ਬੇਗਮ ਰੁਕਯਾ

From Wikipedia, the free encyclopedia

ਬੇਗਮ ਰੁਕਯਾ
Remove ads

ਬੇਗਮ ਰੁਕਯਾ ਸਾਖਵਤ ਹੁਸੈਨ, ਆਮ ਤੌਰ ਤੇ ਬੇਗਮ ਰੁਕਯਾ (9 ਦਸੰਬਰ 1880 – 9 ਦਸੰਬਰ 1932), ਦੇ ਨਾਂ ਨਾਲ ਜਾਣੀ ਜਾਂਦੀ ਸੀ, ਬੰਗਾਲੀ ਲੇਖਕ, ਸਿੱਖਿਆ ਮਾਹਿਰ, ਸਮਾਜਿਕ ਵਰਕਰ  ਅਤੇ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਸੀ। ਬੰਗਾਲ ਦੀ ਪਾਇਨੀਅਰ ਨਾਰੀਵਾਦੀ,[1][2][3] ਰੁਕਯਾ ਨੇ ਨਾਵਲ, ਕਵਿਤਾ, ਛੋਟੀ ਕਹਾਣੀ, ਵਿਗਿਆਨ ਗਲਪ, ਵਿਅੰਗ ਅਤੇ ਲੇਖ ਲਿਖੇ।[4] ਆਪਣੀਆਂ ਲਿਖਤਾਂ ਵਿੱਚ, ਉਸਨੇ ਵਕਾਲਤ ਕੀਤੀ ਕਿ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਤਰਕਸ਼ੀਲ ਪ੍ਰਾਣੀਆਂ ਦੇ ਤੌਰ ਤੇ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ ਅਤੇ ਸਿੱਖਿਆ ਦੀ ਕਮੀ ਔਰਤਾਂ ਦੇ ਪਿੱਛੇ  ਰਹਿ ਜਾਣ ਦਾ ਮੁੱਖ ਕਾਰਨ ਹੈ। ਉਸ ਦੇ ਵੱਡੇ ਕੰਮਾਂ ਵਿੱਚ ਅਬਰੋਧਭਸੀਨੀ ਸ਼ਾਮਲ ਸੀ, ਜੋ ਪਰਦੇ ਦੇ ਅਤਿ ਰੂਪਾਂ ਤੇ, ਜੋ ਔਰਤਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਖ਼ਤਰੇ ਵਿੱਚ ਪਾਉਂਦੇ ਹਨ, ਇੱਕ ਜ਼ੋਰਦਾਰ ਹਮਲਾ ਹੈ; ਸੁਲਤਾਨਾ ਦਾ ਸੁਪਨਾ, ਇੱਕ ਵਿਗਿਆਨ ਗਲਪ ਦਾ ਨਾਵਲ ਹੈ ਜਿਸ ਦੀ ਕਹਾਣੀ ਲੇਡੀ ਲੈਂਡ ਨਾਮ ਦੀ ਇੱਕ ਕਲਪਿਤ ਥਾਂ ਤੇ ਵਾਪਰਦੀ ਹੈ। ਇਸ ਸੰਸਾਰ ਤੇ ਔਰਤਾਂ ਦਾ ਰਾਜ ਹੈ; ਪਦਮਰਗ ("ਐੱਸਸੈਂਸ ਆਫ ਦ ਲੌਟਸ", 1924), ਇੱਕ ਹੋਰ ਨਾਰੀਵਾਦੀ ਯੂਟੋਪੀਆਈ ਨਾਵਲ ਹੈ; ਅਤੇ ਮੋਤੀਚੂਰ, ਦੋ ਭਾਗਾਂ ਵਿੱਚ ਲੇਖਾਂ ਦਾ ਸੰਗ੍ਰਹਿ ਹੈ।

ਵਿਸ਼ੇਸ਼ ਤੱਥ ਬੇਗਮ ਰੁਕਯਾ, ਜਨਮ ...

ਰੁਕਯਾ ਨੇ ਸੁਝਾਅ ਦਿੱਤਾ ਕਿ ਔਰਤਾਂ ਦੀ ਸਿੱਖਿਆ ਔਰਤਾਂ ਦੀ ਮੁਕਤੀ ਦੀ ਸਭ ਤੋਂ ਜ਼ਰੂਰੀ ਲੋੜ ਹੈ; ਇਸ ਲਈ ਉਸਨੇ ਕੋਲਕਾਤਾ ਵਿੱਚ ਮੁੱਖ ਤੌਰ ਤੇ ਬੰਗਾਲੀ ਮੁਸਲਿਮ ਲੜਕੀਆਂ ਨੂੰ ਸਾਹਮਣੇ ਰੱਖਕੇ ਪਹਿਲਾ ਸਕੂਲ ਸਥਾਪਿਤ ਕੀਤਾ। ਕਿਹਾ ਜਾਂਦਾ ਹੈ ਕਿ ਰੋਕੈਯਾ ਘਰ-ਘਰ ਜਾ ਕੇ ਮਾਂ-ਪਿਓ ਨੂੰ ਪ੍ਰੇਰਿਤ ਕਰਦੀ ਹੈ ਕਿ ਉਹ ਆਪਣੀਆਂ ਕੁੜੀਆਂ ਨੂੰ ਉਸਦੇ ਸਕੂਲ ਵਿੱਚ ਭੇਜਣ। ਆਪਣੀ ਮੌਤ ਤਕ, ਭੈੜੀ ਆਲੋਚਨਾ ਅਤੇ ਵੱਖ-ਵੱਖ ਸਮਾਜਿਕ ਰੁਕਾਵਟਾਂ ਦੇ ਬਾਵਜੂਦ, ਉਹ ਸਕੂਲ ਚਲਾਉਂਦੀ ਰਹੀ।

1916 ਵਿਚ, ਉਸਨੇ ਮੁਸਲਿਮ ਔਰਤਾਂ ਦੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜਿਹੜੀ ਇੱਕ ਅਜਿਹੀ ਸੰਸਥਾ ਸੀ ਜੋ ਔਰਤਾਂ ਦੀ ਸਿੱਖਿਆ ਅਤੇ ਰੁਜ਼ਗਾਰ ਲਈ ਲੜੀ।[5] 1926 ਵਿੱਚ, ਕੋਲਕਾਤਾ ਵਿੱਚ ਬੰਗਾਲੀ ਔਰਤਾਂ ਦੀ ਐਜੂਕੇਸ਼ਨ ਕਾਨਫਰੰਸ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਰੁਕਯਾ ਨੇ ਕੀਤੀ। ਇਹ ਔਰਤਾਂ ਦੀ ਸਿੱਖਿਆ ਦੇ ਅਧਿਕਾਰਾਂ ਦੇ ਸਮਰਥਨ ਵਿੱਚ ਔਰਤਾਂ ਨੂੰ ਇਕੱਠੇ ਕਰਨ ਦਾ ਪਹਿਲਾ ਮਹੱਤਵਪੂਰਣ ਯਤਨ ਸੀ। ਭਾਰਤੀ ਮਹਿਲਾ ਕਾਨਫਰੰਸ ਦੌਰਾਨ ਇੱਕ ਸਮਾਰੋਹ ਦੀ ਪ੍ਰਧਾਨਗੀ ਕਰਨ ਤੋਂ ਥੋੜ੍ਹੀ ਦੇਰ ਬਾਅਦ 9 ਦਸੰਬਰ 1932 ਨੂੰ ਉਹ ਆਪਣੀ ਮੌਤ ਤਕ ਔਰਤਾਂ ਦੀ ਤਰੱਕੀ ਬਾਰੇ ਬਹਿਸਾਂ ਅਤੇ ਕਾਨਫ਼ਰੰਸਾਂ ਵਿੱਚ ਰੁੱਝੀ ਹੋਈ ਸੀ।

ਬੰਗਲਾਦੇਸ਼ ਹਰ ਸਾਲ 9 ਦਸੰਬਰ ਨੂੰ "ਰੁਕਯਾ ਦਿਵਸ" ਉਸਦੇ ਕੰਮਾਂ ਅਤੇ ਵਿਰਾਸਤ ਦੀ  ਯਾਦਗਾਰ ਵਜੋਂ  ਮਨਾਉਂਦਾ ਹੈ।[6] ਉਸ ਦਿਨ, ਬੰਗਲਾਦੇਸ਼ ਸਰਕਾਰ  ਵਿਅਕਤੀਗਤ ਔਰਤਾਂ ਨੂੰ ਵਿਸ਼ੇਸ਼ ਪ੍ਰਾਪਤੀ ਲਈ ਬੇਗਮ ਰੁਕਯਾ ਪਦਕ ਵੀ ਪ੍ਰਦਾਨ ਕਰਦੀ ਹੈ।  2004 ਵਿੱਚ ਰੁਕਯਾ ਨੂੰ ਬੀ. ਬੀ. ਸੀ. ਦੀ ਅੱਜ ਤੱਕ ਦੇ ਸਭ ਤੋਂ ਵੱਡੀ ਬੰਗਾਲੀ ਦੀ ਚੋਣ ਵਿੱਚ ਨੰਬਰ 6 ਤੇ ਰੱਖਿਆ ਗਿਆ ਸੀ।[7][8][9]

Remove ads

ਜ਼ਿੰਦਗੀ

Thumb
ਪੇਅਰਬੋਂਧ, ਮਿਥਾਪੁਕੁਰ, ਰੰਗਪੁਰ ਵਿੱਚ ਬੇਗਮ ਰੁਕਯਾ ਦਾ ਜਨਮ ਸਥਾਨ

ਰੋਕੈਯਾ ਖਾਤੂਨ ਦਾ ਜਨਮ 1880 ਵਿੱਚ ਪਾਇਰਾਂਬੋਂਦ ਪਿੰਡ ਮਿਥਾਪੁਕੁਰ, ਬੰਗਲਾਦੇਸ਼ ਵਿਚ, ਉਦੋਂ ਬਰਤਾਨਵੀ ਭਾਰਤੀ ਸਾਮਰਾਜ ਸੀ, ਵਿੱਚ ਹੋਇਆ ਸੀ। ਉਸ ਦਾ ਪਿਤਾ, ਜਹੀਰੂਦੀਨ ਮੁਹੰਮਦ ਅਬੂ ਅਲੀ ਹਮੀਦ ਸਾਬਰ, ਇੱਕ ਬਹੁਤ ਪੜ੍ਹਿਆ-ਲਿਖਿਆ ਜ਼ਮੀਨਦਾਰ ਸੀ, ਜਿਸ ਨੇ ਚਾਰ ਵਾਰ ਵਿਆਹ ਕਰਵਾਇਆ ਸੀ; ਰਾਏਕੁੰਨਤਾ ਨਾਲ ਉਸ ਦੇ ਵਿਆਹ ਦੇ ਨਤੀਜੇ ਵਜੋਂ ਰੁਕਯਾ ਦਾ ਜਨਮ ਹੋਇਆ, ਜਿਸ ਦੀਆਂ ਦੋ ਭੈਣਾਂ ਅਤੇ ਤਿੰਨ ਭਰਾ ਸਨ, ਜਿਨ੍ਹਾਂ ਵਿਚੋਂ ਇੱਕ ਬਚਪਨ ਵਿੱਚ ਮਰ ਗਿਆ ਸੀ। ਰੋਕੈਯਾ ਦਾ ਸਭ ਤੋਂ ਵੱਡਾ ਭਰਾ ਇਬਰਾਹੀਮ ਸਾਬਰ, ਅਤੇ ਉਸ ਦੀ ਤੁਰੰਤ ਵੱਡੀ ਭੈਣ ਕਰੀਮੁੰਨੇੇਸਾ, ਦੋਵਾਂ ਦਾ ਉਸ ਦੀ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਸੀ। ਕਰੀਮੁੰਨੇੇਸਾ, ਬੰਗਾਲ ਦੀ ਬਹੁਗਿਣਤੀ ਦੀ ਭਾਸ਼ਾ ਬੰਗਾਲੀ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ। ਪਰਿਵਾਰ ਨੇ ਇਸ ਨੂੰ ਨਾਪਸੰਦ ਕੀਤਾ ਕਿਉਂਕਿ ਸਮੇਂ ਦੇ ਬਹੁਤ ਸਾਰੇ ਉੱਚੇ ਮੁਸਲਮਾਨਾਂ ਨੇ ਆਪਣੀ ਮੂਲ ਭਾਸ਼ਾ ਬੰਗਾਲੀ ਦੀ ਬਜਾਏ, ਸਿੱਖਿਆ ਦੇ ਮੀਡੀਆ ਦੇ ਰੂਪ ਵਿੱਚ ਅਰਬੀ ਅਤੇ ਫ਼ਾਰਸੀ ਦੀ ਵਰਤੋਂ ਨੂੰ ਤਰਜੀਹ ਦਿੱਤੀ। ਇਬਰਾਹਿਮ ਨੇ ਰੋਕੈਯਾ ਅਤੇ ਕਰੀਮੁੰਨੇੇਸਾ ਨੂੰ ਅੰਗਰੇਜ਼ੀ ਅਤੇ ਬੰਗਾਲੀ ਸਿਖਾਈ; ਦੋਵੇਂ ਭੈਣਾਂ ਲੇਖਕ ਬਣ ਗਈਆਂ।

ਕਰੀਮੂਨਿਸੇ ਨੇ 14 ਸਾਲ ਦੀ ਉਮਰ ਵਿੱਚ ਵਿਆਹ ਕੀਤਾ, ਬਾਅਦ ਵਿੱਚ ਇੱਕ ਕਵੀ ਵਜੋਂ ਪ੍ਰਸਿੱਧੀ ਹਾਸਲ ਕੀਤੀ। ਉਸਦੇ ਦੋਵੇਂ ਪੁੱਤਰ, ਨਵਾਬ ਅਬਦੁਲ ਕਰੀਮ ਗਜ਼ਨਵੀ ਅਤੇ ਨਵਾਬ ਅਬਦੁਲ ਹਾਲੀਮ ਗਜ਼ਨਵੀ, ਸਿਆਸੀ ਅਖਾੜੇ ਵਿੱਚ ਮਸ਼ਹੂਰ ਹੋ ਗਏ ਅਤੇ ਅੰਗਰੇਜ਼ ਅਧਿਕਾਰੀਆਂ ਦੇ ਅਧੀਨ ਮੰਤਰੀਆਂ ਦੇ ਪਦਾਂ ਤੇ ਰਹੇ।

1898 ਵਿੱਚ ਅਠਾਰਾਂ ਸਾਲ ਦੀ ਉਮਰ ਵਿੱਚ ਰੁਕਯਾ ਦਾ ਵਿਆਹ ਹੋ ਗਿਆ। ਉਸ ਦਾ ਉਰਦੂ ਬੋਲਣ ਵਾਲਾ ਪਤੀ, ਖ਼ਾਨ ਬਹਾਦੁਰ ਸਾਖਾਵਤ ਹੁਸੈਨ, ਭਾਗਲਪੁਰ ਦਾ ਡਿਪਟੀ ਮੈਜਿਸਟਰੇਟ ਸੀ, ਜੋ ਹੁਣ ਬਿਹਾਰ ਦੇ ਭਾਰਤੀ ਰਾਜ ਵਿੱਚ ਇੱਕ ਜ਼ਿਲ੍ਹਾ ਹੈ। ਉਹ ਪਹਿਲਾਂ ਵੀ ਵਿਆਹਿਆ ਸੀ ਰੁਕਯਾ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਸਾਖਾਵਤ 38 ਸਾਲ ਦੀ ਉਮਰ ਦਾ ਸੀ। ਸਾਖਾਵਤ ਨੇ ਇੰਗਲੈਂਡ ਤੋਂ ਬੀ.ਏ.ਜੀ. ਕੀਤੀ ਅਤੇ ਇੰਗਲੈਂਡ ਦੀ ਰਾਇਲ ਐਗਰੀਕਲਚਰਲ ਸੋਸਾਇਟੀ ਦੀ ਮੈਂਬਰ ਸੀ। ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਰੁਕਯਾ ਨਾਲ ਵਿਆਹ ਕੀਤਾ ਸੀ। ਜਿਵੇਂ ਕਿ ਉਹ ਕੋਮਲ, ਉਦਾਰਵਾਦੀ ਵਿਚਾਰਧਾਰਾ ਵਾਲਾ ਸੀ ਅਤੇ ਇਸਤਰੀ ਵਿੱਦਿਆ ਵਿੱਚ ਬਹੁਤ ਦਿਲਚਸਪੀ ਸੀ, ਉਸਨੇ ਰੁਕਯਾ ਨੂੰ  ਬੰਗਾਲੀ ਅਤੇ ਅੰਗਰੇਜ਼ੀ ਸਿੱਖਣ ਲਈ ਉਤਸ਼ਾਹਿਤ ਕਰਕੇ ਆਪਣੇ ਭਰਾ ਦੇ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਸਨੇ ਉਸਨੂੰ ਲਿਖਣ ਲਈ ਵੀ ਪ੍ਰੇਰਿਆ ਅਤੇ ਉਸਦੀ ਸਲਾਹ 'ਤੇ ਉਸਨੇ ਸਾਹਿਤਕ ਕੰਮਾਂ ਲਈ ਬੰਗਾਲੀ ਨੂੰ ਮੁੱਖ ਭਾਸ਼ਾ ਵਜੋਂ ਅਪਣਾਇਆ ਕਿਉਂਕਿ ਇਹ ਜਨਤਾ ਦੀ ਭਾਸ਼ਾ ਸੀ। ਉਸਨੇ 1902 ਵਿੱਚ ਆਪਣੇ ਸਾਹਿਤਕ ਕੈਰੀਅਰ ਇੱਕ ਬੰਗਾਲੀ ਲੇਖ ਜਿਸਦਾ ਨਾਮ ਪਿਪਸਾ (ਤ੍ਰੇਹ) ਸੀ ਨਾਲ ਸ਼ੁਰੂ ਕੀਤਾ। ਉਸਨੇ ਆਪਣੇ ਪਤੀ ਦੇ ਜੀਵਨ ਕਾਲ ਦੌਰਾਨ ਮੋਤੀਚੂਰ (1905) ਅਤੇ ਸੁਲਤਾਨਾ'ਜ ਡਰੀਮ (1908) ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ।

ਉਸਦੀ ਕਿਤਾਬ ਸੁਲਤਾਨਾ ਦਾ ਸੁਪਨਾ ਕਾਫੀ ਪ੍ਰਭਾਵਸ਼ਾਲੀ ਸੀ। ਉਸਨੇ ਇਸ ਕਿਤਾਬ ਵਿੱਚ ਪੁਰਸ਼ਾਂ ਅਤੇ ਔਰਤਾਂ ਦੀ ਭੂਮਿਕਾ ਨੂੰ ਉਲਟਾ ਕਰ ਦਿੱਤਾ ਜਿਸ ਵਿੱਚ ਔਰਤਾਂ ਪ੍ਰਭਾਵੀ ਸੈਕਸ ਸਨ ਅਤੇ ਮਰਦ ਅਧੀਨ ਸਨ। ਇਹ ਇੱਕ ਬਹੁਤ ਹੀ ਸ਼ਾਨਦਾਰ ਵਿਅੰਗ ਮੰਨਿਆ ਜਾਂਦਾ ਹੈ ਅਤੇ ਇਸਦੇ ਪ੍ਰਕਾਸ਼ਨ ਤੇ ਵੱਡੀ ਮਾਤਰਾ ਵਿੱਚ ਹੁੰਗਾਰਾ ਤੇ ਸਲਾਘਾ ਪ੍ਰਾਪਤ ਕਰ ਸਕਿਆ ਸੀ। 

1909 ਵਿਚ, ਸਾਖਵਤ ਹੁਸੈਨ ਦੀ ਮੌਤ ਹੋ ਗਈ. ਉਸ ਨੇ ਆਪਣੀ ਪਤਨੀ ਨੂੰ ਮੁਸਲਮਾਨ ਔਰਤਾਂ ਲਈ ਮੁੱਖ ਤੌਰ ਤੇ ਸਕੂਲ ਸ਼ੁਰੂ ਕਰਨ ਲਈ ਪੈਸਾ ਅੱਡ ਰੱਖਣ ਲਈ ਉਤਸ਼ਾਹਿਤ ਕੀਤਾ ਸੀ। ਉਸਦੀ ਮੌਤ ਤੋਂ ਪੰਜ ਮਹੀਨੇ ਬਾਅਦ, ਰੁਕਯਾ ਨੇ ਆਪਣੇ ਪਿਆਰੇ ਪਤੀ ਦੀ ਯਾਦ ਵਿੱਚ ਇੱਕ ਹਾਈ ਸਕੂਲ ਦੀ ਸਥਾਪਨਾ ਕੀਤੀ, ਜਿਸਦਾ ਨਾਂ ਸਾਖਵਤ ਮੈਮੋਰੀਅਲ ਗਰਲਜ਼ ਹਾਈ ਸਕੂਲ ਰੱਖਿਆ।[10] ਇਹ ਭਾਗਲਪੁਰ ਦੇ ਇੱਕ ਪ੍ਰੰਪਰਾਗਤ ਉਰਦੂ ਬੋਲਣ ਵਾਲੇ ਖੇਤਰ ਵਿੱਚ ਕੇਵਲ ਪੰਜ ਵਿਦਿਆਰਥੀਆਂ ਨਾਲ ਸ਼ੁਰੂ ਕੀਤਾ ਗਿਆ ਸੀ। ਆਪਣੇ ਪਤੀ ਦੇ ਪਰਿਵਾਰ ਨਾਲ ਜਾਇਦਾਦ ਸੰਬੰਧੀ ਝਗੜਾ ਹੋਣ ਕਰਕੇ ਉਸਨੂੰ 1911 ਵਿੱਚ ਸਕੂਲ ਨੂੰ ਇੱਕ ਬੰਗਾਲੀ ਬੋਲਣ ਵਾਲੇ ਖੇਤਰ, ਕਲਕੱਤਾ ਲਿਜਾਣ ਲਈ ਮਜਬੂਰ ਹੋਣਾ ਪਿਆ,. ਇਹ ਲੜਕੀਆਂ ਲਈ ਸ਼ਹਿਰ ਦੇ ਸਭ ਤੋ ਪ੍ਰਸਿੱਧ ਸਕੂਲਾਂ ਵਿੱਚੋਂ ਇੱਕ ਹੈ ਅਤੇ ਇਹ ਹੁਣ ਪੱਛਮੀ ਬੰਗਾਲ ਦੀ ਸੂਬਾ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਹੈ।[ਹਵਾਲਾ ਲੋੜੀਂਦਾ]

Thumb
ਰੁਕਯਾ ਹਾਲ, ਯੂਨੀਵਰਸਿਟੀ ਢਾਕਾ  ਦੇ ਅਹਾਤੇ ਵਿੱਚ ਬੇਗਮ ਰੁਕਯਾ ਦੀ ਮੂਰਤੀ

ਰੁਕਯਾ ਨੇ ਅੰਜੁਮਨ ਏ ਖਵਾਤੀਨ ਏ ਇਸਲਾਮ (ਇਸਲਾਮੀ ਵਿਮੈਨ ਐਸੋਸੀਏਸ਼ਨ) ਦੀ ਵੀ ਸਥਾਪਨਾ ਕੀਤੀ, ਜੋ ਕਿ ਔਰਤਾਂ ਅਤੇ ਸਿੱਖਿਆ ਦੀ ਸਥਿਤੀ ਬਾਰੇ ਬਹਿਸਾਂ ਅਤੇ ਕਾਨਫਰੰਸਾਂ ਨੂੰ ਆਯੋਜਿਤ ਕਰਨ ਵਿੱਚ ਸਰਗਰਮ ਰਹੀ। ਉਹ ਖਾਸ ਤੌਰ ਤੇ ਔਰਤਾਂ ਲਈ ਸੁਧਾਰਾਂ ਦੀ ਵਕਾਲਤ ਕਰਦੀ ਸੀ ਅਤੇ ਵਿਸ਼ਵਾਸ ਕਰਦੀ ਸੀ ਕਿ ਬਰਤਾਨਵੀ ਭਾਰਤ ਵਿੱਚ ਮੁਸਲਮਾਨਾਂ ਦੇ ਮੁਕਾਬਲਤਨ ਹੌਲੀ ਹੌਲੀ ਵਿਕਾਸ ਲਈ ਸੌੜਾਖੇਤਰਵਾਦ ਅਤੇ ਬੇਹੱਦ ਰੂੜੀਵਾਦੀ ਰਵੱਈਆ ਮੁੱਖ ਤੌਰ ਤੇ ਜ਼ਿੰਮੇਵਾਰ ਸੀ। ਇਸ ਤਰ੍ਹਾਂ, ਉਹ ਪਹਿਲੀਆਂ ਇਸਲਾਮਿਕ ਨਾਰੀਵਾਦੀਆਂ ਦੇ ਵਿੱਚੋਂ ਇੱਕ ਹੈ। ਉਹ ਪ੍ਰੰਪਰਾਗਤ ਇਸਲਾਮਿਕ ਸਿੱਖਿਆ ਤੋਂ ਪ੍ਰੇਰਿਤ ਹੋਈ ਸੀ ਜਿਵੇਂ ਕਿ ਕੁਰਆਨ ਵਿੱਚ ਦਰਸਾਇਆ ਗਿਆ ਹੈ ਅਤੇ ਮੰਨਦੀ ਸੀ ਕਿ ਆਧੁਨਿਕ ਇਸਲਾਮ ਨੂੰ ਗ਼ਲਤ ਜਾਂ ਖਰਾਬ ਕਰ ਦਿੱਤਾ ਗਿਆ ਹੈ; ਅੰਜੁਮਨ ਏ ਖਵਾਤੀਨ ਏ ਇਸਲਾਮ ਨੇ ਇਸਲਾਮ ਦੇ ਮੂਲ ਸਿਧਾਂਤਾਂ ਦੇ ਆਧਾਰ ਤੇ ਸਮਾਜਿਕ ਸੁਧਾਰਾਂ ਲਈ ਬਹੁਤ ਸਾਰੇ ਸਮਾਗਮ ਆਯੋਜਿਤ ਕੀਤੇ, ਜੋ ਕਿ ਉਸਦੇ ਅਨੁਸਾਰ, ਗੁਆਚ ਗਏ ਸਨ।

ਰੁਕਯਾ ਆਪਣੀ ਬਾਕੀ ਸਾਰੀ ਜ਼ਿੰਦਗੀ ਸਕੂਲ, ਐਸੋਸੀਏਸ਼ਨ, ਅਤੇ ਆਪਣੀ ਲੇਖਣੀ ਦੇ ਨਾਲ ਰੁੱਝੀ ਰਹੀ। 9 ਦਸੰਬਰ 1932 ਨੂੰ ਦਿਲ ਦੀਆਂ ਸਮੱਸਿਆਵਾਂ ਕਾਰਨ ਉਸਦੀ ਮੌਤ ਗਈ। ਇਹ ਦਿਨ ਉਸਦਾ 52 ਵਾਂ ਜਨਮਦਿਨ ਸੀ। ਬੰਗਲਾਦੇਸ਼ ਵਿਚ, 9 ਦਸੰਬਰ ਨੂੰ ਰੁਕਯਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਤਿਹਾਸਕਾਰ ਅਮਲੇਂਦੁ ਡੇ ਦੇ ਯਤਨਾਂ ਸਦਕਾ ਸੋਦੇਪੁਰ ਵਿੱਚ ਰੁਕਯਾ ਦੀ ਕਬਰ ਮੁੜ ਲੱਭੀ ਗਈ ਸੀ। [11]

Thumb
ਬੇਗਮ ਰੋਕੇਯਾ ਮੈਮੋਰੀਅਲ ਸੈਂਟਰ, ਪਾਇਰਾਂਬਧ, ਮਿਥਾਪੁਕੁਰ, ਰੰਗਪੁਰ ਵਿੱਚ ਬੇਗਮ ਰਾਕੀਆ ਦੀ ਮੂਰਤੀ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads