ਜਸਲੀਨ ਰੋਇਲ
ਭਾਰਤੀ ਸੰਗੀਤਕਾਰ From Wikipedia, the free encyclopedia
Remove ads
ਜਸਲੀਨ ਕੌਰ ਰੋਇਲ ਜਿਸ ਨੂੰ ਆਮ ਤੌਰ 'ਤੇ ਜਸਲੀਨ ਰੋਇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਸੁਤੰਤਰ ਭਾਰਤੀ ਗਾਇਕ, ਗੀਤਕਾਰ ਅਤੇ ਇੱਕ ਸੰਗੀਤ ਸੰਗੀਤਕਾਰ ਹੈ, ਜਿਸ ਨੇ ਪੰਜਾਬੀ, ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਗਾਇਨ ਕੀਤਾ।
ਉਸ ਨੇ ਬੈਸਟ ਇੰਡੀ ਗੀਤ ਲਈ ਐਮਟੀਵੀ ਵੀਡੀਓ ਸੰਗੀਤ ਐਵਾਰਡ , ਭਾਰਤ 2013 ਜਿੱਤਿਆ। ਇਹ ਐਵਾਰਡ ਉਸਨੇ ''ਪੰਛੀ ਹੋ ਜਾਂਵਾ'' ਗੀਤ ਲਈ ਪ੍ਰਾਪਤ ਕੀਤਾ, ਜੋ ਉਸਨੇ ਹੀ ਗਾਇਆ ਸੀ ਅਤੇ ਜੋ ਕਿ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਕਵਿਤਾ ਦੇ ਆਧਾਰ ' ਤੇ ਸੀ।
ਉਸ ਨੇ "ਬੈਸਟ ਇੰਡੀ ਕਲਾਕਾਰ" ' ਤੇ "ਫ੍ਰੀ ਦ ਮਿਊਜ਼ਕ" ਲਈ ਐਵਾਰਡ ਜਿੱਤਿਆ।[1] ਖਾਸ ਤੌਰ 'ਤੇ ਇੰਡੀ ਸੰਗੀਤਕਾਰ ਲਈ। ਉਸ ਨੂੰ ਕੈਲਾਸ਼ ਖੈਰ, ਰੱਬੀ ਸ਼ੇਰਗਿੱਲ ਵਰਗੇ ਮਸ਼ਹੂਰ ਗਾਇਕ ਦੇ ਨਾਲ-ਨਾਲ ਅਤੇ ਇੱਕ ਦਿੱਲੀ-ਅਧਾਰਿਤ ਬੈੰਡ ਇੰਡਸ ਕਰੀਡ ਲਈ ਨਾਮਜ਼ਦ ਕੀਤਾ ਗਿਆ ਸੀ।
ਉਸ ਨੇ ਬਾਲੀਵੁੱਡ ਵਿੱਚ ਸਤੰਬਰ 2014 ਸੋਨਮ ਕਪੂਰ ਅਤੇ ਫ਼ਵਾਦ ਅਫਜ਼ਲ ਖਾਨ ਨਾਲ ਫਿਲਮ ਖੂਬਸੂਰਤ ਦੇ ਇੱਕ ਗੀਤ "ਪ੍ਰੀਤ" ਨਾਲ ਸ਼ਾਮਿਲ ਹੋਈ, ਜਿਸ ਨੂੰ ਸਨੇਹਾ ਖਾਨਵਲਕਰ ਨੇ ਕੰਪੋਜ਼ ਕੀਤਾ।
Remove ads
ਮੁੱਢਲਾ ਜੀਵਨ ਅਤੇ ਪਿਛੋਕੜ
ਕੌਰ ਨੇ ਸਕੂਲੀ ਪੜ੍ਹਾਈ ਸੈਕ੍ਰਡ ਹਰਟ ਕਾਨਵੈਂਟ ਸਕੂਲ, ਲੁਧਿਆਣਾ ਤੋਂ ਪੂਰੀ ਕੀਤੀ ਅਤੇ ਹੋਰ ਪੜ੍ਹਾਈ ਲਈ ਦਿੱਲੀ ਚਲੀ ਗਈ। ਉਸ ਨੇ ਬੀ.ਕੋਮ ਆਨਰਜ਼ ਹਿੰਦੂ ਕਾਲਜ, ਦਿੱਲੀ ਤੋਂ ਕੀਤੀ।
ਗੀਤ
ਜਸਲੀਨ ਰੋਇਲ ਦੇ ਗੀਤਾਂ ਦੀ ਸੂਚੀ
Remove ads
ਵਿਸ਼ੇਸ਼ ਰੂਪ
ਜਸਲੀਨ ਨੇ ਐਨਡੀਟੀਵੀ ਅਵਰ ਗਰਲਜ਼ ਵਿੱਚ ਵੀ ਸਵਾਨੰਦ ਕਿਰਕਿਰੇ ਨਾਲ ਪਰਫ਼ੋਰਮ ਕੀਤਾ, ਜਿਸ ਦੀ ਮੇਜ਼ਬਾਨੀ ਪ੍ਰਿਅੰਕਾ ਚੋਪੜਾ ਨੇ ਕੀਤੀ।
ਉਸ ਨੂੰ ਐਲ 'ਓਰਿਅਲ ਪੈਰਿਸ ਮਿਸ ਫੈਮੀਨਾ (ਭਾਰਤ) ਐਵਾਰਡ, 2014 ਵਿੱਚ ਵੀ ਵੇਖਿਆ ਗਿਆ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads