ਪੰਜਾਬੀ ਲੋਕ

ਨਸਲੀ ਸਮੂਹ From Wikipedia, the free encyclopedia

ਪੰਜਾਬੀ ਲੋਕ
Remove ads

ਪੰਜਾਬੀ (ਸ਼ਾਹਮੁਖੀ: پنجابی) ਪੰਜਾਬ ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿੱਚ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਇਲਾਕੇ ਦਾ ਨਾਂ ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ - ਪੰਜ ਅਤੇ ਆਬ (ਫ਼ਾਰਸੀ: پنج آب ਪੰਜ ("ਪੰਜ") ਆਬ ("ਪਾਣੀ")) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ ਪੰਜ ਦਰਿਆਵਾਂ ਦੀ ਧਰਤੀ

ਵਿਸ਼ੇਸ਼ ਤੱਥ ਕੁੱਲ ਅਬਾਦੀ, ਅਹਿਮ ਅਬਾਦੀ ਵਾਲੇ ਖੇਤਰ ...
Thumb
ਪੰਜਾਬ, ਪੰਜਾਬੀਆਂ ਦੀ ਧਰਤੀ ਪੰਜ ਦਰਿਆਵਾਂ ਸੰਗ

ਪੰਜਾਬੀਆਂ ਦਾ ਸੰਬੰਧ, ਏਸ਼ੀਆ-ਆਰੀਆਈ ਨਸਲ ਨਾਲ ਹੈ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਹੈ ਜਿਸ ਦੀ ਬੋਲੀ ਪੰਜਾਬੀ ਹੋਵੇ।

ਪੰਜਾਬੀ ਪਾਕਿਸਤਾਨ ਅਤੇ ਹਿੰਦੁਸਤਾਨ ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ - ਇੰਗਲੈਂਡ, ਨੀਦਰਲੈਂਡ, ਜਰਮਨੀ, ਇਟਲੀ, ਯੂਨਾਨ, ਨਾਰਵੇ, ਡੈਨਮਾਰਕ, ਕੈਨੇਡਾ, ਅਮਰੀਕਾ, ਸਾਊਦੀ ਅਰਬ, ਬਹਿਰੀਨ, ਆਸਟ੍ਰੇਲੀਆ ਇਤਿਆਦਿ ਵਿੱਚ ਫੈਲੇ ਹੋਏ ਹਨ।

ਪੰਜਾਬੀ ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ ਪਾਕਿਸਤਾਨ ਦੇ ਸੂਬਾ ਪੰਜਾਬ ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ ਹਿੰਦੁਸਤਾਨ ਦੇ ਸੂਬੇ ਪੰਜਾਬ ਵਿੱਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। ਇੰਗਲੈਂਡ ’ਚ ਪੰਜਾਬੀ ਦੂਜੀ ਵੱਡੀ ਜ਼ਬਾਨ ਏ।

ਪੰਜਾਬੀਆਂ ਦੇ ਸਭਿਆਚਾਰ ਨੂੰ ਪੰਜਾਬੀ ਸਭਿਆਚਾਰ ਕਿਹਾ ਜਾਂਦਾ ਹੈ। ਪੰਜਾਬੀ ਸਭਿਆਚਾਰ ਪੰਜਾਬ ਖਿੱਤੇ ਦਾ ਸਭਿਆਚਾਰ ਹੈ। ਇਹ ਵਿਸ਼ਵ ਇਤਿਹਾਸ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਅਮੀਰ ਸਭਿਆਚਾਰਾਂ ਵਿੱਚੋਂ ਇੱਕ ਹੈ, ਪੁਰਾਣੇ ਸਮੇਂ ਤੋਂ ਲੈ ਕੇ ਆਧੁਨਿਕ ਯੁੱਗ ਤੱਕ।

ਹਰਸਿਮਰਪ੍ਰੀਤ ਕੌਰ ਰੰਧਾਵਾ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads