ਕਮਲਾ ਚੌਧਰੀ

From Wikipedia, the free encyclopedia

Remove ads

ਕਮਲਾ ਚੌਧਰੀ (1908–????)  ਹਿੰਦੀ ਭਾਸ਼ਾ  ਵਿਚ ਇੱਕ ਭਾਰਤੀ ਕਹਾਣੀਕਾਰ ਸੀ ਅਤੇ ਤੀਜੀ ਲੋਕ ਸਭਾ ਵਿੱਚ ਹਾਪੁਰ ਤੋਂ ਸੰਸਦ ਮੈਂਬਰ ਸੀ।

ਮੁੱਢਲਾ ਜੀਵਨ

ਕਮਲਾ ਚੌਧਰੀ ਦਾ ਜਨਮ 22 ਫਰਵਰੀ 1908 ਨੂੰ ਲਖਨਊ ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਰਾਏ ਮਨਮੋਹਨ ਦਿਆਲ ਇੱਕ ਡਿਪਟੀ ਕੁਲੈਕਟਰ ਸਨ।[1]

ਕੈਰੀਅਰ

1930 ਦੇ ਸਿਵਲ ਅਸਹਿਮਤੀ ਲਹਿਰ ਦੇ ਦੌਰਾਨ, ਚੌਧਰੀ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਈ। ਉਦੋਂ ਤੋਂ ਉਹ ਸਰਗਰਮੀ ਨਾਲ ਇੰਡੀਅਨ ਇੰਡੀਪੈਂਡੇਂਸ ਮੂਵਮੈਂਟ ਵਿੱਚ ਸ਼ਾਮਲ ਹੋ ਗਈ ਸੀ ਅਤੇ ਬ੍ਰਿਟਿਸ਼ ਅਥੌਰਟੀ ਵਲੋਂ ਕਈ ਵਾਰ ਕੈਦ ਕਰ ਲਈ ਗਈ ਸੀ। ਆਲ ਇੰਡੀਆ ਕਾਂਗਰਸ ਕਮੇਟੀ ਦੇ 54 ਵੇਂ ਸੈਸ਼ਨ ਦੌਰਾਨ ਉਸਨੇ ਸੀਨੀਅਰ ਉਪ ਪ੍ਰਧਾਨ ਵਜੋਂ ਕੰਮ ਕੀਤਾ। ਉਹ ਭਾਰਤ ਦੀ ਸੰਵਿਧਾਨ ਸਭਾ ਦੀ ਚੁਣੀ ਹੋਈ ਮੈਂਬਰ ਸੀ ਅਤੇ ਸੰਵਿਧਾਨ ਨੂੰ ਅਪਣਾਉਣ ਤੋਂ ਬਾਅਦ ਉਸਨੇ 1952 ਤੱਕ ਭਾਰਤ ਦੀ ਸੂਬਾਈ ਸਰਕਾਰ ਦੇ ਮੈਂਬਰ ਦੇ ਤੌਰ 'ਤੇ ਸੇਵਾ ਨਿਭਾਈ। ਉਹ ਉੱਤਰ ਪ੍ਰਦੇਸ਼ ਰਾਜ ਦੇ ਸਮਾਜਿਕ ਕਲਿਆਣ ਸਲਾਹਕਾਰ ਬੋਰਡ ਦੀ ਮੈਂਬਰ ਵੀ ਸੀ।

1962 ਵਿਚ, ਚੌਧਰੀ ਭਾਰਤੀ ਆਮ ਚੋਣ ਜਿੱਤਣ ਤੋਂ ਬਾਅਦ ਹਾਪੁਰ ਤੋਂ ਕਾਂਗਰਸ ਦੇ ਇੱਕ ਅਧਿਕਾਰਿਤ ਉਮੀਦਵਾਰ ਵਜੋਂ ਤੀਸਰੀ ਲੋਕ ਸਭਾ ਦੀ ਮੈਂਬਰ ਬਣ ਗਈ।[2] ਉਸਨੇ ਆਪਣੇ ਨੇੜਲੇ ਵਿਰੋਧੀ ਨੂੰ 28,633 ਵੋਟਾਂ ਦੇ ਫਰਕ ਨਾਲ ਹਰਾਇਆ।[3] ਉਸ ਦੀਆਂ ਕਹਾਣੀਆਂ ਦੇ ਚਾਰ ਸੰਗ੍ਰਹਿ; ਉਨਮਾਦ (1934), ਪਿਕਨਿਕ (1936), ਯਾਤਰਾ (1947) ਅਤੇ ਬੇਲ ਪੱਤ੍ਰ ਪ੍ਰਕਾਸ਼ਿਤ ਹੋਏ। ਉਸ ਦੇ ਕੰਮਾਂ ਵਿੱਚ ਲਿੰਗ ਦੇ ਵਿਤਕਰੇ, ਕਿਸਾਨਾਂ ਦਾ ਸ਼ੋਸ਼ਣ ਅਤੇ ਵਿਧਵਾਵਾਂ ਦੀ ਮਾੜੀ ਹਾਲਤ ਮੁੱਖ ਵਿਸ਼ੇ ਸਨ।[4]

Remove ads

ਨਿੱਜੀ ਜ਼ਿੰਦਗੀ

ਉਸਨੇ ਫਰਵਰੀ 1927 ਵਿੱਚ ਜੇ. ਐੱਮ. ਚੌਧਰੀ ਨਾਲ ਵਿਆਹ ਕਰਵਾ ਲਿਆ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads