ਹੋਂਦ ਚਿੱਲੜ ਕਾਂਡ
From Wikipedia, the free encyclopedia
Remove ads
ਹੋਦ ਚਿੱਲੜ ਕਾਂਡ , ਹਰਿਆਣਾ ਦੇ ਰੇਵਾੜੀ ਜ਼ਿਲਾ ਦਾ ਇਕ ਪਿੰਡ ਹੋਂਦ ਚਿੱਲੜ ਜਿਸ ਵਿਚ; 1984 ਦੇ ਸਿੱਖ-ਵਿਰੋਧੀ ਫ਼ਿਰਕੂ ਕਤਲੇਆਮ ਦੌਰਾਨ, 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ ਸੀ। ਇਸ ਪਿੰਡ ਵਿਚ 32 ਸਿੱਖਾਂ ਦੇ ਮਾਰੇ ਜਾਣ ਦਾ ਪਤਾ ਲੁਧਿਆਣਾ ਜ਼ਿਲ੍ਹੇ ਦੇ ਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਇਆ ਸੀ, ਜੋ ਉਸ ਸਮੇਂ ਗੁੜਗਾਓਂ ਵਿਚ ਨੌਕਰੀ ਕਰਦਾ ਸੀ।
Remove ads
ਪਿਛੋਕੜ
ਦੇਸ਼ ਦੀ ਵੰਡ ਸਮੇਂ 16 ਪਰਿਵਾਰ ਜੋ ਕਿ ਧਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਉਸ ਸਮੇਂ ਇਸ ਪਿੰਡ ਵਿਖੇ ਵਸੇਰਾ ਬਣਾਕੇ ਰਹਿਣ ਲੱਗੇ।
ਕਾਂਡ
ਇਸ ਪਿੰਡ ਤੇ ਹਮਲਾ 1 ਨਵੰਬਰ, 1984 ਨੂੰ ਹੋਇਆ ਲੱਗ-ਭਗ "200-250" ਦੰਗਾਈ ਸੋਟੀਾਆਂ, ਰਾੜਾਾਂ, ਡੀਜਲ, ਮਿੱਟੀ ਦਾ ਤੇਲ ਲੈ ਕੇ ਇਸ ਪਿੰਡ 'ਚ ਪਹੁੰਚੇ ਤੇ 31 ਸਿੱਖਾਂ ਨੂੰ ਜਿੰਦਾ ਸਾੜ ਦਿੱਤਾ। ਉਹ ਸਾਰੇ ਪਿੰਡ ਨੂੰ ਸਾੜਦੇ ਰਹੇ, ਜਦ ਤੱਕ ਸਾਰਾ ਪਿੰਡ ਨਹੀਂ ਸਾੜ ਦਿੱਤਾ ਗਿਆ। ਅੰਤ ਨੂੰ ਬਾਕੀਆਂ ਨੇ ਆਪਣੇ ਆਪ ਨੂੰ ਤਿੰਨ ਘਰਾਂ ਵਿਚ ਸੁਰੱਖਿਅਤ ਕਰ ਲਿਆ। ਦੰਗਾਈਆਂ ਨੇ ਦੋ ਘਰਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। 2 ਨਵੰਬਰ ਦੀ ਰਾਤ ਨੂੰ 32 ਸਿੱਖ ਜੋ ਬਚ ਗਏ। ਉਹਨਾਂ ਨੂੰ ਇਕ ਹਿੰਦੂ ਧਨੋਰਾ ਪਰਿਵਾਰ ਨੇ ਆਪਣੇ ਘਰ ਆਸਰਾ ਦਿੱਤਾ ਅਤੇ ਰਾਤ ਨੂੰ ਸਾਰੇ ਟਰੈਕਟਰ ਟਰਾਲੀ ਦੀ ਮੱਦਦ ਨਾਲ ਰੇਵਾੜੀ ਪਹੁੰਚੇ। ਇਸ ਕਾਂਡ 'ਚ ਬਾਕੀ ਬਚੇ ਹੋਏ ਸਿੱਖ ਅੱਜ ਕੱਲ ਬਠਿੰਡਾ ਅਤੇ ਲੁਧਿਆਣਾ ਵਿਖੇ ਰਹਿ ਰਹੇ ਹਨ।[1]
Remove ads
FIR
ਧੰਨਪਤ ਸਿੰਘ ਨੇ ਜੋ ਕਿ ਚਿੱਲੜ ਦਾ ਸਰਪੰਚ ਸੀ ਉਸ ਨੇ ਜਤੂਸਾਨਾ ਮਹਿੰਦਰਗੜ੍ਹ ਜ਼ਿਲਾ ਦੇ ਪੁਲਿਸ ਸਟੇਸ਼ਨ ਤੇ FIR ਦਰਜ ਕਰਵਾਈ। ਜਿਸ 'ਚ ਇਹ ਦਰਜ ਹੈ ਕਿ ਦੰਗਾ ਕਰਨ ਵਾਲੇ 11 ਵਜੇ ਸਵੇਰੇ ਹਾਲੀ ਮੰਡੀ ਵੱਲੋਂ ਆਏ। ਜਿਹਨਾਂ ਨੂੰ ਪਿੰਡ ਵਾਲਿਆਂ ਨੇ ਮੋੜ ਦਿੱਤਾ ਤੇ ਫਿਰ ਰਾਤ ਨੂੰ ਬਹੁਤ ਜ਼ਿਆਦਾ ਗਿਣਤੀ 'ਚ ਆਏ, ਤਿੰਨ ਹਿੰਦੂ ਪਰਿਵਾਰਾਂ ਨੇ ਉਹਨਾਂ ਨੂੰ ਬਹੁਤ ਸਮਝਾਇਆ ਅੰਤ ਉਹਨਾਂ ਨੇ ਦੰਗਾ ਸ਼ੁਰੂ ਕਰ ਦਿੱਤਾ। 23 ਫਰਵਰੀ, 2011, ਨੂੰ ਪੁਲਿਸ ਨੇ ਦਾਵਾ ਕੀਤਾ ਕਿ ਮੁੱਢਲੀ ਜਾਣਕਾਰੀ ਰਿਪੋਰਟ ਗੁੰਮ ਹੋ ਗਈ ਹੈ। ਉਸੇ ਹੀ ਦਿਨ ਟਾਈਮਿੰਗ ਆਫ ਇੰਡੀਆ ਨੇ ਉਸੇ ਹੀ ਪੁਲਿਸ ਸਟੇਸ਼ਨ ਤੋਂ ਦਸਤਖਤ ਕੀਤੀ ਹੋਈ ਕਾਪੀ ਪ੍ਰਾਪਤ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads