ਜਾਰਜ ਗਰੀਅਰਸਨ
From Wikipedia, the free encyclopedia
Remove ads
ਜਾਰਜ ਅਬਰਾਹਮ ਗਰੀਅਰਸਨ (1851 - 1941) ਅੰਗਰੇਜਾਂ ਦੇ ਜ਼ਮਾਨੇ ਵਿੱਚ ਇੰਡੀਅਨ ਸਿਵਲ ਸਰਵਿਸ ਦੇ ਕਰਮਚਾਰੀ ਸਨ। ਭਾਰਤ-ਵਿਗਿਆਨ ਖੇਤਰਾਂ ਵਿੱਚ, ਖਾਸਕਰ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ, ਉਸ ਦਾ ਸਥਾਨ ਅਮਰ ਹੈ। ਸਰ ਜਾਰਜ ਅਬਰਾਹਮ ਗਰੀਅਰਸਨ ਲਿੰਗਵਿਸਟਿਕ ਸਰਵੇ ਆਫ਼ ਇੰਡੀਆ ਦੇ ਰਚਣਹਾਰ ਦੇ ਰੂਪ ਵਿੱਚ ਅਮਰ ਹਨ। ਗਰੀਅਰਸਨ ਨੂੰ ਭਾਰਤੀ ਸੰਸਕ੍ਰਿਤੀ ਅਤੇ ਇੱਥੇ ਦੇ ਨਿਵਾਸੀਆਂ ਦੇ ਪ੍ਰਤੀ ਅਗਾਧ ਪ੍ਰੇਮ ਸੀ। ਭਾਰਤੀ ਭਾਸ਼ਾ ਵਿਗਿਆਨ ਦੇ ਉਹ ਮਹਾਨ ਨਾਇਕ ਸਨ। ਨਵ ਭਾਰਤੀ ਆਰਿਆ ਭਾਸ਼ਾਵਾਂ ਦੇ ਅਧਿਐਨ ਦੀ ਦ੍ਰਿਸ਼ਟੀ ਤੋਂ ਉਸ ਨੂੰ ਬੀਮਸ, ਭਾਂਡਾਰਕਰ ਅਤੇ ਹਾਰਨਲੀ ਦੇ ਸਮਾਨ ਰੱਖਿਆ ਜਾ ਸਕਦਾ ਹੈ। ਇੱਕ ਸੁਹਿਰਦ ਵਿਅਕਤੀ ਦੇ ਰੂਪ ਵਿੱਚ ਵੀ ਉਹ ਭਾਰਤਵਾਸੀਆਂ ਦੀ ਸ਼ਰਧਾ ਦੇ ਪਾਤਰ ਬਣੇ।
Remove ads
ਸਨਮਾਨ
1928 ਵਿੱਚ ਗਰੀਅਰਸਨ ਨੂੰ ਓ ਐਮ ਲਈ ਨਿਯੁਕਤ ਕੀਤਾ ਗਿਆ ਸੀ।[1]
ਹਵਾਲੇ
Wikiwand - on
Seamless Wikipedia browsing. On steroids.
Remove ads