ਦੁਰਯੋਧਨ
ਮਹਾਕਾਵਿ ਮਹਾਭਾਰਤ ਦਾ ਇਕ ਪਾਤਰ ਅਤੇ ਧ੍ਰਿਤਰਾਸ਼ਟਰ ਅਤੇ ਗੰਧਾਰੀ ਦਾ ਸਭ ਤੋਂ ਵੱਡਾ ਪੁੱਤਰ From Wikipedia, the free encyclopedia
Remove ads
ਦੁਰਯੋਧਨ (ਸੰਸਕ੍ਰਿਤ: दुर्योधन) ਨੂੰ ਸੁਯੋਧਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਹਿੰਦੂ ਮਹਾਂਕਾਵਿ ਮਹਾਂਭਾਰਤ ਦਾ ਪਾਤਰ ਹੈ। 100 ਕੌਰਵ ਭਰਾਵਾਂ ਵਿਚੋਂ ਦੁਰਯੋਧਨ ਸਭ ਤੋਂ ਵੱਡਾ ਸੀ। ਉਹ ਹਸਤਿਨਾਪੁਰ ਰਾਜ ਦੇ ਰਾਜਾ ਧ੍ਰਿਤਰਾਸ਼ਟਰ ਅਤੇ ਰਾਣੀ ਗੰਧਾਰੀ ਦਾ ਪੁੱਤਰ ਸੀ। ਕੂਰੂ ਰਾਜ ਦੇ ਰਾਜਕੁਮਾਰਾਂ ਵਿਚੋਂ ਸਭ ਤੋਂ ਵੱਡਾ ਹੋਣ ਦੇ ਨਾਤੇ ਇਹ ਹਸਤਿਨਾਪੁਰ ਰਾਜ ਦਾ ਉਤਰਅਧਿਕਾਰੀ ਰਾਜਕੁਮਾਰ ਵੀ ਸੀ ਪਰ ਉਹ ਆਪਣੇ ਚਚੇਰੇ ਭਰਾ ਯੁਧਿਸ਼ਟਰ ਤੋਂ ਛੋਟਾ ਸੀ। ਕਰਨ ਦੁਰਯੋਧਨ ਦਾ ਸਭ ਤੋਂ ਨਜ਼ਦੀਕੀ ਮਿਤਰ ਸੀ। ਪਾਂਡਵਾਂ ਨੂੰ ਹਸਤਿਨਾਪੁਰ ਤੋਂ ਬਾਹਰ ਕੱਢਣ ਲਈ ਕਰਨ ਦੁਆਰਾ ਵੈਸ਼ਨਵ ਯੱਗ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਈ।[1][2]
Remove ads
Remove ads
ਜਨਮ
ਜਦੋਂ ਗੰਧਾਰੀ ਦੀ ਗਰਭ ਅਵਸਥਾ ਅਸਾਧਾਰਣ ਤੌਰ 'ਤੇ ਲੰਬੇ ਸਮੇਂ ਤੱਕ ਜਾਰੀ ਰਹੀ, ਤਾਂ ਉਸ ਦੀ ਸੱਸ ਅੰਬਿਕਾ ਅਤੇ ਅੰਬਾਲਿਕਾ ਉਸ ਤੋਂ ਬਹੁਤ ਪਰੇਸ਼ਾਨ ਸਨ। ਪਾਂਡੂ ਅਤੇ ਕੁੰਤੀ ਨੇ ਪਹਿਲਾਂ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸਦਾ ਨਾਮ ਉਨ੍ਹਾਂ ਨੇ ਯੁਧਿਸ਼ਠਰ ਰੱਖਿਆ ਸੀ। ਇਸ ਦੇ ਉਲਟ ਗੰਧਾਰੀ ਦੀ ਕੁੱਖ ਵਿਚੋਂ ਸਲੇਟੀ ਰੰਗ ਦੇ ਮਾਸ ਦਾ ਸਖਤ ਪੁੰਜ ਨਿਕਲਿਆ। ਉਸ ਨੇ ਵਿਆਸ ਨੂੰ ਬੇਨਤੀ ਕੀਤੀ, ਮਹਾਨ ਰਿਸ਼ੀ ਮੈਨੂੰ ਪੁੱਤਰ ਦੀ ਅਸੀਸ ਦੇਵੇ, ਵਿਆਸ ਨੇ ਉਸ ਨੂੰ "ਸ਼ਤਾ ਪੁੱਤਰ ਪ੍ਰਪਤਿਰਾਸਥੂ" (ਸੰਸਕ੍ਰਿਤ ਲਈ "ਸੌ ਪੁੱਤਰਾਂ ਦੀ ਬਖਸ਼ਿਸ਼" ਵਜੋਂ ਅਸੀਸ ਦਿੱਤੀ। , ਵਿਆਸ ਨੇ ਮਾਸ ਦੇ ਗੋਲੇ ਨੂੰ ਇਕ ਸੌ ਇਕ ਬਰਾਬਰ ਦੇ ਟੁਕੜਿਆਂ ਵਿਚ ਵੰਡ ਕੇ ਦੁੱਧ ਦੇ ਬਰਤਨਾਂ ਵਿਚ ਪਾ ਦਿੱਤਾ, ਜਿਨ੍ਹਾਂ ਨੂੰ ਸੀਲ ਕਰ ਕੇ ਦੋ ਸਾਲ ਤੱਕ ਧਰਤੀ ਵਿਚ ਦੱਬਿਆ ਰਿਹਾ। ਦੂਜੇ ਸਾਲ ਦੇ ਅੰਤ ਵਿਚ, ਪਹਿਲਾ ਘੜਾ ਖੋਲ੍ਹਿਆ ਗਿਆ ਸੀ, ਅਤੇ ਦੁਰਯੋਧਨ ਪ੍ਰਗਟ ਹੋ ਕੇ ਸਾਹਮਣੇ ਆਇਆ ਸੀ।
Remove ads
ਸ਼ੁਰੂ ਦੇ ਸਾਲ

ਹਾਲਾਂਕਿ ਉਸ ਦੇ ਪਰਿਵਾਰ ਦੁਆਰਾ ਪਿਆਰ ਕੀਤਾ ਜਾਂਦਾ ਸੀ, ਦੁਰਯੋਧਨ ਅਤੇ ਉਸ ਦੇ ਜ਼ਿਆਦਾਤਰ ਭਰਾਵਾਂ ਨੂੰ ਉਸ ਪੱਧਰ 'ਤੇ ਨਹੀਂ ਦੇਖਿਆ ਗਿਆ ਸੀ ਜਿਸ ਤਰ੍ਹਾਂ ਪਾਂਡਵਾਂ ਨੇ ਗੁਣਾਂ, ਫਰਜ਼ ਅਤੇ ਬਜ਼ੁਰਗਾਂ ਲਈ ਸਤਿਕਾਰ ਦੀ ਪਾਲਣਾ ਕੀਤੀ ਸੀ। ਦੁਰਯੋਧਨ ਨੇ ਮਹਿਸੂਸ ਕੀਤਾ ਕਿ ਹਰ ਕਿਸੇ ਨੇ ਪਾਂਡਵਾਂ ਨਾਲ ਜੋ ਪੱਖਪਾਤ ਕੀਤਾ ਉਹ ਸਿਰਫ ਉਨ੍ਹਾਂ ਦੇ ਜਨਮ ਦੇ ਹਾਲਾਤਾਂ ਕਾਰਨ ਸੀ। ਦੁਰਯੋਧਨ ਨੂੰ ਉਸ ਦੇ ਮਾਮੇ ਸ਼ਕੁਨੀ ਦੁਆਰਾ ਸਲਾਹ ਦਿੱਤੀ ਗਈ ਸੀ, ਜਿਸ ਵਿਚ ਪਾਂਡਵਾਂ ਨੂੰ ਬੇਇੱਜ਼ਤ ਕਰਨ ਅਤੇ ਮਾਰਨ ਲਈ ਸਾਜਿਸ਼ਾਂ ਸ਼ਾਮਿਲ ਸਨ।
ਟ੍ਰਨਿੰਗ
ਆਪਣੇ ਗੁਰੂ ਦਰੋਣਾਚਾਰੀਆ ਤੋਂ ਮਾਰਸ਼ਲ ਹੁਨਰ ਸਿੱਖ ਕੇ, ਉਹ ਗਦਾ ਚਲਾਉਣ ਵਿਚ ਬਹੁਤ ਹੀ ਨਿਪੁੰਨ ਸੀ। ਫਿਰ ਉਹ ਬਲਰਾਮ ਦੇ ਅਧੀਨ ਗਦਾ ਦੀ ਲੜਾਈ ਵਿੱਚ ਮੁਹਾਰਤ ਹਾਸਲ ਕਰਨ ਲਈ ਚਲਾ ਗਿਆ, ਤਾਂ ਜੋ ਉਸ ਤੋਂ ਹਮਦਰਦੀ ਪ੍ਰਾਪਤ ਕੀਤੀ ਜਾ ਸਕੇ ਅਤੇ ਉਸ ਦਾ ਮਨਪਸੰਦ ਵਿਦਿਆਰਥੀ ਬਣ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads