾਈਅਟੋਮਿਕ ਅਣੂ ਬਣਾਉਂਦਾ ਹੈ। ਜਿਵੇਂ ਹੀ ਪ੍ਰਮਾਣੂ ਅੰਕ ਵਧਦਾ ਹੈ ਤਾਂ ਇਹ ਘੱਟ ਕਿਰਿਆਸ਼ੀਲ ਅਤੇ ਉਚਾ ਪਿਘਲਣ ਦਰਜਾ ਹੁੰਦਾ ਹੈ।

ਵਿਸ਼ੇਸ਼ ਤੱਥ ਹੈਲੋਜਨ, ਆਈਯੂਪੈਕ ਸਮੂਹ ਸੰਖਿਆ ...
Remove ads

ਇਤਿਹਾਸ

  • ਫਲੋਰੀਨ ਖਣਿਜ ਤਾਂ 1529 ਤੋਂ ਪਹਿਲਾ ਦਾ ਜਾਣੀਆ ਜਾਂਦਾ ਹੈ। ਪਹਿਲਾ ਇਸ ਖਿਆਲ ਕੀਤਾ ਜਾਂਦਾ ਸੀ ਕਿ ਫਲੋਰੀਨ ਦੇ ਯੋਗਿਕ ਅਣਖੋਜੇ ਤੱਤ ਹਨ। ਪਰ 1869 ਵਿੱਚ ਜਾਰਜ ਗੋਰੇ ਨੇ ਹਾਈਡਰੋਫਲੋਰਾਈਡ ਦੇ ਘੋਲ ਵਿੱਚੋਂ ਬਿਜਲੀ ਲੰਘਾਉਣ ਤੇ ਫਲੋਰੀਨ ਦੀ ਪ੍ਰਾਪਤੀ ਹੋਈ ਤੇ ਇਸ ਤਰ੍ਹਾਂ ਇਸ ਦੀ ਖੋਜ ਹੋਈ।
  • ਜਦੋਂ 1774 ਵਿੱਚ ਕਾਰਲ ਵਿਲਹਲਮ ਸਕੀਲੇ ਨੇ ਲੂਣ ਦਾ ਤਿਜ਼ਾਬ ਨੂੰ ਮੈਂਗਨੀਜ਼ ਡਾਈਆਕਸਾਈਡ ਨਾਲ ਗਰਮ ਕੀਤਾ ਤਾਂ ਕਲੋਰੀਨ ਦੀ ਖੋਜ ਹੋਈ। ਜਿਸ ਦਾ ਨਾਮ ਹੰਫਰੀ ਡੈਵੀ ਨੇ 1807 ਵਿੱਚ ਖੋਜ ਕੀਤੀ।
  • ਸੰਨ1820 ਵਿੱਚ ਬਰੋਮੀਨ ਦੀ ਖੋਜ ਅੰਟੋਨੇ ਜਰੋਮੇ ਬਲਾਰਡ ਨੇ ਕੀਤੀ। ਉਸ ਨੇ ਕਲੋਰੀਨ ਗੈਸ ਨੂੰ ਜਦੋਂ ਬਰਾਇਨ ਵਿੱਚੋਂ ਪਾਸ ਕੀਤੀ ਤਾਂ ਬਰੋਮੀਨ ਪੈਦਾ ਹੋਈ।
  • ਬਰਨਾਰਡ ਕੋਰਟੋਇਸ ਨੇ ਆਇਓਡੀਨ ਦੀ ਖੋਜ ਕੀਤੀ। ਤੇ 1931 ਵਿੱਚ ਫਰੇਡ ਅਲੀਸਨ ਨੇ 85 ਵੇਂ ਤੱਤ ਦੀ ਖੋਜ ਕੀਤੀ ਤੇ ਨਾਮ ਰੱਖਿਆ ਅਲਾਬਾਮਾਈਨ।
Remove ads

ਗੁਣ

  • ਸਾਰੇ ਹੈਲੋਜਨ ਹੀ ਸੋਡੀਅਮ ਨਾਲ ਕਿਰਿਆ ਕਰਦੇ ਹਨ ਤੇ ਸੋਡੀਅਮ ਕਲੋਰਾਈਡ, ਸੋਡੀਅਮ ਬਰੋਮਾਈਡ, ਸੋਡੀਅਮ ਫਲੋਰਾਈਡ, ਸੋਡੀਅਮ ਆਇਓਡਾਈਡ ਅਤੇ ਸੋਡੀਅਮ ਆਸਟਾਇਡ ਬਣਾਉਂਦੇ ਹਨ।

2Na + Cl2 → 2NaCl

  • ਲੋਹਾ ਵੀ ਹੈਲੋਜਨ ਨਾਲ ਕਿਰਿਆ ਕਰਕੇ ਲੋਹਾ ਹੈਲਾਇਡ ਬਣਾਉਂਦਾ ਹੈ।

2Fe + 3X2 → 2FeX3

ਹੋਰ ਜਾਣਕਾਰੀ ਹੈਲੋਜਨ, ਪਦਾਰਥ ...
ਹੋਰ ਜਾਣਕਾਰੀ ਹੈਲੋਜਨ, ਸਟੈਂਡਰ ਪ੍ਰਮਾਣੂ ਪੁੰਜ (u) ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads