ਭਾਰਤੀ ਰਾਸ਼ਟਰੀ ਲੋਕ ਦਲ
From Wikipedia, the free encyclopedia
Remove ads
ਇੰਡੀਅਨ ਨੈਸ਼ਨਲ ਲੋਕਦਲ ( ਇਨੈਲੋ ) ਭਾਰਤ ਦੇ ਸੂਬੇ ਹਰਿਆਣਾ ਵਿੱਚ ਇੱਕ ਸਿਆਸੀ ਪਾਰਟੀ ਹੈ ਜਿਸ ਦੀ ਵਾਗਡੋਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਦੇ ਹੱਥ ਵਿੱਚ ਹੈ। ਉਹ ਪਾਰਟੀ ਦੇ ਕੌਮੀ ਪ੍ਰਧਾਨ ਹਨ।[1] ਇਹ ਇੱਕ ਪਰਿਵਾਰ ਦੀ ਪਾਰਟੀ ਹੈ ਹਾਲਾਂਕਿ ਲੋਕਾਂ ਵਿੱਚ ਪਿਛਲੇ ਸਮੇਂ ਇਸ ਦਾ ਕਾਫੀ ਆਧਾਰ ਰਿਹਾ ਹੈ। ਇਹ ਪਾਰਟੀ ਚੌਧਰੀ ਦੇਵੀ ਲਾਲ ਨੂੰ ਆਪਣਾ ਆਦਰਸ਼ ਮੰਨਦੀ ਹੈ ਜੋ ਕਿ ਭਾਰਤ ਵਿੱਚ ਦੇਸ਼ ਦੇ ਉਪ-ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਸਨ ਤੇ ਕਿਸਾਨਾਂ ਦੇ ਹਿਤੈਸ਼ੀ ਵਜੋਂ ਜਾਣੇ ਜਾਂਦੇ ਸਨ।[2][3] ਪਿਛਲੇ ਸਮੇਂ ਵਿੱਚ ਇਹ ਪਾਰਟੀ ਸ਼੍ਰੀ ਚੌਟਾਲਾ ਅਤੇ ਉਸ ਦੇ ਦੋਵੇਂ ਪੁੱਤਰਾਂ ਦੀ ਨਿੱਜੀ ਪਾਰਟੀ ਮੰਨੀ ਜਾਂਦੀ ਸੀ ਪਰ ਸਾਲ 2018 ਦੇ ਅਖੀਰ ਵਿੱਚ ਇਹ ਪਾਰਟੀ ਦੋਫਾੜ ਹੋ ਗਈ।ਮਰਹੂਮ ਚੌਧਰੀ ਦੇਵੀ ਲਾਲ ਦੇ ਫਰਜ਼ੰਦ ਓਮ ਪ੍ਰਕਾਸ਼ ਚੌਟਾਲਾ ਦੇ ਦੋਵੇਂ ਪੁੱਤਰ ਅਤੇ ਅੱਗੋਂ ਪੋਤਰਿਆਂ ਦਰਮਿਆਨ ਸਿਆਸੀ ਤਕਰਾਰ ਦੀ ਲਕੀਰ ਗੂੜ੍ਹੀ ਹੋ ਗਈ ਹੈ। ਚੌਟਾਲਾ ਅਤੇ ਉਹਨਾਂ ਦਾ ਵੱਡਾ ਬੇਟਾ ਅਜੈ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਹਨ। ਸਿਆਸੀ ਵਾਰਸ ਦੀ ਜੰਗ ਵਿੱਚ ਚੌਟਾਲਾ ਨੇ ਆਪਣੇ ਛੋਟੇ ਪੁੱਤਰ ਅਭੈ ਚੌਟਾਲਾ ਨਾਲ ਖੜ੍ਹਨ ਦਾ ਫ਼ੈਸਲਾ ਲਿਆ ਹੈ।[4][5] ਤੇ ਵੱਡੇ ਪੁੱਤਰ ਅਜੈ ਸਿੰਘ ਚੌਟਾਲਾ ਅਤੇ ਪੋਤਰਿਆਂ ਦੁਸ਼ਿਅੰਤ ਤੇ ਦਿਗਵਿਜੈ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵਿਚੋਂ ਬਰਖ਼ਾਸਤ ਕਰ ਦਿੱਤਾ। ਦੁਸ਼ਿਅੰਤ ਦੀ ਅਗਵਾਈ ਵਿੱਚ ਜੀਂਦ ਵਿਖੇ ਕੀਤੀ ਵਿਸ਼ਾਲ ਰੈਲੀ ਦੌਰਾਨ ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ। ਚੌਧਰੀ ਦੇਵੀ ਲਾਲ ਦੀ ਵਿਰਾਸਤ ਦੇ ਵਾਰਸ ਬਣਨ ਦੀ ਰਣਨੀਤੀ ਉੱਤੇ ਚੱਲਦਿਆਂ ਨਵੀਂ ਪਾਰਟੀ ਦਾ ਨਾਮ ਜਨਨਾਇਕ ਜਨਤਾ ਪਾਰਟੀ ਰੱਖਿਆ ਗਿਆ।[6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads