ਕੂਨਿਕਾ
From Wikipedia, the free encyclopedia
Remove ads
ਕੂਨਿਕਾ ਸਦਾਨੰਦ ਲਾਲ ਇੱਕ ਭਾਰਤੀ ਅਭਿਨੇਤਰੀ, ਨਿਰਮਾਤਾ ਅਤੇ ਸਮਾਜਿਕ ਕਾਰਜਕਰਤਾ ਵਜੋਂ ਜਾਣੀ ਜਾਂਦੀ ਹੈ। ਇਹ ਬਹੁਤ ਸਾਰੀਆਂ ਹਿੰਦੀ ਭਾਸ਼ਾ ਅਤੇ ਅਤੇ ਨਾਟਕਾਂ ਵਿੱਚ ਖਲਨਾਇਕਾ ਦੀ ਅਤੇ ਹਾਸਰਸੀ ਭੂਮਿਕਾ ਦੇ ਲਈ ਜਾਣੀ ਜਾਂਦੀ ਹੈ। ਇਹ ਗਾਇਕਾ ਵੀ ਹੈ ਅਤੇ ਹੁਣ ਤੱਕ ਤਿੰਨ ਕੈਸਿਟਾ ਪੇਸ਼ ਕਰ ਚੁੱਕੀ ਹੈ।
ਬਤੌਰ ਇੱਕ ਗਾਇਕਾ ਵੀ, ਉਸ ਨੇ "ਲਾਖੋਂ ਮੇਂ ਏਕ" ਨਾਮ ਦੇ ਤਿੰਨ ਪੌਪ ਐਲਬਮਾਂ 1996 ਵਿੱਚ ਜਾਰੀ ਕੀਤੀਆਂ, "ਕੂਨਿਕਾ" ਜੋ 2002 ਵਿੱਚ ਰਿਲੀਜ਼ ਹੋਈ ਸੀ। ਉਸ ਨੇ ਆਪਣੀ ਤੀਜੀ ਐਲਬਮ ਜੋਮਬਿਸ਼ (ਇੱਕ ਰਹੱਸਮਈ ਯਾਤਰਾ) ਨਾਮਕ 2 ਮਈ 2006 ਨੂੰ ਰਿਲੀਜ਼ ਕੀਤੀ ਸੀ।
Remove ads
ਨਿੱਜੀ ਜੀਵਨ
ਉਸ ਨੇ ਆਪਣੇ ਕਾਰੋਬਾਰੀ ਸਾਥੀ ਦੇ ਨਾਲ ਮਿਲ ਕੇ ਉਪਨਗਰ ਮੁੰਬਈ ਦੇ ਗੋਰੇਗਾਓਂ ਵਿੱਚ "ਵ੍ਹਾਈਟ ਇਤਾਲਵੀ ਕੈਫੇ", "ਜ਼ਿੰਗਕਾਫੇ", "ਮਜੇਸਟਿਕਾ - ਸ਼ਾਹੀ ਦਾਅਵਤ ਹਾਲ" ਅਤੇ "ਐਕਸਹੈਲ" ਨਾਮਕ ਇੱਕ ਸਪਾ ਰੈਸਟੋਰੈਂਟ ਬਣਾਇਆ। ਹਾਲਾਂਕਿ ਇਹ ਭਾਈਵਾਲੀ 2007 ਵਿੱਚ ਖ਼ਤਮ ਹੋ ਗਈ ਸੀ।
ਕੂਨਿਕਾ ਨੇ ਭਾਰਤ ਅਤੇ ਦੁਨੀਆ ਭਰ ਵਿੱਚ 100 ਤੋਂ ਵੱਧ ਸਟੇਜ ਸ਼ੋਅ ਕਰਵਾਏ, ਸੰਗਠਿਤ ਕੀਤੇ ਅਤੇ ਹਿੱਸਾ ਲਿਆ। ਉਹ "ਕਰਮਾਂ ਇਵੈਂਟਸ ਐਂਡ ਇੰਟਰਟੇਨਮੈਂਟ" ਨਾਮਕ ਇੱਕ ਈਵੈਂਟ ਕੰਪਨੀ ਵੀ ਚਲਾ ਰਹੀ ਹੈ।
ਕੂਨਿਕਾ ਸਦਾਨੰਦ ਲਾਲ ਪਿਛਲੇ 20 ਸਾਲਾਂ ਤੋਂ ਏਡਜ਼ ਜਾਗਰੂਕਤਾ ਮੁਹਿੰਮਾਂ ਵਰਗੀਆਂ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੈ।
ਉਸ ਨੇ 15 ਅਗਸਤ 2005 ਨੂੰ ਤਾਰਾ ਚੈਰੀਟੇਬਲ ਟਰੱਸਟ ਦੀ ਸ਼ੁਰੂਆਤ ਕੀਤੀ। ਇਸ ਟਰੱਸਟ ਦਾ ਉਦੇਸ਼ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਦਾ ਪੁਨਰ ਨਿਰਮਾਣ ਕਰਨਾ, ਗਰੀਬਾਂ ਦੀ ਸਹਾਇਤਾ ਕਰਨਾ ਅਤੇ ਲੋੜਵੰਦਾਂ ਨੂੰ ਡਾਕਟਰੀ, ਵਿਦਿਅਕ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਨਾ ਹੈ। ਉਹ ਮੁੰਬਈ ਦੀ ਐਨ.ਜੀ.ਓ. ਚੀਪ (ਚਿਲਡਰਨ ਇਨ ਪ੍ਰੋਗਰੈਸ), ਦੀ ਇੱਕ ਟਰੱਸਟੀ ਹੈ, ਜੋ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।
Remove ads
ਟੀ.ਵੀ. ਅਤੇ ਫ਼ਿਲਮ ਕੈਰੀਅਰ
ਆਪਣੇ ਕਿਸ਼ੋਰ ਸਾਲਾਂ ਤੋਂ, ਕੂਨਿਕਾ ਇੱਕ ਅਭਿਨੇਤਰੀ ਦੇ ਰੂਪ ਵਿੱਚ ਭਾਰਤੀ ਟੀ.ਵੀ. ਇੰਡਸਟਰੀ ਵਿੱਚ ਸ਼ਾਮਲ ਹੋਣ ਲਈ ਉਤਸੁਕ ਸੀ। ਦਿੱਲੀ ਵਿੱਚ ਕੁਝ ਟੀ.ਵੀ. ਸੀਰੀਅਲ ਕਰਨ ਤੋਂ ਬਾਅਦ, ਉਹ ਫ਼ਿਲਮਾਂ ਵਿੱਚ ਕੰਮ ਕਰਨ ਲਈ ਮੁੰਬਈ ਚਲੀ ਗਈ। ਮੰਨੇ ਪ੍ਰਸਿਧ ਕਾਮਿਕ ਅਦਾਕਾਰ ਅਸਾਰਾਨੀ ਦੀ ਪਤਨੀ ਮੰਜੂ ਅਸਰਾਣੀ ਨੇ ਕੂਨਿਕਾ ਨੂੰ ਇੱਕ ਟੀ.ਵੀ. ਸੀਰੀਅਲ ਵਿੱਚ ਅਭਿਨੇਤਰੀ ਦੇ ਤੌਰ 'ਤੇ ਪਹਿਲਾ ਬਰੇਕ ਦਿੱਤਾ ਸੀ। ਉਸ ਦਾ ਦੂਜਾ ਬਰੇਕ ਧੀਰਜ ਕੁਮਾਰ ਦੁਆਰਾ ਨਿਰਦੇਸ਼ਤ ਟੀ.ਵੀ. ਸੀਰੀਅਲ "ਅਦਾਲਤ" ਵਿੱਚ ਇੱਕ ਭੂਮਿਕਾ ਨਿਭਾਈ ਸੀ। ਕੂਨਿਕਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 28 ਸਾਲ ਦੀ ਉਮਰ ਵਿੱਚ 1988 'ਚ "ਕਬਰਸਤਾਨ" ਨਾਮ ਦੀ ਇੱਕ ਡਰਾਉਣੀ ਹਿੰਦੀ ਫਿਲਮ ਵਿੱਚ ਕੀਤੀ ਸੀ। ਉਹ ਮੁੱਖ ਤੌਰ 'ਤੇ ਆਪਣੀਆਂ ਫ਼ਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਅਤੇ ਬੋਲਡ ਸੀਨਜ਼ ਵਿੱਚ ਸ਼ਾਮਲ ਸੀ। ਕੂਨਿਕਾ ਨੇ 25 ਸਾਲਾਂ ਵਿੱਚ 110 ਫ਼ਿਲਮਾਂ ਕੀਤੀਆਂ ਹਨ।
ਇੱਕ ਟੀ.ਵੀ. ਸੀਰੀਅਲ "ਸਵਭਿਮਾਨ" ਵਿੱਚ ਵੀ ਕੰਮ ਕੀਤਾ, ਜਿਸ ਵਿੱਚ ਉਸ ਨੇ ਇੱਕ 18 ਸਾਲਾਂ ਦੀ ਮਾਂ ਦੀ ਭੂਮਿਕਾ ਨਿਭਾਈ। ਇਹ ਇੱਕ ਸਫਲ ਭੂਮਿਕਾ ਸੀ ਜਿਸ ਨੇ ਉਸਨੂੰ ਬਹੁਤ ਸਾਰੀਆਂ ਮੁਸਕਿਲਾਂ ਨਾਲ ਜਿੱਤ ਪ੍ਰਾਪਤ ਕੀਤੀ। ਫਿਰ ਬੇਟਾ, ਗੁਮਰਾਹ ਅਤੇ ਖਿਲਾੜੀ ਵਰਗੀਆਂ ਫ਼ਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ।
ਉਸ ਨੇ ਦੂਰਦਰਸ਼ਨ ਤੇ "ਕਾਨਾ ਫੂਸੀ" ਨਾਮਕ ਇੱਕ ਟੀ.ਵੀ. ਸੀਰੀਅਲ ਵਿੱਚ ਅਤੇ ਸਟਾਰ-ਪਲੱਸ 'ਤੇ "ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ" ਵਿੱਚ ਕੰਮ ਕੀਤਾ। ਉਸ ਨੂੰ ਸੋਨੀ ਇੰਟਰਟੇਨਮੈਂਟ 'ਤੇ ਰਿਐਲਿਟੀ ਟੀ.ਵੀ. ਸ਼ੋਅ ਬਾਕਸ ਕ੍ਰਿਕਟ ਲੀਗ 'ਚ ਟੀਮ ਪੁਣੇ ਅਨਮੋਲ ਰਤਨ ਦੇ ਫੀਲਡਰ ਦੇ ਤੌਰ 'ਤੇ ਵੀ ਦੇਖਿਆ ਗਿਆ ਸੀ, ਜਦੋਂ ਕਿ ਹਾਲ ਹੀ 'ਚ ਉਸ ਨੇ ਬਿੱਗ ਮੈਜਿਕ 'ਤੇ ਟੀ.ਵੀ. ਸੀਰੀਅਲ ਅਕਬਰ ਬੀਰਬਲ 'ਚ ਰਾਣੀ ਦੁਰਗਾਵਤੀ ਦਾ ਕਿਰਦਾਰ ਨਿਭਾਇਆ ਸੀ। ਇਸ ਸਮੇਂ ਉਹ &ਟੀ.ਵੀ. ਸ਼ੋਅ "ਦਿੱਲੀ ਵਾਲੀ ਠਾਕੁਰ ਗੁਰਲਜ਼" ਵਿੱਚ ਇੱਕ ਉੱਚੀ ਗੋਨ ਕ੍ਰਿਸ਼ਚੀਅਨ ਜੂਲੀਅਟ ਬਾਈ ਦੇ ਰੂਪ ਵਿੱਚ ਦੇਖੀ ਜਾਂਦੀ ਹੈ।[1]
Remove ads
ਫ਼ਿਲਮੋਗ੍ਰਾਫੀ ਅਤੇ ਟੈਲੀਵਿਜ਼ਨ
ਫ਼ਿਲਮਾਂ
ਟੈਲੀਵਿਜ਼ਨ ਸ਼ੋਅਜ਼
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads