2024 ਭਾਰਤ ਦੀਆਂ ਆਮ ਚੋਣਾਂ
ਭਾਰਤ ਦੀ 18ਵੀਂ ਲੋਕ ਸਭਾ ਲਈ ਚੋਣਾਂ From Wikipedia, the free encyclopedia
Remove ads
ਭਾਰਤ ਵਿੱਚ 18ਵੀਂ ਲੋਕ ਸਭਾ ਦੇ 543 ਮੈਂਬਰਾਂ ਦੀ ਚੋਣ ਕਰਨ ਲਈ 19 ਅਪ੍ਰੈਲ 2024 ਤੋਂ 1 ਜੂਨ 2024 ਤੱਕ ਆਮ ਚੋਣਾਂ ਕਰਵਾਈਆਂ ਗਈਆਂ ਸਨ। ਚੋਣਾਂ ਸੱਤ ਪੜਾਵਾਂ ਵਿੱਚ ਹੋਈਆਂ ਸੀ ਅਤੇ ਨਤੀਜੇ 4 ਜੂਨ 2024 ਨੂੰ ਘੋਸ਼ਿਤ ਕੀਤੇ ਗਏ।
ਹਲਕੇ ਅਨੁਸਾਰ ਸੀਟਾਂ (ਖੱਬੇ), ਚੋਣ ਕਾਰਜਕ੍ਰਮ (ਸੱਜੇ)
ਇਹ 2019 ਦੀਆਂ ਭਾਰਤੀ ਆਮ ਚੋਣਾਂ ਨੂੰ ਪਛਾੜਦੇ ਹੋਏ, ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਣ ਸੀ, ਜੋ 44 ਦਿਨ ਤੱਕ ਚੱਲੀਆਂ, 1951-52 ਭਾਰਤੀ ਆਮ ਚੋਣਾਂ ਤੋਂ ਬਾਅਦ ਦੂਜੇ ਨੰਬਰ 'ਤੇ। ਦੂਸਰਾ ਕਾਰਜਕਾਲ ਪੂਰਾ ਕਰਨ ਵਾਲੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣ ਲੜੇ ਸੀ।
1.44 ਬਿਲੀਅਨ (144 ਕਰੋੜ) ਦੀ ਆਬਾਦੀ ਵਿੱਚੋਂ ਲਗਭਗ 970 ਮਿਲੀਅਨ (97 ਕਰੋੜ) ਵਿਅਕਤੀ ਚੋਣਾਂ ਵਿੱਚ ਹਿੱਸਾ ਲੈਣ ਦੇ ਯੋਗ ਸਨ।[2][3][4] ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਉੜੀਸਾ ਅਤੇ ਸਿੱਕਮ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਆਮ ਚੋਣਾਂ ਦੇ ਨਾਲ-ਨਾਲ 12 ਵਿਧਾਨ ਸਭਾਵਾਂ ਦੇ 25 ਹਲਕਿਆਂ ਲਈ ਉਪ ਚੋਣਾਂ ਦੇ ਨਾਲ-ਨਾਲ ਹੋਈਆਂ ਸੀ।
Remove ads
ਚੋਣ ਕਾਰਜਕ੍ਰਮ

ਭਾਰਤ ਦੇ ਚੋਣ ਕਮਿਸ਼ਨ ਦੁਆਰਾ 16 ਮਾਰਚ 2024[5][6] ਨੂੰ 18ਵੀਂ ਲੋਕ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ, ਅਤੇ ਇਸਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ।[7] 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ 2024 ਨੂੰ ਖਤਮ ਹੋਣ ਵਾਲਾ ਹੈ।[8]
ਮਿਤੀ ਸੰਖੇਪ
ਸੀਟ ਸੰਖੇਪ
- Not including postal ballots
Remove ads
ਇਹ ਵੀ ਦੇਖੋ
- ਭਾਰਤ ਵਿੱਚ 2024 ਦੀਆਂ ਚੋਣਾਂ
- 2024 ਰਾਜ ਸਭਾ ਚੋਣਾਂ
ਹਵਾਲੇ
ਨੋਟ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads