ਮਜ਼੍ਹਬੀ ਸਿੱਖ
ਭਾਰਤ ਵਿੱਚ ਇੱਕ ਜਾਤ From Wikipedia, the free encyclopedia
Remove ads
ਮਜ਼੍ਹਬੀ ਸਿੱਖ ਪੰਜਾਬ, ਭਾਰਤ ਦੇ ਭਾਈਚਾਰਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਸਿੱਖ ਧਰਮ ਅਪਣਾਇਆ। ਮਜ਼੍ਹਬੀ ਸ਼ਬਦ ਉਰਦੂ ਭਾਸ਼ਾ ਦੇ ਸ਼ਬਦ 'ਪੰਥ' ਤੋਂ ਲਿਆ ਗਿਆ ਹੈ, ਅਤੇ ਇਸਦਾ ਅਨੁਵਾਦ "ਧਰਮੀ ਵਿਅਕਤੀ" ਵਜੋਂ ਕੀਤਾ ਜਾ ਸਕਦਾ ਹੈ। ਉਹ ਮੁੱਖ ਤੌਰ 'ਤੇ ਭਾਰਤੀ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਰਹਿੰਦੇ ਹਨ। ਮਜ੍ਹਬੀ ਸਿੱਖ ਇਤਿਹਾਸਿਕ ਕੌਮ ਹੈ, ਇਨ੍ਹਾਂ ਨੇ ਚਮਕੌਰ ਦੀ ਗੜ੍ਹੀ ਤੋਂ ਲੈ ਕੇ ਹੁਣ ਤੱਕ ਖਾਲਸੇ ਦੀ ਚੜ੍ਹਦੀ ਕਲਾ ਵਿਚ ਕਾਫ਼ੀ ਯੋਗਦਾਨ ਦਿੱਤਾ ਹੈ।
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (ਜੂਨ 2025) |
ਮਜ਼੍ਹਬੀ ਸਿੱਖ ਮੁੱਖ ਤੌਰ 'ਤੇ ਸਿੱਖ ਖਾਲਸਾ ਫੌਜ, ਬ੍ਰਿਟਿਸ਼ ਭਾਰਤੀ ਫੌਜ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ, ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਵਿੱਚ ਸੇਵਾ ਲਈ ਜਾਣੇ ਜਾਂਦੇ ਹਨ।
Remove ads
ਮੂਲ
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਗਲਾਂ ਨੇ ਚਾਂਦਨੀ ਚੌਂਕ, ਦਿੱਲੀ ਵਿਚ ਸ਼ਹੀਦ ਕਰ ਦਿੱਤਾ ਸੀ, ਤਾਂ ਉਸ ਸਮੇਂ ਭਾਈ ਜੈਤਾ ਜੀ ਆਪਣੇ ਦੋ ਹੋਰ ਸਾਥੀਆਂ ਸਮੇਤ ਉਨ੍ਹਾਂ ਦਾ ਕੱਟਿਆ ਹੋਇਆ ਸੀਸ ਗੁਰੂ ਗੋਬਿੰਦ ਸਿੰਘ ਜੀ ਕੋਲ ਲਿਆਏ ਸਨ। ਉਸ ਸਮੇਂ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਾ ਕੇ 'ਰੰਘਰੇਟਾ ਗੁਰ ਕਾ ਬੇਟਾ' ਆਖ ਕੇ ਵੱਡਾ ਮਾਣ ਬਖ਼ਸਿਆ। ਦਸ਼ਮੇਸ਼ ਪਿਤਾ ਜੀ ਦੇ ਰੰਘਰੇਟੇ ਗੁਰੂ ਕੇ ਬੇਟੇ - ਧੰਨ ਧੰਨ ਬਾਬਾ ਜੀਵਨ ਸਿੰਘ ਜੀ (ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਕਲਗੀ ਤੋੜਾ ਬਖਸ਼ਿਆ, ਛਾਤੀ ਨਾਲ ਲਗਾ ਕੇ ਮਜ਼੍ਹਬ ਦਾ ਪੱਕਾ ਸਿੱਖ - ਮਜ਼੍ਹਬੀ ਸਿੱਖ ਆਖਿਆ) [1]।
ਇਸ ਕੌਮ ਵਿੱਚ ਬਹੁਤ ਹੀ ਮਹਾਨ ਯੋਧੇ ਹੋਏ ਹਨ:[ਹਵਾਲਾ ਲੋੜੀਂਦਾ]
- ਧੰਨ ਧੰਨ ਬਾਬਾ ਜੀਵਨ ਸਿੰਘ ਜੀ
- ਭਾਈ ਬੀਰ ਸਿੰਘ ਜੀ
- ਭਾਈ ਧੀਰ ਸਿੰਘ ਜੀ
- ਭਾਈ ਗਰਜਾ ਸਿੰਘ ਜੀ
- ਸਰਦਾਰ ਕਾਲਾ ਸਿੰਘ ਜੀ
- ਭਾਈ ਕਿਸ਼ਨ ਸਿੰਘ ਜੀ
ਅੱਜ ਦੇ ਸਮੇਂ ਵਿਚ ਵੀ ਮਜ਼੍ਹਬੀ ਸਿੱਖ ਦਸ਼ਮੇਸ਼ ਪਿਤਾ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads