ਇਮਰੋਜ਼
From Wikipedia, the free encyclopedia
Remove ads
ਇਮਰੋਜ਼ (ਜਨਮ 26 ਜਨਵਰੀ 1926 - 22 ਦਸੰਬਰ 2023) ਪੰਜਾਬ ਦਾ ਸਾਹਿਤਕ ਚਿੱਤਰਕਾਰ ਹੈ ਅਤੇ ਅੰਮ੍ਰਿਤਾ ਪ੍ਰੀਤਮ ਨਾਲ ਮੁਹੱਬਤ ਕਰਕੇ ਸਾਹਿਤਕ ਹਲਕਿਆਂ ਵਿੱਚ ਖ਼ੂਬ ਜਾਣਿਆ ਪਛਾਣਿਆ ਨਾਮ ਰਿਹਾ ਹੈ।

ਜ਼ਿੰਦਗੀ
ਇਮਰੋਜ਼ ਦਾ ਜਨਮ 26 ਜਨਵਰੀ 1926 ਨੂੰ (ਪੱਛਮੀ) ਪੰਜਾਬ ਦੇ ਜ਼ਿਲ੍ਹੇਲਾਇਲਪੁਰ ਵਿਖੇ ਹੋਇਆ। ਓਸ ਦਾ ਅਸਲ ਨਾਮ ਇੰਦਰਜੀਤ ਹੈ ਪਰੰਤੂ 1966 ਵਿੱਚ ਜਦੋਂ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਅਮ੍ਰਿਤਾ ਪ੍ਰੀਤਮ ਦੀ ਸੰਪਾਦਨਾ ਵਿੱਚ ਪੰਜਾਬੀ ਦੇ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਇੰਦਰਜੀਤ ਉਸ ਵਿੱਚ ਬਤੌਰ ਆਰਟਿਸਟ ਸ਼ਾਮਲ ਸੀ ਅਤੇ ਦੂਜੇ ਅੰਕ ਤੋਂ ਉਸ ਦਾ ਨਾਮ ਇੰਦਰਜੀਤ ਦੀ ਬਜਾਏ ਇਮਰੋਜ਼ ਵਜੋਂ ਛਪਣ ਲੱਗ ਪਿਆ ਸੀ। ਨਾਗਮਣੀ 35 ਸਾਲਾਂ ਤੋਂ ਵੀ ਵੱਧ, ਭਾਵ ਅਮ੍ਰਿਤਾ ਪ੍ਰੀਤਮ ਦੇ ਆਖਰੀ ਸਮੇਂ ਤੱਕ, ਛਪਦਾ ਰਿਹਾ ਅਤੇ ਇਮਰੋਜ਼ ਇਸ ਦੇ ਆਖਰੀ ਅੰਕ ਤੱਕ ਬਤੌਰ ਕਲਾਕਾਰ ਇਸ ਨਾਲ ਜੁੜਿਆ ਰਿਹਾ। ਇਮਰੋਜ਼ ਦਿੱਲੀ ਦੇ ਹੌਜ਼ ਖਾਸ ਇਲਾਕੇ ਵਿਚ ਰਹਿੰਦਾ ਹੈ ਅਤੇ ਉਸਨੇ ਅਮ੍ਰਿਤਾ ਦੇ ਮਰਨ ਉਪਰੰਤ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕੀਤੀਆਂ ਹਨ। ਇਸ ਦੀਆਂ ਕਵਿਤਾਵਾਂ ਦੀਆਂ ਕੁਝ ਕਿਤਾਬਾਂ ਵੀ ਛਪੀਆਂ ਹਨ।[1]।
Remove ads
ਨਾਗਮਣੀ
ਓਸ ਦਾ ਅਸਲ ਨਾਮ ਇੰਦਰਜੀਤ ਸੀ ਪਰ 1966 ਵਿੱਚ ਜਦੋਂ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਅਮ੍ਰਿਤਾ ਪ੍ਰੀਤਮ ਦੀ ਸੰਪਾਦਨਾ ਵਿੱਚ ਪੰਜਾਬੀ ਦੇ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਇੰਦਰਜੀਤ ਉਸ ਵਿੱਚ ਬਤੌਰ ਆਰਟਿਸਟ ਸ਼ਾਮਲ ਸੀ। ਦੂਜੇ ਅੰਕ ਤੋਂ ਉਸ ਦਾ ਨਾਮ ਇੰਦਰਜੀਤ ਦੀ ਬਜਾਏ ਇਮਰੋਜ਼ ਵਜੋਂ ਛਪਣ ਲੱਗ ਪਿਆ ਸੀ। ਨਾਗਮਣੀ 35 ਸਾਲਾਂ ਤੋਂ ਵੀ ਵੱਧ, ਭਾਵ ਅਮ੍ਰਿਤਾ ਪ੍ਰੀਤਮ ਦੇ ਆਖਰੀ ਸਮੇਂ ਤੱਕ ਛਪਦਾ ਰਿਹਾ ਅਤੇ ਇਮਰੋਜ਼ ਇਸ ਦੇ ਆਖਰੀ ਅੰਕ ਤੱਕ ਬਤੌਰ ਕਲਾਕਾਰ ਇਸ ਨਾਲ ਜੁੜਿਆ ਰਿਹਾ। ਇਮਰੋਜ਼ ਦਿੱਲੀ ਦੇ ਹੌਜ਼ ਖਾਸ ਇਲਾਕੇ ਵਿਚ ਰਹਿੰਦਾ ਸੀ ਅਤੇ ਉਸਨੇ ਅਮ੍ਰਿਤਾ ਦੇ ਮਰਨ ਉਪਰੰਤ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕੀਤੀਆਂ ਜੋ ਇੱਕ ਕਿਤਾਬ ਦੇ ਰੂਪ ਵਿੱਚ ਵੀ ਛਪੀਆਂ ਸਨ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads