ਆਖ਼ਰੀ ਪਿੰਡ ਦੀ ਕਥਾ (ਨਾਵਲ)

From Wikipedia, the free encyclopedia

ਆਖ਼ਰੀ ਪਿੰਡ ਦੀ ਕਥਾ (ਨਾਵਲ)
Remove ads

ਆਖਰੀ ਪਿੰਡ ਦੀ ਕਥਾ ਜਸਬੀਰ ਮੰਡ ਦਾ ਨਾਵਲ ਹੈ। ਜੋ ਉਦਯੋਗੀਕਰਨ ਦੀ ਲਪੇਟ ਵਿੱਚ ਆ ਰਹੇ ਪੰਜਾਬੀ ਯਥਾਰਥ ਦੇ ਹਵਾਲੇ ਨਾਲ ਸ਼ਹਿਰਾਂ ਵਿੱਚ ਤਬਦੀਲ ਹੋ ਗਏ ਪਿੰਡ ਦੀ ਆਖਰੀ ਬਾਤ ਪਾਉਂਦਾ ਹੈ, ਜਿਹਨਾਂ ਨੇ ਕਿਸਾਨਾਂ ਨੂੰ ਭੂਮੀਹੀਣ ਕਰਕੇ ਉਹਨਾਂ ਦੀ ਪਛਾਣ ਗੁਆ ਦਿੱਤੀ ਹੈ।[1] ਇਹ ਸਦਮੇ ਬੇਜ਼ਮੀਨ ਹੋ ਰਹੇ ਕਿਸਾਨਾਂ ਦੇ ਮਾਨਵੀ ਹੁੰਗਾਰਿਆਂ ਰਾਹੀਂ ਦ੍ਰਿਸ਼ਟੀਗੋਚਰ ਹੁੰਦੇ ਹਨ। ਥਰਮਲ ਪਲਾਂਟ ਲੱਗਣ ਨਾਲ ਪਿੰਡ ਤੋਂ ਸ਼ਹਿਰ ਵਿੱਚ ਤਬਦੀਲ ਹੋ ਗਈ ਥਾਂ ਦੇ ਆਖਰੀ ਬਸਿੰਦੇ ਆਪਣੇ ਪਿੰਡ ਦੀ ਚੱਪਾ-ਚੱਪਾ ਭੌਂ ਨੂੰ ਜਿਵੇਂ ਸਿੰਞਾਣਦੇ ਸਨ, ਇਕੱਲੇ-ਇਕੱਲੇ ਦੀ ਜਿਵੇਂ ਸਾਰ ਰੱਖਦੇ ਸਨ ਉਸਦੀ ਆਖਰੀ ਤੇ ਤ੍ਰਾਸਦਿਕ ਝਲਕ ਇਸ ਨਾਵਲ ਦੇ ਕਥਾਨਕ ਵਿੱਚੋਂ ਪਕੜੀ ਜਾ ਸਕਦੀ ਹੈ। ਬੇਅੰਤ ਸਿੰਘ ਦੀ ਸੋਚ ਦਾ ਤੰਦੂਆਂ, ਸੁਰਜੀਤ ਕੌਰ ਦਾ ਬੈਠਿਆ ਸਾਹ, ਹਰਨਾਮੀ ਬੁੜੀ ਦੇ ਤਾਅਨੇ, ਬਸਾਵੇ ਵਰਗਿਆਂ ਦੀ ਬਾਘਵਾਸੀਆਂ ਪਿੰਡ ਦੀ ਸਾਂਝੀ ਅਤੇ ਪਛਾਣਾਂ ਵਾਲੀ ਜ਼ਿੰਦਗੀ ਦਾ ਮਾਤਮ ਮਨਾਉਂਦੇ ਹਨ।[2] ਕੁਦਰਤ ਨਾਲੋਂ ਪਰਿਵਾਰ ਨਾਲੋਂ, ਵਿਰਸੇ ਨਾਲੋਂ ਸਾਂਝ ਤੋੜ ਕੇ 'ਮੈਂ','ਮੇਰੇ' ਦੁਆਲੇ ਘੁੰਮਦਾ ਬੇਪਛਾਣ ਸ਼ਹਿਰ ਇਨ੍ਹਾਂ ਪਾਤਰਾਂ ਦੇ ਹਉਕਿਆਂ ਵਿੱਚੋਂ ਪਛਾਣ ਗ੍ਰਹਿਣ ਕਰਦਾ ਹੈ। ਪਿੰਡ ਦੇ ਅਚਨਚੇਤ ਨਾਲ ਲੈਸ ਚਰਿੱਤਰਾਂ ਦੀ ਕਲਾਤਮਕ ਪ੍ਰਾਪਤੀ ਹੈ, ਭਾਵੇਂ ਇਸ ਕਹਾਣੀ ਨੂੰ ਆਖਰੀ ਪਿੰਡ ਦੀ ਕਥਾ ਦੀ ਥਾਂ ਕਿਸੇ ਪਿੰਡ ਦੀ ਆਖਰੀ ਕਥਾ ਕਹਿਣਾ ਵਧੇਰੇ ਉਚਿਤ ਹੋਵੇਗਾ।

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads