ਚਿੰਗ ਰਾਜਵੰਸ਼

From Wikipedia, the free encyclopedia

ਚਿੰਗ ਰਾਜਵੰਸ਼
Remove ads

ਕਿੰਗ ਰਾਜਵੰਸ਼ ਚੀਨੀ: 大清帝國, ਚੀਨ ਦਾ ਆਖਿਰੀ ਰਾਜਵੰਸ਼ ਸੀ ਜਿਸ ਨੇ ਚੀਨ ਵਿੱਚ ਸਨ 1644 ਤੋਂ 1912 ਤੱਕ ਰਾਜ ਕਿੱਤਾ। ਕਿੰਗ ਵੰਸ਼ ਦੇ ਰਾਜਾ ਅਸਲ ਵਿੱਚ ਚੀਨੀ ਨਸਲ ਦੇ ਨਹੀਂ ਸੀ ਬਲਕਿ ਉੰਨਾਂ ਤੋਂ ਬਿਲਕੁਲ ਅਲਗ ਮਾਨਛੁ ਜਾਤਿ ਦੇ ਸੀ ਜਿੰਨਾਂਨੇ ਇਸ ਤੋਂ ਪਹਿਲਾਂ ਆਏ ਮਿੰਗ ਰਾਜਵੰਸ਼ ਨੂੰ ਸੱਤਾ ਤੋਂ ਕੱਡਕੇ ਚੀਨ ਦੇ ਸਿੰਘਾਸਣ ਤੇ ਕਬਜ਼ਾ ਕਰ ਲਿਆ। ਕਿੰਗ ਚੀਨ ਦਾ ਆਖਿਰੀ ਰਾਜਵੰਸ਼ ਸੀ ਤੇ ਇਸ ਤੋਂ ਬਾਅਦ ਚੀਨ ਗਣਤੰਤਰ ਪ੍ਰਣਾਲੀ ਵੱਲ ਚਲਾ ਗਿਆ।[2]

ਵਿਸ਼ੇਸ਼ ਤੱਥ Great Qing大清, ਰਾਜਧਾਨੀ ...
Remove ads

ਸ਼ੁਰੂਆਤ

ਕਿੰਗ ਰਾਜਵੰਸ਼ ਦੀ ਸਥਾਪਨਾ ਜੁਰਚੇਨ ਲੋਕਾਂ ਦੇ ਅਈਸਿਨ ਗਿਯੋਰੋ ਪਰਵਾਰ ਨੇ ਕਿੱਤੀ ਸੀ ਜੋ ਕੀ ਮੰਚੁਰਿਆ ਦੇ ਸੀ। ਉੰਨਾਂ ਦੇ ਸਰਦਾਰ ਨੁਰਹਾਚੀ ਨੇ ਜੁਰਚੇਨ ਕਬੀਲਿਆਂ ਨੂੰ 16 ਵੀੰ ਸ਼ਤਾਬਦੀ ਵਿੱਚ ਸੰਗਠਿਤ ਕਿੱਤਾ। ਸਨ 1635 ਵਿੱਚ ਉਸ ਦੇ ਪੁੱਤ ਹੋੰਗ ਤਾਈਜੀ ਨੇ ਐਲਾਨ ਕਿੱਤਾ ਕੀ ਹੁਣ ਜੁਰਚੇਨ ਇੱਕ ਸੰਗਠਿਤ ਮਾਨਛੁ ਕੌਮ ਸੀ। ਇਹ ਮਾਨਛੁਆਂ ਨੇ ਮਿੰਗ ਰਾਜਵੰਸ਼ ਨੂੰ ਦੱਖਣ ਮੰਚੂਰਿਆ ਦੇ ਲਿਯਾਓਨਿੰਗ ਖੇਤਰ ਤੋਂ ਬਾਹਰ ਤਕੇਲਨਾ ਸ਼ੁਰੂ ਕਰ ਦਿੱਤਾ। 1644 ਵਿੱਚ ਮਿੰਗ ਰਾਜਧਾਨੀ ਬੀਜਿੰਗ ਤੇ ਵਿਰੋਧੀ ਕਿਸਾਨਾਂ ਨੇ ਹਮਲਾ ਕਰ ਦਿੱਤਾ ਤੇ ਉਸਤੇ ਕਬਜ਼ਾ ਕਰ ਕੇ ਤੋੜ-ਫੋੜ ਕਿੱਤੀ। ਇਹ ਵਿਰੋਧੀਆਂ ਦੀ ਅਗਵਾਨੀ ਲੀ ਜ਼ੀਚੇੰਗ ਨਾਮ ਦਾ ਪੂਰਵ ਮਿੰਗ ਸੇਵਕ ਕਰ ਰਿਹਾ ਸੀ, ਜਿਸਨੇ ਆਪਣੇ ਨਵੇਂ ਰਾਜਵੰਸ਼ ਦੀ ਘੋਸ਼ਣਾ ਕਰ ਦਿੱਤੀ ਜਿਸ ਨੂੰ ਉਸਨੇ "ਸ਼ੁਨ ਰਾਜਵੰਸ਼" ਦਾ ਨਾਮ ਦਿੱਤਾ। ਜਦੋਂ ਬੀਜਿੰਗ ਤੇ ਵਿਦਰੋਹੀ ਹਾਵੀ ਹੋਏ ਤਾਂ ਅੰਤਮ ਮਿੰਗ ਸਮਰਾਟ ਜਿਸ ਨੂੰ ' ਚੋੰਗਝੇਨ ਸਮਰਾਟ ' ਦੀ ਉਪਾਧੀ ਮਿਲੀ ਹੋਈ ਸੀ, ਉਸਨੇ ਆਤਮਹੱਤਿਆ ਕਰ ਲਈ। ਫੇਰ ਲੀ ਜ਼ੀਚੇੰਗ ਨੇ ਮਿੰਗਾਂ ਦੇ ਸੇਨਾਪਤਿ, ਵੂ ਸਾਂਗੁਈ, ਦੇ ਖ਼ਿਲਾਫ਼ ਕਾਰਵਾਹੀ ਕਿੱਤੀ। ਉਸ ਸੇਨਾਪਤਿ ਨੇ ਮਾਨਛੁਆਂ ਨਾਲ ਮੇਲ ਕਰ ਲਿਆ ਤੇ ਬੀਜਿੰਗ ਵਿੱਚ ਘੁਸਣ ਦਾਮੌਕਾ ਮਿਲ ਗਿਆ। ਰਾਜਕੁਮਾਰ ਦੋਰਗੋਨ ਦੀ ਲੀਡਰੀ ਵਿੱਚ ਬੀਜਿੰਗ ਵਿੱਚ ਦਾਖ਼ਲ ਹੋਕੇ ਲੀ ਜ਼ੀਚੇੰਗ ਨੇ ਨਵੇਂ ਸਹੁੰ ਰਾਜਵੰਸ਼ ਦਾ ਖਾਤਮਾ ਕਰ ਦਿੱਤਾ। ਹੁਣ ਚੀਨ ਵਿੱਚ ਮਾਨਛੁਆਂ ਦਾ ਰਾਜ ਸ਼ੁਰੂ ਹੋ ਗਿਆ ਤੇ 1683 ਤੱਕ ਇਹ ਪੂਰੇ ਚੀਨ ਤੇ ਨਿਯੰਤਰਨ ਕਰ ਚੁਕੇ ਸੀ।

Remove ads

ਰਾਜਕਾਲ

ਵੈਸੇ ਤਾਂ ਕਿੰਗ ਸਮਰਾਟ ਚੀਨਿਆਂ ਤੋਂ ਅੱਡ ਮਾਨਛੁ ਜਾਤਿ ਦੇ ਸੀ ਪਰ ਸਮੇਂ ਦੀ ਨਾਲ ਨਾਲ ਉਹ ਚੀਨੀ ਸਭਿਆਚਾਰ ਨੂੰ ਅਪਨਾਨ ਲਾਗ ਪਏ। 18 ਵੀੰ ਸਦੀ ਤੱਕ ਚੀਨ ਦੀ ਸੀਮਾਵਾਂ ਨੂੰ ਇੰਨਾ ਫੈਲਾ ਦਿੱਤਾ ਕਿ ਚੀਨ ਦਾ ਆਕਾਰ ਨਾ ਤਾਂ ਉਸ ਤੋਂ ਪਹਿਲਾਂ ਕਦੇ ਇੰਨਾ ਸੀ ਤੇ ਨਾ ਹੀ ਉਸ ਤੋਂ ਬਾਅਦ ਵਿੱਚ ਕਦੇ ਹੋਇਆ।

Thumb
ਪੀਲੇ ਰੰਗ ਵਿੱਚ 1820 ਕਿੰਗ ਰਾਜਵੰਸ਼

ਸਮਾਪਤੀ

ਸਮੇਂ ਦੇ ਨਾਲ ਕਿੰਗ ਪ੍ਰਸ਼ਾਸਨ ਵਿੱਚ ਭ੍ਰਿਸ਼ਟਤਾ ਵੱਦ ਗਈ ਤੇ ਯੂਰਪ ਦੇ ਕਈ ਦੇਸ਼ ਅਤੇ ਜਪਾਨ ਚੀਨ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। 1894-1895 ਦੇ ਪਹਿਲੇ ਚੀਨ-ਜਾਪਾਨ ਯੁੱਧ ਵਿੱਚ ਜਪਾਨ ਨੇ ਚੀਨ ਹਰਾ ਦਿੱਤਾ.1911-1912 ਵਿੱਚ ਕ੍ਰਾਂਤੀਹੋਈ ਤੇ ਕਿੰਗ ਰਾਜ੍ਵ੍ਨਾਸ਼ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ। ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿੰਗ ਰਾਜਵੰਸ਼ ਸਦਾ ਲਈ ਖਤਮ ਹੋ ਗਿਆ।[3][4]

Thumb
1833 ਵਿੱਚ ਕਿੰਗ ਰਾਜਵੰਸ਼

ਬਾਹਰੀ ਲਿੰਕ

ਗੈਲਰੀ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads