ਬੋਸੇਨ ਮੁਰਮੂ
From Wikipedia, the free encyclopedia
Remove ads
ਬੋਸੇਨ ਮੁਰਮੂ (9 ਅਪ੍ਰੈਲ 1987 - 8 ਜੂਨ 2020[1]) ਸੰਥਾਲੀ ਫ਼ਿਲਮ ਅਤੇ ਐਲਬਮ ਦੁਨੀਆ ਦਾ ਉੱਭਰਦਾ ਪ੍ਰਸਿੱਧ ਗਾਇਕ ਸੀ। ਬੋਸੇਨ ਮੁਰਮੂ ਦਾ ਜਨਮ ਓਡੀਸ਼ਾ (ਭਾਰਤ) ਦੇ ਮਯੂਰਭੰਜ ਜ਼ਿਲ੍ਹੇ ਦੇ ਬਿਜਤਾਲਾ ਬਲਾਕ ਦੇ ਪਿੰਡ ਬਰਹਾਜੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਨਾਰਨ ਮੁਰਮੂ ਹੈ ਅਤੇ ਉਸਦੀ ਮਾਤਾ ਦਾ ਨਾਮ ਮਾਇਨਾ ਮੁਰਮੂ ਹੈ। ਉਸਦੀ ਪਤਨੀ ਦਾ ਨਾਮ ਮਮਤਾ ਮਰਮੂ ਹੈ। ਭਾਗਿਆਲਕਸ਼ਮੀ ਮੁਰਮੂ ਉਸ ਦੀ ਇਕਲੌਤੀ ਧੀ ਹੈ।[2]
Remove ads
ਕਰੀਅਰ
ਬੋਸੇਨ ਮੁਰਮੂ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਦੌਰਾਨ ਪੰਜ ਸੌ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਸ ਦੇ ਸੁਪਰਹਿੱਟ ਗਾਣੇ "ਕੁਲਮੀ ਡੇਰੇ ਲੇਕਾ ਕੁਡਿਮ ਹਰਯੇਂ", "ਛੇਮਕ ਛੇਮਕ", "ਜੀਵੀ ਰਾਣੀ ਤਸੀਮ ਹਿਜੁਗ", "ਅਲਕ ਜਾਦੀ ਨਾਡੀ ਲੇਕਾ" ਆਦਿ ਹਨ।[3][4][5]
ਮੌਤ
ਬੋਸੇਨ ਮੁਰਮੂ ਦੀ 8 ਜੂਨ 2020 ਨੂੰ ਮੌਤ ਹੋ ਗਈ। ਉਸਦੀ ਮੌਤ ਸਮੇਂ ਉਹ ਸਿਰਫ 33 ਸਾਲਾਂ ਦਾ ਸੀ।[4] ਇਸ ਤੋਂ ਪਹਿਲਾਂ ਉਸਨੂੰ ਕੋਈ ਬਿਮਾਰੀ ਤੱਕ ਨਹੀਂ ਸੀ। 8 ਜੂਨ ਨੂੰ ਉਹ ਅਚਾਨਕ ਬੇਹੋਸ਼ ਹੋ ਗਿਆ, ਜਿਸ ਉਪਰੰਤ ਉਸ ਨੂੰ ਇਲਾਜ ਲਈ ਰਾਇਰੰਗਪੁਰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads