ਜਰਨੈਲ ਸਿੰਘ (ਕਹਾਣੀਕਾਰ)

From Wikipedia, the free encyclopedia

Remove ads

ਜਰਨੈਲ ਸਿੰਘ (ਜਨਮ 15 ਜੂਨ 1944[1][2]) ਇੱਕ ਨਾਮਵਰ ਪੰਜਾਬੀ ਕਹਾਣੀਕਾਰ ਹੈ। ਹੁਨ ਤੱਕ ਉਹਨਾਂ ਦੀਆਂ ਅੱਠ ਕਿਤਾਬਾ ਛਪ ਚੁੱਕੀਆਂ ਹਨ, ਜਿਹਦੇ ਵਿੱਚ ਉਹਨੇ ਆਪਣੇ ਅਨੁਭਵ ਬਾਰੇ ਲਿਖਿਆ ਹੈ। ਜਰਨੈਲ ਸਿੰਘ ਦੀਆ ਕਹਾਣੀਆ ਉੱਤਰੀ ਅਮਰੀਕਾ ਵਿੱਚ ਵਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਮੌਲਿਕ ਤਸਵੀਰਕਸ਼ੀ ਕਰਦੀਆਂ ਹਨ।[3]

ਵਿਸ਼ੇਸ਼ ਤੱਥ ਜਰਨੈਲ ਸਿੰਘ, ਜਨਮ ...

ਜੀਵਨ

ਜਰਨੈਲ ਸਿੰਘ ਕਹਾਣੀਕਾਰ ਇਕ ਸਾਧਾਰਨ ਕਿਸਾਨੀ ਪਰਿਵਾਰ ਦਾ ਜੰਮ-ਪਲ਼ ਹੈ। ਉਸਦਾ ਜਨਮ 15 ਜੂਨ 1944 ਨੂੰ, ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮੇਘੋਵਾਲ ਗੰਜਿਆਂ ਵਿਖੇ ਹੋਇਆ। ਦਸਵੀਂ ਤੱਕ ਦੀ ਪੜ੍ਹਾਈ ਉਸ ਨੇ ਨਸਰਾਲਾ ਹਾਈ ਸਕੂਲ ਤੋਂ ਕੀਤੀ। ਹੁਸ਼ਿਆਰ ਵਿਦਿਆਰਥੀ ਹੋਣ ਦੇ ਨਾਤੇ, ਉਸ ਨੇ ਦਸਵੀਂ ਹਾਈ ਫਸਟ ਡਵੀਜ਼ਨ 'ਚ ਪਾਸ ਕੀਤੀ ਸੀ। ਉਸਦੀ ਅਗਾਂਹ ਪੜ੍ਹਨ ਦੀ ਬਹੁਤ ਰੀਝ ਸੀ ਪਰ ਘਰ ਦੀਆਂ ਤੰਗੀਆਂ-ਤੁਰਸ਼ੀਆਂ ਕਾਰਨ ਕਾਲਜ/ ਯੂਨਿਵਰਸਿਟੀ ਦੀ ਪੜ੍ਹਾਈ ਨਸੀਬ ਨਾ ਹੋਈ। ਉਹ 1962 ਵਿੱਚ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋ ਗਿਆ। ਉਸਦਾ ਵਿਆਹ 1967 ਵਿਚ ਕੁਲਵੰਤ ਕੌਰ ਨਾਲ਼ ਹੋਇਆ। ਉੱਚ ਵਿਦਿਆ ਦੀ ਰੀਝ, ਉਸਨੇ ਏਅਰ ਫੋਰਸ ਦੀ ਸਰਵਿਸ ਕਰਦਿਆਂ ਪੂਰੀ ਕੀਤੀ। ਉਸ ਨੇ ਪਹਿਲਾਂ ਇੰਟਰਮੀਡੀਏਟ, ਉਸ ਤੋਂ ਬਾਅਦ ਬੀ.ਏ ਤੇ ਫਿਰ ਦੋ ਮਾਸਟਰਜ਼ ਕੀਤੀਆਂ, ਅੰਗਰੇਜ਼ੀ ਤੇ ਪੰਜਾਬੀ ਵਿਚ। 15 ਸਾਲਾਂ ਬਾਅਦ ਉਸਨੇ ਏਅਰ ਫੋਰਸ ਛੱਡ ਦਿੱਤੀ। ਫਿਰ ਗਿਆਰਾਂ ਸਾਲ, ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਵਿਖੇ ਅਕਾਊਂਟੈਂਟ ਦੇ ਗਰੇਡ ਵਿਚ 'ਫੀਲਡ ਇਕਨਾਮਿਕਸ ਇਨਵੈਸਟੀਗੇਟਰ ਦੀ ਜੌਬ ਕੀਤੀ। 1988 ਵਿੱਚ ਉਹ ਕਨੇਡਾ ਆ ਗਿਆ। ਉਸ ਨੇ ਟਰਾਂਟੋ ਵਿਖੇ ਕਨੇਡਾ ਦੇ ਸਾਬਕਾ ਫੌਜੀਆਂ ਦੀ ਨਾਮਵਰ ਸਕਿਉਰਟੀ ਕੰਪਨੀ 'ਕਮਿਸ਼ਨੇਅਰਜ਼ ਗਰੇਟ ਲੇਕਸ' ਵਿਚ, ਬਤੌਰ ਸੁਪਰਵਾਈਜ਼ਰ 20 ਸਾਲ ਜ਼ਿੰਮੇਵਾਰੀਆਂ ਨਿਭਾਈਆਂ। ਵੱਖ-ਵੱਖ ਤਰ੍ਹਾਂ ਦੀਆਂ ਤਿੰਨੇ ਜੌਬਾਂ ਦੇ ਕੰਮ-ਕਾਜ ਉਸਨੇ ਲਗਨ ਤੇ ਮਿਹਨਤ ਨਾਲ਼ ਕੀਤੇ ਅਤੇ ਆਦਰ-ਮਾਣ ਖੱਟਿਆ। ਅੱਜ-ਕੱਲ੍ਹ, ਉਹ ਸੁੱਖ-ਆਰਾਮ ਵਾਲ਼ੀ ਰਿਟਾਇਰਡ ਜ਼ਿੰਦਗੀ ਬਤੀਤ ਕਰ ਰਿਹਾ ਹੈ।

Remove ads

ਸਾਹਿਤਕ ਜੀਵਨ/ਸਫਰ

ਜਰਨੈਲ ਸਿੰਘ ਦੀ ਕਹਾਣੀ ਕਲਾ ਦੇ ਤਿੰਨ ਪੜਾਅ ਮੰਨੇ ਜਾਂਦੇ ਹਨ। ਉਸਨੇ ਇੰਡੀਆ 'ਚ ਤਿੰਨ ਕਹਾਣੀ ਸੰਗ੍ਰਹਿ - 'ਮੈਨੂੰ ਕੀ', 'ਮਨੁੱਖ ਤੇ ਮਨੁੱਖ' ਅਤੇ 'ਸਮੇਂ ਦੇ ਹਾਣੀ' ਲਿਖੇ। ਇਹ ਸੰਗ੍ਰਹਿ ਮੁੱਖ ਤੌਰ 'ਤੇ ਕਿਸਾਨੀ ਤੇ ਫੌਜੀ ਜੀਵਨ ਬਾਰੇ ਹਨ। ਤਿੰਨਾਂ ਸੰਗ੍ਰਿਹਾਂ ਦੇ ਵਿਸ਼ਾ-ਵਸਤੂ ਦੇ ਨਿਭਾਅ ਅਤੇ ਕਲਾ ਦੇ ਪੱਖ ਤੋਂ ਵਿਕਾਸ ਦੇਖਿਆ ਜਾ ਸਕਦਾ ਹੈ। ਇਸ ਪੜਾਅ ਨੂੰ ਉਸਦੀ ਕਹਾਣੀ ਕਲਾ ਦਾ ਪਹਿਲਾ ਪੜਾਅ ਕਿਹਾ ਜਾਂਦਾ ਹੈ। ਅਗਲੇ ਤਿੰਨ ਸੰਗ੍ਰਹਿ - 'ਦੋ ਟਾਪੂ', 'ਟਾਵਰਜ਼' ਅਤੇ 'ਕਾਲ਼ੇ ਵਰਕੇ' ਉਸਨੇ ਕੈਨੇਡਾ ਵਸਦਿਆਂ ਲਿਖੇ ਹਨ। ਇਨ੍ਹਾਂ ਸੰਗ੍ਰਿਹਾਂ ਦੀਆਂ ਪਹਿਲੀਆਂ ਕਹਾਣੀਆਂ ਵਿਚ ਉਸਨੇ ਪਰਵਾਸੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਕਲਾ ਵਿਚ ਗੁੰਨ੍ਹ ਕੇ ਪੇਸ਼ ਕੀਤਾ ਹੈ। ਇਹ ਕਹਾਣੀਆਂ ਪੰਜਾਬੀ ਕੈਨੇਡੀਅਨਾਂ ਤੱਕ ਹੀ ਸੀਮਤ ਨਹੀਂ, ਇਨ੍ਹਾਂ ਵਿਚ ਗੋਰੇ ਪਾਤਰ ਵੀ ਭਰਵੇਂ ਰੂਪ ਵਿਚ ਪੇਸ਼ ਹੋਏ ਹਨ। ਪੂਰਬੀ ਤੇ ਪੱਛਮੀ ਸਭਿਆਚਾਰਾਂ ਵਿਚ ਟਕਰਾਉ-ਤਣਾਉ ਵੀ ਹੈ ਤੇ ਰਲੇਵਾਂ ਵੀ। ਨਿਵੇਕਲੀ ਕਥਾ-ਸ਼ੈਲੀ, ਗਲਪ-ਚੇਤਨਾ ਅਤੇ ਰਚਨਾ-ਦ੍ਰਿਸ਼ਟੀ ਵਾਲ਼ੀਆਂ ਇਹ ਕਹਾਣੀਆਂ ਜਰਨੈਲ ਸਿੰਘ ਦੀ ਕਹਾਣੀ ਕਲਾ ਦਾ ਦੂਜਾ ਪੜਾਅ ਬਣਦੀਆਂ ਹਨ।

ਤੀਜੇ ਪੜਾਅ ਦੀਆਂ ਕਹਾਣੀਆਂ ਵਿਚ ਉਸਨੇ ਪੂੰਜੀਵਾਦ ਅਤੇ ਨਵ-ਬਸਤੀਵਾਦ ਦੇ ਉਨ੍ਹਾਂ ਕੋਝੇ-ਕਰੂਰ ਮਨੋਰਥਾਂ ਨੂੰ ਬੇਪਰਦ ਕੀਤਾ ਹੈ ਜਿਹੜੇ ਮਨੁੱਖ ਨੂੰ ਉਸਦੇ ਮਾਨਵੀ ਗੁਣਾਂ ਤੇ ਮਾਨਵੀ ਗੌਰਵ ਤੋਂ ਵੰਚਿਤ ਕਰ ਰਹੇ ਹਨ। ਇਸ ਕਿਸਮ ਦੀਆਂ ਛੇ ਕਹਾਣੀਆਂ ਦਾ ਸੰਬੰਧ ਅੰਤਰਰਾਸ਼ਟਰੀ ਮਸਲਿਆਂ ਨਾਲ਼ ਹੈ। ਇਨ੍ਹਾਂ ਕਹਾਣੀਆਂ ਵਿਚ ਉਸਨੇ 9/11, ਫੈਸ਼ਨ ਤੇ ਮਾਡਲਿੰਗ ਦੇ ਨਾਂ 'ਤੇ ਔਰਤ ਦੇ ਜਿਸਮ ਦੀ ਪ੍ਰਦਰਸ਼ਨੀ, ਗੋਰੇ ਬਸਤੀਵਾਦੀਆਂ ਵੱਲੋਂ ਕੈਨੇਡਾ ਦੇ ਨੇਟਿਵਾਂ ਨਾਲ਼ ਹੋਏ ਅਣਮਨੁੱਖੀ ਵਿਵਹਾਰ, ਅਮਰੀਕਾ ਦੀਆਂ ਅਫਗਾਨਿਸਤਾਨ ਤੇ ਇਰਾਕ ਦੀਆਂ ਜੰਗਾਂ ਦੀ ਅਨੈਤਿਕਤਾ, ਵਾਤਾਵਰਣ ਅਤੇ ਮਨੁੱਖੀ ਆਚਰਣ ਵਿਚ ਫੈਲੇ ਪ੍ਰਦੂਸ਼ਣ, ਖਪਤਵਾਦ ਤੇ ਮੁਨਾਫਾਖੋਰੀ ਆਦਿ ਮਸਲਿਆਂ ਨੂੰ ਗਲਪ ਵਿਚ ਢਾਲ਼ਿਆ ਹੈ। ਦੋ ਕਹਾਣੀਆਂ ( 'ਟਾਵਰਜ਼' ਅਤੇ 'ਬਰਫ ਤੇ ਦਰਿਆ' ) ਵਿਚ ਸਾਰੇ ਦੇ ਸਾਰੇ ਪਾਤਰ ਗੋਰੇ ਹਨ।

ਜਰਨੈਲ ਸਿੰਘ, ਅੰਤਰਰਾਸ਼ਟਰੀ ਮਸਲਿਆਂ ਨਾਲ਼ ਸੰਬੰਧਿਤ ਅਣਛੋਹੇ ਵਿਸ਼ਿਆਂ ਨੂੰ ਕਲਾਤਮਿਕ ਬਿਰਤਾਂਤਕਾਰੀ ਵਿਚ ਢਾਲਣ ਵਾਲ਼ਾ ਪਹਿਲਾ ਕਹਾਣੀਕਾਰ ਹੈ।

'ਦੋ ਟਾਪੂ', 'ਟਾਵਰਜ਼', 'ਕਾਲ਼ੇ ਵਰਕੇ' ਅਤੇ 'ਮੇਪਲ ਦੇ ਰੰਗ' ਚਾਰੇ ਕਹਾਣੀ ਸੰਗ੍ਰਹਿ ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀਆਂ, ਕੁਰੂਕਸ਼ੇਤਰ ਯੂਨੀਵਰਸਿਟੀ (ਹਰਿਆਣਾ), 'ਟਾਵਰਜ਼' ਬੀਕਾਨੇਰ ਯੂਨੀਵਰਸਿਟੀ (ਰਾਜਸਥਾਨ) ਅਤੇ 'ਮੇਪਲ ਦੇ ਰੰਗ' ਦਿੱਲੀ ਯੂਨੀਵਰਸਿਟੀ ਦੇ ਐਮ ਏ ਪੰਜਾਬੀ ਦੇ ਸਿਲੇਬਸਾਂ ਦਾ ਹਿੱਸਾ ਸਨ/ਹਨ।

Remove ads

ਇਨਾਮ

  • ਵਾਰਿਸ ਸ਼ਾਹ ਪੁਰਸਕਾਰ- ਪੰਜਾਬੀ ਸੱਥ, 2007
  • ਬੈਸਟ ਰਾਈਟਰ ਐਵਾਰਡ- ਅਦਾਰਾ ਪਰਵਾਸੀ ਮੀਡੀਆ ਟਰਾਂਟੋ, 2009
  • ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ, ਇਕਬਾਲ ਅਰਪਨ ਯਾਦਗਾਰੀ ਅਵਾਰਡ (2011)
  • ਭਾਸ਼ਾ ਵਿਭਾਗ ਪੰਜਾਬ ਵਲੋਂ, ਸ਼੍ਰੋਮਜਣੀ ਪ੍ਰਵਾਸੀ ਸਾਹਿਤ ਪੁਰਸਕਾਰ (2011)
  • ਕੋਮਾਂਤਰੀ ਢਾਹਾਂ ਸਾਹਿਤ ਇਨਾਮ, ਜੋ ਕਿ ਪੰਚੀ ਹਜ਼ਾਰ ਕਨੇਡੀਅਨ ਡਾਲਰ ਸੀ (2016)

ਕਹਾਣੀ ਸੰਗ੍ਰਹਿ

  • ਮੈਨੂੰ ਕੀ (ਕਹਾਣੀ ਸੰਗ੍ਰਹਿ) (1981)
  • ਮਨੁੱਖ ਤੇ ਮਨੁੱਖ (ਕਹਾਣੀ ਸੰਗ੍ਰਹਿ) (1983)
  • ਸਮੇਂ ਦੇ ਹਾਣੀ (ਕਹਾਣੀ ਸੰਗ੍ਰਹਿ) (1987)
  • ਦੋ ਟਾਪੂ (ਕਹਾਣੀ ਸੰਗ੍ਰਹਿ) (1999)[1]
  • ਕਥਾ-ਪੰਧ (ਪ੍ਰਤਿਨਿਧ ਕਹਾਣੀਆਂ) (2005)
  • ਟਾਵਰਜ਼ (ਕਹਾਣੀ ਸੰਗ੍ਰਹਿ) (2005)
  • ਟੌਵਰਜ਼- ਸਟੋਰੀਜ਼ ਬੀਯੌਂਡ ਬੌਰਡਰਜ਼ (ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ)
  • ਕਾਲ਼ੇ ਵਰਕੇ (ਕਹਾਣੀ ਸੰਗ੍ਰਹਿ) (2015)
  • ਸਵੈ ਜੀਵਨੀ - ਸੁਪਨੇ ਅਤੇ ਵਾਟਾਂ (2022)

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads