15 ਜੂਨ
From Wikipedia, the free encyclopedia
Remove ads
15 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 166ਵਾਂ (ਲੀਪ ਸਾਲ ਵਿੱਚ 167ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 199 ਦਿਨ ਬਾਕੀ ਹਨ।
ਵਾਕਿਆ
- 1215 – ਇੰਗਲੈਂਡ ਦੇ ਬਾਦਸ਼ਾਹ ਨੇ ਮੈਗਨਾ ਕਾਰਟਾ 'ਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਬਣਾ ਦਿਤਾ।
- 1381 – ਇੰਗਲੈਂਡ ਵਿੱਚ ਫ਼ੌਜ ਨੇ ਕਿਸਾਨ ਦੀ ਬਗ਼ਾਵਤ ਕੁਚਲ ਦਿਤੀ। ਕਈ ਕਿਸਾਨ ਮਾਰੇ ਗਏ ਤੇ ਬਾਕੀ ਸਾਰੇ ਬਾਗ਼ੀ ਗ੍ਰਿਫ਼ਤਾਰ ਕਰ ਲਏ ਗਏ।
- 1567 – ਇਟਲੀ ਨੇ ਯਹੂਦੀਆਂ ਨੂੰ ਦੇਸ਼ ਨਿਕਾਲਾ ਕੀਤਾ।
- 1775 – ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ।
- 1844 – ਗੁਡਏਅਰ ਨੇ ਰਬਰ ਦੇ ਵਲਕਨਾਈਜੇਸ਼ਨ ਦਾ ਪੈਂਟੇਟ ਕੀਤਾ।
- 1846 – ਅਮਰੀਕਾ ਅਤੇ ਇੰਗਲੈਂਡ ਵਿੱਚ ਕੈਨੇਡਾ ਦੀ ਬਾਰਡਰ ਸਬੰਧੀ ਝਗੜਾ ਹੱਲ ਕਰਨ ਦਾ ਸਮਝੌਤਾ ਕੀਤਾ ਗਿਆ।
- 1876 – ਜਾਪਾਨ ਦੇ ਸਨਰਿਕੂ ਬੀਚ 'ਚ ਸ਼ਿੰਟੋ ਫੇਸਟੀਵਲ ਦੇ ਮੌਕੇ 'ਤੇ ਆਈ ਸੁਨਾਮੀ 'ਚ ਕਰੀਬ 27 ਹਜ਼ਾਰ ਲੋਕਾਂ ਦੀ ਮੌਤ ਹੋਈ ਅਤੇ 13 ਹਜ਼ਾਰ ਮਕਾਨ ਤਹਿਸ-ਨਹਿਸ ਹੋ ਗਏ।
- 1898 – ਅਮਰੀਕੀ ਸਦਨ ਦੇ ਨਵੇਂ ਚੁਣੇ ਪ੍ਰਤੀਨਿਧੀਆਂ ਨੇ ਹਵਾਈ ਕੇ. ਸੰਵਿਲਅਨ ਨੂੰ ਮਨਜ਼ੂਰੀ।
- 1908 – ਕੋਲਕਾਤਾ ਸਟਾਕ ਐਕਸਚੇਂਜ ਦੀ ਸ਼ੁਰੂਆਤ ਹੋਈ।
- 1931 – ਸਾਬਕਾ ਸੋਵੀਅਤ ਯੂਨੀਅਨ ਅਤੇ ਪੋਲੈਂਡ ਨੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ।
- 1936 – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
- 1942 – ਸਿਕੰਦਰ - ਬਲਦੇਵ ਸਿੰਘ ਪੈਕਟ 'ਤੇ ਦਸਤਖ਼ਤ ਹੋਏ।
- 1940 – ਜਰਮਨ ਸੈਨਾ ਨੇ ਪੈਰਿਸ 'ਤੇ ਕਬਜ਼ਾ ਕੀਤਾ।
- 1940 – ਸੋਵਿਅਤ ਸੈਨਾ ਨੇ ਲਿਥੁਆਨੀਆ 'ਤੇ ਕਬਜ਼ਾ ਕੀਤਾ।
- 1963 – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਡੇਵਿਡ ਬੇਨ, ਗੁਰੀਅਨ ਨੇ ਅਸਤੀਫਾ ਦਿੱਤਾ।
- 1977 – ਸਪੇਨ 'ਚ 41 ਸਾਲਾਂ ਬਾਅਦ ਪਹਿਲੀਆਂ ਸੁਤੰਤਰ ਚੋਣਾਂ ਹੋਈਆਂ।
- 1981 – ਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ।
- 2006 – ਅਮਰੀਕਾ ਦੀ ਸੁਪਰੀਮ ਕੋਰਟ ਨੇ ਫ਼ੈਸਲਾ ਦਿਤਾ ਕਿ ਪੁਲਿਸ ਵਲੋਂ ਤਲਾਸ਼ੀ ਦੇ ਵਾਰੰਟ ਵਿਖਾਏ ਜਾਣ ਬਿਨਾਂ ਇਕੱਠੇ ਕੀਤੇ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ।
Remove ads
ਜਨਮ
- 1763 – ਜਪਾਨੀ ਹਾਇਕੂ ਕਵਿਤਾ ਦਾ ਹਰਮਨ ਪਿਆਰਾ ਕਵੀ ਕੋਬਾਯਾਸ਼ੀ ਇੱਸਾ ਦਾ ਜਨਮ।
- 1843 – ਨਾਰਵੇਈਅਨ ਸੰਗੀਤਕਾਰ ਅਤੇ ਪਿਆਨੋਵਾਦਕ ਐਡਵਰਡ ਗਰੇਗ ਦਾ ਜਨਮ।
- 1884 – ਅੰਗਰੇਜ਼-ਵਿਰੋਧੀ ਬੰਗਾਲੀ ਹਿੰਦੁਸਤਾਨੀ ਇਨਕਲਾਬੀ ਅਤੇ ਅੰਤਰਰਾਸ਼ਟਰਵਾਦੀ ਵਿਦਵਾਨ ਤਾਰਕਨਾਥ ਦਾਸ ਦਾ ਜਨਮ।
- 1902 – ਜਰਮਨ-ਅਮਰੀਕਨ ਡਿਵੈਲਪਮੈਂਟ ਮਨੋਵਿਗਿਆਨੀ ਅਤੇ ਮਨੋਵਿਸ਼ਲੇਸ਼ਣੀ ਚਕਿਤਸਕ ਏਰਿਕ ੲਰਿਕਸਨ ਦਾ ਜਨਮ।
- 1914 – ਸੋਵੀਅਤ ਸਿਆਸਤਦਾਨ ਯੂਰੀ ਆਂਦਰੋਪੋਵ ਦਾ ਜਨਮ।
- 1915 – ਕੋਚੀਟੀ ਪੂਏਬਲੋ ਮਿੱਟੀ ਦੇ ਭਾਂਡੇ] ਬਣਾਉਣ ਵਾਲੀ ਕੋਚੀਟੀ ਹੈਲੇਨ ਕੋਡੇਰੋ ਦਾ ਜਨਮ।
- 1927 – ਪਾਕਿਸਤਾਨੀ ਉਰਦੂ ਕਵੀ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ ਇਬਨ-ਏ-ਇੰਸ਼ਾ ਦਾ ਜਨਮ।
- 1928 – ਭਾਰਤੀ ਅਥਲੀਟ ਜ਼ੋਰਾ ਸਿੰਘ ਦਾ ਜਨਮ।
- 1929 – ਹਿੰਦੁਤਾਨੀ ਫਿਲਮਾਂ ਦੀ ਗਾਇਕਾ ਅਤੇ ਅਦਾਕਾਰਾ ਸੁਰੱਈਆ ਦਾ ਜਨਮ।
- 1932 – ਆਸਾਮੀ ਭਾਸ਼ਾ ਦਾ ਮਸ਼ਹੂਰ ਸਾਹਿਤਕਾਰ ਲਕਸ਼ਮੀਨੰਦਨ ਬੋਰਾ ਦਾ ਜਨਮ।
- 1937 – ਭਾਰਤੀ ਸਮਾਜਸੇਵੀ ਅੰਨਾ ਹਜ਼ਾਰੇ ਦਾ ਜਨਮ।
- 1939 – ਭਾਰਤੀ ਗਲਪ ਲੇਖਕ, ਕਵੀ ਅਤੇ ਨੇਪਾਲੀ ਸਾਹਿਤ ਦਾ ਅਨੁਵਾਦਕ ਗਦੂਲ ਸਿੰਘ ਲਾਮਾ ਦਾ ਜਨਮ।
- 1944 – ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਦਾ ਜਨਮ।
- 1945 – ਪਾਕਿਸਤਾਨੀ ਉਰਦੂ ਕਵੀ ਨਸੀਰ ਤੁਰਾਬੀ ਦਾ ਜਨਮ।
- 1947 – ਪੰਜਾਬੀ ਕਹਾਣੀਕਾਰ ਪ੍ਰੇਮ ਗੋਰਖੀ ਦਾ ਜਨਮ।
- 1950 – ਉੱਤਰ ਪ੍ਰਦੇਸ਼ ਦੇ ਬਹਿਰਾਇਚ ਤੋਂ ਸਿਆਸਤਦਾਨ ਰੁਬਾਬ ਸੈਦਾ ਦਾ ਜਨਮ।
- 1953 – ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਚੀਨ ਦਾ ਰਾਸ਼ਟਰਪਤੀ ਸ਼ੀ ਚਿਨਪਿੰਙ ਦਾ ਜਨਮ।
- 1954 – ਤਾਜਿਕ ਕਵੀ, ਨਾਵਲਕਾਰ, ਅਨੁਵਾਦਕ, ਲੇਖਕ ਯੂਨੀਅਨ ਦੀ ਕਾਰਕੁਨ, ਤਜ਼ਾਕਿਸਤਾਨ ਦੀ ਲੋਕ ਕਵੀ ਜੁਲਫ਼ੀਆ ਅਤੋਈ ਦਾ ਜਨਮ।
- 1957 – ਪੰਜਾਬੀ ਗ਼ਜ਼ਲਗੋ ਅਤੇ ਗੀਤਕਾਰ ਵਿਜੇ ਵਿਵੇਕ ਦਾ ਜਨਮ।
- 1964 – ਅਮਰੀਕੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਕੋਰਟਨੀ ਕੌਕਸ ਦਾ ਜਨਮ।
- 1965 – ਜਰਮਨੀ, ਬਾਨ ਦਾ ਮੇਅਰ ਅਸ਼ੋਕ ਸ਼੍ਰੀਧਰਨ ਦਾ ਜਨਮ।
- 1969 – ਜਰਮਨ ਫੁੱਟਬਾਲ ਗੋਲਕੀਪਰ ਓਲੀਵਰ ਕਾਹਨ ਦਾ ਜਨਮ।
- 1970 – ਮੁੰਬਈ, ਮਹਾਰਾਸ਼ਟਰ, ਭਾਰਤ ਰਾਸ਼ਟਰੀਅਤਾ ਭਾਰਤੀ ਪੇਸ਼ਾ ਫਿਲਮ ਨਿਰਦੇਸ਼ਕ ਮਨੋਜ ਪੁੰਜ ਦਾ ਜਨਮ।
- 1972 – ਹਰਚਰਨ ਚੋਹਲਾ ਦਾ ਜਨਮ।
- 1978 – ਭਾਰਤੀ ਪੰਜਾਬ ਦੇ ਸਿਆਸਤਦਾਨ ਸੁੰਦਰ ਸ਼ਾਮ ਅਰੋੜਾ ਦਾ ਜਨਮ।
- 1982 – ਮਾਡਲ, ਅਦਾਕਾਰਾ ਪੱਲਵੀ ਕੁਲਕਰਨੀ ਦਾ ਜਨਮ।
- 1982 – ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਚੇਤਨ ਹੰਸਰਾਜ ਦਾ ਜਨਮ।
- 1984 – ਅਰਮੀਨੀਆਈ ਅਦਾਕਾਰਾ ਐਨੀ ਲਿਊਪ ਦਾ ਜਨਮ।
- 1993 – ਸਪੇਨ ਦਾ ਬੈਡਮਿੰਟਨ ਖਿਡਾਰੀ ਕਾਰੋਲੀਨਾ ਮਾਰੀਨ ਦਾ ਜਨਮ।
- 1993 – ਇਤਾਲਵੀ ਕ੍ਰਿਕਟਰ ਚਰਨਜੀਤ ਸਿੰਘ ਦਾ ਜਨਮ।
- 1995 – ਭਾਰਤੀ ਟੇਬਲ ਟੈਨਿਸ ਖਿਡਾਰੀ ਮਣੀਕਾ ਬਤਰਾ ਦਾ ਜਨਮ।
Remove ads
ਦਿਹਾਤ
- 1849 – ਟੈਨੀਸੀ ਦਾ ਗਵਰਨਰ ਜੇਮਜ਼ ਕੇ. ਪੋਕ ਦਾ ਦਿਹਾਂਤ।
- 1983 – ਤੇਲਗੂ ਕਵੀ ਅਤੇ ਗੀਤਕਾਰ ਸ਼੍ਰੀਨਿਵਾਸ ਰਾਓ ਸ਼੍ਰੀਰੰਗਮ ਦਾ ਦਿਹਾਂਤ।
- 2006 – ਕੈਨੇਡਾ ਵਾਸੀ ਪੰਜਾਬੀ ਕਵੀ ਅਤੇ ਕਹਾਣੀਕਾਰ ਇਕਬਾਲ ਅਰਪਣ ਦਾ ਦਿਹਾਂਤ।
- 2017 – ਪੰਜਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਦਿਹਾਂਤ।
- 2017 – ਭਾਰਤ ਦੇ ਕੇਰਲਾ ਤੋਂ ਮੋਹਨੀਅੱਟਮ ਦੀ ਪ੍ਰਮੁੱਖ ਨ੍ਰਿਤਕ ਕਾਲਾਮੰਡਲਮ ਲੀਲਅੰਮਾ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads