ਬੈਂਗਣ

From Wikipedia, the free encyclopedia

ਬੈਂਗਣ
Remove ads

ਬਤਾਊਂ ਜਾਂ ਬੈਂਗਣ ਇੱਕ ਸਬਜ਼ੀ ਹੈ ਜਿਸ ਨੂੰ ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਦੱਖਣੀ ਅਫਰੀਕਾ ਵਿੱਚ ਬਰਿੰਜਲ (brinjal) ਕਿਹਾ ਜਾਂਦਾ ਹੈ।[1][2][3][4] ਜਦਕਿ ਅਮਰੀਕਾ, ਕਨੇਡਾ ਅਤੇ ਆਸਟ੍ਰੇਲੀਆ ਵਿੱਚ ਐੱਗਪਲਾਂਟ (Eggplant) ਅਤੇ ਬ੍ਰਿਟਿਸ਼ ਇੰਗਲਿਸ਼ ਵਿੱਚ ਔਬਰਜੀਨ (Aubergine) ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ ਬਤਾਊਂ, ਵਿਗਿਆਨਕ ਵਰਗੀਕਰਨ ...

ਬੈਂਗਣ ਇਕ ਅਜਿਹਾ ਪੌਦਾ ਹੈ ਜਿਸ ਦੇ ਫਲ ਦੀ ਸਬਜ਼ੀ ਬਣਾਈ ਜਾਂਦੀ ਹੈ ਭੜਥਾ ਵੀ ਬਣਾਇਆ ਜਾਂਦਾ ਹੈ। ਬੈਂਗਣ ਨੂੰ ਭੁੰਨ ਕੇ ਬਣਾਈ ਗਈ ਸੁੱਕੀ ਸਬਜ਼ੀ ਨੂੰ ਭੜਥਾ ਕਹਿੰਦੇ ਹਨ। ਬੈਂਗਣ ਨੂੰ ਬਤਾਊਂ ਵੀ ਕਹਿੰਦੇ ਹਨ। ਬੈਂਗਣ ਦੇ ਫਲ ਦਾ ਰੰਗ ਬੈਂਗਣੀ ਹੁੰਦਾ ਹੈ। ਇਹ ਗੋਲ ਵੀ ਹੁੰਦਾ ਹੈ। ਲੰਬਾ ਵੀ ਹੁੰਦਾ ਹੈ। ਇਸ ਦੀ ਪਹਿਲਾਂ ਪਨੀਰੀ ਲਾਈ ਜਾਂਦੀ ਹੈ। ਪਨੀਰੀ ਤੋਂ ਫੇਰ ਇਸ ਨੂੰ ਫਲ ਲਈ ਲਾਇਆ ਜਾਂਦਾ ਹੈ। ਸਾਲ ਵਿਚ ਇਸ ਦੀਆਂ ਕਈ ਫ਼ਸਲਾਂ ਲਈਆਂ ਜਾਂਦੀਆਂ ਹਨ। ਪਹਿਲਾਂ ਹਰ ਪਰਿਵਾਰ ਘਰ ਵਰਤਣ ਜੋਗੇ ਬੈਂਗਣ ਦੇ ਪੌਦੇ ਜ਼ਰੂਰ ਲਾਉਂਦਾ ਹੁੰਦਾ ਸੀ ਕਿਉਂ ਜੋ ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਸਬਜ਼ੀ ਵਿਕਣੀ ਨਹੀਂ ਆਉਂਦੀ ਹੁੰਦੀ ਸੀ। ਹੁਣ ਹਰ ਪਰਿਵਾਰ ਨੇ ਬੰਬੀ ਲਾਈ ਹੋਈ ਹੈ। ਪਰ ਫੇਰ ਵੀ ਕੋਈ-ਕੋਈ ਪਰਿਵਾਰ ਹੀ ਘਰ ਵਰਤਣ ਲਈ ਬੈਂਗਣ ਬੀਜਦਾ ਹੈ। ਹੁਣ ਬੈਂਗਣ ਦੀ ਸਬਜ਼ੀ ਬਾਜ਼ਾਰ ਵਿਚੋਂ ਖਰੀਦੀ ਜਾਂਦੀ ਹੈ। ਲੋਕ ਹੁਣ ਤਾਂ ਬੈਂਗਣਾਂ ਦੀ ਵਪਾਰਕ ਤੌਰ 'ਤੇ ਖੇਤੀ ਕਰਦੇ ਹਨ।[5]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads