ਕਾਨ੍ਹ ਸਿੰਘ ਨਾਭਾ
ਪੰਜਾਬੀ ਲੇਖਕ From Wikipedia, the free encyclopedia
Remove ads
ਭਾਈ ਕਾਨ੍ਹ ਸਿੰਘ ਨਾਭਾ (30 ਅਗਸਤ,1861-24 ਨਵੰਬਰ,1938) 19ਵੀਂ ਸਦੀ ਦੇ ਇੱਕ ਸਿੱਖ ਵਿਦਵਾਨ ਅਤੇ ਲੇਖਕ ਸਨ ਜੋ ਆਪਣੇ ਰਚੇ ਵਿਸ਼ਵ ਗਿਆਨਕੋਸ਼ ਗ੍ਰੰਥ, ਮਹਾਨ ਕੋਸ਼ ਕਰਕੇ ਜਾਣੇ ਜਾਂਦੇ ਹਨ। ਉਹਨਾਂ ਦੇ ਲਿਖੇ ਗ੍ਰੰਥ ਮਹਾਨ ਕੋਸ਼ (ਗੁਰਸ਼ਬਦ ਰਤਨਾਕਰ ਮਹਾਨ ਕੋਸ਼) ਨੂੰ ਸਿੱਖੀ, ਪੰਜਾਬੀ ਜ਼ਬਾਨ ਅਤੇ ਵਿਰਸੇ ਦਾ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਿਲ ਹੈ। ਉਹਨਾਂ ਨੇ ਸਿੰਘ ਸਭਾ ਲਹਿਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ।
Remove ads

Remove ads
ਮੁੱਢਲੀ ਜ਼ਿੰਦਗੀ
ਭਾਈ ਕਾਨ੍ਹ ਸਿੰਘ ਦਾ ਜਨਮ ਭਾਦੋਂ ਵਦੀ 10 ਬਿਕ੍ਰਮੀ ਸੰਮਤ 1918 ਮੁਤਾਬਕ 30 ਅਗਸਤ,1861 ਨੂੰ ਪਟਿਆਲਾ ਰਿਆਸਤ ਦੇ ਇੱਕ ਪਿੰਡ ਪਿੱਥੋ ਵਿਖੇ ਇੱਕ ਸਿੱਖ ਪਰਵਾਰ ਵਿਚ, ਪਿਤਾ ਨਰਾਇਣ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ, ਹੋਇਆ। ਕਾਨ੍ਹ ਸਿੰਘ ਆਪਣੇ ਦੋ ਭਰਾਵਾਂ ਅਤੇ ਇੱਕ ਭੈਣ ਤੋਂ ਵੱਡੇ ਸਨ।
ਉਹਨਾਂ ਨੇ ਪੰਡਤਾਂ ਤੋਂ ਸੰਸਕ੍ਰਿਤ, ਮੌਲਵੀਆਂ ਅਤੇ ਪ੍ਰੋ. ਗੁਰਮੁਖ ਸਿੰਘ ਤੋਂ ਫ਼ਾਰਸੀ ਅਤੇ ਮਹੰਤ ਗੱਜਾ ਸਿੰਘ ਤੋਂ ਸੰਗੀਤ ਦੀ ਸਿੱਖਿਆ ਲਈ।
ਕਾਰਜ
ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਕਿਤਾਬਾਂ ਲਿਖੀਆਂ ਅਤੇ ਅਖ਼ਬਾਰਾਂ ਅਤੇ ਰਸਾਲਿਆਂ ਵਾਸਤੇ ਵੀ ਕੰਮ ਕੀਤਾ। ਰਾਜ ਧਰਮ1884 ਉਹਨਾਂ ਦੀ ਪਹਿਲੀ ਕਿਤਾਬ ਸੀ ਅਤੇ ਇਸ ਤੋਂ ਬਾਅਦ 1898 ਵਿੱਚ ਹਮ ਹਿੰਦੂ ਨਹੀਂ[2] ਕਿਤਾਬ ਲਿਖੀ ਜੋ ਕਿ ਸਿੱਖ ਧਰਮ ਅਤੇ ਸਿੱਖ ਦੀ ਅਸਲੀ ਪਛਾਣ ’ਤੇ ਅਧਾਰਿਤ ਹੈ। ਉਸ ਵੇਲੇ ਜਦੋਂ ਹਿੰਦੂ, ਸਿੱਖ ਧਰਮ ਨੂੰ ਆਪਣਾ ਹਿੱਸਾ ਕਹਿ ਰਹੇ ਤਾਂ ਕਾਨ੍ਹ ਸਿੰਘ ਨੇ ਇਹ ਕਿਤਾਬ ਲਿਖ ਕੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਵੱਖਰਾ ਦੱਸਦਿਆਂ ਇਹਨਾਂ ਦੋਹਾਂ ਧਰਮਾਂ ਵਿਚਲੇ ਵਖਰੇਂਵੇਂ ਤੋਂ ਜਾਣੂ ਕਰਵਾਇਆ। ਇਸ ਵਿੱਚ ਹਿੰਦੂ ਅਤੇ ਸਿੱਖ ਦੇ ਸਵਾਲ ਜਵਾਬ ਅਤੇ ਵੇਦਾਂ, ਪੁਰਾਣਾਂ, ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਅਣਗਿਣਤ ਹਵਾਲੇ ਦਿੱਤੇ ਗਏ ਹਨ।
ਸਿੱਖੀ ਅਤੇ ਪੰਜਾਬੀ ਦੇ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਲ ਕਰਨ ਵਾਲਾ ਸ਼ਬਦ ਕੋਸ਼, ਮਹਾਨ ਕੋਸ਼, 14 ਸਾਲਾਂ ਦੀ ਖੋਜ ਤੋਂ ਬਾਅਦ 1926 ਵਿੱਚ ਮੁਕੰਮਲ ਹੋਇਆ। ਇਸ ਤੋਂ ਬਿਨਾਂ ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਛੰਦ ਦੀਵਾਕਰ, ਗੁਰਸ਼ਬਦ ਆਲੰਕਾਰ, ਗੁਰਮਤ ਮਾਰਤੰਡ,ਸਰਾਬ ਨਿਸ਼ੇਧ, ਰੂਪ ਦੀਪ ਪਿੰਗਲ ਆਦਿ ਕਈ ਕਿਤਾਬਾਂ ਲਿਖੀਆਂ। ਆਪ ਨੇ ਬਚਪਣ ਤੇ ਜਵਾਨੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਖ਼ਾਸ ਕਰ ਕੇ ਗੁਰਬਾਣੀ, ਸਿੱਖ ਤਵਾਰੀਖ਼ ਅਤੇ ਫ਼ਿਲਾਸਫ਼ੀ ਦਾ ਬਹੁਤ ਗਿਆਨ ਹਾਸਲ ਕੀਤਾ। 1883 ਵਿੱਚ ਆਪ ਲਾਹੌਰ ਚਲੇ ਗਏ ਜਿਥੇ ਆਪ ਦਾ ਮੇਲ ਪ੍ਰੋ. ਗੁਰਮੁਖ ਸਿੰਘ ਨਾਲ ਹੋਇਆ। ਇਸ ਨਾਲ ਹੀ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਗਏ। 1884 ਵਿੱਚ ਆਪ ਨੂੰ ਨਾਭਾ ਦੇ ਰਾਜੇ ਹੀਰਾ ਸਿੰਘ ਨੇ ਦਰਬਾਰ ਵਿੱਚ ਇੱਕ ਸੀਨੀਅਰ ਨੌਕਰੀ 'ਤੇ ਰੱਖ ਲਿਆ। 1888 ਵਿੱਚ ਆਪ ਨੂੰ ਕੰਵਰ ਰਿਪੁਦਮਨ ਸਿੰਘ ਦਾ ਟਿਊਟਰ ਬਣਾ ਦਿਤਾ ਗਿਆ। 1893 ਵਿੱਚ ਆਪ ਨਾਭਾ ਦੇ ਰਾਜੇ ਦੇ ਪੀ.ਏ. ਬਣਾਏ ਗਏ। 1895 ਵਿੱਚ ਆਪ ਨੂੰ ਮੈਜਿਸਟਰੇਟ ਲਾ ਦਿਤਾ ਗਿਆ। 1896 ਵਿੱਚ ਆਪ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ। 1875 ਵਿੱਚ ਇੱਕ ਹਿੰਦੂ ਸਾਧੂ ਦਯਾਨੰਦ ਨੇ ਬੰਬਈ (ਹੁਣ ਮੁੰਬਈ) ਵਿੱਚ ਆਰੀਆ ਸਮਾਜ ਦੀ ਨੀਂਹ ਰਖੀ। ਉਹ ਅਪ੍ਰੈਲ 1877 ਵਿੱਚ ਪੰਜਾਬ ਵੀ ਆਇਆ। ਜੂਨ ਵਿੱਚ ਲਾਹੌਰ ਵਿੱਚ ਵੀ ਦਯਾਨੰਦ ਦੀ ਬ੍ਰਾਂਚ ਬਣ ਗਈ। ਕੁੱਝ ਚਿਰ ਬਾਅਦ ਸਾਧੂ ਦਯਾ ਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ਕ ਵੀ ਛਪ ਕੇ ਆ ਗਈ। ਇਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ, ਆਗੂਆਂ ਤੇ ਪ੍ਰਚਾਰਕਾਂ ਵਿਰੁਧ ਘਟੀਆ ਲਫ਼ਜ਼ ਲਿਖੇ ਹੋਏ ਸਨ। ਜਦੋਂ ਸਿੱਖਾਂ ਹੀ ਨਹੀਂ ਬਲਕਿ ਕੁੱਝ ਸਿਆਣੇ ਹਿੰਦੂਆਂ ਨੇ ਵੀ ਉਸ ਦਾ ਧਿਆਨ ਇਸ ਪਾਸੇ ਵਲ ਦਿਵਾਇਆ ਤਾਂ ਉਸ ਨੇ ਵਾਅਦਾ ਕੀਤਾ ਕਿ ਅਗਲੀ ਐਡੀਸ਼ਨ ਸੋਧ ਕੇ ਛਾਪੀ ਜਾਵੇਗੀ। ਪਰ ਦਯਾ ਨੰਦ 1883 ਵਿੱਚ ਮਰ ਗਿਆ। ਉਸ ਮਗਰੋਂ ਤਾਂ ਕੱਟੜ ਫ਼ਿਰਕੂ ਆਰੀਆ ਸਮਾਜੀ ਅੰਸਰ ਨੇ ਇਸ ਵਿੱਚ ਸੋਧ ਕਰਨ ਤੋਂ ਨਾਂਹ ਕਰ ਦਿਤੀ। ਜੂਨ 2006 ਵਿੱਚ ਫਿਰ ਇਸ ਦੇ ਇੱਕ ਮੁਖੀ ਨੇ ਇਹ ਸੋਧ ਕਰਨ ਬਾਰੇ ਵਾਅਦਾ ਕੀਤਾ ਪਰ 'ਪਰਨਾਲਾ ਉਥੇ ਦਾ ਉਥੇ' ਹੀ ਰਿਹਾ। ਮਗਰੋਂ 1897 ਵਿੱਚ ਆਰੀਆ ਸਮਾਜ ਦੇ ਇੱਕ ਗਰੁੱਪ ਨੇ ਫਿਰ ਸਿੱਖਾਂ ਨੂੰ ਆਪਣੇ ਵਲ ਖਿੱਚਣ ਵਾਸਤੇ ਲਿਖਿਆ ਕਿ ਦਯਾ ਨੰਦ ਨੂੰ ਗੁਰਮੁਖੀ ਦੀ ਜਾਣਕਾਰੀ ਨਹੀਂ ਸੀ ਤੇ ਉਸ ਦੇ ਸਿੱਖ ਗੁਰੂਆਂ ਬਾਰੇ ਲਫ਼ਜ਼ ਦੂਜੇ ਦਰਜੇ ਦੀ ਜਾਣਕਾਰੀ 'ਤੇ ਆਧਾਰਤ ਸਨ। ਇਸ ਸਫ਼ਾਈ ਮਗਰੋਂ ਫਿਰ ਕੁੱਝ ਸਿੱਖ ਇਨ੍ਹਾਂ ਨਾਲ ਜੁੜ ਗਏ। ਇਨ੍ਹਾਂ ਵਿਚੋਂ ਮੁੱਖ ਸਨ: ਜਗਤ ਸਿੰਘ ਤੇ ਬਾਵਾ ਨਾਰਾਇਣ ਸਿੰਘ। ਬਾਵਾ ਨਾਰਾਇਣ ਸਿੰਘ ਗ਼ਰੀਬ ਹੋਣ ਕਰ ਕੇ ਪੈਸੇ ਦਾ ਮੁਹਤਾਜ ਸੀ; ਆਰੀਆ ਸਮਾਜੀਆਂ ਨੇ ਇਹ ਤਾੜ ਲਿਆ ਅਤੇ ਉਸ ਦੀ ਬਹੁਤ ਮਾਲੀ ਮਦਦ ਕੀਤੀ। ਇਸ ਮਗਰੋਂ ਉਸ ਨੇ ਤਾਂ ਇਥੋਂ ਤਕ ਲਿਖ ਮਾਰਿਆ ਕਿ ਸਿੱਖ ਧਰਮ ਆਰੀਆ ਸਮਾਜ ਦਾ ਮੁਢਲਾ ਪੜਾਅ ਸੀ। ਇਸ ਮਗਰੋਂ 1899 ਵਿੱਚ ਲਾਲਾ ਠਾਕਰ ਦਾਸ ਅਤੇ ਭਾਈ ਨਾਰਾਇਣ ਸਿੰਘ ਨੇ ਸਿੱਖ ਹਿੰਦੂ ਹੈਨ ਕਿਤਾਬਚੀ ਲਿਖ ਕੇ ਨਵੀਂ ਚਰਚਾ ਛੇੜ ਦਿਤੀ। ਭਾਈ ਕਾਨ੍ਹ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖ ਕੇ ਇਸ ਦਾ ਮੂੰਹ ਤੋੜ ਜਵਾਬ ਦਿਤਾ। ਭਾਈ ਕਾਨ੍ਹ ਸਿੰਘ ਦੀ ਕਿਤਾਬ ਨੇ ਹਿੰਦੂਆਂ ਦੀ ਸਿੱਖਾਂ ਨੂੰ ਜਜ਼ਬ ਕਰਨ ਦੀ ਸਾਜ਼ਸ਼ ਨੂੰ ਫ਼ੇਲ ਕਰ ਦਿਤਾ। ਇਸ ਇਸ ਕਿਤਾਬ ਤੋਂ ਫ਼ਿਰਕੂ ਹਿੰਦੂ ਏਨੇ ਔਖੇ ਹੋਏ ਕਿ ਉਹਨਾਂ ਨੇ ਭਾਈ ਕਾਨ੍ਹ ਸਿੰਘ ਨਾਭਾ ਵਿਰੁਧ 'ਜਹਾਦ' ਸ਼ੁਰੂ ਕਰ ਦਿਤਾ। ਉਦੋਂ ਨਾਭੇ ਦਾ ਰਾਜਾ ਹੀਰਾ ਸਿੰਘ ਹਿੰਦੂਆਂ ਦਾ ਪਿਛਲੱਗ ਬਣਿਆ ਹੋਇਆ ਸੀ ਤੇ ਉਹ ਆਪਣੀ ਧੀ ਰਿਪੁਦਮਨ ਕੌਰ ਦਾ ਵਿਆਹ ਧੌਲਪੁਰ ਦੇ ਹਿੰਦੂ ਰਾਜੇ ਨਾਲ ਕਰਨਾ ਚਾਹੁੰਦਾ ਸੀ। ਜਦ ਭਾਈ ਕਾਨ੍ਹ ਸਿੰਘ ਨੇ ਵੇਖਿਆ ਕਿ ਹੁਣ ਰਾਜਾ ਹਿੰਦੂਆਂ ਨੂੰ ਖ਼ੁਸ਼ ਕਰਨ ਵਾਸਤੇ ਔਖਾ ਹੋਇਆ ਫਿਰਦਾ ਹੈ ਤਾਂ ਉਸ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਇਸ ਮਗਰੋਂ ਭਾਈ ਕਾਨ੍ਹ ਸਿੰਘ ਨਾਭਾ ਨੇ ਸਿੱਖ ਫ਼ਲਸਫ਼ੇ ਬਾਰੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ 'ਗੁਰਮਤਿ ਪ੍ਰਭਾਕਰ' ਤੇ 'ਗੁਰਮਤਿ ਸੁਧਾਕਰ' ਲਿਖੀਆਂ। ਕੁੱਝ ਚਿਰ ਪਹਿਲਾਂ ਆਪ ਦਾ ਮੇਲ ਆਇਰਲੈਂਡ ਦੇ ਇੱਕ ਸੀਨੀਅਰ ਅਫ਼ਸਰ ਮੈਕਸ ਆਰਥਰ ਮੈਕਾਲਿਫ਼ ਨਾਲ ਹੋਇਆ। ਮੈਕਾਲਿਫ਼ ਨੇ ਭਾਈ ਜੀ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਹੁਤ ਕੁੱਝ ਲਿਖਿਆ। ਇਹ ਸਾਰਾ ਕੁੱਝ 1905 ਵਿੱਚ 'ਸਿੱਖ ਰਿਲੀਜਨ' ਨਾਂ ਦੀ ਕਿਤਾਬ ਦੇ ਰੂਪ ਵਿੱਚ ਛੇ ਜਿਲਦਾਂ ਵਿੱਚ ਛਪਿਆ। ਕਿਉਂਕਿ ਭਾਈ ਜੀ ਨੇ ਮੈਕਾਲਿਫ਼ ਦੀ ਬਹੁਤ ਮਦਦ ਕੀਤੀ ਸੀ ਇਸ ਕਰ ਕੇ ਉਹ ਇਸ ਕਿਤਾਬ ਦਾ ਕਾਪੀ ਰਾਈਟ ਭਾਈ ਜੀ ਨੂੰ ਦੇ ਗਏ ਸਨ। 6 ਫ਼ਰਵਰੀ, 1926 ਦੇ ਦਿਨ, ਸਾਢੇ 13 ਸਾਲ ਦੀ ਮਿਹਨਤ ਮਗਰੋਂ, ਮਹਾਨ ਕੋਸ਼ ਮੁਕੰਮਲ ਹੋ ਗਿਆ। ਇਸ ਦੀ ਛਪਾਈ ਪਟਿਆਲਾ ਦੇ ਰਾਜੇ ਭੂਪਿੰਦਰਾ ਸਿੰਘ ਨੇ ਆਪਣੇ ਖ਼ਰਚੇ 'ਤੇ ਕਰਵਾਈ। ਦੁਨੀਆ ਦੇ ਹਰ ਇੱਕ ਸਿੱਖ ਲੇਖਕ ਅਤੇ ਸਿੱਖ ਧਰਮ ਤੇ ਤਵਾਰੀਖ਼ ਦੇ ਹਰ ਸਿੱਖ ਤੇ ਗ਼ੈਰ-ਸਿੱਖ ਲੇਖਕ ਨੇ ਆਪਣੀਆਂ ਰਚਨਾਵਾਂ ਵਾਸਤੇ ਮਹਾਨ ਕੋਸ਼ ਦੀ ਮਦਦ ਜ਼ਰੂਰ ਲਈ ਹੈ। ਭਾਈ ਕਾਨ੍ਹ ਸਿੰਘ ਨੇ ਇਸ ਤੋਂ ਇਲਾਵਾ ਗੁਰਮਤਿ ਮਾਰਤੰਡ, ਗੁਰੂ ਛੰਦ ਅਲੰਕਾਰ, ਗੁਰੂ ਗਿਰਾ ਕਸੌਟੀ, ਸ਼ਬਦ ਅਲੰਕਾਰ, ਰਾਜ ਧਰਮ ਕਿਤਾਬਾਂ ਅਤੇ ਬਹੁਤ ਸਾਰੇ ਲੇਖ ਵੀ ਲਿਖੇ ਸਨ। ਭਾਈ ਕਾਨ੍ਹ ਸਿੰਘ ਸਹੀ ਮਾਇਨਿਆਂ ਵਿੱਚ ਪੰਥ ਰਤਨ ਸਨ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ।
Remove ads
ਰਚਨਾਵਾਂ
ਇਹ ਵੀ ਵੇਖੋ
ਬਾਹਰੀ ਕੜੀਆਂ
- GREAT SCHOLAR AND LEXICOGRAPHER BHAI KAHAN SINGH NABHA Archived 2013-11-25 at the Wayback Machine.
- ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ,-ਡਾ. ਰਵਿੰਦਰ ਕੌਰ ਰਵੀ[permanent dead link]
- ਵੈਬਸਾਈਟ ਭਾਈ ਕਾਨ੍ਹ ਸਿੰਘ ਨਾਭਾ Archived 2013-12-02 at the Wayback Machine.
- Bhai Kahn Singh - Ik Adhyeyan
- Bhai Kahn Singh Nabha tey Unah Dian Rachnavaan - Sukhjeet Kaur
ਹਵਾਲੇ
Wikiwand - on
Seamless Wikipedia browsing. On steroids.
Remove ads