ਜ਼ਾਕਿਰ ਹੁਸੈਨ ਰੋਜ਼ ਗਾਰਡਨ
From Wikipedia, the free encyclopedia
Remove ads
ਜ਼ਾਕਿਰ ਹੁਸੈਨ ਰੋਜ਼ ਗਾਰਡਨ, ਭਾਰਤ ਦੇ ਚੰਡੀਗੜ ਸ਼ਹਿਰ ਵਿੱਚ 30 ਏਕੜ (120,000 m2)[1] ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਗੀਚਾ ਹੈ। ਇਸ ਬਗੀਚੇ ਵਿੱਚ 1600 ਕਿਸਮਾਂ ਦੇ 50,000 ਗੁਲਾਬ ਦੇ ਫੁੱਲਾਂ ਦੇ ਬੂਟੇ ਹਨ। ਇਸ ਬਗੀਚੇ ਦਾ ਨਿਰਮਾਣ 1967 ਵਿੱਚ ਚੰਡੀਗੜ ਦੇ ਪਹਿਲੇ ਚੀਫ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ। ਇਸ ਬਗੀਚੇ ਦਾ ਨਾਮ ਭਾਰਤ ਦੇ ਸਾਬਕਾ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੇ ਨਾਮ ਉੱਤੇ ਰੱਖਿਆ ਗਿਆ। ਇਹ ਗਾਰਡਨ ਏਸ਼ੀਆ ਦਾ ਸਭ ਤੋਂ ਸੋਹਣਾ ਅਤੇ ਵੱਖਰਾ ਰੋਜ਼ ਗਾਰਡਨ ਹੈ।[2] ਬਾਗ ਵਿੱਚ ਗੁਲਾਬ ਦੇ ਫੁੱਲਾਂ ਦੇ ਨਾਲ-ਨਾਲ ਰੋਗ ਨਾਸ਼ਕ ਬਣਾਉਣ ਲਈ ਵਰਤੇ ਜਾਣ ਵਾਲੇ ਦਰੱਖਤ ਵੀ ਹਨ। ਦਵਾਈਆਂ ਲਈ ਵਰਤੇ ਜਾਣ ਵਾਲੇ ਦਰੱਖਤਾਂ ਅਤੇ ਬੂਟੀਆਂ ਵਿੱਚ ਬਿਲ, ਬਹੇਰਾ, ਹਰਰ, ਕਪੂਰ ਅਤੇ ਪੀਲਾ ਗੁਲਮੋਹਰ ਸ਼ਾਮਿਲ ਹਨ। ਗੁਲਾਬ ਦੇ ਫੁੱਲਾਂ ਨੂੰ ਚਰਗਾਹ ਦੇ ਆਲੇ ਦੁਆਲੇ ਅਤੇ ਕੁਝ ਥਾਵਾਂ ਉੱਤੇ ਗੁਲਾਬ ਦੇ ਫੁੱਲਾਂ ਦੀ ਚਾਦਰ ਦੀ ਦਿੱਖ ਵਾਂਗ ਲਗਾਇਆ ਗਿਆ ਹੈ।

Remove ads
ਰੋਜ਼ ਫ਼ੈਸਟੀਵਲ
ਇਸ ਗੁਲਾਬ ਬਗੀਚੇ ਵਿੱਚ ਹਰ ਸਾਲ ਫ਼ਰਵਰੀ ਮਹੀਨੇ ਵਿੱਚ ਇੱਕ ਗੁਲਾਬ ਮੇਲਾ ਲਗਾਇਆ ਜਾਂਦਾ ਹੈ। ਸਾਲ 2017 ਵਿੱਚ ਇਹ ਮੇਲਾ 17-19 ਫ਼ਰਵਰੀ ਨੂੰ ਲਗਾਇਆ ਗਿਆ ਸੀ। ਇਸ ਮੇਲੇ ਵਿੱਚ ਕਈ ਤਰਾਂ ਦੇ ਫੁੱਲਾਂ ਦੀ ਨੁਮਾਇਸ਼ ਕੀਤੀ ਜਾਂਦੀ ਹੈ ਹੈ ਅਤੇ ਸਭਿਆਚਾਰਕ ਸਮਾਗਮ ਵੀ ਕੀਤੇ ਜਾਂਦੇ ਹਨ। ਇਸ ਮੇਲੇ ਨੂੰ ਚੰਡੀਗੜ ਸ਼ਹਿਰ ਦੇ ਵੱਡੇ ਮੇਲਿਆਂ ਵਿੱਚ ਗਿਣਿਆ ਜਾਂਦਾ ਹੈ। ਇਹ ਮੇਲਾ ਫੁੱਲਾਂ ਦੀ ਖੂਬਸੂਰਤੀ ਨੂੰ ਸਮਰਪਿਤ ਹੁੰਦਾ ਹੈ। ਇਸ ਮੇਲੇ ਵਿੱਚ ਖ਼ਾਸ ਤਰਾਂ ਦੇ ਖਾਣੇ, ਮੋਟਰ ਸਵਾਰੀ ਰਾਹੀਂ ਬਾਗ ਦੀ ਸੈਰ, ਅਲੱਗ-ਅਲੱਗ ਤਰਾਂ ਦੇ ਜਲ ਪਾਨ ਦਾ ਪ੍ਰਬੰਧ ਹੁੰਦਾ ਹੈ। ਮੇਲੇ ਵਿੱਚ ਫੋਟੋ ਖਿੱਚਣ, ਬਾਗਬਾਨੀ, ਮਨਮੋਹਨ ਦ੍ਰਿਸ਼ ਦੀ ਚਿੱਤਰਕਾਰੀ, ਰੋਜ ਰਾਜਕੁਮਾਰ ਅਤੇ ਰਾਜਕੁਮਾਰੀ ਵੀ ਚੁਣੀ ਜਾਂਦੀ ਹੈ।[3][4]
Remove ads
ਰੋਜ਼ ਫ਼ੈਸਟੀਵਲ 2017 ਦੀਆਂ ਤਸਵੀਰਾਂ
- Cultural events
.
ਤਸਵੀਰਾਂ
ਮਾਰਚ 2016
- ਤਸਵੀਰ:Rose Garden,Chandigarh UT.jpg
- ਤਸਵੀਰ:Zakir Husain Rose Garden,Chandigarh.jpg
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads


