ਜੋਤੀਰਾਓ ਫੂਲੇ

From Wikipedia, the free encyclopedia

ਜੋਤੀਰਾਓ ਫੂਲੇ
Remove ads

ਜਯੋਤੀ ਰਾਓ ਗੋਬਿੰਦ ਰਾਓ ਫੂਲੇ (ਮਰਾਠੀ: जोतिराव गोविंदराव फुले) (11 ਅਪਰੈਲ 1827 – 28 ਨਵੰਬਰ 1890), ਜ‍ਯੋਤੀਬਾ ਫੂਲੇ ਦੇ ਨਾਂ ਨਾਲ ਜਾਣਿਆ ਜਾਂਦਾ 19ਵੀਂ ਸਦੀ ਦਾ ਮਹਾਂਰਾਸ਼ਟਰ ਤੋਂ ਇੱਕ ਭਾਰਤੀ ਵਿਚਾਰਕ, ਜਾਤ ਵਿਰੋਧੀ ਸਮਾਜ ਸੁਧਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕਰਾਂਤੀਕਾਰੀ ਸਮਾਜਕ ਕਾਰਕੁਨ ਸੀ।[1][2] ਉਸ ਦਾ ਕੰਮ ਛੂਤ-ਛਾਤ ਅਤੇ ਜਾਤ-ਪਾਤ ਦੇ ਖਾਤਮੇ, ਔਰਤਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਯਤਨਾਂ ਸਮੇਤ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਸੀ।[3] ਉਹ ਅਤੇ ਉਸਦੀ ਪਤਨੀ, ਸਾਵਿਤਰੀਬਾਈ ਫੂਲੇ, ਭਾਰਤ ਵਿੱਚ ਔਰਤਾਂ ਦੀ ਸਿੱਖਿਆ ਦੇ ਮੋਢੀ ਸਨ।[4] ਫੁਲੇ ਨੇ 1848 ਵਿੱਚ ਪੁਣੇ ਵਿੱਚ ਤਾਤਿਆ ਸਾਹਿਬ ਭਿੜੇ ਦੇ ਨਿਵਾਸ, ਭਿਦੇਵਾੜਾ ਵਿੱਚ ਲੜਕੀਆਂ ਲਈ ਆਪਣਾ ਪਹਿਲਾ ਸਕੂਲ ਸ਼ੁਰੂ ਕੀਤਾ।[5] ਉਸਨੇ, ਆਪਣੇ ਪੈਰੋਕਾਰਾਂ ਦੇ ਨਾਲ ਮਿਲ ਕੇ, ਨੀਵੀਆਂ ਜਾਤਾਂ ਦੇ ਲੋਕਾਂ ਲਈ ਸਮਾਨ ਅਧਿਕਾਰ ਪ੍ਰਾਪਤ ਕਰਨ ਲਈ ਸੱਤਿਆਸ਼ੋਧਕ ਸਮਾਜ (ਸੱਚ ਦੀ ਖੋਜ ਕਰਨ ਵਾਲੇ ਸਮਾਜ) ਦੀ ਸਥਾਪਨਾ ਕੀਤੀ। ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਇਸ ਸੰਘ ਦਾ ਹਿੱਸਾ ਬਣ ਸਕਦੇ ਹਨ ਜੋ ਦੱਬੇ-ਕੁਚਲੇ ਵਰਗਾਂ ਦੇ ਉਥਾਨ ਲਈ ਕੰਮ ਕਰਦੀ ਹੈ। ਫੂਲੇ ਨੂੰ ਮਹਾਰਾਸ਼ਟਰ ਵਿੱਚ ਸਮਾਜ ਸੁਧਾਰ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਹਸਤੀ ਮੰਨਿਆ ਜਾਂਦਾ ਹੈ। ਉਸਨੂੰ 1888 ਵਿੱਚ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਵਿੱਠਲ ਰਾਓ ਕ੍ਰਿਸ਼ਨਾਜੀ ਵਾਂਡੇਕਰ ਦੁਆਰਾ ਮਹਾਤਮਾ (ਸੰਸਕ੍ਰਿਤ: "ਮਹਾਨ-ਆਤਮ", "ਪੂਜਨੀਕ") ਖਿਤਾਬ ਨਾਲ ਨਿਵਾਜਿਆ ਗਿਆ ਸੀ।[6][7]

ਵਿਸ਼ੇਸ਼ ਤੱਥ ਜਯੋਤੀ ਰਾਓ ਗੋਬਿੰਦ ਰਾਓ ਫੂਲੇ, ਜਨਮ ...
Remove ads

ਮੁੱਢਲੀ ਜ਼ਿੰਦਗੀ

ਜੋਤੀਰਾਓ ਗੋਵਿੰਦਰਾਓ ਫੂਲੇ ਦਾ ਜਨਮ 1827 ਵਿੱਚ ਪੂਨੇ ਵਿੱਚ ਮਾਲੀ ਜਾਤੀ ਨਾਲ ਸਬੰਧਤ ਇੱਕ ਪਰਿਵਾਰ ਵਿੱਚ ਹੋਇਆ। ਮਾਲੀ ਰਵਾਇਤੀ ਤੌਰ 'ਤੇ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਕ ਵਜੋਂ ਕੰਮ ਕਰਦੇ ਸਨ। ਜਾਤਾਂ ਦੀ ਵਰਣ ਆਸ਼ਰਮ ਪ੍ਰਣਾਲੀ ਵਿੱਚ, ਉਨ੍ਹਾਂ ਨੂੰ ਸਭ ਤੋਂ ਹੇਠਲੇ ਦਰਜੇ ਵਾਲੇ ਸਮੂਹ ਜਾਂ ਸ਼ੂਦਰਾਂ ਵਿੱਚ ਰੱਖਿਆ ਗਿਆ ਸੀ।[8][9][10]ਫੂਲੇ ਦਾ ਨਾਂ ਭਗਵਾਨ ਜੋਤੀਬਾ ਦੇ ਨਾਂ 'ਤੇ ਰੱਖਿਆ ਗਿਆ ਸੀ। ਉਸ ਦਾ ਜਨਮ ਜੋਤੀਬਾ ਦੇ ਸਾਲਾਨਾ ਮੇਲੇ ਵਾਲੇ ਦਿਨ ਹੋਇਆ ਸੀ। ਫੂਲੇ ਦਾ ਪਰਿਵਾਰ, ਜਿਸਦਾ ਨਾਮ ਪਹਿਲਾਂ ਗੋਰਹੇ ਸੀ, ਦਾ ਉਦਭਵ ਸਤਾਰਾ ਸ਼ਹਿਰ ਦੇ ਨੇੜੇ ਕਟਗੁਨ ਪਿੰਡ ਵਿੱਚ ਹੋਇਆ ਸੀ।[11]ਫੂਲੇ ਦਾ ਪੜਦਾਦਾ ਨੇ ਉੱਥੇ ਚੌਗੁਲਾ (ਨੀਵੇਂ ਦਰਜੇ ਦੇ ਪਿੰਡ ਅਧਿਕਾਰੀ) ਵਜੋਂ ਕੰਮ ਕੀਤਾ ਸੀ। ਉਹ ਪੂਨੇ ਜ਼ਿਲ੍ਹੇ ਦੇ ਖਾਨਵਾੜੀ ਚਲੇ ਗਏ। ਉੱਥੇ, ਉਸਦੇ ਇਕਲੌਤੇ ਪੁੱਤਰ, ਸ਼ੇਤੀਬਾ ਨੇ ਪਰਿਵਾਰ ਨੂੰ ਗਰੀਬੀ ਵਿੱਚ ਵਾੜ ਦਿੱਤਾ। ਉਹ ਤਿੰਨ ਪੁੱਤਰਾਂ ਵਾਲ਼ੇ ਪਰਿਵਾਰ ਸਮੇਤ, ਰੁਜ਼ਗਾਰ ਦੀ ਭਾਲ ਵਿੱਚ ਪੂਨਾ ਚਲਾ ਗਿਆ। ਮੁੰਡਿਆਂ ਨੂੰ ਇੱਕ ਫੁੱਲਾਂ ਵਾਲ਼ੇ ਕੋਲ ਕੰਮ ਸਿੱਖਣ ਲਈ ਛੱਡ ਦਿੱਤਾ ਜੋ ਉਨ੍ਹਾਂ ਨੂੰ ਵਪਾਰ ਦੇ ਭੇਦ ਸਿਖਾਉਂਦਾ ਸੀ। ਫੁੱਲ ਉਗਾਉਣ ਅਤੇ ਸਜਾਉਣ ਵਿੱਚ ਉਨ੍ਹਾਂ ਦੀ ਮੁਹਾਰਤ ਚੰਗੀ ਹੋਣ ਤੇ ਉਨ੍ਹਾਂ ਨੇ ਗੋਰਹੇ ਦੀ ਥਾਂ 'ਤੇ ਫੂਲੇ (ਫੁੱਲਾਂ ਵਾਲ਼ਾ) ਦਾ ਨਾਮ ਅਪਣਾ ਲਿਆ। ਉਹਨਾਂ ਨੇ ਸ਼ਾਹੀ ਦਰਬਾਰ ਦੀਆਂ ਰਸਮਾਂ ਲਈ ਗੁਲਦਸਤੇ ਅਤੇ ਹੋਰ ਸਮਾਨ ਭੇਜਣ ਵੇਲ਼ੇ ਪੇਸ਼ਵਾ, ਬਾਜੀ ਰਾਓ II ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਸਨੇ ਇਨਾਮ ਪ੍ਰਣਾਲੀ ਦੇ ਅਧਾਰ 'ਤੇ ਉਨ੍ਹਾਂ ਨੂੰ 35 ਏਕੜ (14 ਹੈਕਟੇਅਰ) ਜ਼ਮੀਨ ਦਿੱਤੀ, ਜਿਸ ਨਾਲ ਇਸ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ।

ਸਭ ਤੋਂ ਵੱਡੇ ਭਰਾ ਨੇ ਸੰਪੱਤੀ 'ਤੇ ਇਕੱਲੇ ਕੰਟਰੋਲ ਕਰਨ ਲਈ ਸਾਜ਼ਿਸ਼ ਕੀਤੀ, ਛੋਟੇ ਦੋ ਭਰਾਵਾਂ, ਜੋਤੀਰਾਓ ਫੂਲੇ ਦੇ ਪਿਤਾ, ਗੋਵਿੰਦਰਾਓ, ਨੂੰ ਖੇਤੀ ਅਤੇ ਫੁੱਲਾਂ ਦੀ ਵਿਕਰੀ ਕਰਨ ਤੋਂ ਹਟਾ ਦਿੱਤਾ। ਗੋਵਿੰਦਰਾਓ ਨੇ ਚਿਮਨਾਬਾਈ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਪੁੱਤਰ ਹੋਏ, ਜਿਨ੍ਹਾਂ ਵਿੱਚੋਂ ਜੋਤੀਰਾਓ ਛੋਟਾ ਸੀ। ਜਦੋਂ ਉਹ ਇੱਕ ਸਾਲ ਦਾ ਵੀ ਨਹੀਂ ਸੀ ਤਾਂ ਚਿਮਨਾਬਾਈ ਦੀ ਮੌਤ ਹੋ ਗਈ। ਮਾਲੀ ਭਾਈਚਾਰੇ ਨੇ ਸਿੱਖਿਆ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਪੜ੍ਹਨ, ਲਿਖਣ ਅਤੇ ਗਣਿਤ ਦੀਆਂ ਬੁਨਿਆਦੀ ਗੱਲਾਂ ਸਿੱਖਣ ਲਈ ਪ੍ਰਾਇਮਰੀ ਸਕੂਲ ਵਿੱਚ ਜਾਣ ਤੋਂ ਬਾਅਦ, ਜੋਤੀਰਾਓ ਨੂੰ ਸਕੂਲ ਤੋਂ ਹਟਾ ਲਿਆ ਗਿਆ। ਉਹ ਦੁਕਾਨ ਅਤੇ ਖੇਤ ਦੋਵਾਂ ਥਾਵਾਂ 'ਤੇ ਆਪਣੇ ਪਰਿਵਾਰ ਦੇ ਲੋਕਾਂ ਨਾਲ ਕੰਮ ਵਿੱਚ ਲੱਗ ਗਿਆ। ਹਾਲਾਂਕਿ, ਫੂਲੇ ਦੀ ਹੀ ਮਾਲੀ ਜਾਤੀ ਦੇ ਇੱਕ ਵਿਅਕਤੀ ਨੇ ਉਸਦੀ ਬੁੱਧੀ ਨੂੰ ਪਛਾਣ ਲਿਆ ਅਤੇ ਫੂਲੇ ਦੇ ਪਿਤਾ ਨੂੰ ਫੂਲੇ ਲਈ ਸਥਾਨਕ ਸਕਾਟਿਸ਼ ਮਿਸ਼ਨ ਹਾਈ ਸਕੂਲ ਵਿੱਚ ਜਾਣ ਦੀ ਆਗਿਆ ਦੇਣ ਲਈ ਮਨਾ ਲਿਆ। ਉਸਦਾ ਵਿਆਹ 13 ਸਾਲ ਦੀ ਉਮਰ ਵਿੱਚ, ਉਸਦੇ ਆਪਣੇ ਭਾਈਚਾਰੇ ਦੀ ਇੱਕ ਕੁੜੀ ਨਾਲ ਹੋਇਆ ਸੀ, ਜਿਸਨੂੰ ਉਸਦੇ ਪਿਤਾ ਦੁਆਰਾ ਚੁਣਿਆ ਗਿਆ ਸੀ।

1848 ਵਿੱਚ ਉਸ ਦੇ ਜੀਵਨ ਵਿੱਚ ਇੱਕ ਮੋੜ ਆਇਆ, ਜਦੋਂ ਉਹ ਇੱਕ ਬ੍ਰਾਹਮਣ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਇਆ। ਫੂਲੇ ਨੇ ਬਰਾਤ ਵਿੱਚ ਹਿੱਸਾ ਲਿਆ, ਪਰ ਬਾਅਦ ਵਿੱਚ ਅਜਿਹਾ ਕਰਨ ਲਈ ਉਸਦੇ ਦੋਸਤ ਦੇ ਮਾਪਿਆਂ ਦੁਆਰਾ ਉਸਨੂੰ ਝਿੜਕਿਆ ਅਤੇ ਬੇਇੱਜ਼ਤ ਕੀਤਾ ਗਿਆ। ਉਨ੍ਹਾਂ ਨੇ ਉਸਨੂੰ ਦੱਸਿਆ ਕਿ ਉਸਨੂੰ ਸ਼ੂਦਰ ਜਾਤੀ ਤੋਂ ਹੋਣ ਕਰਕੇ ਇਸ ਰਸਮ ਤੋਂ ਦੂਰ ਰਹਿਣ ਦੀ ਸਮਝ ਹੋਣੀ ਚਾਹੀਦੀ ਸੀ। ਇਸ ਘਟਨਾ ਨੇ ਫੂਲੇ ਨੂੰ ਜਾਤੀ ਵਿਵਸਥਾ ਦੀ ਬੇਇਨਸਾਫ਼ੀ ਨੇ ਡੂੰਘਾ ਪ੍ਰਭਾਵਤ ਕੀਤਾ।[12]

Remove ads

ਸਮਾਜਿਕ ਸਰਗਰਮੀ

ਸਿੱਖਿਆ

1848 ਵਿੱਚ, 21 ਸਾਲ ਦੀ ਉਮਰ ਵਿੱਚ, ਫੂਲੇ ਨੇ ਅਹਿਮਦਨਗਰ ਵਿੱਚ ਇੱਕ ਲੜਕੀਆਂ ਦਾ ਸਕੂਲ ਦੇਖਿਆ , ਜੋ ਈਸਾਈ ਮਿਸ਼ਨਰੀਆਂ ਦੁਆਰਾ ਚਲਾਇਆ ਜਾਂਦਾ ਸੀ। 1848 ਵਿੱਚ ਹੀ ਉਸਨੇ ਥਾਮਸ ਪੇਨ ਦੀ ਕਿਤਾਬ ਰਾਈਟਸ ਆਫ਼ ਮੈਨ ਪੜ੍ਹੀ ਅਤੇ ਜਿਸ ਨਾਲ ਉਸ ਅੰਦਰ ਸਮਾਜਿਕ ਨਿਆਂ ਦੀ ਡੂੰਘੀ ਭਾਵਨਾ ਵਿਕਸਿਤ ਹੋਈ। ਉਸਨੇ ਮਹਿਸੂਸ ਕੀਤਾ ਕਿ ਭਾਰਤੀ ਸਮਾਜ ਵਿੱਚ ਸ਼ੋਸ਼ਿਤ ਜਾਤਾਂ ਅਤੇ ਔਰਤਾਂ ਇੱਕ ਕਾਫੀ ਘਾਟੇ ਵਿੱਚ ਹਨ ਅਤੇ ਇਹਨਾਂ ਵਰਗਾਂ ਦੀ ਸਿੱਖਿਆ ਉਹਨਾਂ ਦੀ ਮੁਕਤੀ ਲਈ ਬਹੁਤ ਜ਼ਰੂਰੀ ਸੀ। ਇਸ ਲਈ ਉਸੇ ਸਾਲ, ਫੂਲੇ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਸਾਵਿਤਰੀਬਾਈ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ ਅਤੇ ਫਿਰ ਜੋੜੇ ਨੇ ਪੂਨੇ ਵਿੱਚ ਲੜਕੀਆਂ ਲਈ ਪਹਿਲਾ ਸਵਦੇਸ਼ੀ ਸਕੂਲ ਸ਼ੁਰੂ ਕੀਤਾ। ਪੂਨੇ ਦੇ ਰੂੜੀਵਾਦੀ ਉੱਚ ਜਾਤੀ ਸਮਾਜ ਨੇ ਉਸਦੇ ਕੰਮ ਨੂੰ ਮਨਜ਼ੂਰੀ ਨਹੀਂ ਦਿੱਤੀ। ਪਰ ਬਹੁਤ ਸਾਰੇ ਭਾਰਤੀਆਂ ਅਤੇ ਯੂਰਪੀਅਨਾਂ ਨੇ ਉਸ ਦੀ ਖੁੱਲ੍ਹੇ ਦਿਲ ਨਾਲ ਮਦਦ ਕੀਤੀ। ਪੂਨੇ ਵਿੱਚ ਰੂੜ੍ਹੀਵਾਦੀਆਂ ਨੇ ਉਸਦੇ ਆਪਣੇ ਪਰਿਵਾਰ ਨੂੰ ਭਾਈਚਾਰੇ ਵਿੱਚੋਂ ਬੇਦਖਲ ਕਰਨ ਲਈ ਮਜ਼ਬੂਰ ਕੀਤਾ। ਇਸ ਦੌਰਾਨ ਉਨ੍ਹਾਂ ਦੇ ਦੋਸਤ ਉਸਮਾਨ ਸ਼ੇਖ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਸ਼ੇਖ ਨੇ ਉਨ੍ਹਾਂ ਨੂੰ ਪਨਾਹ ਦਿੱਤੀ। ਉਨ੍ਹਾਂ ਨੇ ਆਪਣੀ ਮਾਲਕੀ ਵਾਲ਼ੇ ਥਾਂ 'ਤੇ ਸਕੂਲ ਸ਼ੁਰੂ ਕਰਨ ਵਿਚ ਵੀ ਮਦਦ ਕੀਤੀ। ਬਾਅਦ ਵਿੱਚ, ਫੂਲੇ ਨੇ ਉਸ ਸਮੇਂ ਦੀਆਂ ਅਛੂਤ ਜਾਤੀਆਂ ਜਿਵੇਂ ਕਿ ਮਹਾਰ ਅਤੇ ਮਾਂਗ ਦੇ ਬੱਚਿਆਂ ਲਈ ਸਕੂਲ ਸ਼ੁਰੂ ਕੀਤੇ। ਸੰਨ 1852 ਵਿੱਚ ਫੂਲੇ ਦੇ ਤਿੰਨ ਸਕੂਲ ਚਲਾ ਰਿਹਾ ਸੀ ਜਿਨ੍ਹਾਂ ਵਿੱਚ 273 ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਸਨ ਪਰ 1858 ਤੱਕ ਇਹ ਸਾਰੇ ਬੰਦ ਹੋ ਗਏ ਸਨ। ਐਲੇਨੋਰ ਜ਼ੈਲੀਅਟ ਨੇ 1857 ਦੇ ਭਾਰਤੀ ਲੋਕਾਂ ਦੇ ਵਿਦਰੋਹ ਕਰਨ ਤੇ ਨਿੱਜੀ ਯੂਰਪੀਅਨ ਦਾਨ ਬੰਦ ਹੋਣ, ਸਰਕਾਰੀ ਸਹਾਇਤਾ ਵਾਪਸ ਲੈਣ ਅਤੇ ਪਾਠਕ੍ਰਮ ਦੇ ਸਬੰਧ ਵਿੱਚ ਅਸਹਿਮਤੀ ਦੇ ਕਾਰਨ ਜੋਤੀਰਾਓ ਦੁਆਰਾ ਸਕੂਲ ਪ੍ਰਬੰਧਨ ਕਮੇਟੀ ਤੋਂ ਅਸਤੀਫਾ ਦੇਣ ਨੂੰ ਇਹਨਾਂ ਸਕੂਲਾਂ ਦੇ ਬੰਦ ਹੋਣ ਲਈ ਜ਼ਿੰਮੇਵਾਰ ਠਹਿਰਾਇਆ ਸੀ।

ਔਰਤਾਂ ਦੀ ਭਲਾਈ

Remove ads

ਕਾਰਜ

ਜੋਤੀਬਾ ਫੂਲੇ ਨੇ ਵਿਧਵਾਵਾਂ ਅਤੇ ਔਰਤਾਂ ਦੀ ਭਲਾਈ ਲਈ ਕੰਮ ਕੀਤਾ। ਉਸ ਨੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਈ ਵੀ ਯਤਨ ਕੀਤਾ। ਔਰਤਾਂ ਦੀ ਸਥਿਤੀ ਸੁਧਾਰਨ ਅਤੇ ਉਹਨਾਂ ਦੀ ਸਿੱਖਿਆ ਲਈ 1854 ਵਿੱਚ ਉਸ ਨੇ ਇੱਕ ਸਕੂਲ ਖੋਲ੍ਹਿਆ। ਇਹ ਇਸ ਤਰ੍ਹਾਂ ਦਾ ਦੇਸ਼ ਦਾ ਪਹਿਲਾ ਸਕੂਲ ਸੀ। ਅਧਿਆਪਕ ਨਾ ਮਿਲਿਆ ਤਾਂ ਕੁਝ ਦਿਨ, ਉਸ ਨੇ ਆਪ ਇਹ ਕੰਮ ਕਰ ਕੇ ਆਪਣੀ ਪਤਨੀ ਸਾਵਿਤਰੀਬਾਈ ਨੂੰ ਇਸ ਕੰਮ ਦੇ ਸਮਰੱਥ ਬਣਾਇਆ।

ਸਤਿਆਸ਼ੋਧਕ ਸਮਾਜ

ਸਤਿਆਸ਼ੋਧਕ ਸਮਾਜ 24 ਸਤੰਬਰ 1873 ਵਿੱਚ ਜੋਤੀਬਾ ਫੁਲੇ ਦੁਆਰਾ ਸਥਾਪਤ ਇੱਕ ਪੰਥ ਹੈ। ਇਹ ਇੱਕ ਛੋਟੇ ਸਮੂਹ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਉਦੇਸ਼ ਸ਼ੂਦਰਾਂ ਅਤੇ ਅਛੂਤ ਲੋਕਾਂ ਨੂੰ ਅਜ਼ਾਦ ਕਰਨਾ ਸੀ।[13][14] ਸਤਿਆਸ਼ੋਧਕ ਸਮਾਜ ਨੇ ਤਰਕਸ਼ੀਲ ਸੋਚ ਦੇ ਪਰਸਾਰ ਦੇ ਲਈ ਪ੍ਰਚਾਰ-ਮੁਹਿੰਮ ਚਲਾਈ ਅਤੇ ਇੱਕ ਪੁਰੋਹਿਤ ਦੀ ਲੋੜ ਨੂੰ ਰੱਦ ਕਰ ਦਿੱਤਾ। ਸਾਵਿਤਰੀਬਾਈ ਇਸ ਦੇ ਇਸਤਰੀ ਵਿੰਗ ਦੀ ਮੁਖੀ ਸੀ, ਜਿਸ ਵਿੱਚ ਨੱਬੇ ਔਰਤਾਂ ਸ਼ਾਮਲ ਸਨ।

ਲਿਖਤਾਂ

ਨਾਮਵਿਧਾਲਿਖਣਕਾਲ
ਤ੍ਰਿਤੀਆ ਰਤਨਨਾਟਕ1855
ਰਾਜੇ ਛਤਰਪਤੀ ਸ਼ਿਵਾਜੀ ਰਾਜੇ ਭੋਸਲੇ ਯਾਂਚਾ ਪੋਵਾੜਾਪੋਵਾੜਾ1869
ਬ੍ਰਾਹਮਣਾਂਚੇ ਕਸਬ1869
ਗੁਲਾਮਗਿਰੀਲੇਖ ਸੰਗ੍ਰਹਿ1873
ਸ਼ੇਤਕਰਯਾਂਚਾ ਅਸੂੜਲੇਖ ਸੰਗ੍ਰਹਿ1883
ਸਤਸਾਰਮਿਆਦੀ ਰਸਾਲਾ1885
ਇਸ਼ਾਰਾਲੇਖ ਸੰਗ੍ਰਹਿ1885
ਸਾਰਵਜਨਿਕ ਸਤਯਾਧਰਮਲੇਖ ਸੰਗ੍ਰਹਿ1889
Thumb
ਸਵਿਤਰੀਬਾਈ ਫੂਲੇ ਅਤੇ ਜੋਤੀਬਾ ਫੂਲੇ ਦੇ ਬੁੱਤ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads