ਨਿਕੋਲਾਈ ਓਸਤਰੋਵਸਕੀ

From Wikipedia, the free encyclopedia

ਨਿਕੋਲਾਈ ਓਸਤਰੋਵਸਕੀ
Remove ads

ਨਿਕੋਲਾਈ ਓਸਤਰੋਵਸਕੀ (Russian: Николай Алексеевич Островский) (29 ਸਤੰਬਰ 1904 – 22 ਦਸੰਬਰ 1936)[1], ਇੱਕ ਸੋਵੀਅਤ ਸਮਾਜਵਾਦੀ ਯਥਾਰਥਵਾਦੀ ਲੇਖਕ ਸੀ। ਉਹ ਆਪਣੇ ਨਾਵਲ ਕਬਹੂ ਨਾ ਛਾਡੇ ਖੇਤ ਕਰ ਕੇ ਸੰਸਾਰ ਭਰ ਵਿੱਚ ਮਸ਼ਹੂਰ ਹੈ।

ਵਿਸ਼ੇਸ਼ ਤੱਥ ਨਿਕੋਲਾਈ ਓਸਤਰੋਵਸਕੀ, ਜਨਮ ...
Remove ads

ਜੀਵਨੀ

ਨਿਕੋਲਾਈ ਓਸਤਰੋਵਸਕੀ ਦਾ ਜਨਮ 29 ਸਤੰਬਰ 1904 ਨੂੰ ਇੱਕ ਯੂਕਰੇਨੀ ਮਜਦੂਰ ਪਰਿਵਾਰ ਚ ਹੋਇਆ। 1914 ਵਿੱਚ, ਉਸ ਦਾ ਪਰਿਵਾਰ ਸ਼ੇਪੇਤਿਵਕਾ ਦੇ ਰੇਲਮਾਰਗ ਸ਼ਹਿਰ ਵਿੱਚ ਚਲਿਆ ਗਿਆ ਜਿਥੇ ਨਿਕੋਲਾਈ ਰਸੋਈਏ ਦਾ ਕੰਮ ਕਰਨ ਲੱਗ ਪਿਆ। ਬਾਅਦ ਵਿੱਚ ਉਹ ਇੰਜਨ ਭੱਠੀ ਵਿੱਚ ਕੋਇਲਾ ਝੋਕਣ ਵਾਲਾ ਸਟੋਕਰ ਬਣ ਗਿਆ। ਉਸ ਤੋਂ ਬਾਅਦ ਉਹ ਕਿਸੇ ਬਿਜਲੀ ਘਰ ਚ ਬਿਜਲੀ ਕਾਰੀਗਰ ਦਾ ਕੰਮ ਕਰਨ ਲੱਗ ਪਿਆ। 1917 ਵਿੱਚ ਉਹ ਕਮਿਊਨਿਸਟ ਸਰਗਰਮੀਆਂ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦੀ ਅਧਿਕਾਰਿਤ ਜੀਵਨੀ ਅਨੁਸਾਰ ਜਦੋਂ ਜਰਮਨੀ ਨੇ 1918 ਦੀ ਬਸੰਤ ਵਿੱਚ ਸ਼ਹਿਰ ਤੇ ਕਬਜ਼ਾ ਕਰ ਲਿਆ ਤਾਂ ਓਸਤਰੋਵਸਕੀ ਲੋਕਲ ਭੂਮੀਗਤ ਬੋਲਸ਼ਵਿਕ ਸੰਦੇਸ਼ਵਾਹਕ ਦਾ ਕੰਮ ਕਰਦਾ ਸੀ। ਜੁਲਾਈ 1918 ਚ ਉਹ ਨੌਜਵਾਨ ਕਮਿਉਨਿਸਟ ਲੀਗ (ਕੋਮਸੋਮੋਲ) ਵਿੱਚ ਅਤੇ ਅਗਸਤ ਵਿੱਚ ਲਾਲ ਫੌਜ ਵਿੱਚ ਸ਼ਾਮਲ ਹੋ ਗਿਆ। ਘਰੇਲੂ ਲੜਾਈ ਵਿੱਚ ਉਹ ਕੋਤੋਵਸਕੀ ਦੀ ਅਗਵਾਈ ਵਿੱਚ ਲੜਿਆ। 1920 ਵਿੱਚ ਉਹ ਲਵੀਵ ਦੇ ਨੇੜੇ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਟਾਈਫਸ ਦਾ ਰੋਗ ਲੱਗ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads