ਟਵਾਈਲਾਈਟ (ਨਾਵਲ ਲੜੀ)

From Wikipedia, the free encyclopedia

ਟਵਾਈਲਾਈਟ (ਨਾਵਲ ਲੜੀ)
Remove ads

ਟਵਾਈਲਾਈਟ ਅਮਰੀਕਨ ਨਾਵਲਕਾਰ ਸਟੇਫਨੀ ਮੇਅਰ ਦੇ ਚਾਰ ਨਾਵਲਾਂ ਦੀ ਇੱਕ ਲੜੀ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਇਸ ਲੜੀ ਉੱਪਰ ਪੰਜ ਫਿਲਮਾਂ ਦੀ ਇੱਕ ਲੜੀ ਵੀ ਬਣੀ ਹੈ ਜੋ ਕਿ ਦਾ ਟਵਾਈਲਾਈਟ ਸਾਗਾ ਹੈ|

ਵਿਸ਼ੇਸ਼ ਤੱਥ ਲੇਖਕ, ਦੇਸ਼ ...
Remove ads

ਮੁਢਲੀ ਜਾਣਕਾਰੀ

ਟਵਾਈਲਾਈਟ

ਟਵਾਈਲਾਈਟ (English: Twilight) ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਪਹਿਲਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ|[1][2]ਟਵਾਈਲਾਈਟ ਨੂੰ ਸ਼ੁਰੂ ਵਿਚ 14 ਪ੍ਰਕਾਸ਼ਨਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ[3] ਪਰ ਜਦ ਇਸਨੂੰ 2005 ਵਿਚ ਹਾਰਡਬੈਕ ਰੂਪ ਵਿਚ ਛਾਪਿਆ ਗਿਆ ਤਾਂ ਨਿਊਯੌਰਕ ਟਾਈਮਸ ਦੀ ਬੈਸਟਸੈਲਰ ਸੂਚੀ ਵਿਚ ਇਸਨੇ ਪੰਜਵੇਂ ਸਥਾਨ ਨਾਲ ਸ਼ੁਰੁਆਤ ਕੀਤੀ[4]ਅਤੇ ਛੇਤੀ ਹੀ ਇਹ ਪਹਿਲੇ ਨੰਬਰ ਤੇ ਵੀ ਆ ਗਿਆ|[5]ਉਸੇ ਸਾਲ ਇਸਨੂੰ ਸਰਵੋਤਮ ਬਾਲ ਪੁਸਤਕ ਸਨਮਾਨ ਵੀ ਮਿਲਿਆ|[6]ਇਹ ਨਾਵਲ 2008 ਦੀ ਸਭ ਤੋਂ ਵੱਧ ਬਿਕਨ ਵਾਲੀ ਪੁਸਤਕ ਵੀ ਸੀ|[7] ਅਤੇ 2009 ਦੀ ਦੂਜੀ ਸਭ ਤੋਂ ਵੱਧ ਬਿਕਨ ਵਾਲੀ ਪੁਸਤਕ ਸੀ| ਪਹਿਲੇ ਨੰਬਰ ਉੱਪਰ ਇਸ ਪੁਸਤਕ ਦਾ ਅਗਲਾ ਭਾਗ ਨਿਊ ਮੂਨ ਚੱਲ ਰਿਹਾ ਸੀ|[8]ਇਹ ਹੁਣ ਤੱਕ 37 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ|

ਨਿਊ ਮੂਨ

ਨਿਊ ਮੂਨ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਦੂਜਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਨਾਵਲ ਪਹਿਲੇ ਭਾਗ ਦੀ ਮੁੱਕੀ ਘਟਨਾ ਤੋਂ ਮੁੜ ਸ਼ੁਰੂ ਹੁੰਦਾ ਹੈ ਜਦ ਐਡਵਰਡ ਉਸਤੋਂ ਦੂਰ ਚਲਾ ਜਾਂਦਾ ਹੈ| ਸਟੇਫਨੀ ਮੇਅਰ ਦੇ ਅਨੁਸਾਰ ਇਹ ਨਾਵਲ ਇੱਕ ਗੁਆਚੇ ਪਿਆਰ ਦੀ ਕਹਾਣੀ ਹੈ|[9] ਸਿਰਲੇਖ 'ਨਿਊ ਮੂਨ' ਬੇਲਾ ਦੀ ਜਿੰਦਗੀ ਵਿਚ ਉਸ ਨਵੇਂ ਪੱਖ ਦਾ ਪ੍ਰਤੀਕ ਹੈ ਜੋ ਕਿ ਮੱਸਿਆ ਪੱਖ ਦੇ ਹਨੇਰੇ ਵਾਂਗ ਹਨੇਰ ਭਰਿਆ ਹੈ| ਨਾਵਲ ਸਿਤੰਬਰ 6, 2006 ਨੂੰ ਪਹਿਲੀ ਵਾਰ ਰਿਲੀਜ਼ ਹੋਇਆ ਤੇ ਪਹਿਲੀ ਵਾਰ ਇਸਦੀਆਂ 100,000 ਕਾਪੀਆਂ ਛਪਵਾਈਆਂ ਗਈਆਂ|[10] ਰਿਲੀਜ਼ ਹੁੰਦੇ ਸਾਰ ਹੀ ਇਹ ਨਾਵਲ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਨਿਊਯੌਰਕ ਟਾਈਮਸ ਅਤੇ ਯੂਐੱਸਟੂਡੇ ਦੀ ਬੈਸਟਸੈਲਰ ਸੂਚੀ ਵਿਚ ਪਹਿਲੇ ਨੰਬਰ ਤੋਂ ਸ਼ੁਰੁਆਤ ਕੀਤੀ'[5][11] ਅਤੇ 2008 ਵਿਚ 5.3 ਮਿਲੀਅਨ ਕਾਪੀਆਂ ਬਿਕਣ ਕਾਰਣ ਇਹ ਸਰਵੋਤਮ ਬਾਲ ਪੁਸਤਕ ਵੀ ਬਣੀ|[12] ਇਹ 2009 ਦੀ ਬੈਸਟ ਸੈਲਰ ਪੁਸਤਕ ਸੀ|[13] ਇਹ 38 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ| ਇਸ ਨਾਵਲ ਨੂੰ ਆਲੋਚਕਾਂ ਵਲੋਂ ਵੀ ਸਰਾਹਿਆ ਗਿਆ ਤੇ ਇਸਨੂੰ ਆਧੁਨਿਕ ਪ੍ਰੀਤ ਕਿੱਸਿਆਂ ਵਿਚੋਂ ਇੱਕ ਅਹਿਮ ਕਹਾਣੀ ਐਲਾਨਿਆ| ਇਸ ਨਾਵਲ ਉੱਪਰ 2009 ਵਿਚ ਇੱਕ ਫਿਲਮ ਵੀ ਬਣਾਈ ਗਈ ਜੋ ਕਿ ਇਸੇ ਨਾਂ ਤੇ ਸੀ|

ਇਕਲਿਪਸ

ਇਕਲਿਪਸ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਤੀਜਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| 2010 ਵਿਚ ਇਸ ਨਾਵਲ ਦਾ ਫਿਲਮ ਰੂਪਾਂਤਰਨ ਵੀ ਕੀਤਾ ਗਿਆ ਜੋ ਕਿ ਦਾ ਟਵਾਈਲਾਈਟ ਸਾਗਾ: ਇਕਲਿਪਸ ਸੀ| ਇਸ ਫਿਲਮ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਤੇ ਕਮਾਈ ਪੱਖੋਂ ਵੀ ਇਹ ਸਫਲ ਰਹੀ|

ਬ੍ਰੇਕਿੰਗ ਡਾਅਨ

ਬ੍ਰੇਕਿੰਗ ਡਾਅਨ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਚੌਥਾ ਅਤੇ ਆਖਿਰੀ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਨਾਵਲ 2 ਅਗਸਤ 2008 ਨੂੰ 4,000 ਕਿਤਾਬ-ਘਰਾਂ ਵਿਚ ਇੱਕੋ ਸਮੇਂ ਰਿਲੀਜ਼ ਕੀਤਾ ਗਿਆ|[14] ਛਪਦੇ ਸਾਰ ਹੀ ਇਸਦੀਆਂ 3.7 ਮਿਲੀਅਨ ਕਾਪੀਆਂ ਇੱਕੋ ਦਿਨ ਵਿਚ ਵਿਕ ਗਈਆਂ ਜੋ ਕਿ ਇੱਕ ਵਿਸ਼ਵ ਰਿਕਾਰਡ ਵੀ ਹੈ|[15] ਇਸ ਨਾਵਲ ਦੋ ਹਿੱਸਿਆਂ ਵਿਚ ਵੰਡ ਇਸ ਉੱਪਰ ਦੋ ਫਿਲਮਾਂ ਵੀ ਬਣੀਆਂ ਜੋ ਕਿ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 ਅਤੇ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 ਸਨ|

Remove ads

ਨਾਵਲਾਂ ਦੇ ਪਲਾਟ

ਟਵਾਈਲਾਈਟ

ਬੇਲਾ ਆਪਣੇ ਪਿਤਾ ਚਾਰਲੀ ਨਾਲ ਫੋਨਿਕਸ ਦੇ ਗਰਮ ਇਲਾਕੇ ਨੂੰ ਛੱਡ ਵਾਸ਼ਿੰਗਟਨ ਆ ਜਾਂਦੀ ਹੈ| ਇੱਕ ਬੇਹਦ ਸ਼ਰਮੀਲੀ ਕੁੜੀ ਹੋਣ ਕਾਰਨ ਉਹ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੀ ਹੈ ਕਿ ਨਵੇਂ ਕਾਲਜ ਵਿਚ ਬਹੁਤ ਸਾਰੇ ਮੁੰਡੇ ਉਸਦਾ ਧਿਆਨ ਖਿਚਣ ਲਈ ਸਾਰਾ ਦਿਨ ਪੁੱਠੀਆਂ-ਸਿਧੀਆਂ ਹਰਕਤਾਂ ਕਰਦੇ ਰਹਿੰਦੇ ਹਨ| ਉਹ ਐਡਵਰਡ ਦੇ ਨਾਲ ਬੈਠ ਜਾਂਦੀ ਹੈ ਜੋ ਉਸਨੂੰ ਲੱਗਦਾ ਹੈ ਕਿ ਉਸ ਉਸਨੂੰ ਬਿਲਕੁਲ ਨਹੀਂ ਪਸੰਦ ਕਰਦਾ ਪਰ ਬੇਲਾ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ| ਐਡਵਰਡ ਦਿਖਣ ਵਿਚ ਬਹੁਤ ਅਜੀਬ ਹੈ ਤੇ ਬੇਲਾ ਦੇ ਮਨ ਵਿਚ ਉਸ ਬਾਰੇ ਜਾਣਨ ਲਈ ਉਤਸੁਕਤਾ ਪੈਦਾ ਹੋ ਜਾਂਦੀ ਹੈ| ਉਹ ਹੋਰ ਵੀ ਹੈਰਾਨ ਹੋ ਜਾਂਦੀ ਹੈ ਜਦ ਇੱਕ ਐਕਸੀਡੈਂਟ ਦੌਰਾਨ ਐਡਵਰਡ ਬੇਲਾ ਨੂੰ ਬਚਾਉਣ ਲਈ ਇੱਕ ਹਥ ਨਾਲ ਕਰ ਰੋਕ ਦਿੰਦਾ ਹੈ| ਉਹ ਐਡਵਰਡ ਤੋਂ ਵਾਰ ਵਾਰ ਕਈ ਸੁਆਲ ਕਰਦੀ ਹੈ ਪਰ ਐਡਵਰਡ ਉਸਨੂੰ ਨੂੰ ਉਸਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ| ਇੱਕ ਪਰਿਵਾਰਕ ਮਿੱਤਰ ਜੈਕੋਬ ਤੋਂ ਉਹ ਜਾਣ ਲੈਂਦੀ ਹੈ ਕਿ ਐਡਵਰਡ ਇੱਕ ਪਿਸ਼ਾਚ ਹੈ ਅਤੇ ਪਿਸ਼ਾਚ ਉਹ ਮ੍ਰਿਤ-ਮਨੁੱਖ ਹੁੰਦੇ ਹਨ ਜੋ ਜਿਓੰਦੇ ਮਨੁੱਖਾਂ ਦਾ ਖੂਨ ਪੀ ਕੀ ਜਿੰਦਾ ਰਹਿੰਦੇ ਹਨ| ਬੇਲਾ ਉਸਦੀ ਇਹ ਸਚਾਈ ਪਤਾ ਲੱਗਣ ਤੋਂ ਬਾਅਦ ਵੀ ਉਸਦੇ ਨਾਲ ਰਹਿਣਾ ਚਾਹੁੰਦੀ ਹੈ ਤੇ ਇਸਤੋਂ ਬਾਅਦ ਅਗਲੀਆਂ ਮੁਸੀਬਤਾਂ ਇਸ ਨਾਵਲ ਦਾ ਆਕਰਸ਼ਣ ਹਨ|

ਨਿਊ ਮੂਨ

ਨਾਵਲ ਇਸਾਬੇਲ ਸਵਾਨ ਅਤੇ ਐਡਵਰਡ ਕੁਲਿਨ ਦੀ ਪ੍ਰੇਮ-ਕਹਾਣੀ ਤੋਂ ਮੁੜ ਸ਼ੁਰੂ ਹੁੰਦਾ ਹੈ| ਬੇਲਾ ਦੇ ਜਨਮਦਿਨ ਉੱਪਰ ਐਡਵਰਡ ਅਤੇ ਉਸਦੇ ਪਰਿਵਾਰ ਵਾਲੇ ਬੇਲਾ ਲਈ ਇੱਕ ਪਾਰਟੀ ਰੱਖਦੇ ਹਨ| ਜਨਮਦਿਨ ਦਾ ਇੱਕ ਤੋਹਫ਼ਾ ਖੋਲਦਿਆਂ ਬੇਲਾ ਦੇ ਹਥ ਉੱਪਰ ਇੱਕ ਕੱਟ ਲੱਗ ਜਾਦਾ ਹੈ ਤੇ ਖੂਨ ਵਗਣ ਲੱਗ ਪੈਂਦਾ ਹੈ| ਪਿਸ਼ਾਚ ਕਿਓਂਕਿ ਖੂਨ ਦੇ ਸਹਾਰੇ ਹੀ ਜਿਓੰਦੇ ਹੁੰਦੇ ਹਨ, ਇਸਲਈ ਉਹ ਖੂਨ ਵੱਲ ਤੇਜੀ ਨਾਲ ਆਕਰਸ਼ਿਤ ਹੁੰਦੇ ਹਨ| ਖੂਨ ਦੀ ਗੰਧ ਨਾਲ ਐਡਵਰਡ ਦਾ ਗੋਦ ਲਿਆ ਭਰਾ ਜੈਸਪਰ ਤੇਜੀ ਨਾਲ ਬੇਲਾ ਵੱਲ ਵਧਦਾ ਹੈ ਪਰ ਐਡਵਰਡ ਉਸਨੂੰ ਰੋਕ ਲੈਂਦਾ ਹੈ| ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੱਕ ਇਨਸਾਨ ਦੇ ਆਪਣੇ ਆਲੇ ਦੁਆਲੇ ਹੁੰਦੇ ਹੋਏ ਪਿਸ਼ਾਚ ਉਸਨੂੰ ਆਪਣਾ ਸ਼ਿਕਾਰ ਬਣਨ ਤੋਂ ਨਹੀਂ ਰੋਕ ਸਕਦੇ ਪਰ ਬੇਲਾ ਐਡਵਰਡ ਦੀ ਪ੍ਰੇਮਿਕਾ ਹੋਣ ਕਾਰਨ ਉਹ ਉਸ ਨਾਲ ਅਜਿਹਾ ਨਹੀਂ ਕਰਨਾ ਚਾਹੁੰਦੇ ਸਨ| ਸੋ, ਕੁਲੀਨ ਪਰਿਵਾਰ ਸ਼ਹਿਰ ਛੱਡ ਦਿੰਦਾ ਹੈ ਅਤੇ ਬੇਲਾ ਦੀ ਐਡਵਰਡ ਤੋਂ ਜੁਦਾਈ ਹੀ ਉਸਦੀ ਨਵੀਂ ਜਿੰਦਗੀ ਦੀ ਸ਼ੁਰੁਆਤ ਹੈ| ਇਨ੍ਹਾਂ ਔਖੇ ਪਲਾਂ ਵਿਚ ਉਹ ਜਿੰਦਗੀ ਨੂੰ ਮੁੜ ਜਿਓਣ ਦੀ ਕੋਸ਼ਿਸ਼ ਕਰਦੀ ਹੈ| ਉਹ ਬਾਇਕ ਚਲਾਉਣ ਸਿੱਖਦੀ ਹੈ ਅਤੇ ਆਪਣੇ ਪੁਰਾਣੇ ਦੋਸਤ ਜੈਕੋਬ ਨਾਲ ਨੇੜਤਾ ਵਧਾਉਂਦੀ ਹੈ| ਉਹ ਜਿੰਨਾ ਐਡਵਰਡ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਓਨਾ ਯਾਦ ਆਉਂਦਾ ਹੈ| ਜੈਕੋਬ ਨਾਲ ਰਹਿਕੇ ਉਹ ਹੌਲੀ ਹੌਲੀ ਐਡਵਰਡ ਨੂੰ ਲਗਭਗ ਭੁੱਲ ਚੁੱਕੀ ਹੁੰਦੀ ਹੈ ਪਰ ਅਤੀਤ ਮੁੜ ਉਸਦਾ ਦਰਵਾਜਾ ਖੜਕਾ ਦਿੰਦਾ ਹੈ| ਐਡਵਰਡ ਨੂੰ ਇੱਕ ਰਾਤ ਸੁਪਨਾ ਆਉਂਦਾ ਹੈ ਕਿ ਬੇਲਾ ਨੇ ਆਤਮ-ਹੱਤਿਆ ਕਰ ਲਈ ਹੈ| ਉਹ ਇਸੇ ਨੂੰ ਸਚ ਮੰਨ ਪਿਸ਼ਾਚਾਂ ਦੇ ਮੁਖੀ ਵੁਲਤ੍ਰੀ ਕੋਲ ਆਉਂਦਾ ਹੈ ਤੇ ਉਸਨੂੰ ਸਭ ਕੁਝ ਦੱਸ ਦਿੰਦਾ ਹੈ ਤੇ ਮੌਤ ਮੰਗਦਾ ਹੈ ਕਿਓਂਕਿ ਬੇਲਾ ਤੋਂ ਬਿਨਾ ਉਹ ਹੁਣ ਨਹੀਂ ਜਿਓਣਾ ਚਾਹੁੰਦਾ| ਵੁਲਤ੍ਰੀ ਐਡਵਰਡ ਨੂੰ ਦੱਸਦਾ ਹੈ ਕਿ ਬੇਲਾ ਨਾਂ ਦੀ ਇੱਕ ਮਨੁੱਖੀ ਸ਼ੈਅ ਹਾਲੇ ਵੀ ਹੈ ਜਿਸਨੂੰ ਪਿਸ਼ਾਚਾਂ ਦੇ ਰਾਜ਼ ਪਤਾ ਹਨ| ਅਜਿਹੀ ਸ਼ੈਅ ਉਹਨਾਂ ਦੀ ਹੋਂਦ ਲਈ ਖਤਰਨਾਕ ਸੀ| ਸੋ, ਵੁਲਤ੍ਰੀ ਐਡਵਰਡ ਸਾਹਮਣੇ ਦੋ ਵਿਕਲਪ ਰੱਖਦਾ ਹੈ ਕਿ ਜਾਂ ਤੇ ਉਹ ਬੇਲਾ ਨੂੰ ਮਾਰ ਦਵੇ ਜਾਂ ਫਿਰ ਉਸਨੂੰ ਵੀ ਪਿਸ਼ਾਚ ਬਣਾ ਦਵੇ| ਅੰਤ ਵਿਚ ਕੁਲੀਨ ਪਰਿਵਾਰ ਬੇਲਾ ਨੂੰ ਆਪਣੇ ਵਿਚ ਮਿਲਾਉਣ ਲਈ ਸਹਿਮਤ ਹੋ ਜਾਂਦਾ ਹੈ|

ਇਕਲਿਪਸ

ਇਕਲਿਪਸ ਸ਼ੁਰੂ ਹੁੰਦਾ ਹੈ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿਚ ਅਚਾਨਕ ਵਧ ਰਹੇ ਕੁਝ ਅਜੀਬ ਹਮਲਿਆਂ ਨਾਲ| ਇਹ ਹਮਲੇ ਨਾ ਤਾਂ ਪਿਸ਼ਾਚਾਂ ਦੁਆਰਾ ਹੋ ਰਹੇ ਹਨ ਅਤੇ ਨਾ ਹੀ ਨਰ-ਭੇੜੀਆਂ ਦੁਆਰਾ| ਐਡਵਰਡ ਨੂੰ ਅਹਿਸਾਸ ਹੁੰਦਾ ਹੈ ਕਿ ਸ਼ਹਿਰ ਕਿਸੇ ਅਜਿਹੀ ਤੀਜੀ ਖਤਰਨਾਕ ਸ਼ੈਅ ਦੀ ਗ੍ਰਿਫਤ ਵਿਚ ਹੈ ਜੋ ਮਨੁੱਖੀ ਖੂਨ ਦੀ ਬੁਰੀ ਤਰ੍ਹਾਂ ਪਿਆਸੀ ਹੈ ਤੇ ਹੁਣ ਉਸਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ| ਇਸ ਵਾਰੀ ਸਦੀਆਂ ਦੇ ਦੁਸ਼ਮਨ ਮੰਨੇ ਜਾਂਦੇ ਪਿਸ਼ਾਚ ਅਤੇ ਨਰ-ਭੇੜੀਏ ਮਿਲਕੇ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਨ| ਪਤਾ ਲੱਗਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਜਿੰਮੇਵਾਰ ਵਿਕਟੋਰਿਆ ਹੈ ਜੋ ਆਪਣੇ ਮਰਹੂਮ ਸਾਥੀ ਜੇਮਸ ਦਾ ਬਦਲਾ ਲੈ ਰਹੀ ਹੈ|ਐਡਵਰਡ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਖਤਮ ਕਰ ਦਿੰਦਾ ਹੈ| ਇਸੇ ਦੌਰਾਨ ਜੈਕੋਬ ਬੇਲਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਦਾ ਹੈ ਪਰ ਬੇਲਾ ਉਸਨੂੰ ਇਨਕਾਰ ਕਰ ਦਿੰਦੀ ਹੈ| ਜੈਕੋਬ ਨੂੰ ਬਾਅਦ ਵਿਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬੇਲਾ ਤੇ ਐਡਵਰਡ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਉਹ ਜਲਦ ਹੀ ਵਿਆਹ ਕਰਾਉਣ ਵਾਲੇ ਹਨ| ਜੈਕੋਬ ਅੰਤ ਵਿਚ ਕਿਧਰੇ ਗੁੰਮਨਾਮ ਥਾਂ ਤੇ ਚਲਾ ਜਾਂਦਾ ਹੈ|

ਬ੍ਰੇਕਿੰਗ ਡਾਅਨ

ਨਾਵਲ ਪਿਛਲੇ ਨਾਵਲ ਇਕਲਿਪਸ ਤੋਂ ਅੱਗੇ ਸ਼ੁਰੂ ਹੁੰਦਾ ਹੈ| ਬੇਲਾ ਅਤੇ ਐਡਵਰਡ ਨੇ ਵਿਆਹ ਕਰਾ ਲਿਆ ਹੈ| ਬੇਲਾ ਨੇ ਆਪਣੀ ਮਨੁੱਖੀ ਜਿੰਦਗੀ ਨੂੰ ਕੁਰਬਾਨ ਕਰ ਇੱਕ ਪਿਸ਼ਾਚ ਦੀ ਰੂਹ ਨੂੰ ਸਵੀਕਾਰ ਕਰ ਲੈਂਦੀ ਹੈ ਤਾਂਕਿ ਉਹ ਉਹ ਉਹਨਾਂ ਸਭ ਦੀ ਜਾਨ ਬਚਾ ਸਕੇ ਜੋ ਉਸ ਦੇ ਪਿਆਰੇ ਹਨ| ਇਸ ਨਾਵਲ ਦੇ ਤਿੰਨ ਹਿੱਸੇ ਹਨ| ਪਹਿਲਾ ਅਤੇ ਤੀਜਾ ਹਿੱਸਾ ਬੇਲਾ ਦੇ ਨਜ਼ਰੀਏ ਤੋਂ ਲਿਖੇ ਗਏ ਹਨ ਅਤੇ ਦੂਜਾ ਹਿੱਸਾ ਜੈਕੋਬ ਦੇ ਨਜਰੀਏ ਤੋਂ| ਨਾਵਲ ਦੇ ਪਹਿਲੇ ਹਿੱਸੇ ਵਿਚ ਬੇਲਾ ਅਤੇ ਐਡਵਰਡ ਦੇ ਵਿਆਹੁਤਾ ਜੀਵਨ ਦਾ ਵਰਣਨ ਹੈ ਜੋ ਉਹ ਬ੍ਰਾਜ਼ੀਲ ਦੇ ਇੱਕ ਟਾਪੂ ਉੱਪਰ ਗੁਜ਼ਾਰਦੇ ਹਨ| ਵਿਆਹ ਦੇ ਕੁਝ ਸਮੇਂ ਬਾਅਦ ਉਸਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਗਰਭ ਵਿਚ ਅਜਿਹਾ ਬੱਚਾ ਹੈ ਜੋ ਅਧਾ ਮਨੁੱਖ ਅਤੇ ਅਧਾ ਪਿਸ਼ਾਚ ਹੈ| ਜਦ ਇਹ ਗੱਲ ਸਾਬਿਤ ਹੋ ਜਾਂਦੀ ਹੈ ਤਾਂ ਐਡਵਰਡ ਅਤੇ ਬੇਲਾ ਇਸ ਮੁਸੀਬਤ ਤੋਂ ਬਚਣ ਲਈ ਵਾਸ਼ਿੰਗਟਨ ਮੁੜ ਆਉਂਦੇ ਹਨ| ਨਾਵਲ ਦੇ ਦੂਜੇ ਹਿੱਸੇ ਵਿਚ ਪਿਆਰ ਵਿਚ ਹਾਰਿਆ ਜੈਕੋਬ ਦਾ ਵਰਣਨ ਹੈ| ਜਦ ਬੇਲਾ ਦੇ ਗਰਭ ਦੀ ਖਬਰ ਉਸ ਤੱਕ ਪਹੁੰਚਦੀ ਹੈ ਤਾਂ ਉਹ ਹੋਰ ਪਰੇਸ਼ਾਨ ਹੋ ਜਾਂਦਾ ਹੈ| ਨਾਵਲ ਵਿਚ ਸਾਰੇ ਬੇਲਾ ਦੇ ਗਰਭ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਸਨੂੰ ਇੱਕ ਖਤਰਨਾਕ ਸਥਿਤੀ ਤੋਂ ਬਚਾਇਆ ਜਾ ਸਕੇ ਪਰ ਗਰਭ ਬਹੁਤ ਤੇਜ਼ੀ ਨਾਲ ਵਿਕਾਸ ਕਰ ਜਾਂਦਾ ਹੈ| ਇੱਕ ਬੱਚੀ ਰੇਂਸਮੀ ਨੂੰ ਜਨਮ ਦੇਣ ਮਗਰੋਂ ਉਸਦੀ ਹਾਲਤ ਹੋਰ ਖਰਾਬ ਹੋ ਜਾਂਦੀ ਹੈ| ਉਸਦਾ ਖੂਨ ਏਨਾ ਜਿਆਦਾ ਵਗ ਜਾਂਦਾ ਹੈ ਕਿ ਉਹ ਮਰਨ ਕੰਡੇ ਪਹੁੰਚ ਜਾਂਦੀ ਹੈ ਤੇ ਫਿਰ ਐਡਵਰਡ ਉਸਨੂੰ ਦਿਲ ਦੇ ਕੋਲ ਕੱਟ ਲੈਂਦਾ ਹੈ ਜਿਸ ਨਾਲ ਇੱਕ ਪਿਸ਼ਾਚ ਦੇ ਖੂਨ ਦੇ ਮੇਲ ਨਾਲ ਉਹ ਦੁਬਾਰਾ ਜੀਵਿਤ ਹੋ ਉੱਠਦੀ ਹੈ ਪਰ ਹੁਣ ਉਹ ਵੀ ਪਿਸ਼ਾਚ ਬਣ ਚੁੱਕੀ ਹੁੰਦੀ ਹੈ| ਨਾਵਲ ਦੇ ਤੀਜੇ ਹਿੱਸੇ ਵਿਚ ਬੇਲਾ ਦੇ ਪਿਸ਼ਾਚ ਹੋ ਜਾਣ ਕਾਰਨ ਉਸਦੇ ਸ਼ਰੀਰ ਵਿਚ ਅਜੀਬ ਬਦਲਾਵ ਆਉਣ ਲੱਗਦੇ ਹਨ| ਉਹ ਸਭ ਕੁਝ ਮਹਿਸੂਸ ਕਰਨ ਲੱਗਦੀ ਹੈ ਜੋ ਪਿਸ਼ਾਚ ਕਰਦੇ ਹਨ| ਅੰਤ ਵਿਚ ਉਹ ਐਡਵਰਡ ਨੂੰ ਉਸਦਾ ਦਿਮਾਗ ਪੜ ਕੇ ਸੁਣਾਉਂਦੀ ਹੈ ਜੋ ਉਸਦੇ ਪਿਸ਼ਾਚ ਦੇ ਰੂਪ ਵਿਚ ਪੂਰਨਤਾ ਢਲ ਜਾਣ ਦੀ ਪੁਸ਼ਟੀ ਕਰ ਦਿੰਦਾ ਹੈ|


Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads