ਮਟਕ ਹੁਲਾਰੇ
From Wikipedia, the free encyclopedia
Remove ads
ਮਟਕ ਹੁਲਾਰੇ ਆਧੁਨਿਕ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਦਾ ਕਾਵਿ ਸੰਗ੍ਰਹਿ ਹੈ।[1] ਇਹ ਕਾਵਿ ਸੰਗ੍ਰਿਹ 1922 ਈ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਦੀ ਭੂਮਿਕਾ ਪ੍ਰੋ.ਪੂਰਨ ਸਿੰਘ ਨੇ ਲਿਖੀ। ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਲਿਖਦੇ ਸਮੇਂ ਪੂਰਨ ਸਿੰਘ ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਚੂੜਾਮਣੀ ਕਵੀ ਕਹਿੰਦਾ ਹੈ। ਇਹ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ ਨੂੰ ਭਾਈ ਵੀਰ ਸਿੰਘ ਨੇ ਕਸ਼ਮੀਰ ਵਿੱਚ ਜਾ ਕੇ ਲਿਖਿਆ ਅਤੇ ਇਸ ਵਿੱਚ ਕਸ਼ਮੀਰ ਦੀ ਖੁਬਸੂਰਤੀ ਨੂੰ ਬਿਆਨ ਕੀਤਾ ਹੈ।
ਕਿਤਾਬ ਬਾਰੇ
ਇਸ ਕਿਤਾਬ ਵਿੱਚ ਭਾਈ ਸਾਹਿਬ ਦੀਆਂ 59 ਕਵਿਤਾਵਾਂ ਸ਼ਾਮਿਲ ਹਨ। ਲਗਭਗ ਸਾਰੀਆਂ ਹੀ ਕਵਿਤਾਵਾਂ ਕਸਮੀਰ ਦੀ ਖੁਬਸੂਰਤੀ ਅਤੇ ਕੁਦਰਤੀ ਨਜਾਰਿਆਂ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ। ਇਸ ਕਾਵਿ ਸੰਗ੍ਰਿਹ ਨੂੰ 6 ਹਿੱਸਿਆਂ ਵਿੱਚ ਵੰਡਿਆ ਗਿਆ ਹੈ।
- ਰਸ ਰੰਗ ਦੀ ਛੋਹ
- ਪੱਥਰ ਕੰਬਣੀਆਂ
- ਕਸ਼ਮੀਰ ਨਜ਼ਾਰੇ
- ਲਿੱਲੀ
- ਨਿਸ਼ਾਂਤ ਬਾਗ ਤੇ ਨੂਰ ਜਹਾਂ
- ਫ਼ਰਾਸੁਹਜ ਦੀ ਵਿਲਕਣੀ
ਕਵਿਤਾਵਾਂ
- ਵਿੱਛੜੀ ਕੁੰਜ
- ਵਿਛੜੀ ਰੂਹ
- ਚੜ ਚੱਕ ਤੇ ਚੱਕ ਘੁਮਾਨੀਆਂ
- ਵੈਰੀ ਨਾਗ ਦਾ ਪਹਿਲਾ ਝਲਕਾ
- ਆਵੰਤਪੂਰੇ ਦੇ ਖੰਡਰ
- ਮਾਰਤੰਡ ਦੇ ਮੰਦਿਰ
- ਚਸ਼ਮਾ ਰਾਹੀ
- ਗੰਧਕ ਦਾ ਚਸ਼ਮਾ
- ਚਸ਼ਮਾ ਮਟਨ ਸਾਹਿਬ
ਹਾਵਲੇ
Wikiwand - on
Seamless Wikipedia browsing. On steroids.
Remove ads