ਮਨੋਹਰ ਰਾਏ ਸਰਦੇਸਾਈ
From Wikipedia, the free encyclopedia
Remove ads
ਡਾ ਮਨੋਹਰ ਰਾਏ ਸਰਦੇਸਾਈ (18 ਜਨਵਰੀ 1925 - 22 ਜੂਨ 2006) ਇੱਕ ਕੋਂਕਣੀ ਕਵੀ, ਲੇਖਕ ਅਤੇ ਫਰੈਂਚ ਅਨੁਵਾਦਕ ਸੀ। [1] [2] ਉਸਨੇ ਪੈਰਸ ਯੂਨੀਵਰਸਿਟੀ ਤੋਂ ਆਪਣੇ ਖੋਜ-ਲੇਖ "ਲਿ'ਮੇਗੇ ਡੀ ਲਾਂਡੇ ਐਨ ਫ੍ਰਾਂਸ" ਲਈ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੂੰ ਆਧੁਨਿਕ ਕੋਂਕਣੀ ਕਵਿਤਾ ਦੇ ਉਭਾਰ ਦਾ ਸਿਹਰਾ ਜਾਂਦਾ ਹੈ।[3] [4]
ਮੁੱਢਲਾ ਜੀਵਨ
ਮਨੋਹਰ ਰਾਏ ਸਰਦੇਸਾਈ ਦਾ ਜਨਮ 18 ਜਨਵਰੀ 1925 ਨੂੰ ਹੋਇਆ ਸੀ। ਉਸਨੇ ਆਪਣੀ ਦਸਵੀਂ ਦੀ ਪ੍ਰੀਖਿਆ 1942 ਵਿਚ ਮਾਰਗਾਓ ਦੇ ਭਾਟੀਕਰ ਮਾਡਲ ਹਾਈ ਸਕੂਲ ਤੋਂ ਪਾਸ ਕੀਤੀ ਸੀ। [5] ਉਸਨੇ 1947 ਵਿੱਚ ਬੰਬੇ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ। ਉਸਨੇ 1948 ਵਿਚ ਉਸੇ ਯੂਨੀਵਰਸਿਟੀ ਤੋਂ ਫ੍ਰੈਂਚ ਵਿਚ ਅਤੇ ਮਰਾਠੀ ਵਿਚ ਪਹਿਲੀ ਦਰਜੇ ਵਿੱਚ ਆਪਣੀ ਐਮ ਏ ਸਫਲਤਾਪੂਰਵਕ ਪੂਰੀ ਕੀਤੀ।[1] ਉਸਨੇ 1958 ਵਿਚ ਪੈਰਿਸ ਪੈਰਸ ਯੂਨੀਵਰਸਿਟੀ, ਪੈਰਿਸ ਤੋਂ ਡਾਕਟਰੇਟ ਦੀ ਲੈਟਰਸ ਫ੍ਰਾਂਸਾਇਜ ਪ੍ਰਾਪਤ ਕੀਤੀ ਅਤੇ ਬੰਬੇ ਯੂਨੀਵਰਸਿਟੀ ਅਤੇ ਗੋਆ ਯੂਨੀਵਰਸਿਟੀ ਦੇ ਕਈ ਕਾਲਜਾਂ ਵਿੱਚ ਫ੍ਰੈਂਚ ਪੜ੍ਹਾਈ।
ਉਹ ਉੱਘੇ ਲਘੂ ਕਹਾਣੀਕਾਰ ਲਕਸ਼ਮਾਨ ਰਾਓ ਸਰਦੇਸਾਈ ਦਾ ਪੁੱਤਰ ਸੀ। ਕਿਤਾਬਾਂ ਨਾਲ ਘਿਰੇ ਹੋਣ ਕਰਕੇ, ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਸਨੇ ਛੋਟੀ ਉਮਰੇ ਹੀ ਲਿਖਣਾ ਅਰੰਭ ਕਰ ਦਿੱਤਾ ਸੀ ਅਤੇ ਆਪਣੀ ਸਿੱਧੀ ਅਤੇ ਪ੍ਭਾਵਸ਼ਾਲੀ ਕੋਂਕਣੀ ਕਵਿਤਾ ਲਈ ਜਾਣਿਆ ਜਾਂਦਾ ਸੀ। ਸਰਦੇਸਾਈ ਨੇ ਪਣਜੀ, ਗੋਆ ਵਿੱਚ ਆਲ ਇੰਡੀਆ ਰੇਡੀਓ ਅਤੇ ਬੰਬੇ ਅਤੇ ਪੁਣੇ ਵਿਚ ਦੂਰਦਰਸ਼ਨ 'ਤੇ ਗੀਤ, ਕਵਿਤਾਵਾਂ, ਗੱਲਬਾਤਾਂ, ਨਾਟਕ ਅਤੇ ਫੀਚਰ ਪ੍ਰਸਾਰਿਤ ਕੀਤੇ। ਉਸਨੇ ਸਾਰੇ ਯੂਰਪ ਅਤੇ ਭਾਰਤ ਦੀ ਯਾਤਰਾ ਕੀਤੀ ਅਤੇ ਕੋਂਕਣੀ, ਅੰਗ੍ਰੇਜ਼ੀ, ਫ੍ਰੈਂਚ, ਪੁਰਤਗਾਲੀ ਅਤੇ ਮਰਾਠੀ ਵਿਚ ਲਿਖਿਆ।
Remove ads
ਕਵਿਤਾਵਾਂ
ਸਰਦੇਸਾਈ, ਸਾਹਿਤ ਅਕਾਦਮੀ, ਦੇ ਕਾਰਜਕਾਰੀ ਬੋਰਡ ਵਿੱਚ ਕੋਂਕਣੀ ਦੀ ਨੁਮਾਇੰਦਗੀ ਕਰਦਾ ਮੈਂਬਰ ਸੀ, ਅਤੇ ਉਸ ਨੇ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਲਈ ਵੀ ਕੰਮ ਕੀਤਾ। ਉਸ ਦੀਆਂ ਕਵਿਤਾਵਾਂ ਦੇ ਪ੍ਰਸਿੱਧ ਸੰਗ੍ਰਹਿ ਹਨ: ਆਯਜ ਰੇ ਧੌਲਰ ਪੋਡਲੀ ਬੋਦੀ (1961), ਗੋਇਮਾ ਤੁਜਿਆ ਮੋਗਾਖਤੀਰ (1964), ਜੈਤ ਜਾਗੇ (1964), ਜੈ ਪੁਨਿਆਭੁਈ, ਜੈ ਭਾਰਤ (1965), ਬੇਬੀਚੇਮ ਕਾਜ਼ਾਰ (1965), ਜੈਓ ਜੁਯੋ (1970) ਅਤੇ ਪਿਸੋਲਮ (1979)। [1] ਉਸਨੇ ਸਾਹਿਤ ਅਕਾਦਮੀ, ਦਿੱਲੀ ਲਈ ਕਵਿਤਾਵਾਂ ਦੀ ਇੱਕ ਕਿਤਾਬ ਸੰਪਾਦਿਤ ਕੀਤੀ ਅਤੇ ਵਾਰਤਕ, ਨਾਟਕ ਅਤੇ ਬੱਚਿਆਂ ਦੇ ਸਾਹਿਤ ਦੀਆਂ ਕਈ ਰਚਨਾਵਾਂ ਪ੍ਰਕਾਸ਼ਤ ਕੀਤੀਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads