ਖਾਜ (ਨਾਵਲ)

From Wikipedia, the free encyclopedia

ਖਾਜ (ਨਾਵਲ)
Remove ads

ਖਾਜ ਜਸਬੀਰ ਮੰਡ ਦਾ 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਲਿਖਿਆ ਗਿਆ ਪੰਜਾਬੀ ਨਾਵਲ ਹੈ। ਪੰਜਾਬ ਵਿੱਚ ਵਾਪਰੇ ਸੰਤਾਲੀ ਅਤੇ ਚੁਰਾਸੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਮੰਡ ਨੇ ਨਾਵਲੀ ਕਲਾ-ਜੁਗਤਾਂ ਰਾਹੀਂ ਕਲਮਬੰਦ ਕੀਤਾ ਹੈ।

ਵਿਸ਼ੇਸ਼ ਤੱਥ ਲੇਖਕ, ਦੇਸ਼ ...

ਪਲਾਟ

ਇਹ ਨਾਵਲ ਪੰਜਾਬ ਦੇ ਪੁਆਧ ਖੇਤਰ ਦੇ ਪੇਂਡੂ ਇਲਾਕੇ ਦੇ ਲੋਕਾਂ ਦੀ ਸੰਤਾਲੀ ਦੇ ਉਜਾੜੇ ਅਤੇ 80ਵਿਆਂ ਦੇ ਦਹਿਸ਼ਤਗਰਦੀ ਦੇ ਢਾਹੇ ਅਕਹਿ ਕਸ਼ਟਾਂ ਦੀ ਕਹਾਣੀ ਬਿਆਨ ਕਰਦਾ ਹੈ। ਪਾਕਿਸਤਾਨ ਤੋਂ ਆਪਣੇ ਅੱਬਾ ਦੇ ਨਾਲ ਆਈ ਸਾਦੀਆ ਇਸ ਸੰਤਾਪੇ ਪ੍ਰਸੰਗ ਵਿੱਚ ਮਨੁੱਖੀ ਹੋਣੀ ਨੂੰ ਸਮਝਣ ਲਈ ਯਤਨਸ਼ੀਲ ਹੈ। ਨਾਵਲ ਦੀ ਸੈਟਿੰਗ ਕੁਰਾਲੀ, ਰੋਪੜ ਦੇ ਆਸ-ਪਾਸ ਵਸਦੇ ਨੀਮ-ਪਹਾੜੀ ਲੋਕਾਂ ਦੇ ਅੱਧੀ ਸਦੀ ਦੌਰਾਨ ਵਾਪਰੇ ਦੂਹਰੇ ਦੁਖਾਂਤ ਕਾਰਨ ਅਨੇਕਾਂ ਪਰਵਾਰ ਮਰਦਾਂ ਤੋਂ ਵਿਰਵੇ ਹੋ ਗਏ। ਰੀਵਿਊਕਾਰ ਜੋਗਿੰਦਰ ਸਿੰਘ ਜੋਗੀ ਅਨੁਸਾਰ:

"ਔਰਤਾਂ ਲਈ ਚਿੱਟੀਆਂ ਚੁੰਨੀਆਂ ਥੱਲੇ ਵੈਰਾਗਮਈ ਵੈਰਾਨੀ ਹਰ ਘਰ, ਹਰ ਗਲੀ ਦਾ ਸਿਰਨਾਵਾਂ ਬਣ ਗਈ। ਜਦ ਸਾਦੀਆ ਕਹਿੰਦੀ ਹੈ ਕਿ ‘ਚੌਰਾਸੀ ਤੋਂ ਬਾਅਦ ਤੁਹਾਡੀਆਂ ਕੁੜੀਆਂ ਰੋਮਾਂਟਿਕ ਨਹੀਂ ਰਹੀਆਂ।’ ਜਾਂ ਠਾਣੇਦਾਰ ਕਹਿੰਦਾ ਹੈ- ‘ਜਿਸ ਵੇਲੇ ਅੱਤਵਾਦ ਸ਼ੁਰੂ ਹੋ ਜਾਵੇ ਤਾਂ ਗੋਲੀ ਦਾ ਜੁਆਬ ਗੋਲੀ ਹੀ ਹੁੰਦਾ।’ ਅੱਬਾ ਨੇ ਕਿਹਾ- ‘ਇਸ ਤਰ੍ਹਾਂ ਤਾਂ ਮੁਗਲਾਂ ਵੇਲੇ ਦੇ ਰਾਜ ਵਿੱਚ ਵੀ ਨਹੀਂ ਹੋਇਆ ਹੋਣਾ।’ ਜਾਂ ਕੁਝ ਇਸ ਤਰ੍ਹਾਂ ਕਿ ‘ਸਿੱਖ ਬਣ ਕੇ ਬੁਰਾ ਬਣਨਾ ਬੜਾ ਔਖਾ।’ ‘ਉਨ੍ਹਾਂ ਦਿਨਾਂ ਵਿੱਚ ਬੰਦੇ ਨੂੰ ਮਾਰਨਾ ਐਨਾ ਔਖਾ ਨਹੀਂ ਸੀ, ਜਿੰਨੀ ਖ਼ਬਰ ਦੇਣੀ।’"

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads