ਜੰਡਾਲੀ

ਲੁਧਿਆਣੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia

ਜੰਡਾਲੀmap
Remove ads

ਜੰਡਾਲੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਅਤੇ ਪਾਇਲ ਤਹਿਸੀਲ ਦਾ ਪਿੰਡ ਹੈ, ਸਰਹਿੰਦ ਨਹਿਰ ਦੇ ਕੰਢੇ, ਧਮੋਟ ਪਿੰਡ ਤੋਂ 3 ਕਿਲੋਮੀਟਰ ਦੱਖਣ ਵੱਲ, ਜਰਗੜੀ ਪਿੰਡ ਤੋਂ 2 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦੇ ਪੂਰਬ ਵੱਲ 4 ਕੁ ਕਿਲੋਮੀਟਰ ਤੇ ਨਸਰਾਲੀ ਪਿੰਡ ਅਤੇ ਪੱਛਮ ਵਿੱਚ 4 ਕੁ ਕਿਲੋਮੀਟਰ ਤੇ ਸਿਹੌੜਾ ਪਿੰਡ ਹੈ। ਉੱਘਾ ਪੰਜਾਬੀ ਗਾਇਕ ਜੱਸੀ ਗਿੱਲ ਇਸੇ ਪਿੰਡ ਦਾ ਜੰਮਪਲ ਹੈ। ਇਥੇ ਜਿਆਦਾਤਰ ਲੋਕ ਖੇਤੀਬਾੜੀ ਦਾ ਕੰਮ ਕਰਦੇ ਹਨ।

ਵਿਸ਼ੇਸ਼ ਤੱਥ ਜੰਡਾਲੀ, ਦੇਸ਼ ...
Remove ads

ਇਤਿਹਾਸ

ਇਹ ਇਤਿਹਾਸਕ ਪਿੰਡ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਤੋਂ ਬਾਅਦ ਗੁਰੂ ਸਾਹਿਬ ਅਮ੍ਰਿਤਸਰ ਜਾਂਦੇ ਹੋਏ ਪਿੰਡ ਜੰਡਾਲੀ ਵਿਖੇ ਆਏ ਪਿੰਡ ਦੇ ਬਾਹਰਵਾਰ ਡੇਰਾ ਲਗਾਇਆ ਜਦੋਂ ਪਿੰਡ ਦੀ ਸੰਗਤ ਨੂੰ ਪਤਾ ਲੱਗਿਆ ਤਾਂ ਪਿੰਡ ਦੇ ਮਸੰਦ ਸਿੰਘ ਬਾਬਾ ਚੋਖਾ ਜੀ ਚੌਹਾਨ, ਅਤੇ ਸੰਗਤ ਨੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ ਗੁਰੂ ਸਾਹਿਬ ਨੇ ਨਗਰ ਨੂੰ ਵਧਣ ਫੁੱਲਣ ਦਾ ਵਰ ਦਿੱਤਾ ,ਗੁਰੂ ਸਾਹਿਬ ਦੁਵਾਰਾ ਲਗਾਈ ਗਈ ਇਤਿਹਾਸਕ ਨਿੱਮ ਅੱਜ ਵੀ ਮੌਜੂਦ ਹੈ। ਅਤੇ ਪਿੰਡ ਦੇ ਬਾਹਰਵਾਰ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸੋਭਿਤ ਹੈ। ਅਤੇ ਨਾਲ਼ ਹੀ ਗੁਰਦੁਆਰਾ ਸਾਹਿਬ ਦੇ ਕੋਲ ਸਰੋਵਰ ਵੀ ਹੈ,ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ, ਬੀਬੀਆਂ ਵਾਸਤੇ ਅਲੱਗ ਅਤੇ ਭਾਈਆਂ ਵਾਸਤੇ ਅਲੱਗ ਇਸ਼ਨਾਨ ਦੀ ਸੁਵਿਧਾ ਹੈ।

Remove ads

ਅਬਾਦੀ

ਇਥੋਂ ਦੇ ਕੁੱਲ 352 ਪਰਿਵਾਰ ਹਨ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁੱਲ ਆਬਾਦੀ 1936 ਹੈ, ਜਿਸ ਵਿੱਚ 1029 ਨਰ 907 ਮਾਦਾ ਹਨ। ਉਮਰ ਦੇ ਨਾਲ ਪਿੰਡ ਦੀ ਆਬਾਦੀ ਵਿੱਚ 0-6 ਸਾਲ ਦੇ ਬੱਚਿਆਂ ਦੀ ਗਿਣਤੀ 181 ਹੈ, ਜੋ ਕਿ ਪਿੰਡ ਦੀ ਕੁੱਲ ਆਬਾਦੀ ਦਾ 9.35 % ਬਣਦੀ ਹੈ। ਜੰਡਾਲੀ ਪਿੰਡ ਦਾ ਔਸਤ ਲਿੰਗ ਅਨੁਪਾਤ 881 ਹੈ, ਪੰਜਾਬ ਰਾਜ ਦੀ ਔਸਤ 895 ਦੇ ਮੁਕਾਬਲੇ ਘੱਟ ਹੈ। ਬਾਲ ਲਿੰਗ ਅਨੁਪਾਤ 757 ਹੈ ਜੋ ਪੰਜਾਬ ਰਾਜ ਔਸਤ 846 ਦੇ ਮੁਕਾਬਲੇ ਘੱਟ ਹੈ। 2011 ਵਿੱਚ ਜੰਡਾਲੀ ਪਿੰਡ ਦੀ ਸਾਖਰਤਾ ਦਰ 77.95 % ਸੀ, ਜੋ ਪੰਜਾਬ ਦੀ 75,84% ਦੇ ਮੁਕਾਬਲੇ ਵੱਧ ਹੈ ਅਤੇ ਪਿੰਡ ਵਿੱਚ ਮਰਦ ਸਾਖਰਤਾ 84.45%, ਜਦਕਿ ਮਹਿਲਾ ਸਾਖਰਤਾ ਦਰ 70.69 %. ਹੈ।

Remove ads

ਨੇੜੇ ਦੇ ਪਿੰਡ

ਇਸਦੇ ਨਾਲ ਲਗਦੇ ਪਿੰਡ ਹਨ

  1. ਨਿਜ਼ਾਮਪੁਰ (1ਕਿਲੋਮੀਟਰ)
  2. ਜਰਗੜੀ (3 ਕਿਲੋਮੀਟਰ)
  3. ਅਲੂਣਾ ਪੱਲ੍ਹਾ (3 ਕਿਲੋਮੀਟਰ)
  4. ਅਲੂਣਾ ਮਿਆਨਾਂ (3 ਕਿਲੋਮੀਟਰ)
  5. ਅਲੂਣਾ ਤੋਲਾ (3 KM)
  6. ਧਮੋਟ ਕਲਾਂ (3 ਕਿਲੋਮੀਟਰ)

ਜੰਡਾਲੀ ਦੇ ਨੇੜਲੇ ਪਿੰਡ ਹਨ। ਜੰਡਾਲੀ ਪੂਰਬ ਵੱਲ ਖੰਨਾ ਤਹਿਸੀਲ, ਪੱਛਮ ਵੱਲ ਡੇਹਲੋਂ ਤਹਿਸੀਲ, ਪੂਰਬ ਵੱਲ ਅਮਲੋਹ ਤਹਿਸੀਲ, ਦੱਖਣ ਵੱਲ ਮਲੇਰਕੋਟਲਾ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਨੇੜੇ ਦੇ ਸ਼ਹਿਰ

  1. ਖੰਨਾ
  2. ਪਾਇਲ
  3. ਦੋਰਾਹਾ
  4. ਮਲੌਦ
  5. ਅਹਿਮਦਗੜ੍ਹ
  6. ਮਲੇਰਕੋਟਲਾ
  7. ਲੁਧਿਆਣਾ ਜੰਡਾਲੀ ਦੇ ਨਜ਼ਦੀਕੀ ਸ਼ਹਿਰ ਹਨ।

ਧਾਰਮਿਕ ਸਥਾਨ

ਪਿੰਡ ਜੰਡਾਲੀ ਨੂੰ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ ਪ੍ਰਾਪਤ ਹੈ। ਇਥੇ ਗੁਰੂ ਸਾਹਿਬ ਜੀ ਦੇ ਕਰ ਕਮਲਾਂ ਨਾਲ਼ ਲਗਾਈ ਗਈ ਨਿੰਮ ਸਾਹਿਬ ਮੌਜੂਦ ਹੈ ਅਤੇ ਬਹੁਤ ਸੁੰਦਰ ਗੁਰੂਦਵਾਰਾ ਸਾਹਿਬ ਹੈ। ਅਤੇ ਇੱਕ ਗੁਰਦੁਆਰਾ ਸਹਿਬ, ਗੁਰੂ ਰਵਿਦਾਸ ਮਹਾਰਾਜ ਜੀ ਹੈ ਜਿਹੜਾ ਪਿੰਡ ਦੇ ਅੰਦਰੂਨ ਹੈ। ਪਿੰਡ ਤੋਂ ਬਾਹਰ ਨਸਰਾਲੀ ਵਾਲੀ ਸੜਕ ਤੇ ਡੇਰਾ ਹੈ, ਜਿਥੇ ਇਕ ਸ਼ਿਵ ਮੰਦਰ ਹੈ। ਜੰਡਾਲੀ ਤੋਂ ਅਲੂਣਾ ਪੱਲ੍ਹਾ ਵਾਲੀ ਸੜਕ ਤੇ ਇਕ ਪੀਰ ਖਾਨਾ ਹੈ। ਜਿਥੇ ਸਮੇ ਸਮੇ ਨਾਲ ਭੰਡਾਰਾ ਹੁੰਦਾ ਹੈ। ਪਿੰਡ ਦੇ ਵਿਚ ਇੱਕ ਗੁੱਗਾ ਮਾੜੀ ਵੀ ਹੈ। ਜਿਸਦੀ ਇਮਾਰਤ ਲਗਭੱਗ 200 ਸਾਲ ਤੋਂ ਜਿਆਦਾ ਪੁਰਾਣੀ ਦੱਸੀ ਜਾਂਦੀ ਹੈ। ਜਿਥੇ ਭਾਦੋਂ ਮਹੀਨੇ ਦੀ ਨੌਮੀ ਨੂੰ ਚੌਂਕੀਆਂ ਭਰੀਆਂ ਜਾਂਦੀਆਂ ਹਨ। ਇਸ ਮਾੜੀ ਦੀ ਸੇਵਾ ਸੰਭਾਲ ਸ,ਕਾਕਾ ਸਿੰਘ ਜੀ ਕਰਦੇ ਹਨ।

Remove ads

ਪਿੰਡ ਦੀਆਂ ਸਖਸ਼ੀਅਤਾਂ

  1. ਯਾਦਵਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ,
  2. ਜਗਰੂਪ ਸਿੰਘ ਜ਼ਿਲ੍ਹਾ ਪ੍ਰੋਗ੍ਰਾਮ ਅਫ਼ਸਰ ਜ਼ਿਲ੍ਹਾ ਤਰਨਤਾਰਨ
  3. ਸਵ ਨਿੰਦਰ ਗਿੱਲ ਲੇਖਕ
  4. ਪ੍ਰਿੰਸਿਪਲ ਜਸਵੰਤ ਸਿੰਘ ਮੈਬਰ ਬਲਾਕ ਸੰਮਤੀ
  5. ਰਿਟਾਇਰਡ SSP ਹਰਿਆਣਾ ਪੁਲਿਸ ਸਵ ਸਾਧੂ ਸਿੰਘ ਚੌਹਾਨ
  6. ਸ,ਜਗਮੇਲ ਸਿੰਘ AEE (ਰਿਟ)
  7. ਜਤਿੰਦਰਪਾਲ ਸਿੰਘ ਸਾਰੰਗੀ ਮਾਸਟਰ ਢਾਡੀ (ਸੰਗੀਤ) ਜਥਾ (ਸਵ: ਦਇਆ ਸਿੰਘ ਦਿਲਬਰ)

ਪਿੰਡ ਦੇ ਦੂਜੀ ਸੰਸਾਰ ਜੰਗ ਵਿਚ ਹਿੱਸਾ ਲੈਣ ਵਾਲੇ ਜਵਾਨ

  1. ਸੈਪਰ ਗੱਜਣ ਸਿੰਘ
  2. ਸੈਪਰ ਜੰਗੀਰ ਸਿੰਘ

ਪਿੰਡ ਦੇ ਹੁਣ ਤੱਕ ਦੇ ਸਰਪੰਚ

  1. ਸ.ਨਾਹਰ ਸਿੰਘ
  2. ਸ.ਬਿਰਜ ਲਾਲ ਸਿੰਘ
  3. ਸ.ਮਲਕੀਤ ਸਿੰਘ
  4. ਸ.ਬੰਤ ਸਿੰਘ
  5. ਸ.ਮਲਕੀਤ ਸਿੰਘ (ਮਾਸਟਰ)
  6. ਸ਼੍ਰੀਮਤੀ ਅਜਮੇਰ ਕੌਰ
  7. ਸ. ਦਰਸ਼ਨ ਸਿੰਘ
  8. ਸ. ਦਲੀਪ ਸਿੰਘ
  9. ਸ. ਯਾਦਵਿੰਦਰ ਸਿੰਘ
  10. ਸ਼੍ਰੀਮਤੀ ਅਰਸ਼ਦੀਪ ਕੌਰ
  11. ਸ਼੍ਰੀਮਤੀ ਗੁਰਪ੍ਰੀਤ ਕੌਰ (ਮੋਜੂਦਾ ਸਰਪੰਚ)

ਪਿੰਡ ਜੰਡਾਲੀ ਦੇ ਭਾਰਤੀ ਫੌਜ ਦੇ ਸਾਬਕਾ ਜਵਾਨ

  1. ਕੈਪਟਨ ਰੱਖਾ ਸਿੰਘ
  2. ਸੂਬੇਦਾਰ ਦਲੀਪ ਸਿੰਘ
  3. ਸੀ,ਐੱਚ,ਐੱਮ ਗੁਰਧਿਆਨ ਸਿੰਘ
  4. ਹੌਲਦਾਰ ਹਰਬੰਸ ਸਿੰਘ
  5. ਨਾਇਕ ਮੇਹਰ ਸਿੰਘ
  6. ਨਾਇਕ ਨਾਥ ਸਿੰਘ
  7. ਹੌਲਦਾਰ ਪ੍ਰੇਮ ਸਿੰਘ
  8. ਸਿਪਾਹੀ ਗੁਰਮੀਤ ਸਿੰਘ
  9. ਨਾਇਕ ਰਾਮ ਕਿਸ਼ਨ ਸਿੰਘ
  10. ਹੌਲਦਾਰ ਭਜਨ ਸਿੰਘ
  11. ਨਾਇਕ ਬਲਦੇਵ ਸਿੰਘ
  12. ਨਾਇਕ ਦਲੀਪ ਸਿੰਘ
  13. ਨਾਇਕ ਹਰਨੇਕ ਸਿੰਘ
  14. ਸਿਪਾਹੀ ਸੰਤ ਸਿੰਘ
  15. ਨਾਇਕ ਬਲਿਹਾਰ ਸਿੰਘ
  16. ਨਾਇਕ ਗੁਰਤੇਜ ਸਿੰਘ
  17. ਨਾਇਕ ਜਸਵੀਰ ਸਿੰਘ
  18. ਸੂਬੇਦਾਰ ਸਤਵੀਰ ਸਿੰਘ
  19. ਨਾਇਕ ਲਖਵੀਰ ਸਿੰਘ
  20. ਨਾਇਕ ਬਲਵੰਤ ਸਿੰਘ
  21. ਸੂਬੇਦਾਰ ਉੱਤਮ ਸਿੰਘ
  22. ਨਾਇਕ ਹਰਬਚਨ ਸਿੰਘ
  23. ਨਾਇਕ ਰਣਬੀਰ ਸਿੰਘ
  24. ਹੌਲਦਾਰ ਸ਼੍ਰੀ ਸਿੰਘ
  25. ਹੌਲਦਾਰ ਬਲਬੀਰ ਸਿੰਘ
  26. ਹੌਲਦਾਰ ਹਰਬੰਸ ਸਿੰਘ
  27. ਹੌਲਦਾਰ ਜਸਵੰਤ ਸਿੰਘ

ਪਿੰਡ ਦੇ ਮੌਜੂਦਾ ਭਾਰਤੀ ਫੌਜ ਦੇ ਜਵਾਨ

  1. ਹੌਲਦਾਰ ਸੁਖਵਿੰਦਰ ਸਿੰਘ
  2. ਨਾਇਕ ਹਰਪ੍ਰੀਤ ਸਿੰਘ
  3. ਹੌਲਦਾਰ ਬਲਤੇਜ ਸਿੰਘ
  4. ਹੌਲਦਾਰ ਇੰਦਰਜੀਤ ਸਿੰਘ
  5. ਲੈਂਸ ਨਾਇਕ ਪ੍ਰਭਜੋਤ ਸਿੰਘ
  6. ਸਿਪਾਹੀ ਬਲਿਹਾਰ ਸਿੰਘ
  7. ਨਾਇਕ ਅੱਛਰਾ ਨਾਥ

ਪਿੰਡ ਦੇ NRI

  1. ਹਰਪਿੰਦਰ ਸਿੰਘ ਕਨੇਡਾ
  2. ਡਾ: ਟਹਿਲ ਸਿੰਘ ਕਨੇਡਾ
  3. ਪ੍ਰਦੀਪ ਸਿੰਘ ਕਨੇਡਾ
  4. ਸੁਖਜੀਤ ਸਿੰਘ ਕਨੇਡਾ
  5. ਪ੍ਰਭਜੋਤ ਸਿੰਘ ਯੂਕੇ
  6. ਦੀਪਿੰਦਰ ਸਿੰਘ
  7. ਰੁਪਿੰਦਰ ਸਿੰਘ ਕਨੇਡਾ
  8. ਬਲਵਿੰਦਰ ਸਿੰਘ ਕਨੇਡਾ
  9. ਨਿਰਮਲ ਸਿੰਘ ਕਨੇਡਾ
  10. ਜਗਦੀਪ ਸਿੰਘ ਗੋਲਡੀ ਯੂ ਕੇ
  11. ਗੁਰਿੰਦਰ ਸਿੰਘ
  12. ਮਾਨਵ ਸਿੰਘ ਕਨੇਡਾ
  13. ਅਮ੍ਰਿਤਪਾਲ ਸਿੰਘ
  14. ਸੰਦੀਪ ਸਿੰਘ
  15. ਚੋਬਰ ਸਿੰਘ ਗ੍ਰੀਸ
  16. ਚਰਨਵੀਰ ਸਿੰਘ ਕਨੇਡਾ
  17. ਹਰਬੰਸ ਸਿੰਘ ਕਾਲਾ ਯੂ ਐੱਸ
  18. ਦਲਬੀਰ ਸਿੰਘ
  19. ਨਵੀ ਗਿੱਲ ਯੂ ਐੱਸ
  20. ਜਗਦੀਪ ਸਿੰਘ ਯੂ ਕੇ
  21. ਪ੍ਰਦੀਪ ਸਿੰਘ ਸਾਉਦੀ
  22. ਗਗਨਦੀਪ ਸਿੰਘ ਸਾਇਪ੍ਰੈਸ
  23. ਅਮਰਦੀਪ ਸਿੰਘ ਕਨੇਡਾ
  24. ਪ੍ਰਭਦੀਪ ਸਿੰਘ ਕਨੇਡਾ
  25. ਹਰਮਨਦੀਪ ਸਿੰਘ ਕਨੇਡਾ
  26. ਸੁਖਵਿੰਦਰ ਸਿੰਘ ਸਾਉਦੀ
  27. ਦਵਿੰਦਰ ਸਿੰਘ ਸਾਉਦੀ
  28. ਦਵਿੰਦਰ ਸਿੰਘ ਕਨੇਡਾ
  29. ਤੇਜਿੰਦਰ ਸਿੰਘ ਯੂ ਐੱਸ
  30. ਗੁਰਦੀਪ ਸਿੰਘ ਯੂ ਕੇ
  31. ਗੁਰਦੀਪ ਸਿੰਘ ਕਨੇਡਾ
  32. ਜਸਵਿੰਦਰ ਸਿੰਘ ਕਨੇਡਾ
  33. ਮਨਤੇਜ ਸਿੰਘ ਕਨੇਡਾ
  34. ਅਮਨਦੀਪ ਸਿੰਘ ਕਨੇਡਾ
  35. ਕੁਲਦੀਪ ਸਿੰਘ ਇਟਲੀ
  36. ਗੁਰਪ੍ਰੀਤ ਸਿੰਘ ਯੂ ਐੱਸ
  37. ਗੁਰਪ੍ਰੀਤ ਸਿੰਘ ਇਟਲੀ
  38. ਲਖਬੀਰ ਸਿੰਘ ਯੂ ਕੇ
  39. ਜਗਰੂਪ ਸਿੰਘ ਕਨੇਡਾ
  40. ਬੇਅੰਤ ਸਿੰਘ ਇਟਲੀ
Remove ads

ਖੇਡ ਮੈਦਾਨ

ਪਿੰਡ ਵਿਚ ਬਹੁਤ ਸੁੰਦਰ ਖੇਡ ਦਾ ਮੈਦਾਨ ਹੈ। ਜਿਥੇ ਫੁੱਟਬਾਲ,ਕ੍ਰਿਕੇਟ,ਕਬੱਡੀ,ਵਾਲੀਬਾਲ, ਕੁਸਤੀਆਂ ਦੇ ਟੂਰਨਾਂਮੈਂਟ ਕਰਵਾਏ ਜਾਂਦੇ ਹਨ। ਇਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਜੰਡਾਲੀ ਹੈ।

ਪਸ਼ੂ ਹਸਪਤਾਲ

ਪਿੰਡ ਵਿਚ ਇੱਕ ਪਸ਼ੂ ਹਸਪਤਾਲ ਵੀ ਹੈ। ਜਿਥੇ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ।

ਕੁਆਪ੍ਰੇਟਿਵ ਸੁਸਾਇਟੀ

ਪਿੰਡ ਵਿਚ ਇੱਕ ਕੁਆਪ੍ਰੇਟਿਵ ਸੁਸਾਇਟੀ ਵੀ ਹੈ। ਜਿਥੇ ਕਿਸਾਨਾਂ ਨੂੰ ਘੱਟ ਰੇਟਾਂ ਤੇ ਯੂਰੀਆ ਖਾਦ ਅਤੇ ਦਵਾਈਆਂ ਮਿਲਦੀਆਂ ਹਨ। ਅਤੇ ਘਰੇਲੂ ਵਰਤੋਂ ਦੀਆਂ ਚੀਜਾਂ ਜਿਵੇ ਤੇਲ ,ਘਿਓ,ਚਾਹ ਪੱਤੀ, ਮਿਲਦੀਆਂ ਹਨ। ਅਤੇ ਕੁਆਪ੍ਰੇਟਿਵ ਸੁਸਾਇਟੀ ਵਿਚ ਬੈਂਕ ਦਾ ਵੀ ਕੰਮ ਕਰਦੀ ਹੈ।

Thumb
ਕੁਆਪ੍ਰੇਟਿਵ ਸੁਸਾਇਟੀ

ਜਿੰਮ

ਪਿੰਡ ਵਿਚ ਸਰੀਰਕ ਕਸਰਤ ਵਾਸਤੇ ਦੋ ਨਿੱਜੀ ਅਤੇ ਇੱਕ ਸਰਕਾਰੀ ਜਿੰਮ ਹਨ। ਜਿਥੇ ਪਿੰਡ ਦੇ ਨੌਜਾਵਨ ਕਸਰਤ ਕਰਦੇ ਹਨ।

ਪਿੰਡ ਦੇ ਸਕੂਲ

Thumb
ਸਰਕਾਰੀ ਮਿਡਲ ਸਕੂਲ ਜੰਡਾਲੀ

ਪਿੰਡ ਜੰਡਾਲੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹੈ। ਜਿਸ ਵਿਚ ਪਹਿਲੀ ਜਮਾਤ ਤੋਂ 5ਵੀ ਜਮਾਤ ਤੱਕ ਹੈ। ਦੂਸਰਾ ਸਰਕਾਰੀ ਮਿਡਲ ਸਕੂਲ ਹੈ, ਜਿਥੇ 6ਵੀ ਜਮਾਤ ਤੋਂ 8ਵੀ ਜਮਾਤ ਤੱਕ ਹੈ।

ਪਿੰਡ ਦੀ ਸੁਰੱਖਿਆ

ਜੰਡਾਲੀ ਪਿੰਡ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਗ੍ਰਾਮ ਪੰਚਾਇਤ ਵੱਲ੍ਹੋ ਸਾਲ 2022 ਵਿਚ ਸਾਰੇ ਪਿੰਡ ਵਿਚ ( CCTV ) ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਜਿਨਾਂ ਰਾਹੀਂ ਸਾਰੇ ਪਿੰਡ ਤੇ ਨਿਗ੍ਹਾ ਰੱਖੀ ਜਾਂਦੀ ਹੈ।

ਸਰਕਾਰੀ ਡਿਸਪੈਂਸਰੀ

ਪਿੰਡ ਜੰਡਾਲੀ ਵਿਚ ਸਿਹਤ ਕੇਂਦਰ ਵੀ ਹੈ। ਜਿਥੇ ਸਮੇ ਸਮੇ ਤੇ ਟੀਕੇ ਅਤੇ ""ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਅਤੇ ਗਰਭਵਤੀ ਔਰਤਾਂ ਦੇ ਟੀਕੇ ਲਗਾਏ ਜਾਂਦੇ ਹਨ।

Thumb
ਸਰਕਾਰੀ ਡਿਸਪੈਂਸਰੀ

ਨਹਿਰ

ਸਰਹਿੰਦ ਨਹਿਰ ਦੀ ਪਟਿਆਲਾ ਫੀਡਰ ਬ੍ਰਾਂਚ ਨਹਿਰ ਜੰਡਾਲੀ ਪਿੰਡ ਨੇ ਬਿਲਕੁਲ ਨੇੜੇ ਵਗਦੀ ਹੈ। ਜਿਸਨੂੰ ਸਾਲ 2009 ਦੇ ਵਿਚ ਸਰਕਾਰ ਵਲ੍ਹੋ ਪੱਕੀ ਕੀਤਾ ਗਿਆ ਹੈ। ਨਹਿਰ ਨਜਦੀਕ ਹੋਣ ਦੇ ਕਾਰਨ ਪਿੰਡ ਦਾ ਪਾਣੀ ਬਹੁਤ ਵਧੀਆ ਹੈ।

ਗੈਲਰੀ

Thumb
ਗੁਰਦੁਆਰਾ ਸਾਹਿਬ ਜੰਡਾਲੀ
Thumb
ਗੁੱਗਾ ਮਾੜੀ
Thumb
ਸਰੋਵਰ ਜੰਡਾਲੀ
Thumb
ਪੀਰ ਖਾਨਾ
Thumb
ਮੰਦਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads