ਗਿਆਨੀ ਹਜ਼ਾਰਾ ਸਿੰਘ

From Wikipedia, the free encyclopedia

Remove ads

ਗਿਆਨੀ ਹਜ਼ਾਰਾ ਸਿੰਘ (1828 - 1908) ਪੰਜਾਬੀ, ਸੰਸਕ੍ਰਿਤ, ਬ੍ਰਜ ਅਤੇ ਫ਼ਾਰਸੀ ਭਾਸ਼ਾਵਾਂ ਦੇ ਵਿਦਵਾਨ ਲੇਖਕ ਸਨ। ਓਹ ਭਾਈ ਵੀਰ ਸਿੰਘ ਦੇ ਨਾਨਾ ਜੀ ਸਨ।

ਜੀਵਨ

ਹਜ਼ਾਰਾ ਸਿੰਘ ਦਾ ਜਨਮ ਭਾਈ ਸਾਵਣ ਸਿੰਘ ਦੇ ਘਰ 1828 ਵਿੱਚ ਅੰਮ੍ਰਿਸਤਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਭਾਈ ਸਾਵਣ ਸਿੰਘ ਦਰਬਾਰ ਸਾਹਿਬ ਦੇ ਤੋਸ਼ਾਖ਼ਾਨੇ ਵਿੱਚ ਸੇਵਾਦਾਰ ਸਨ।

ਗਿਆਨੀ ਹਜ਼ਾਰਾ ਸਿੰਘ ਨੇ ਗਿਆਨੀ ਸੰਪ੍ਰਦਾਇ ਦੇ ਸੰਤ ਚੰਦਾ ਸਿੰਘ ਦੇ ਸੰਪਰਕ ਵਿਚ ਆਉਣ ਸਦਕਾ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਅਤੇ ਸੰਸਕ੍ਰਿਤ ਅਤੇ ਫ਼ਾਰਸੀ ਦਾ ਖ਼ੂਬ ਅਧਿਐਨ ਕੀਤਾ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ ਲਿਖਿਆ। 1849 ਵਿੱਚ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਦੇ ਸਥਾਪਿਤ ਕੀਤੇ ਸਿੱਖਿਆ ਵਿਭਾਗ ਨਾਲ ਉਨ੍ਹਾਂ ਦੇ ਸਬੰਧਾਂ ਅਤੇ ਸਿੰਘ ਸਭਾ ਦੇ ਪੁਨਰਜਾਗਰਣ ਸਦਕਾ ਉਨ੍ਹਾਂ ਦੇ ਸਾਹਿਤਕ ਰੁਝਾਨ ਬਹੁਤ ਤੀਖਣ ਹੋ ਗਏ​​ ਸਨ। ਉਹ ਅੰਮ੍ਰਿਤਸਰ ਸਿੰਘ ਸਭਾ ਦੇ ਇੱਕ ਸਰਗਰਮ ਮੈਂਬਰ ਸਨ ਅਤੇ ਕੁਝ ਸਮੇਂ ਲਈ ਇਸਦੇ ਸਕੱਤਰਾਂ ਵਿੱਚੋਂ ਇੱਕ ਵੀ ਰਹੇ। ਸਿੱਖਿਆ ਵਿਭਾਗ ਵਿੱਚ, ਹਜ਼ਾਰਾ ਸਿੰਘ ਨੇ ਸਥਾਨਕ ਸਕੂਲਾਂ ਦੇਇੰਸਪੈਕਟਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਪੰਜਾਬੀ ਵਿੱਚ ਪਾਠ ਪੁਸਤਕਾਂ ਤਿਆਰ ਕੀਤੀਆਂ ਜਿਵੇਂ ਕਿ ਭੂਗੋਲ ਮੰਜਰੀ, ਪੰਜਾਬ ਭੂਗੋਲ, ਭੂਗੋਲ ਦਰਪਣ, ਪ੍ਰਿਥਮ ਗਣਿਤ, ਹਿੰਦ ਦਾ ਸੁਗਮ ਇਤਿਹਾਸ, ਇਤਿਹਾਸ ਪ੍ਰਸ਼ਨੋਤਰੀ, ਗੁਰਮੁਖੀ ਪ੍ਰਕਾਸ਼ ਆਦਿ।[1]

ਇਸ ਤੋਂ ਇਲਾਵਾ 'ਗੁਰੂ ਗ੍ਰੰਥ ਕੋਸ਼' ਤਿਆਰ ਕਰਨਾ ਵੀ ਆਰੰਭ ਕੀਤਾ, ਪਰ ਉਸ ਨੂੰ ਅੰਤਿਮ ਰੂਪੀ ਭਾਈ ਵੀਰ ਸਿੰਘ ਹੀ ਦੇ ਸਕੇ। ਉਨ੍ਹਾਂ ਨੇ ਨਜ਼ੀਰ ਅਹਿਮਦ ਦੇ ਉਰਦੂ ਵਿਚ ਲਿਖੇ ਨਾਵਲ ‘ਮਿਰਾਤੁਲ ਅਰੂਸ’ ਦਾ ਪੰਜਾਬੀ ਵਿਚ ‘ਦੁਲਹਨ ਦਰਪਨ’ ਨਾਂ ਅਧੀਨ ਖੁਲ੍ਹਾ ਅਨੁਵਾਦ ਅਤੇ ਸ਼ੇਖ਼ ਸਾਅਦੀ ਦੀਆਂ ਰਚਨਾਵਾਂ, ਗੁਲਿਸਤਾਨ ਅਤੇ ਬੋਸਤਾਨਦਾ ਬ੍ਰਜ ਭਾਸ਼ਾ ਵਿਚ ਕਾਵਿ-ਅਨੁਵਾਦ ਕੀਤਾ।[2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads