ਬਾਲਗ਼-ਵਿੱਦਿਆ
From Wikipedia, the free encyclopedia
Remove ads
ਬਾਲਗ਼ ਵਿੱਦਿਆ ਜਾਂ ਬਾਲਗ਼ ਸਿੱਖਿਆ ਅਜਿਹਾ ਅਭਿਆਸ ਹੈ ਜਿਸ ਵਿੱਚ ਬਾਲਗ਼ ਲੋਕ ਆਪਣੀ ਜ਼ਰੂਰਤ,ਸਹੂਲਤ ਅਤੇ ਵਿਕਾਸ ਲਈ ਗਿਆਨ ਦੇ ਵੱਖ-ਵੱਖ ਰੂਪ ਜਿਵੇਂ, ਸਾਖਰਤਾ, ਵਿਚਾਰ,ਮੁੱਲ ਅਤੇ ਮੁਹਾਰਤ ਹਾਸਿਲ ਕਰਦੇ ਹਨ। ਇਹ ਪਰੰਪਰਾਗਤ ਸਕੂਲੀ ਸਿਸਟਮ ਤੋਂ ਵੱਖਰਾ ਸਿੱਖਣ ਦਾ ਕੋਈ ਵੀ ਰੂਪ ਹੋ ਸਕਦਾ ਹੈ। ਜਿਹੜਾ ਸਿੱਖਣ ਵਾਲੇ ਦੀ ਸਾਖਰਤਾ ਦੀ ਮੁੱਢਲੀ ਲੋੜ ਪੂਰੀ ਕਰਨ ਦੇ ਨਾਲ-ਨਾਲ ਉਸ ਨੂੰ ਜੀਵਨ ਭਰ ਲਈ ਸਿੱਖਿਆਰਥੀ ਬਨਣ ਵਾਲੇ ਪਾਸੇ ਲੈ ਜਾਵੇ।[1]

ਖ਼ਾਸ ਤੌਰ 'ਤੇ ਬਾਲਗ਼ ਸਿੱਖਿਆ ਸਿੱਖਣ ਤੇ ਸਿਖਾਉਣ ਬਾਰੇ ਵਿਸ਼ੇਸ਼ ਦਰਸ਼ਨ ਦੀ ਝਲਕ ਦਿੰਦਾ ਹੈ ਜਿਸ ਦੀ ਮਾਨਤਾ ਹੈ ਕਿ ਬਾਲਗ਼ ਸਿੱਖਣਾ ਲੋਚਦੇ ਹਨ ਅਤੇ ਸਿੱਖ ਸਕਦੇ ਹਨ। ਇਹ ਵੀ ਕਿ ਉਹ ਸਿੱਖਣ ਦੀ ਖੁਦ ਜਿੰਮੇਦਾਰੀ ਚੁਕਦੇ ਹਨ ਅਤੇ ਆਪਣੀਆਂ ਜ਼ਰੂਰਤਾਂ ਅਨੁਸਾਰ ਸਿੱਖਦੇ ਹਨ।[2]
ਬਾਲਗ਼ ਸਿੱਖਿਆ ਬਾਰੇ ਵਿਸਤ੍ਰਿਤ ਵਿਧੀਆਂ, ਮਾਨਤਾਵਾਂ ਆਦਿ ਦੀ ਜਾਣਕਾਰੀ ਸਾਨੂੰ ਬਾਲਗ਼ ਸਿੱਖਿਆ ਸ਼ਾਸਤਰ ਤੋਂ ਮਿਲਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads