1994 ਏਸ਼ੀਆਈ ਖੇਡਾਂ

ਏਸ਼ੀਆਈ ਖੇਡਾਂ ਦਾ 12ਵਾਂ ਐਡੀਸ਼ਨ From Wikipedia, the free encyclopedia

Remove ads

1994 ਏਸ਼ੀਆਈ ਖੇਡਾਂ, ਜਿਹਨਾਂ ਨੂੰ ਕਿ XII ਏਸ਼ਿਆਡ ਵੀ ਕਿਹਾ ਜਾਂਦਾ ਹੈ, ਇਹ ਖੇਡਾਂ 2 ਅਕਤੂਬਰ ਤੋਂ 16 ਅਕਤੂਬਰ 1994 ਵਿਚਕਾਰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿੱਚ ਹੋਈਆਂ ਸਨ। ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ। ਹੀਰੋਸ਼ੀਮਾ ਤੇ ਹੋਏ ਪ੍ਰਮਾਣੂ ਹਮਲੇ ਤੋਂ 49 ਸਾਲਾਂ ਬਾਅਦ ਇਹ ਖੇਡਾਂ ਹੀਰੋਸ਼ੀਮਾ ਵਿੱਚ ਹੋ ਰਹੀਆਂ ਸਨ। 1991 ਦੇ ਗੁਲਫ਼ ਯੁੱਧ ਕਾਰਨ ਇਰਾਕ ਨੂੰ ਇਨ੍ਹਾਂ ਖੇਡਾਂ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ।[1]

ਵਿਸ਼ੇਸ਼ ਤੱਥ XII ਏਸ਼ੀਆਈ ਖੇਡਾਂ, ਮਹਿਮਾਨ ਦੇਸ਼ ...

ਇਨ੍ਹਾ ਏਸ਼ੀਆਈ ਖੇਡਾਂ ਵਿੱਚ 42 ਦੇਸ਼ਾਂ ਦੇ 6,828 ਖਿਡਾਰੀਆਂ ਅਤੇ ਹੋਰ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ ਸੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਵਿੱਚ ਬੇਸਬਾਲ, ਕਰਾਟੇ ਅਤੇ ਆਧੁਨਿਕ ਪੈਂਥਾਲੋਨ ਦੇ ਮੁਕਾਬਲੇ ਕਰਵਾਏ ਗਏ ਸਨ।

Remove ads

ਮਾਸਕਟ

Thumb
ਅਧਿਕਾਰਤ ਮਾਸਕਟ

XII ਏਸ਼ਿਆਡ ਦਾ ਮੁੱਖ ਅਧਿਕਾਰਕ ਲੋਗੋ ਚਿੱਟੀਆਂ ਘੁੱਗੀਆਂ ਦਾ ਜੋੜਾ ਸੀ। ਇਸ ਜੋੜੇ ਦਾ ਨਾਮ ਪੋਪੋ ਅਤੇ ਕੁਕੂ ਸੀ। ਇਸ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਦਰਸਾਉਣਾ ਸੀ।[2]

ਏਸ਼ੀਆਈ ਖੇਡਾਂ ਬਾਰੇ ਸੰਖੇਪ ਵਿੱਚ ਜਾਣਕਾਰੀ

ਏਸ਼ੀਆਈ ਖੇਡਾਂ ਨੂੰ 'ਏਸ਼ਿਆਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਰ ਇੱਕ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰ ਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਰਜਤ, ਅਤੇ ਤੀਸਰੇ ਲਈ ਕਾਂਸੀ ਪਦਕ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਾਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

Remove ads

ਸ਼ਾਮਿਲ ਖੇਡਾਂ

1994 ਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਸਨ:

ਕਲੰਡਰ

Opening ceremony Event competitions Event finals Closing ceremony
ਹੋਰ ਜਾਣਕਾਰੀ October 1994, 1 ਸ਼ਨੀ ...
Remove ads

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads