2002 ਦੀ ਗੁਜਰਾਤ ਹਿੰਸਾ

From Wikipedia, the free encyclopedia

2002 ਦੀ ਗੁਜਰਾਤ ਹਿੰਸਾ
Remove ads

2002 ਦੀ ਗੁਜਰਾਤ ਹਿੰਸਾ ਭਾਰਤ ਦੇ ਗੁਜਰਾਤ ਰਾਜ ਵਿੱਚ ਫ਼ਰਵਰੀ ਅਤੇ ਮਾਰਚ 2002 ਵਿੱਚ ਹੋਣ ਵਾਲੇ ਫਿਰਕੂ ਹੱਤਿਆਕਾਂਡ ਤਦ ਸ਼ੁਰੂ ਹੋਇਆ ਜਦੋਂ 27 ਫਰਵਰੀ 2002 ਨੂੰ ਗੋਦਰਾ ਸਟੇਸ਼ਨ ਉੱਤੇ ਸਾਬਰਮਤੀ ਟ੍ਰੇਨ ਵਿੱਚ ਅੱਗ ਨਾਲ ਆਯੋਧਿਆ ਤੋਂ ਪਰਤ ਰਹੇ ਹਿੰਦੂਤਵ ਨਾਲ ਜੁੜੇ 59 ਹਿੰਦੂ ਮਾਰੇ ਗਏ। ਇਹ ਘਟਨਾ ਸਟੇਸ਼ਨ ਉੱਤੇ ਕਿਸੇ ਮੁਸਲਮਾਨ ਰੇੜ੍ਹੀ ਵਾਲੇ ਨਾਲ ਕਾਰਸੇਵਕਾਂ ਦੇ ਝਗੜੇ ਤੋਂ ਬਾਅਦ ਵਾਪਰੀ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਮੁਸਲਮਾਨ ਇੱਕ ਗਰੁੱਪ ਨੇ ਟ੍ਰੇਨ ਦੇ ਵਿਸ਼ੇਸ਼ ਡੱਬੇ ਨੂੰ ਨਿਸ਼ਾਨਾ ਬਣਾ ਕੇ ਅੱਗ ਲਾਈ।[1][2][3][4] ਇਸ ਦੇ ਬਹਾਨੇ ਫਿਰਕੂ ਅਨਸਰਾਂ ਨੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਖਿਲਾਫ ਇੱਕਪਾਸੜ ਹਿੰਸਾ ਦਾ ਮਾਹੌਲ ਸਿਰਜ ਲਿਆ ਗਿਆ। ਕੁਝ ਟਿੱਪਣੀਕਾਰਾਂ ਨੇ ਇਸਨੂੰ ਬਦਲਾਲਊ ਕਾਰਵਾਈ ਕਿਹਾ ਹੈ।[5][6] ਹੋਰਨਾਂ ਟਿੱਪਣੀਕਾਰਾਂ ਨੇ ਇਸ ਵਿਆਖਿਆ ਨੂੰ ਇਹ ਕਹਿੰਦੇ ਹੋਏ ਰੱਦ ਕੀਤਾ ਹੈ ਕਿ ਹਿੰਸਕ ਹਮਲੇ ਆਪਮੁਹਾਰੇ ਨਹੀਂ ਸਨ ਸਗੋਂ ਯੋਜਨਾਬੱਧ, ਚੰਗੀ ਤਰ੍ਹਾਂ ਸੁਮੇਲੇ ਹੋਏ ਸਨ ਅਤੇ ਟਰੇਨ ਦੇ ਡੱਬੇ ਵਿੱਚ ਅੱਗ ਸੋਚੀ ਸਮਝੀ ਹਿੰਸਾ ਦੀ ਯੋਜਨਾ ਨੂੰ ਸ਼ੁਰੂ ਕਰਨ ਲਈ ਸਟੇਜਡ ਟ੍ਰਿਗਰ ਸੀ।[7][8] ਮੌਕੇ ਦੀ ਗੁਜਰਾਤ ਸਰਕਾਰ ਨੇ ਆਪਣਾ ਰਾਜ ਧਰਮ ਨਹੀਂ ਨਿਭਾਇਆ। ਇਸ ਵਿੱਚ ਲਗਪਗ 790 ਮੁਸਲਮਾਨਾਂ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਜਾਂ ਜਿੰਦਾ ਸਾੜ ਦਿੱਤਾ ਗਿਆ ਅਤੇ 254 ਹਿੰਦੂਆਂ ਦੀ ਵੀ ਜਾਨ ਗਈ। ਬਹੁਤ ਸਾਰੀਆਂ ਮੁਸਲਮਾਨ ਔਰਤਾਂ ਦੇ ਨਾਲ ਜਬਰ ਜਿਨਾਹ ਕੀਤਾ ਗਿਆ। ਹਜ਼ਾਰਾਂ ਮੁਸਲਮਾਨ ਬੇਘਰ ਅਤੇ ਬੇਰੁਜਗਾਰ ਹੋਏ।

ਵਿਸ਼ੇਸ਼ ਤੱਥ ਤਾਰੀਖ, ਸਥਾਨ ...

ਇਸ ਕਤਲੇਆਮ ਅਤੇ ਸਾੜਫੂਕ ਨੂੰ ਰੋਕਣ ਲਈ ਪੁਲਿਸ ਨੇ ਦਰਸ਼ਕ ਦੀ ਜਾਂ ਹਤਿਆਰਿਆਂ ਦਾ ਸਾਥ ਦੇਣ ਦੀ ਭੂਮਿਕਾ ਅਖਤਿਆਰ ਕਰ ਲਈ ਸੀ। ਇਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਸੀ ਅਤੇ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਦਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads