ਪੰਚਾਇਤੀ ਰਾਜ

ਸਿਆਸੀ ਸਿਸਟਮ From Wikipedia, the free encyclopedia

ਪੰਚਾਇਤੀ ਰਾਜ
Remove ads

ਪੰਚਾਇਤੀ ਰਾਜ, ਇੱਕ ਦੱਖਣੀ ਏਸ਼ੀਆਈ ਸਿਆਸੀ ਸਿਸਟਮ ਹੈ, ਜੋ ਮੁੱਖ ਤੌਰ 'ਤੇ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ, ਤ੍ਰਿਨੀਦਾਦ ਅਤੇ ਟੋਬੈਗੋ[1][2][3][4], ਅਤੇ ਨੇਪਾਲ ਵਿੱਚ ਮਿਲਦਾ ਹੈ।ਇਹ ਦੱਖਣੀ ਏਸ਼ੀਆ ਵਿੱਚ ਸਥਾਨਕ ਸਰਕਾਰਾਂ ਦੀ ਸਭ ਤੋਂ ਪੁਰਾਣੀ ਪ੍ਰਣਾਲੀ ਹੈ, ਅਤੇ ਇਤਿਹਾਸਕ ਜ਼ਿਕਰ ਅੰ. 250 ਏ.ਡੀ. ਦੇ ਸਮੇਂ ਮਿਲਦਾ ਹੈ।[5] ਸ਼ਬਦ ਰਾਜ ਦਾ ਅਰਥ "ਹਕੂਮਤ" ਹੈ ਅਤੇ ਪੰਚਾਇਤ ਦਾ ਭਾਵ ਪੰਜ (ਪੰਚ) ਦੀ "ਸਭਾ" (ਅਯਾਤ) ਹੈ। ਰਵਾਇਤੀ ਪੰਚਾਇਤਾਂ ਵਿੱਚ ਸਥਾਨਕ ਭਾਈਚਾਰੇ ਦੁਆਰਾ ਚੁਣੇ ਗਏ ਅਤੇ ਸਵੀਕਾਰ ਕੀਤੇ ਜਾਣ ਵਾਲੇ ਬੁੱਧੀਮਾਨ ਅਤੇ ਆਦਰਯੋਗ ਬਜ਼ੁਰਗ ਸ਼ਾਮਲ ਹੁੰਦੇ ਸਨ। ਪਰ ਅਜਿਹੀਆਂ ਸਭਾਵਾਂ ਦੇ ਵੱਖੋ-ਵੱਖਰੇ ਰੂਪ ਸਨ। ਰਵਾਇਤੀ ਤੌਰ 'ਤੇ, ਇਹ ਸਭਾਵਾਂ ਵਿਅਕਤੀਆਂ ਅਤੇ ਪਿੰਡਾਂ ਵਿਚਕਾਰ ਝਗੜਿਆਂ ਦਾ ਨਿਪਟਾਰਾ ਕਰਦੀਆਂ ਸਨ।  

Thumb
ਪੰਚਾਇਤ ਦਫ਼ਤਰ, ਮੁਹੰਮਾ, ਕੇਰਲ

ਪੰਚਾਇਤ ਦੇ ਨੇਤਾ ਨੂੰ ਅਕਸਰ ਮੁਖੀਆ ਜਾਂ ਸਰਪੰਚ ਕਿਹਾ ਜਾਂਦਾ ਸੀ, ਜੋ ਚੁਣੀ ਹੋਈ ਜਾਂ ਆਮ ਤੌਰ 'ਤੇ ਸਵੀਕਾਰ ਕੀਤੀ ਗਈ ਸਥਿਤੀ ਸੀ. ਭਾਰਤ ਦੇ ਆਧੁਨਿਕ ਪੰਚਾਇਤੀ ਰਾਜ ਅਤੇ ਇਸ ਦੇ ਗ੍ਰਾਮ ਪੰਚਾਇਤਾਂ ਨੂੰ ਰਵਾਇਤੀ ਪ੍ਰਣਾਲੀ ਨਾਲ ਅਤੇ ਨਾ ਹੀ ਉੱਤਰੀ ਭਾਰਤ ਦੇ ਕੁਝ ਭਾਗਾਂ ਵਿੱਚ ਮਿਲਦੀਆਂ ਗੈਰ ਸੰਵਿਧਾਨਕ ਖਾਪ ਪੰਚਾਇਤਾਂ (ਜਾਂ ਜਾਤ ਪੰਚਾਇਤਾਂ) ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। [6]

Thumb
ਸੱਥ ਪੰਚਾਇਤ ਨੇੜੇ ਨਰਸਿੰਗੜ੍ਹ, ਮੱਧਪ੍ਰਦੇਸ਼
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads