ਬੀਬੀ ਜਗੀਰ ਕੌਰ

ਪੰਜਾਬ, ਭਾਰਤ ਦਾ ਸਿਆਸਤਦਾਨ From Wikipedia, the free encyclopedia

ਬੀਬੀ ਜਗੀਰ ਕੌਰ
Remove ads

ਬੀਬੀ ਜਗੀਰ ਕੌਰ ਪੰਜਾਬ ਦੀ ਪਹਿਲੀ ਔਰਤ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਦੋ ਵਾਰ ਚੋਂਣਾ ਲੜ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਹੈ ਜੋ ਸਿੱਖ ਦੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਕਰਨ ਦੇ ਨਾਲ ਸਿੱਖ ਧਰਮ ਦੇ ਪ੍ਰਚਾਰ ਲਈ,ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਵਿੱਚ ਕੁਝ ਸਿੱਖਿਅਕ ਸੰਸਥਾਵਾਂ ਚਲਾਉਂਦੀ ਹੈ।

ਵਿਸ਼ੇਸ਼ ਤੱਥ ਬੀਬੀ ਜਗੀਰ ਕੌਰ, ਜਨਮ ...
Remove ads

ਸਿਆਸਤ

ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ, ਜੋ ਪੰਜਾਬ ਦੀ ਸੱਤਾ ਧਿਰ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਪਾਰਟੀ 1995 ਵਿੱਚ ਸ਼ਾਮਿਲ ਹੋਈ, ਅਤੇ ਥੋੜੇ ਸਮੇਂ ਬਾਅਦ ਹੀ ਇਹਨਾਂ ਨੂੰ ਪਾਰਟੀ ਦੀ ਕਾਰਜਕਾਰੀ ਮੈਂਬਰ ਦੇ ਤੌਰ 'ਤੇ ਚੁਣ ਲਿਆ ਗਿਆ। 1997 ਵਿੱਚ ਇਹਨਾਂ ਨੇ ਆਪਣੀ ਪਹਿਲੀ ਚੋਂਣ ਕਪੂਰਥਲਾ ਜ਼ਿਲ੍ਹੇ ਤੋਂ ਲੜੀ। ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਵਿੱਚ ਆਵਾਜਾਈ ਅਤੇ ਸੱਭਿਆਚਾਰ ਮਸਲਿਆਂ ਦੀ ਮੰਤਰੀ ਬਣਾਇਆ ਗਿਆ। ਇਹਨਾਂ ਆਪਣੇ ਇਸ ਮੰਤਰੀ ਅਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਜਦੋਂ ਇਹਨਾਂ ਨੂੰ ਐੱਸਜੀਪੀਸੀ ਦੀ ਪ੍ਰਧਾਨ ਚੁਣਿਆ ਗਿਆ।[1]

Remove ads

ਧੀ ਦੀ ਮੌਤ

20 ਅਪ੍ਰੈਲ 2000 ਵਿੱਚ ਜਗੀਰ ਕੌਰ ਦੀ ਪੁੱਤਰੀ ਦੀ ਮੌਤ ਰਹੱਸਮਈ ਤਰੀਕੇ ਨਾਲ ਹੋਈ।[2] ਕੇਂਦਰੀ ਬਿਊਰੋ ਜਾਂਚ ਕਮੇਟੀ ਨੇ ਇਸ ਕੇਸ ਨੂੰ ਸੁਲਝਾਇਆ ਅਤੇ ਦੱਸਿਆ ਕਿ ਇਹ ਕਤਲ ਕੇਸ ਹੈ ਜੋ ਜਗੀਰ ਕੌਰ ਦੇ ਹੁਕਮ ਨਾਲ ਹੋਇਆ। ਆਪਣੀ ਧੀ ਦੇ ਕਤਲ ਕੇਸ ਵਿੱਚ ਜਗੀਰ ਕੌਰ ਨੂੰ 5 ਸਾਲ ਦੀ ਕੈਦ ਹੋਈ।[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads