ਆਖ਼ਰੀ ਬਾਬੇ
From Wikipedia, the free encyclopedia
Remove ads
ਆਖ਼ਰੀ ਬਾਬੇ (2019) ਪੰਜਾਬੀ ਗਲਪਕਾਰ ਜਸਬੀਰ ਮੰਡ ਦਾ ਪੰਜਵਾਂ ਨਾਵਲ ਹੈ। ਇਹ ਆੱਟਮ ਆਰਟ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਬਾਰੇ ਡਾ.ਪੀ. ਲਾਲ (ਜਪਾਨ) ਕਹਿੰਦਾ ਹੈ ਕਿ ਮੰਡ ਕੁਦਰਤ ਤੇ ਕਿਸਾਨੀ ਦੇ ਰਿਸ਼ਤੇ ਨੂੰ ਜਿਸ ਗਹਿਰਾਈ ਨਾਲ਼ ਚਿਤਰਦਾ ਹੈ, ਉਹਨੂੰ ਸਿਰਫ਼ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ।... ਇਹ ਨਾਵਲ ਪੰਜਾਬ ਦੀ ਕਿਸਾਨੀ ਦੇ ਸਭ ਤੋਂ ਗਹਿਰੇ ਤਲ ਉੱਤੇ ਸੰਵਾਦ ਛੇੜਦਾ ਹੈ। ਇਹ ਬੀਤੇ ਨੂੰ ਯਾਦ ਕਰਦਾ, ਆਧੁਨਿਕਤਾ ਨੂੰ ਚਿਤਰਦਾ, ਆਉਣ ਵਾਲ਼ੀਆਂ ਪੀੜ੍ਹੀਆਂ ਦੀ ਕੁਦਰਤ ਨਾਲ਼ ਪੈ ਰਹੀ ਵਿੱਥ ਨੂੰ ਸਿਰਜਦਾ, ਸਮੁੱਚੀ ਕਿਸਾਨੀ ਦੀ ਰੂਹ ਨੂੰ ਪਕੜਦਾ ਹੈ। ਆਪਣੀ ਕਥਾ ਸੁਣਾਉਣ ਦਾ ਇਸ ਨਾਵਲ ਦਾ ਅੰਦਾਜ਼ ਵੱਖਰਾ ਹੀ ਹੈ। ਮੰਡ ਇੱਕ ਨਵੀਂ ਭਾਸ਼ਾ ਸਿਰਜਦਾ ਹੈ।[1] ਨਾਵਲ ਕਿਸਾਨੀ ਦੇ ਬੀਤੇ ਨੂੰ ਬਾਬੇ ਬਿਰਸੇ ਦੇ ਪਾਤਰ ਰਾਹੀਂ, ਆਧੁਨਿਕਤਾ ਨੂੰ ਬਲਕਾਰ ਸਿੰਹੁ ਰਾਹੀਂ ਅਤੇ ਅਜ ਦੀ ਪੁੰਗਰਦੀ ਪੀੜ੍ਹੀ ਨੂੰ ਹਰਜੀਤ ਰਾਹੀਂ ਪੇਸ਼ ਕਰਦਾ ਹੈ। ਇਹ ਤਿੰਨੋਂ ਬਾਬਾ ਵਿਰਸਾ, ਪੁੱਤਰ ਬਲਕਾਰ ਅਤੇ ਪੋਤਰਾ ਹਰਜੀਤ ਇਕ ਹੀ ਘਰ ਵਿਚ ਵਸਦੇ ਹਨ, ਪਰ ਉਨ੍ਹਾਂ ਦਾ ਅਨੁਭਵ ਅਤੇ ਨਜ਼ਰੀਆ ਵਖ-ਵਖ ਹੈ।
ਮੁੱਖ ਨਜ਼ਰੀਆ ਬਿਰਸੇ ਦਾ ਹੈ। ਇਸ ਪਾਤਰ ਬਾਰੇ ਅਤੈ ਸਿੰਘ ਲਿਖਦਾ ਹੈ,'ਬਿਰਸਾ ਨਾਂ ਈ ਨਹੀਂ। ਪਾਤਰ ਈ ਨਹੀਂ। ਇਕ ਈ ਨਹੀਂ। ਇਹ ਵਿਰਸੇ ਦਾ ਪਰਛਾਵਾਂ ਏ! ਵਿਰਸਾ ਬੀਤਦਾ ਨਹੀਂ - ਨਾਲ ਨਾਲ ਰਹਿੰਦਾ ਏ- ਭਾਵੇਂ ਪਰਛਾਵੇਂ ਵਾਂਗ ਈ। ਜਾਂਦਾ ਕਿਤੇ ਨਹੀਂ ਇਹ! ਇਹ ਬੀਤਿਆ ਨਹੀਂ। ਬੀਤਦਾ ਨਹੀਂ। ਬੀਤਣ ਵਾਲਾ ਨਹੀਂ। ਇਹ ਹੋਂਦ ਨਾਲ ਜੁੜਿਆ ਏ। ਸਮੱਸਿਆ ਏਥੇ ਹੋਂਦ ਦੀ ਏ। ਕੁਦਰਤ-ਹੋਂਦ ਦੀ। ਜੀਵ-ਹੋਂਦ ਦੀ। ਮਾਨਵੀ-ਹੋਂਦ ਦੀ ਏ। ਇਹ ਸਮੱਸਿਆਵੀ ਨਾਵਲ ਏ। ਆਖਰੀ ਬਾਬੇ ਦੇ ਆਦਿ ਤੋਂ ਅੰਤ ਤੱਕ, ਆਰੰਭ ਤੋਂ ਸਿਰੇ ਤੱਕ; ਮੁੱਢ ਤੋਂ ਛੇਕੜ ਤੱਕ ਬਾਬਾ ਬਿਰਸਾ ਈ ਪਸਰਿਆ ਏ। ਬਾਕੀ ਸਭ ਇਸਦੇ ਨਾਲ ਬੋਹੜ ਦੀਆਂ ਉੱਤੋਂ ਨਿਕਲੀਆਂ ਜੜ੍ਹਾਂ ਵਾਂਗ ਇਹਦੇ ਨਾਲ ਆ ਜੁੜਦੇ ਨੇ।'[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads