ਅੱਬਾਸ ਕਿਆਰੋਸਤਾਮੀ

From Wikipedia, the free encyclopedia

ਅੱਬਾਸ ਕਿਆਰੋਸਤਾਮੀ
Remove ads

ਅੱਬਾਸ ਕਿਆਰੋਸਤਾਮੀ (ਫ਼ਾਰਸੀ: عباس کیارستمی ਅੱਬਾਸ ਕਿਆਰੋਸਤਾਮੀ; ਜਨਮ 22 ਜੂਨ 1940 - 4 ਜੁਲਾਈ 2016) ਕੌਮਾਂਤਰੀ ਤੌਰ ਤੇ ਪ੍ਰਸਿੱਧ ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਫੋਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਹੈ।[1][2][3] 1970 ਤੋਂ ਸਰਗਰਮ ਫਿਲਮ ਨਿਰਮਾਤਾ, ਕਿਆਰੋਸਤਾਮੀ ਛੋਟੀਆਂ ਅਤੇ ਦਸਤਾਵੇਜ਼ੀ ਸਮੇਤ ਚਾਲੀ ਤੋਂ ਵੱਧ ਫਿਲਮਾਂ ਵਿੱਚ ਸ਼ਾਮਲ ਹਨ। ਕਿਆਰੋਸਤਾਮੀ ਨੂੰ ਕੋਕਰ ਟ੍ਰਿਲੋਗੀ (1987–94), ਕਲੋਜ-ਅਪ (1990), ਟੇਸਟ ਆਫ਼ ਚੈਰੀ (1997), ਅਤੇ ਦ ਵਿੰਡ ਵਿਲ ਕੈਰੀ ਅਸ (1999) ਦੇ ਨਿਰਦੇਸ਼ਨ ਲਈ ਆਲੋਚਨਾਤਮਕ ਹੁੰਗਾਰਾ ਮਿਲਿਆ।

ਵਿਸ਼ੇਸ਼ ਤੱਥ عباس کیارستمیਅੱਬਾਸ ਕਿਆਰੋਸਤਾਮੀ, ਜਨਮ ...
Remove ads

ਜ਼ਿੰਦਗੀ

ਕਿਆਰੋਸਤਾਮੀ ਤੇਹਰਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਪਹਿਲੀ ਕਲਾਤਮਕ ਅਨੁਭਵ ਪੇਟਿੰਗ ਸੀ, ਜਿਸ ਨੂੰ ਉਸ ਨੇ ਆਪਣੇ ਦੇਰ ਕਿਸ਼ੋਰ ਉਮਰ ਤੱਕ ਜਾਰੀ ਰੱਖਿਆ। 18 ਸਾਲ ਦੀ ਉਮਰ ਚ ਉਸਨੇ ਇੱਕ ਪੇਟਿੰਗ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਸੀ। ਉਹ ਤੇਹਰਾਨ ਯੂਨੀਵਰਸਿਟੀ ਦੇ ਫਾਈਨ ਆਰਟਸ ਦੇ ਸਕੂਲ ਵਿੱਚ ਪੜ੍ਹਿਆ ਸੀ। ਗ੍ਰੈਜੂਏਸ਼ਨ ਦੇ ਬਾਅਦ, ਉਸ ਨੇ ਇੱਕ ਡਿਜ਼ਾਇਨਰ ਦੇ ਰੂਪ ਵਿੱਚ ਕੰਮ ਕੀਤਾ।[4]

ਪ੍ਰਸ਼ੰਸ਼ਾ ਅਤੇ ਆਲੋਚਨਾ

ਕਿਆਰੋਸਤਾਮੀ ਨੂੰ ਦੋਨੋਂ ਦਰਸ਼ਕਾਂ ਅਤੇ ਆਲੋਚਕਾਂ ਤੋਂ ਉਸ ਦੇ ਕੰਮ ਲਈ ਸੰਸਾਰ ਭਰ ਵਿੱਚ ਪ੍ਰਸ਼ੰਸਾ ਪ੍ਰਾਪਤ ਮਿਲੀ ਹੈ, ਅਤੇ 1999 ਵਿੱਚ ਉਸ ਨੂੰ ਅੰਤਰਰਾਸ਼ਟਰੀ ਆਲੋਚਕਾਂ ਨੇ ਦੋ ਵਾਰ 1990ਵਿਆਂ ਦਾ ਸਭ ਤੋਂ ਮਹੱਤਵਪੂਰਨ ਫਿਲਮ ਨਿਰਦੇਸ਼ਕ ਚੁਣਿਆ ਸੀ।[5] ਸਿਨੇਮਾਥੇਕੂ ਓਨਟਾਰੀਓ ਦੀਆਂ ਚੁਣੀਆਂ 90ਵਿਆਂ ਦੀਆਂ ਛੇ ਵਧੀਆ ਫ਼ਿਲਮਾਂ ਵਿੱਚੋਂ ਚਾਰ ਉਸ ਦੀਆਂ ਸੀ।[6] ਉਸ ਨੂੰ ਜੀਨ-ਲਕ ਗੋਡਾਰਡ, ਨੈਨੀ ਮੋਰੇਟੀ (ਜਿਸ ਨੇ ਰੋਮ ਵਿੱਚ ਉਸ ਦੇ ਥੀਏਟਰ ਵਿੱਚ ਕਿਆਰੋਸਤਾਮੀ ਦੀ ਫਿਲਮ ਦੇ ਇੱਕ ਸ਼ੋ ਬਾਰੇ ਇੱਕ ਛੋਟੀ ਫਿਲਮ ਬਣਾਈ), ਕ੍ਰਿਸ ਮਾਰਕਰ, ਅਤੇ ਰੇ ਕਾਰਨੇ ਵਰਗੇ ਫਿਲਮ ਸਿਧਾਂਤਕਾਰਾਂ, ਆਲੋਚਕਾਂ, ਦੇ ਨਾਲ ਨਾਲ ਆਪਣੇ ਸਮਕਾਲੀਆਂ ਤੋਂ ਮਾਨਤਾ ਹਾਸਲ ਹੋਈ। ਅਕੀਰਾ ਕੁਰੋਸਾਵਾ ਨੇ ਕਿਆਰੋਸਤਾਮੀ ਦੀਆਂ ਫਿਲਮਾਂ ਬਾਰੇ ਕਿਹਾ: "ਉਨ੍ਹਾਂ ਬਾਰੇ ਮੇਰੇ ਜਜ਼ਬਾਤ ਦਾ ਵਰਣਨ ਸ਼ਬਦ ਨਹੀਂ ਕਰ ਸਕਦੇ ... ਜਦ ਸੱਤਿਆਜੀਤ ਰੇ ਦੀ ਮੌਤ ਹੋਈ, ਮੈਂ ਬਹੁਤ ਹੀ ਉਦਾਸ ਹੋ ਗਿਆ ਸੀ, ਪਰ ਕਿਆਰੋਸਤਾਮੀ ਦੀਆਂ ਫਿਲਮਾਂ ਦੇਖਣ ਦੇ ਬਾਅਦ, ਮੈਂ ਉਸ ਦੀ ਜਗ੍ਹਾ ਲੈਣ ਲਈ ਸਹੀ ਵਿਅਕਤੀ ਦੇਣ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ।"[4][7]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads