ਗੰਧਾਰ ਸੁਰ
From Wikipedia, the free encyclopedia
Remove ads
ਗੰਧਾਰ (Sanskrit) ਹਿੰਦੁਸਤਾਨੀ ਸੰਗੀਤ ਅਤੇ ਕਾਰਨਾਟਿਕ ਸੰਗੀਤ ਦੇ ਸੱਤ ਸੁਰਾਂ ਵਿੱਚੋਂ ਤੀਜਾ ਸੁਰ ਹੈ। [1] ਗੰਧਾਰ ਸ਼ਬਦ ਸੁਰ ਗ ਦਾ ਇੱਕ ਲੰਬਾ ਰੂਪ ਹੈ। ਸੁਰ ਨੂੰ ਗਾਉਂਦੇ ਸਮੇਂ ਉਚਾਰਨ ਵਿੱਚ ਸਰਲਤਾ ਲਿਅਓਨ ਲਈ, ਗੰਧਾਰ ਨੂੰ ਗਾ (ਨੋਟੇਸ਼ਨ -G) ਵਜੋਂ ਉਚਾਰਿਆ ਜਾਂਦਾ ਹੈ।

ਹੇਠਾਂ ਗੰਧਾਰ ਬਾਰੇ ਜਾਣਕਾਰੀ ਅਤੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਇਸਦੀ ਮਹੱਤਤਾ ਹੈ :
- ਸਾਰੇ ਸੁਰਾਂ ਨੂੰ ਕਿਸੇ ਇੱਕ ਸਪਤਕ ਵਿੱਚ ਜਦੋਂ ਸਿਲਸਿਲੇਵਾਰ ਰਖਿਆ ਜਾਂਦਾ ਹੈ ਤਾਂ ਸੁਰ ਗੰਧਾਰ (ਗ) ਤੀਜਾ ਸੁਰ ਹੁੰਦਾ ਹੈ।
- ਸੁਰ ਗੰਧਾਰ, ਸੁਰ ਰਿਸ਼ਭ (ਰੇ ) ਦਾ ਇਕਦਮ ਅਗਲਾ ਸੁਰ ਹੈ।
- ਗਾਉਣ-ਵਜਾਉਣ ਲੱਗਿਆਂ ਰਾਗ ਦੇ ਸਰੂਪ ਅਨੁਸਾਰ ਸੁਰ ਗੰਧਾਰ ਦੋ ਰੂਪਾਂ 'ਚ ਵਰਤਿਆ ਜਾਂਦਾ ਹੈ ਕੋਮਲ ਗੰਧਾਰ(ਗ) ਅਤੇ ਸ਼ੁੱਧ ਗੰਧਾਰ(ਗ)।
- ਇਹ ਮੰਨਿਆਂ ਜਾਂਦਾ ਹੈ ਕਿ ਸ਼ਡਜ(ਸ) ਮੂਲ ਸੁਰ ਹੈ ਜਿਸ ਤੋਂ ਬਾਕੀ ਸਾਰੇ 6 ਸੁਰ ਜਿੰਵੇਂ ਕਿ ਰੇ,ਗ,ਮ,ਪ,ਧ ਅਤੇ ਨੀ ਪੈਦਾ ਹੁੰਦੇ ਹਨ। ਜਦੋਂ ਅਸੀਂ ਸ਼ਡਜ ਸ਼ਬਦ ਨੂੰ ਤੋੜਦੇ ਹਾਂ ਤਾਂ ਸਾਨੂੰ ਮਿਲਦਾ ਹੈ, ਸ਼ਡ ਅਤੇ ਜਾ। ਇਸਦਾ ਅਰਥ ਹੈ ਕਿ ਸ਼ਡ 6 ਹੈ ਅਤੇ ਜਾ ਜਨਮ ਦੇਣਾ (ਮਰਾਠੀ ਵਿੱਚ) ਹੈ । [2]
- ਇਸ ਦਾ ਮੂਲ ਰੂਪ ਵਿੱਚ ਅਨੁਵਾਦ ਹੇਠਾਂ ਦਿੱਤਾ ਗਿਆ ਹੈ :-
ਸ਼ਡ-6,ਜ -ਜਨਮ . ਇਸ ਲਈ, ਇਸਦਾ ਸਮੂਹਿਕ ਅਰਥ ਹੈ ਸੰਗੀਤ ਦੇ ਹੋਰ 6 ਸੁਰਾਂ ਨੂੰ ਜਨਮ ਦੇਣਾ। ਇਸ ਲਈ ਇਹ ਮੰਨਿਆਂ ਜਾਂਦਾ ਹੈ ਕਿ ਸੁਰ ਗੰਧਾਰ(ਗ) ਸੁਰ ਸ਼ਡਜ (ਸ) ਤੋਂ ਬਣਿਆ ਹੈ।
ਸੱਤੇ ਸੁਰਾਂ ਦੀ ਥਿਰਕਣ (ਫ੍ਰਿਕ਼ੁਏਂਸੀ) ਹੇਠਾਂ ਦਿੱਤੀ ਗਈ ਹੈ:-
- ਸ਼ਡਜ(ਸ) ਦੀ ਥਿਰਕਣ (ਫ੍ਰਿਕ਼ੁਏਂਸੀ)-240 ਹਰਟਜ਼ ਹੈ।
- ਰਿਸ਼ਭ(ਰੇ) ਦੀ ਥਿਰਕਣ (ਫ੍ਰਿਕ਼ੁਏਂਸੀ)-270 ਹਰਟਜ਼ ਹੈ।
- ਗੰਧਾਰ(ਗ) ਦੀ ਥਿਰਕਣ(ਫ੍ਰਿਕ਼ੁਏਂਸੀ)-300 ਹਰਟਜ਼ ਹੈ।,
- ਮਧ੍ਯਮ(ਮ) ਦੀ ਥਿਰਕਣ(ਫ੍ਰਿਕ਼ੁਏਂਸੀ)-320 ਹਰਟਜ਼ ਹੈ।
- ਪੰਚਮ (ਪ) ਦੀ ਥਿਰਕਣ (ਫ੍ਰਿਕ਼ੁਏਂਸੀ)-360 ਹਰਟਜ਼ ਹੈ।
- ਧੈਵਤ (ਧ ) ਦੀ ਥਿਰਕਣ (ਫ੍ਰਿਕ਼ੁਏਂਸੀ)-400 ਹਰਟਜ਼ ਹੈ।
- ਨਿਸ਼ਾਦ(ਨੀ)ਦੀ ਥਿਰਕਣ (ਫ੍ਰਿਕ਼ੁਏਂਸੀ)-450 ਹਰਟਜ਼ ਹੈ।
- ਸ਼ਡਜ ਤਾਰ ਸਪਤਕ (ਸੰ ) ਦੀ ਥਿਰਕਣ(ਫ੍ਰਿਕ਼ੁਏਂਸੀ)-480 ਹਰਟਜ਼ ਹੈ।(ਇਤਿਅਦਿ)
ਇਹ ਕਿਹਾ ਜਾ ਸਕਦਾ ਹੈ ਕਿ ਤਾਰ ਸਪਤਕ ਦੇ ਰਿਸ਼ਭ(ਰੇੰ) ਜਿਸ ਦੀ ਥਿਰਕਣ(ਫ੍ਰਿਕ਼ੁਏਂਸੀ) 540 ਹਰਟਜ਼ ਹੁੰਦੀ ਹੈ ਤੋਂ ਬਾਦ ਤਾਰ ਸਪਤਕ ਦੇ ਗੰਧਾਰ(ਗੰ) ਦੀ ਥਿਰਕਣ(ਫ੍ਰਿਕ਼ੁਏਂਸੀ) 600 ਹੁੰਦੀ ਹੈ ਜੋ ਮਧ੍ਯ ਸਪਤਕ ਦੇ ਗੰਧਾਰ(ਗ) ਤੋਂ ਦੁਗਣੀ ਹੁੰਦੀ ਹੈ।
ਸ਼ਡਜਾ (ਸ) ਅਤੇ ਪੰਚਮ (ਪ) ਨੂੰ ਛੱਡ ਕੇ ਬਾਕੀ ਸਾਰੇ ਸੁਰ ਕੋਮਲ ਜਾਂ ਤੀਵ੍ਰ ਹੋ ਸਕਦੇ ਹਨ ਪਰ ਸਾ ਅਤੇ ਪਾ ਹਮੇਸ਼ਾ ਸ਼ੁੱਧ ਸੁਰ ਹੁੰਦੇ ਹਨ। ਅਤੇ ਇਸ ਲਈ ਸ ਅਤੇ ਪ ਸੁਰਾਂ ਨੂੰ ਅਚਲ ਸੁਰ ਕਿਹਾ ਜਾਂਦਾ ਹੈ, ਕਿਉਂਕਿ ਇਹ ਸਵਰ ਆਪਣੀ ਮੂਲ ਸਥਿਤੀ ਤੋਂ ਨਹੀਂ ਹਿੱਲਦੇ। ਰੇ ਗ ਮ ਧ ਨੀ ਸੁਰਾਂ ਨੂੰ ਚਲ ਸਵਰ ਕਿਹਾ ਜਾਂਦਾ ਹੈ, ਕਿਉਂਕਿ ਰਾਗ ਦੀ ਜ਼ਰੂਰਤ ਦੇ ਹਿਸਾਬ ਨਾਲ ਇਹ ਸੁਰ ਆਪਣੀ ਮੂਲ ਸਥਿਤੀ ਤੋਂ ਹਿਲਾਏ ਵੀ ਜਾ ਸਕਦੇ ਹਨ।
ਸ, ਰੇ, ਗ, ਮ, ਪ, ਧ, ਨੀ - ਸ਼ੁੱਧ ਸੁਰ
ਰੇ, ਗ, ਧ, ਨੀ - ਕੋਮਲ ਸੁਰ
ਮ-ਤੀਵ੍ਰ
- ਕਾਫੀ ਥਾਟ, ਆਸਵਰੀ ਥਾਟ, ਤੋੜੀ ਥਾਟ ਅਤੇ ਭੈਰਵੀ ਥਾਟ ਦੇ ਰਾਗਾਂ ਵਿੱਚ ਕੋਮਲ ਗੰਧਾਰ ਲਗਦਾ ਹੈ, ਬਾਕੀ ਰਾਗਾਂ ਵਿੱਚ ਸ਼ੁੱਧ ਗੰਧਾਰ ਇਸਤੇਮਾਲ ਹੁੰਦਾ ਹੈ।
- ਓਹ ਰਾਗ ਜਿੱਥੇ ਗ ਵਾਦੀ ਸੁਰ ਹੈ ਓਹ ਹਨ ਰਾਗ ਕਾਫੀ , ਰਾਗ ਬਾਗੇਸ਼੍ਰੀ ਅਤੇ ਰਾਗ ਭੂਪਾਲੀ ਆਦਿ।
- ਕਲਪਨਾਤਮਕ ਤੌਰ 'ਤੇ, ਗਾ ਨੂੰ ਗੰਧਰਵ ਵੀ ਕਿਹਾ ਜਾਂਦਾ ਹੈ, ਜਿਵੇਂ ਕਿ ਤਿੰਨ ਮੁੱਖ ਦੇਵਤਿਆਂ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨੂੰ ਪਹਿਲਾਂ ਸਾਕਾਰ ਭਰਮ ਸ਼ਡਜ(ਸ) ਬਣਾਇਆ ਗਿਆ ਅਤੇ ਫਿਰ ਇਨ੍ਹਾਂ ਤਿੰਨਾਂ ਦੇਵਤਿਆਂ ਦੇ ਰਿਸ਼ੀਮੁਨੀ ਭਾਵ ਤੋਂ ਰਿਸ਼ਭ (ਰੇ) ਨੂੰ ਬਣਾਇਆ ਗਿਆ ਅਤੇ ਫਿਰ ਗਾਉਣ ਲਈ ਗੰਧਰਵ ਬਣਾਏ ਗਏ ਸਨ। ਗ ਸ਼ਬਦ ਗਾਉਣ ਦੇ ਮਹੱਤਵ ਨੂੰ ਦਰਸਾਉਣ ਲਈ ਗੰਧਰਵ ਦਾ ਸੰਖੇਪ ਰੂਪ ਬਣਾਇਆ ਗਿਆ ਹੈ। [3]
- ਗੰਧਾਰ ਨੂੰ ਇੱਕ ਬੱਕਰੀ ਦੇ ਮਿਮਿਆਂਨ (ਬੋਲਣ) ਤੋਂ ਪ੍ਰਾਪਤ ਹੋਇਆ ਕਿਹਾ ਜਾਂਦਾ ਹੈ। [4] [5]
- ਗੰਧਾਰ ਦਾ ਸਬੰਧ ਸੂਰਜ ਗ੍ਰਹਿ ਨਾਲ ਹੈ। [6]
- ਗੰਧਾਰ ਦਾ ਸਬੰਧ ਸੁਨਹਿਰੀ ਰੰਗ ਨਾਲ ਹੈ।[7]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads