ਚਿਲੀ
From Wikipedia, the free encyclopedia
Remove ads
ਚਿਲੀ, ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (Spanish: República de Chile, ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।
Remove ads
ਤਸਵੀਰਾਂ
- ਪ੍ਰਸਿੱਧ ਪਰੰਪਰਾ ਜੋ ਚਿਲੀ ਦੇ ਲੋਕ-ਕਥਾ ਨਾਲ ਸਬੰਧਤ ਹੈ, ਇਹ ਚਿਲੀ ਦੇ ਚੌਵੀ ਖੇਤਰ, ਡਿਵੀਸਾਡੇਰੋ ਡੀ ਪੁਨੀਟਾਕ ਵਿੱਚ ਕੀਤੀ ਜਾਂਦੀ ਹੈ।
- ਕੋਚਯਯੋ ਡੀ ਕੌਨਸਪੀਸੀਨ, ਚਿਲੀ
- ਕ੍ਰਿਓਲੋ ਪੈਵੇਲੀਅਨ: ਕਾਲੀ ਬੀਨਜ਼, ਕੜਕਦੇ ਕਲੋਲੋ, ਕਟਾਈ ਵਾਲੇ ਮੀਟ, ਕੇਲੇ ਅਤੇ ਚਾਵਲ ਦੇ ਟੁਕੜੇ।
- ਐਂਡੀਅਨ ਕਾਰਨੀਵਾਲ ਫੋਰਸ ਆਫ਼ ਦ ਸਨ 2012 ਅਰੀਕਾ, ਚਿਲੀ
- ਐਲ ਡਿਵੀਜ਼ਨੋ ਸੈਕਟਰ, ਪਨੀਤਾਕੀ, ਚੌਥਾ ਖੇਤਰ, ਚਿੱਲੀ, ਵਪਾਰ ਦਾ ਹਿੱਸਾ ਅਤੇ ਚਿੱਲੀ ਦੇ ਮਸ਼ਹੂਰ ਫਲੋਰਕਲੇਅਰ ਵਿਚ ਧਾਰਮਿਕ ਪਾਰਟੀ
- ਐਂਡੀਅਨ ਕਾਰਨੀਵਾਲ ਫੋਰਸ ਆਫ਼ ਦ ਸਨ 2012 ਅਰੀਕਾ, ਚਿਲੀ
- ਅਕਤੂਬਰ 2019 ਵਿਚ ਸ਼ੁਰੂ ਹੋਏ ਵਿਰੋਧ ਮਾਰਚਾਂ ਵਿਚ ਆਮ, ਸੰਗੀਤਕਾਰ ਲੋਕਗੀਤ ਅਤੇ ਚਿਲੀ ਸੰਗੀਤ ਵਜਾਉਣ ਲਈ ਇਕੱਠੇ ਹੁੰਦੇ ਹਨ।
Remove ads
ਪ੍ਰਸ਼ਾਸਕੀ ਵਿਭਾਗ
ਚਿਲੀ 15 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਸਦਾ ਪ੍ਰਬੰਧ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਪ੍ਰਬੰਧਕ ਕਰਦੇ ਹਨ। ਇਹ ਖੇਤਰ ਅੱਗੋਂ ਸੂਬਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੇ ਰਾਜਪਾਲ ਦੀ ਚੋਣ ਵੀ ਰਾਸ਼ਟਰਪਤੀ ਕਰਦਾ ਹੈ। ਇਹ ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ[10] ਜਿਹਨਾਂ ਦਾ ਪ੍ਰਬੰਧ ਨਗਰਪਾਲਿਕਾਵਾਂ ਹੇਠ ਹੈ ਜਿਹਨਾਂ ਦਾ ਹਰ ਚਾਰ ਸਾਲ ਲਈ ਆਪਣਾ ਮੇਅਰ ਅਤੇ ਕੌਂਸਲ ਹੁੰਦਾ ਹੈ। ਉੱਤਰ ਤੋਂ ਦੱਖਣ ਵੱਲ, ਹਰੇਕ ਖੇਤਰ ਨੂੰ ਇੱਕ ਨਾਮ ਅਤੇ ਰੋਮਨ ਅੰਕ ਦਿੱਤਾ ਜਾਂਦਾ ਹੈ। ਇੱਕੋ-ਇੱਕ ਛੋਟ ਸਾਂਤਿਆਗੋ ਰਾਜਧਾਨੀ ਖੇਤਰ ਨੂੰ ਦਿੱਤੀ ਗਈ ਹੈ ਜਿਸਨੂੰ RM (Región Metropolitana) ਵਜੋਂ ਨਿਵਾਜਿਆ ਜਾਂਦਾ ਹੈ। 2006 ਵਿੱਚ ਦੋ ਨਵੇਂ ਖੇਤਰ ਬਣਾਏ ਗਏ ਸਨ ਅਤੇ ਅਕਤੂਬਰ 2007 ਵਿੱਚ ਇਹ ਕਾਰਜਸ਼ੀਲ ਹੋ ਗਏ; ਦੱਖਣ ਵਿੱਚ ਲੋਸ ਰਿਓਸ (ਖੇਤਰ XIV) ਅਤੇ ਉੱਤਰ ਵਿੱਚ ਆਰਿਕਾ ਈ ਪਾਰੀਨਾਕੋਤਾ (ਖੇਤਰ XV)। ਗਿਣਤੀ ਸਕੀਮ ਵਿੱਚ ਖੇਤਰ XIII ਨੂੰ ਅੰਕ 13 ਦੇ ਭੈਅ ਕਾਰਨ ਛੱਡ ਦਿੱਤਾ ਗਿਆ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads