ਬਰਨ (ਪਿੰਡ)
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਬਰਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਬਰਨ ਦੀ ਅਬਾਦੀ 1012ਸੀ। ਇਸ ਦਾ ਖੇਤਰਫ਼ਲ 3.94 ਕਿ. ਮੀ. ਵਰਗ ਹੈ।

Remove ads
ਪਹੁੰਚ ਮਾਰਗ
ਸੜਕ ਮਾਰਗ ਰਾਹੀਂ
ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 215 ਕਿਲੋਮੀਟਰ ਅਤੇ ਜਿਲ੍ਹਾ ਮਾਨਸਾ ਤੋਂ 35 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸਰਦੂਲਗੜ੍ਹ ਤੋਂ ਇਸ ਪਿੰਡ ਦੀ ਦੂਰੀ 19 ਕਿਲੋਮੀਟਰ ਅਤੇ ਸਿਰਸਾ(ਹਰਿਆਣਾ) ਤੋਂ ਇਸ ਪਿੰਡ ਦੀ ਦੂਰੀ ਲਗਭਗ 50 ਕਿਲੋਮੀਟਰ ਹੈ।
ਸਰਦੂਲਗੜ੍ਹ ਬੱਸ ਅੱਡੇ ਤੋਂ ਪਿੰਡ ਬਰਨ ਤੱਕ ਪਹੁੰਚਣ ਦਾ ਬੱਸ ਕਿਰਾਇਆ 20 ਰੁਪਏ ਅਤੇ ਫੱਤਾ ਮਾਲੋਕਾ ਤੋਂ ਪਿੰਡ ਬਰਨ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।
ਰੇਲਵੇ ਮਾਰਗ ਰਾਂਹੀ
ਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਮਾਨਸਾ ਵਿਖੇ ਹੈ, ਇਸ ਤੋਂ ਇਲਾਵਾ ਦੂਸਰਾ ਨੇੜਲਾ ਰੇਲਵੇ ਸਟੇਸ਼ਨ ਹਰਿਆਣਾ ਵਿੱਚ ਵਸੇ ਸ਼ਹਿਰ ਸਿਰਸਾ ਵਿੱਚ ਹੈ।
ਹਵਾਈ ਮਾਰਗ ਰਾਹੀਂ
ਇਸ ਪਿੰਡ ਦਾ ਸਭ ਤੋਂ ਨੇੜਲਾ ਹਵਾਈ ਅੱਡਾ ਬਠਿੰਡਾ ਹੈ ਅਤੇ ਦੂਸਰਾ ਸਭ ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਵਿੱਚ ਹੈ।
Remove ads
ਵਿੱਦਿਅਕ ਸੰਸਥਾਵਾਂ
ਸਰਕਾਰੀ ਪ੍ਰਾਇਮਰੀ ਸਕੂਲ, ਬਰਨ ਇਸ ਪਿੰਡ ਦਾ ਇੱਕੋ-ਇੱਕ ਸਰਕਾਰੀ ਸਕੂਲ ਹੈ ਅਤੇ ਇਸ ਸਕੂਲ ਵਿੱਚ ਚਾਰ ਕਮਰੇ ਹਨ । ਇਸ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਪਿੰਡ ਵਿੱਚ ਬਾਕੀ ਦੋ ਪਬਲਿਕ ਸਕੂਲ ਹਨ। ਕੈਲੀਬਰ ਪਬਲਿਕ ਸਕੂਲ,ਬਰਨ ਇਸ ਪਿੰਡ ਦਾ ਮਸ਼ਹੂਰ ਸਕੂਲ ਹੈ ਅਤੇ ਇਸ ਪਿੰਡ ਦਾ ਦੂਜਾ ਪਬਲਿਕ ਸਕੂਲ ਸੰਤ ਸੱਤਨਾਮ ਦਾਸ ਪਬਲਿਕ ਸਕੂਲ,ਬਰਨ ਹੈ।
ਨਜ਼ਦੀਕੀ ਵਿੱਦਿਅਕ ਸੰਸਥਾਵਾਂ
Remove ads
ਪਿੰਡ ਸੰਬੰਧੀ ਵਾਧੂ ਜਾਣਕਾਰੀ
ਇਹ ਪਿੰਡ ਮਾਨਸਾ ਤੋਂ ਸਿਰਸਾ ਰੋਡ ਤੋਂ 10 ਕਿ.ਮੀ. ਦੂਰੀ ਉੱਤੇ ਪੂਰਬ ਦਿਸ਼ਾ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ ਆਦਮਕੇ ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਅਤੇ ਇੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਇੱਕ ਹੋਰ ਪਿੰਡ ਨੂੰ ਪਾਣੀ ਜਾਂਦਾ ਹੈ।
ਪਿੰਡ ਵਿੱਚ ਇੱਕ ਗੁਰੂ-ਘਰ ਹੈ ਅਤੇ ਇੱਕ ਸੰਤ ਸੱਤਨਾਮ ਦਾਸ ਜੀ ਦਾ ਡੇਰਾ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads