ਨਿਹਾਲ ਸਿੰਘ ਵਾਲਾ
ਮੋਗੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਨਿਹਾਲ ਸਿੰਘ ਵਾਲਾ ਭਾਰਤੀ ਪੰਜਾਬ ਦੇ ਮੋਗੇ ਜ਼ਿਲੇ ਦਾ ਇੱਕ ਪਿੰਡ ਅਤੇ ਮੋਗਾ ਜਿਲ੍ਹੇ ਦੀ ਤਹਿਸੀਲ ਵੀ ਹੈ। ਨਿਹਾਲ ਸਿੰਘ ਵਾਲਾ ਤਹਿਸੀਲ ਅਧੀਨ ਲਗਭਗ 34 ਪਿੰਡ ਹਨ। ਇਹ ਮੋਗਾ ਤੋਂ ਲਗਪਗ 40 ਕਿਲੋਮੀਟਰ ਅਤੇ ਚੰੜੀਗੜ੍ਹ ਤੋਂ ਲਗਪਗ 175 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਸ਼ਹਿਰ ਗੁਰੂ ਗੋਬਿੰਦ ਸਿੰਘ ਮਾਰਗ ਤੇ ਧੂੜਕੋਟ ਤੋਂ ਬਾਅਦ ਅਤੇ ਮਧੇ ਤੋਂ ਪਹਿਲਾਂ ਹੈ। ਇਸਦੇ ਨਜ਼ਦੀਕੀ ਸ਼ਹਿਰ ਮੋਗਾ, ਬਰਨਾਲਾ, ਬਠਿੰਡਾ, ਫਰੀਦਕੋਟ ਅਤੇ ਲੁਧਿਆਣਾ ਹਨ। ਇਹ ਬਰਨਾਲਾ ਤੋਂ 41 ਕਿਲੋਮੀਟਰ ਦੂਰ ਹੈ। ਬਾਬਾ ਗੁਲਾਬ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਪਿੰਡ ਦੇ ਬਾਨੀ ਸਨ ਤੇ ਇਹਨਾਂ ਦੇ ਦੂਜੇ ਭਰਾ ਗੁਲਾਬ ਸਿੰਘ ਸਨ।

ਇਸ ਸ਼ਹਿਰ ਦੀ ਆਬਾਦੀ ਲਗਭਗ 10,852 ਹੈ ਅਤੇ ਇੱਥੇ ਮਿਊਂਨਿਸਪਲ ਕਮੇਟੀ ਹੈ।

ਸੰਤਾਲੀ ਦੀ ਪੰਜਾਬ ਦੀ ਵੰਡ ਦੇ ਵੇਲੇ ਇਥੇ ਦੇ ਲੋਕਾਂ ਨੇ ਇੱਕ ਵੀ ਮੁਸਲਮਾਨ ਦਾ ਜਾਨੀਂ ਨੁਕਸਾਨ ਨਹੀਂ ਸੀ ਹੋਣ ਦਿੱਤਾ ਅਤੇ ਪਿੰਡ ਦੇ ਮੋਹਰੀ ਉਹਨਾਂ ਨੂੰ ਵੱਡੇ ਘਰ ਛੱਡ ਕੇ ਆਏ ਸਨ ਜਿਥੋਂ ਉਹ ਕਾਫਲੇ ਦੇ ਰੂਪ ਵਿੱਚ ਪਾਕਿਸਤਾਨ ਚਲੇ ਗਏ।[1]
Remove ads
ਸਿੱਖਿਆ
ਇਸ ਸ਼ਹਿਰ ਵਿੱਚ ਪੰਜ ਪ੍ਰਮੁੱਖ ਸਕੂਲ ਹਨ।
ਗੈਲਰੀ
- ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਖੇ ਗੁਰਦਵਾਰਾ
- ਨਿਹਾਲ ਸਿੰਘ ਵਾਲਾ ਵਿਖੇ ਅਬੂ ਬਕਰ ਮਸਜਿਦ
- ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਖੇ ਗਿਰਜਾਘਰ
- ਨਿਹਾਲ ਸਿੰਘ ਵਾਲਾ ਵਿਖੇ ਬਾਬਾ ਖੇਤਰਪਾਲ ਜੀ ਦੀ ਤਸਵੀਰ
- ਨਿਹਾਲ ਸਿੰਘ ਵਾਲਾ ਵਿਖੇ ਬਾਬਾ ਖੇਤਰਪਾਲ ਜੀ ਦੀ ਸਮਾਧ
- ਫੁੱਟਬਾਲ ਟੀਮ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲ ਸਿੰਘ ਵਾਲਾ (2017-18)
|  | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। | 
ਹਵਾਲੇ
Wikiwand - on
Seamless Wikipedia browsing. On steroids.
Remove ads






