ਫ਼ਵਾਦ ਖ਼ਾਨ

ਅਦਾਕਾਰ ਅਤੇ ਗਾਇਕ From Wikipedia, the free encyclopedia

ਫ਼ਵਾਦ ਖ਼ਾਨ
Remove ads

ਫ਼ਵਾਦ ਅਫ਼ਜ਼ਲ ਖ਼ਾਨ (Urdu: فواد افضال خان, ਹਿੰਦੀ: फ़वाद अफज़ल ख़ान; ਜਨਮ November, 1981) ਇੱਕ ਪਾਕਿਸਤਾਨੀ ਅਭਿਨੇਤਾ, ਮਾਡਲ ਅਤੇ ਗਾਇਕ ਹਨ। ਫਿਲਮ ਖ਼ੁਦਾ ਕੇ ਲੀਏ ਅਤੇ ਟੀਵੀ ਡਰਾਮੇ ਹਮਸਫ਼ਰ ਨਾਲ ਉਹਨਾਂ ਦਾ ਨਾਂ ਖੂਬ ਚਰਚਾ ਵਿੱਚ ਰਿਹਾ। 2014 ਵਿੱਚ ਉਹਨਾਂ ਇੱਕ ਭਾਰਤੀ ਹਿੰਦੀ ਫਿਲਮ ਖ਼ੂਬਸੂਰਤ ਕੀਤੀ ਜਿਸਲਈ ਉਹਨਾਂ ਨੂੰ ਸਾਲ ੨੦15 ਦਾ ਫਿਲਮਫੇਅਰ ਸਨਮਾਨ ਵੀ ਮਿਲਿਆ[3]

ਵਿਸ਼ੇਸ਼ ਤੱਥ ਫ਼ਵਾਦ ਅਫ਼ਜ਼ਲ ਖ਼ਾਨ, ਜਨਮ ...
Remove ads

ਜੀਵਨ

ਫ਼ਵਾਦ ਖ਼ਾਨ ਦਾ ਜਨਮ ਲਾਹੌਰ ’ਚ ਹੋਇਆ। ਉਸਦੇ ਪਿਤਾ ਇੱਕ ਫਰਮਾਸਿਊਟੀਕਲ ਕੰਪਨੀ ਦੇ ਸੇਲਜ਼ ਡਿਪਾਰਟਮੈਂਟ ’ਚ ਕੰਮ ਕਰਦੇ ਸਨ। ਉਸਦੇ ਪਿਤਾ ਨੂੰ ਆਪਣੇ ਕੰਮ ਕਾਰਨ ਬਹੁਤ ਥਾਈਂ ਆਉਣਾ-ਜਾਣਾ ਪੈਂਦਾ ਸੀ, ਜਿਵੇਂ- ਏਥਨਜ਼, ਦੁਬਈ, ਸਾਊਦੀ ਅਰਬ, ਰਿਆਦ ਆਦਿ। ਜਦੋਂ ਉਸਦੇ ਪਿਤਾ ਨੇ ਰਿਟਾਇਰਮੈਂਟ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ, ਉਦੋਂ ਉਹ 13 ਸਾਲ ਦਾ ਸੀ। ਉਹ ਐਨੀਮੇਸ਼ਨ ਦੇ ਖੇਤਰ ’ਚ ਕੰਮ ਕਰਨਾ ਚਾਹੁੰਦਾ ਸੀ, ਪਰ ਕਿਸੇ ਕਾਰਣ ਕਰਕੇ ਉਸਨੂੰ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨੀ ਪਈ ਜਿਸ ਵਿੱਚ ਮੇਰੀ ਦਿਲਚਸਪੀ ਨਹੀਂ ਸੀ। ਕਾਲਜ ਦੇ ਦਿਨਾਂ ’ਚ ਉਹ ਮਿਊਜ਼ਿਕ ਬੈਂਡ ਬਣਾ ਕੇ ਸੰਗੀਤਕ ਸਟੇਜ ਸ਼ੋਅ ਕਰਨ ਲੱਗ ਪਿਆ ਸੀ। ਉਸਨੇ ਕਰੀਬ 250 ਸਟੇਜ ਸ਼ੋਅ ਕੀਤੇ। ਫਿਰ ਉਸਨੂੰ ਟੀ.ਵੀ. ਡਰਾਮਿਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਉਹ ‘ਹਮਸਫ਼ਰ’ ਅਤੇ ‘ਜ਼ਿੰਦਗੀ ਗੁਲਜ਼ਾਰ ਹੈ’ ਜਿਹੇ ਡਰਾਮਿਆਂ ’ਚ ਕੰਮ ਕਰਦਾ-ਕਰਦਾ ਪਾਕਿਸਤਾਨ ਟੈਲੀਵਿਜ਼ਨ ਦਾ ਇੱਕ ਚਰਚਿਤ ਚਿਹਰਾ ਬਣ ਗਿਆ। ਇਸ ਤੋਂ ਬਾਅਦ ਸ਼ੋਇਬ ਮਨਸੂਰ ਨੇ ਉਸਨੂੰ ਫ਼ਿਲਮ ‘ਖ਼ੁਦਾ ਕੇ ਲੀਏ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਤਾਂ ਉਹ ਫ਼ਿਲਮਾਂ ਨਾਲ ਜੁੜ ਗਿਆ। ਉਸਦੇ ਕਈ ਟੈਲੀਵਿਜ਼ਨ ਡਰਾਮਿਆਂ ਤੇ ਫ਼ਿਲਮਾਂ ਨੂੰ ਪਾਕਿਸਤਾਨ ਤੋਂ ਬਾਹਰ ਵੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਸਨੇ ਬਾਲੀਵੁੱਡ ਫ਼ਿਲਮ ‘ਖ਼ੂਬਸੂਰਤ’ ਕੀਤੀ, ਜਿਸ ਲਈ ਉਸਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ। ਉਸਦੀ ਦੂਜੀ ਫ਼ਿਲਮ ‘ਕਪੂਰ ਐਂਡ ਸਨਸ’ ਰਿਲੀਜ਼ ਹੋਈ ਹੈ। ਇਸ ਵਿੱਚ ਉਸ ਨਾਲ ਆਲੀਆ ਭੱਟ, ਸਿਧਾਰਥ ਮਲਹੋਤਰਾ ਤੇ ਰਿਸ਼ੀ ਕਪੂਰ ਨੇ ਕੰਮ ਕੀਤਾ ਹੈ।

Remove ads

ਫਿਲਮੋਗ੍ਰਾਫੀ

ਫਿਲਮਾਂ

ਹੋਰ ਜਾਣਕਾਰੀ ਸਾਲ, ਨਾਂ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਨਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads