ਐਮ ਟੀ ਵਾਸੂਦੇਵ ਨਾਇਰ

ਭਾਰਤੀ ਲੇਖਕ, ਪਟਕਥਾ ਲੇਖਕ ਅਤੇ ਫਿਲਮ ਨਿਰਦੇਸ਼ਕ From Wikipedia, the free encyclopedia

ਐਮ ਟੀ ਵਾਸੂਦੇਵ ਨਾਇਰ
Remove ads

ਐਮ ਟੀ ਵਾਸੂਦੇਵ ਨਾਇਰ (ਜਨਮ 15 ਜੁਲਾਈ 1933), ਆਮ ਮਸ਼ਹੂਰ ਐਮਟੀ, ਇੱਕ ਭਾਰਤੀ ਲੇਖਕ, ਪਟਕਥਾ ਲੇਖਕ ਅਤੇ ਫਿਲਮ ਡਾਇਰੈਕਟਰ ਹੈ।[1] ਉਹ ਆਧੁਨਿਕ ਮਲਿਆਲਮ ਸਾਹਿਤ ਵਿੱਚ ਇੱਕ ਵੱਡਾ ਅਤੇ ਪਰਭਾਵੀ ਲੇਖਕ ਹੈ, ਅਤੇ ਉਸ ਨੂੰ ਉੱਤਰ-ਆਜ਼ਾਦੀ ਭਾਰਤੀ ਸਾਹਿਤ ਦੇ ਧਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਉਸਦਾ ਜਨਮ, ਪਤੰਬੀ ਤਾਲੁਕ, ਪਲੱਕੜ ਜ਼ਿਲ੍ਹਾ (ਪਲਘਾਟ) ਵਿੱਚ ਮੌਜੂਦਾ ਸਮੇਂ ਦੀ ਅਨਾਕਾਰ ਪੰਚਾਇਤ ਦੇ ਇੱਕ ਛੋਟੇ ਜਿਹੇ ਪਿੰਡ ਕੁਦੱਲੂਰ ਵਿੱਚ ਹੋਇਆ ਸੀ। ਬ੍ਰਿਟਿਸ਼ ਰਾਜ ਵਿੱਚ ਇਹ ਇਲਾਕਾ ਮਦਰਾਸ ਪ੍ਰੈਜੀਡੈਂਸੀ ਦੇ ਮਾਲਾਬਾਰ ਜ਼ਿਲ੍ਹੇ ਦੇ ਅਧੀਨ ਸੀ। ਉਸਨੇ 20 ਸਾਲ ਦੀ ਉਮਰ ਵਿੱਚ ਇੱਕ ਕੈਮਿਸਟਰੀ ਅੰਡਰ ਗ੍ਰੈਜੂਏਟ ਹੋ ਜਾਣ ਦੇ ਨਾਤੇ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ। ਉਸਨੇ ਦਿ ਨਿਊਯਾਰਕ ਹਰਲਡ ਟ੍ਰਿਬਿਊਨ ਦੁਆਰਾ ਕਰਵਾਏ ਵਰਲਡ ਸ਼ੌਰਟ ਸਟੋਰੀ ਮੁਕਾਬਲੇ ਵਿੱਚ ਮਲਿਆਲਮ ਦੀ ਸਰਬੋਤਮ ਛੋਟੀ ਕਹਾਣੀ ਦਾ ਇਨਾਮ ਜਿੱਤਿਆ। ਉਸ ਦਾ ਡੈਬਿਊ ਨਾਵਲ ਨਾਲੂਕੇੱਟੂ) (ਜੱਦੀ ਘਰ - ਅੰਗ੍ਰੇਜ਼ੀ ਵਿੱਚ ਅਨੁਵਾਦ "ਦ ਲੀਗੇਸੀ"), ਜੋ ਉਸਨੇ 23 ਸਾਲ ਦੀ ਉਮਰ ਵਿੱਚ ਲਿਖਿਆ ਸੀ। ਇਸ ਨਾਵਲ ਨੇ 1958 ਵਿੱਚ ਕੇਰਲ ਸਾਹਿਤ ਅਕਾਦਮੀ ਅਵਾਰਡ ਜਿੱਤਿਆ। ਉਸ ਦੇ ਹੋਰ ਨਾਵਲਾਂ ਵਿੱਚ ਮੰਜੂ (ਧੁੰਦ), ਕਾਲਮ (ਕਾਲ) ਸ਼ਾਮਲ ਹਨ। ਅਸੁਰਾਵਿਤੂ (ਉਜਾੜੂ ਪੁੱਤਰ- ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਡੈਮਨ ਸੀਡ) ਅਤੇ ਰੰਡਮੂਰ੍ਹਮ) (ਦੂਜੀ ਵਾਰੀ) ਸ਼ਾਮਲ ਹਨ। ਉਸ ਦੇ ਸ਼ੁਰੂਆਤੀ ਦਿਨਾਂ ਦੇ ਡੂੰਘੇ ਭਾਵਨਾਤਮਕ ਅਨੁਭਵ ਐਮਟੀ ਦੇ ਨਾਵਲਾਂ ਦੀ ਸਿਰਜਣਾ ਵਿੱਚ ਸਮੇਂ ਹੋਏ ਹਨ। ਉਸ ਦੀਆਂ ਬਹੁਤੀਆਂ ਰਚਨਾਵਾਂ ਮੁੱਢਲੇ ਮਲਿਆਲਮ ਪਰਿਵਾਰਕ ਢਾਂਚੇ ਅਤੇ ਸਭਿਆਚਾਰ ਵੱਲ ਰੁਚਿਤ ਰਹੀਆਂ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਮਲਿਆਲਮ ਸਾਹਿਤ ਦੇ ਇਤਿਹਾਸ ਵਿੱਚ ਨਵੀਆਂ ਲੀਹਾਂ ਪਾਉਣ ਵਾਲਿਆਂ ਸਨ। ਕੇਰਲਾ ਵਿੱਚ ਵਿਆਹੁਤਾ ਪਰਿਵਾਰ ਦੀ ਜ਼ਿੰਦਗੀ ਬਾਰੇ ਉਸ ਦੇ ਤਿੰਨ ਅੰਤਮ ਨਾਵਲ ਹਨ ਨਾਲੂਕੇੱਟੂ), ਅਸੁਰਾਵਿਤੂ , ਅਤੇ ਕਾਲਮਰੰਡਮੂਰ੍ਹਮ, ਜੋ ਭੀਮ ਸੈਨ ਦੇ ਦ੍ਰਿਸ਼ਟੀਕੋਣ ਤੋਂ ਮਹਾਭਾਰਤ ਦੀ ਕਹਾਣੀ ਨੂੰ ਮੁੜ ਪੇਸ਼ ਕਰਦਾ ਹੈ, ਨੂੰ ਉਸਦਾ ਸ਼ਾਹਕਾਰ ਮੰਨਿਆ ਜਾਂਦਾ ਹੈ।

ਵਿਸ਼ੇਸ਼ ਤੱਥ ਐਮ ਟੀ ਵਾਸੂਦੇਵ ਨਾਇਰ, ਜਨਮ ...

ਐਮ. ਟੀ. ਵਾਸੂਦੇਵਨ ਨਾਇਰ ਸਕ੍ਰਿਪਟ ਲੇਖਕ ਅਤੇ ਮਲਿਆਲਮ ਫਿਲਮਾਂ ਦਾ ਨਿਰਦੇਸ਼ਕ ਵੀ ਹੈ। ਉਸਨੇ ਸੱਤ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ ਲਗਪਗ 54 ਫਿਲਮਾਂ ਲਈ ਸਕ੍ਰੀਨ ਪਲੇਅ ਲਿਖਿਆ ਹੈ। ਉਸਨੇ ਚਾਰ ਵਾਰ ਸਰਬੋਤਮ ਸਕ੍ਰੀਨ ਪਲੇਅ ਲਈ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ: ਓਰੂ ਵਡੱਕਨ ਵੀਰਗਾਥਾ (1989), ਕਦਾਵੂ (1991), ਸਦਾਯਮ (1992), ਅਤੇ ਪਰਿਨਾਯਮ (1994), ਜੋ ਕਿ ਸਕ੍ਰੀਨ ਪਲੇਅ ਸ਼੍ਰੇਣੀ ਵਿੱਚ ਸਭ ਤੋਂ ਜ਼ਿਆਦਾ ਵਾਰ ਹੈ। 1995 ਵਿੱਚ ਮਲਿਆਲਮ ਸਾਹਿਤ ਵਿੱਚ ਉਸ ਦੇ ਯੋਗਦਾਨ ਲਈ ਉਸ ਨੂੰ ਭਾਰਤ ਵਿੱਚ ਸਰਵਉੱਚ ਸਾਹਿਤਕ ਪੁਰਸਕਾਰ, ਗਿਆਨਪੀਠ ਨਾਲ ਸਨਮਾਨਿਤ ਕੀਤਾ ਗਿਆ ਸੀ।[3] 2005 ਵਿੱਚ ਉਸ ਨੂੰ ਭਾਰਤ ਦੇ ਤੀਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ।[4] ਉਸਨੇ ਕੇਂਦਰੀ ਸਾਹਿਤ ਅਕਾਦਮੀ ਅਵਾਰਡ], ਕੇਰਲ ਸਾਹਿਤ ਅਕਾਦਮੀ ਅਵਾਰਡ, ਵਯਾਲਰ ਅਵਾਰਡ, ਵਲਾਤੋਲ ਅਵਾਰਡ, ਏਜੂਤਾਚਨ ਪੁਰਸਕਾਰਮ ਅਤੇ ਮਾਤਰਭੂਮੀ ਸਾਹਿਤਕ ਪੁਰਸਕਾਰ ਸਮੇਤ ਕਈ ਹੋਰ ਪੁਰਸਕਾਰ ਅਤੇ ਸਨਮਾਨ ਮਿਲੇ ਹਨ। ਉਸ ਨੂੰ ਸਾਲ 2013 ਲਈ ਮਲਿਆਲਮ ਸਿਨੇਮਾ ਵਿੱਚ ਉਮਰ ਭਰ ਦੀ ਪ੍ਰਾਪਤੀ ਲਈ ਜੇ ਸੀ ਦਾਨੀਏਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਸਨੇ ਕਈ ਸਾਲਾਂ ਤਕ [[[ਮਾਤਰਭੂਮੀ ਇਲਸਟਰੇਟਿਡ ਵੀਕਲੀ]] ਦੇ ਸੰਪਾਦਕ ਵਜੋਂ ਕੰਮ ਕੀਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads