ਮਹਾਂਭਾਰਤ ਦੇ ਤਰਜੁਮੇ

From Wikipedia, the free encyclopedia

Remove ads

ਮਹਾਭਾਰਤ ਇੱਕ ਲੰਬੇ ਅਰਸੇ ਤਕ ਸਿਰਫ਼ ਸੰਸਕ੍ਰਤ ਵਿਚ ਹੀ ਪੜ੍ਹਿਆ ਜਾ ਸਕਦਾ ਸੀ। ਲੇਕਿਨ 21ਵੀਂ ਸਦੀ ਵਿਚ ਇੱਕ ਮਹਾਂਕਾਵਿ ਦੇ ਕਈ ਤਰਜੁਮੇ ਮਿਲਦੇ ਹਨ।

ਭਾਰਤੀ ਭਾਸ਼ਾਵਾਂ

ਪੰਜਾਬੀ ਵਿਚ ਅਜੇ ਤਕ ਮਹਾਭਾਰਤ ਦਾ ਪੂਰਾ ਤਰਜੁਮਾ ਨਹੀ ਹੋਇਆ ਹੈ। ਪਰ ਭਾਰਤ ਦੀਆਂ ਚਾਰ ਭਾਸ਼ਾਵਾਂ ਵਿਚ ਪੂਰੇ (18 ਪਰਵ) ਮਹਾਭਾਰਤ ਨੂੰ ਪੜ੍ਹਿਆ ਜਾ ਸਕਦਾ ਹੈ।

ਤਮਿਲ

ਤਮਿਲ ਵਿਚ ਮਹਾਭਾਰਤ ਦਾ ਤਰਜੁਮਾ ਰਾਮਾਨੁਜਾਚਾਰਯ (இராமானுஜச்சாரியார்) ਨੇ 20ਵੀਂ ਸਦੀ ਦੇ ਪਹਿਲੇ ਵਰ੍ਹਿਆਂ ਵਿਚ ਕੀਤਾ ਸੀ।

ਬੰਗਾਲੀ

ਕਾਲੀਪ੍ਰੰਸਨ ਸਿੰਘ (কালীপ্রসন্ন সিংহ) ਨੇ 19ਵੀਂ ਸਦੀ ਵਿਚ ਮਹਾਭਾਰਤ ਦਾ ਪਹਿਲਾ ਅਨੁਵਾਦ ਕੀਤਾ ਸੀ।[1]

ਮਲਿਆਲਮ

ਕਵਿ ਅਤੇ ਸੰਸਕ੍ਰਤ ਦੇ ਵਿਦਵਾਨ ਕੋਂਨਲ੍ਲੂਰ੍ ਕੁਨ੍ਨਿਕ੍ਕੁਟ੍ਟਨ੍ ਤਮ੍ਪੁਰਾਨ੍ (കൊടുങ്ങല്ലൂർ കുഞ്ഞിക്കുട്ടൻ തമ്പുരാൻ) ਨੇ ਮਹਾਭਾਰਤ ਨੂੰ ਮਲਯਾਲਮ ਵਿਚ ਅਨੁਵਾਦ ਕੀਤਾ ਹੈ।[2]

ਹਿੰਦੀ

ਹਿੰਦੀ ਵਿਚ ਮਹਾਭਾਰਤ ਦਾ ਤਰਜੁਮਾ ਗੀਤਾ ਪ੍ਰੇਸ ਵਲੋਂ ਕੀਤਾ ਗਿਆ ਹੈ।

Remove ads

ਵਿਦੇਸ਼ੀ ਭਾਸ਼ਾਵਾਂ

ਸੰਸਕ੍ਰਤ ਵਿਚੋਂ ਮਹਾਭਾਰਤ ਦਾ ਪੂਰਾ ਤਰਜੁਮਾ ਚਾਰ ਵਿਦੇਸ਼ੀ ਜ਼ੁਬਾਨਾਂ ਵਿਚ ਮਿਲਦਾ ਹੈ: ਅੰਗ੍ਰੇਜ਼ੀ, ਚੀਨੀ, ਰੂਸੀ, ਅਤੇ ਫ਼ਾਰਸੀ।

ਅੰਗ੍ਰੇਜ਼ੀ

19ਵੀਂ ਸਦੀ ਵਿਚ ਬੰਗਾਲ ਦੇ ਕਿਸਾਰੀ ਮੋਹਨ ਗਾੰਗੂਲੀ ਅੰਗ੍ਰੇਜ਼ੀ ਵਿਚ ਮਹਾਭਾਰਤ ਦਾ ਤਰਜੁਮਾ ਕਰਨ ਵਾਲੇ ਪਹਿਲੇ ਸ਼ਖਸ ਸਨ। 20ਵੀਂ ਸਦੀ ਵਿਚ ਇੱਕ ਹੋਰ ਬੰਗਾਲੀ ਪੁਰਸ਼ੋਤਮ ਲਾਲ ਨੇ ਮਹਾਭਾਰਤ ਦਾ ਤਰਜੁਮਾ ਕੀਤਾ।[3] ਨੀਤੀ ਆਯੋਗ ਦੇ ਮੈਂਬਰ ਅਤੇ ਬੰਗਾਲ ਦੇ ਹੀ ਬਾਸ਼ਿੰਦੇ ਬਿਬੇਕ ਦੇਬਰੋਏ ਨੇ 21ਵੀਂ ਸਦੀ ਦਾ ਪਹਿਲਾ ਅੰਗ੍ਰੇਜ਼ੀ ਅਨੁਵਾਦ ਕਰ ਦਿੱਤਾ ਹੈ।[4] ਇਸ ਤੋਂ ਇਲਾਵਾ ਅਮਰੀਕਾ ਵਿਚ ਕਲੇਅ ਸੰਸਕ੍ਰਤ ਲਾਇਬ੍ਰੇਰੀ (Clay Sanskrit Library) ਇੱਕ ਪੂਰਾ ਤਰਜੁਮਾ ਕਰਨ ਵਿਚ ਜੁੱਟਿਆ ਹੋਇਆ ਹੈ।[5]

ਇਤਾਲਵੀ

ਇਟਲੀ ਦੇ ਸ਼ਹਿਰ ਤੋਰੀਨੋ ਵਿਚ 1835 ਵਿਚ ਜੰਮੇ ਮੀਕੇਲੇ ਕੇਰਬਾਕੇਰ (Michele Kerbaker) ਨੇ ਕਵਿਤਾ-ਰੂਪ ਵਿਚ ਮਹਾਭਾਰਤ ਦੇ ਕੁਝ ਹਿੱਸਿਆ ਦਾ ਤਰਜੁਮਾ ਕੀਤਾ ਹੈ। ਕੇਰਬਾਕੇਰ ਦਾ ਤਰਜੁਮਾ ਉਸਦੇ ਮਰਨ ਤੋਂ ਬਾਅਦ Il Mahabharata tradotto in ottava rima nei suoi principali episodi da Michele Kerbaker ਨਾਂ ਦੀ ਕਿਤਾਬ ਵਿਚ ਸ਼ਾਇਆ ਹੋਇਆ ਸੀ।[6]

ਚੀਨੀ

ਮਹਾਭਾਰਤ ਨੂੰ ਚੀਨੀ ਵਿਚ ਤਰਜੁਮਾ ਕਰਨ ਦਾ ਕੰਮ 1989 ਵਿਚ ਸ਼ੁਰੂ ਹੋਇਆ ਅਤੇ ਤਕਰੀਬਨ 16 ਵਰ੍ਹੇ ਚਲਣ ਤੋਂ ਬਾਅਦ 2005 ਵਿਚ ਸਿਰੇ ਚੜ੍ਹਿਆ। ਇਸ ਤਰਜੁਮੇ ਵਿਚ ਮੁੱਖ ਭੂਮਿਕਾ ਬੀਜਿੰਗ ਯੂਨਿਵਰਸਿਟੀ ਦੇ ਵਿਦੇਸ਼ੀ ਭਾਸ਼ਾਵਾਂ ਦੇ ਡਿਪਾਰਟਮੇਂਟ ਵਿਚ ਕੰਮ ਕਰਨ ਵਾਲੇ ਸੰਸਕ੍ਰਦ ਦੇ ਵਿਦਵਾਨ ਹੁਆਨ ਪਾਓ ਸ਼ੇਨ (黄宝生) ਨੇ ਨਿਭਾਈ ਹੈ। ਚੀਨੀ ਤਰਜੁਮੇ ਦਾ ਨਾਂ 摩诃婆罗多 (ਮੋ ਹ ਪੋ ਲੂਓ ਦੂਓ) ਹੈ।[7]

ਜਾਪਾਨੀ

ਜਾਪਾਨੀ ਵਿਚ ਮਹਾਭਾਰਤ ਦੇ ਦੋ ਤਰਜੁਮੇ ਮਿਲਦੇ ਹਨ। ਪਹਿਲਾ ਤਰਜੁਮਾ ਯਾਮਾਗੀਵਾ ਮੋਤੋ (山際素男) ਨੇ ਸਾਨੀਚੀ ਪਬਲਿਸ਼ਿੰਗ ਹਾਊਸ ਲਈ 1990 ਦੇ ਦਹਾਕੇ ਵਿਚ ਕੀਤਾ ਸੀ। マハーバーラタ (ਮਾਹਾਆਬਾਆਰਾਤਾ) ਨਾ ਦਾ ਇਹ ਤਰਜੁਮਾ ਕੰਪਲੀਟ ਤਾਂ ਹੈ, ਲੇਕਿਨ ਇਸ ਦਾ ਅਨੁਵਾਦ ਅੰਗ੍ਰੇਜ਼ੀ ਵਿਚੋ ਹੋਇਆ ਸੀ, ਨਾ ਕਿ ਸੰਸਕ੍ਰਤ ਵਿਚੋਂ।[8] ਇਸ ਖਾਮੀ ਨੂੰ ਦੂਰ ਕਰਨ ਲਈ ਜਾਪਾਨੀਆਂ 2000 ਦੇ ਦਹਾਕੇ ਵਿਚ ਜਾਪਾਨੀਆਂ ਨੇ ਇੱਕ ਵਾਰ ਤਰਜੁਮੇ ਦਾ ਕੰਮ ਸ਼ੁਰੂ ਕੀਤਾ। ਇਸ ਵਾਰ ਸ਼ਾਸ਼ਤ੍ਰੀ ਕਾਮੀਮੂਰਾ ਕਾਤਸੂਹੀਕੋ (上村勝彦) ਨੇ ਸੰਸਕ੍ਰਤ ਤੋ ਜਾਪਾਨੀ ਵਿਚ 8 ਜਿਲਦਾ ਅਨੁਵਾਦ ਕੀਤੀਆਂ। ਇਸ ਤਰਜੁਮੇ ਦਾ ਨਾਂ 原典訳 マハーバーラタ (ਦੇਨਦੇਨਵੋ ਮਾਹਾਆਬਾਆਰਾਤਾ) ਹੈ। ਬਾਕੀ ਕੰਮ ਅਜੇ ਬਾਕੀ ਹੈ।[9]

ਫ਼ਰਾਂਸਿਸੀ

ਇਪੋਲੀਤ ਫੋਸ਼ (Hippolyte Fauche) ਨਾਂ ਦੇ ਭਾਰਤੀ ਭਾਸ਼ਾਵਾਂ ਅਤੇ ਕਲਚਰ ਦੇ ਮਾਹਿਰ ਫ਼ਰਾਂਸਿਸੀ ਨੇ ਮਹਾਭਾਰਤ ਦਾ ਅਨੁਵਾਦ 19ਵੀਂ ਵਿਚ ਸ਼ੁਰੂ ਕੀਤਾ, 10 ਜਿਲਦਾ ਵੀ ਛਾਪੀਆ, ਲੇਕਿਨ ਅਚਾਨਕ ਮੌਤ ਹੋਣ ਕਾਰਣ ਕੰਮ ਸਿਰੇ ਨਹੀ ਚੜ੍ਹ ਸਕਿਆ। 21ਵੀਂ ਸਦੀ ਵਿਚ ਗੀ ਵਾਂਸਾਂ (Guy Vincent)) ਅਤੇ ਜੀਯੇ ਸ਼ਾਓਫੇਲਬੇਰਗੇਰ (Gilles Schaufelberger) ਨੇ ਮੁੜ ਕੰਮ ਸ਼ੁਰੂ ਕੀਤਾ ਹੈ ਅਤੇ ਤਿੰਨ ਜਿਲਦਾ ਤਰਜੁਮੇ ਵੀ ਕਰ ਦਿੱਤੀਆਂ ਹਨ। ਉਨ੍ਹਾਂ ਵਲੋਂ ਛਾਪੀਆਂ ਜਿਲਦਾਂ ਦੇ ਨਾਂ ਹਨ: Tome I: la Genèse du monde, Tome II: Rois et Guerriers ਅਤੇ Tome III: Les Révélations)।[10]

ਫਾਰਸੀ

ਬਾਦਸ਼ਾਹ ਅਕਬਰ ਦੇ ਹੁਕਮ ਤੋਂ ਬਾਅਦ ਮਹਾਭਾਰਤ ਦਾ ਅਨੁਵਾਦ ਫ਼ਾਰਸੀ ਵਿਚ ਕੀਤਾ ਗਿਆ। ਫ਼ਾਰਸੀ ਉਸ ਵਕਤ ਭਾਰਤ ਦੇ ਉੱਚ-ਵਰਗ ਦੀ ਭਾਸ਼ਾ ਸੀ, ਜਿਵੇਂ ਅਜਕਲ੍ਹ ਅੰਗ੍ਰੇਜ਼ੀ ਹੈ। ਫਾਰਸੀ ਤਰਜੁਮੇ ਦਾ ਨਾਂ ਰਜ਼ਮਨਾਮਾ ( رزم‌نامه) ਹੈ।

ਰੂਸੀ

ਰੂਸੀ ਵਿਚ ਤਾਂ 1840 ਵਿਚ ਵੀ ਟੁੱਟ-ਫੁੱਟ ਤਰਜੁਮੇ ਹੋਣੇ ਸ਼ੁਰੂ ਹੋ ਗਏ ਸੀ। ਲੇਕਿਨ ਸਬ ਤੋਂ ਨਵਾ ਅਤੇ ਪੂਰਾ ਤਰਜੁਮਾ ਮਹਾਪੰਡਤ ਵਲਾਦਿਮੀਰ ਇਵਾਨੋਵਿਚ ਕਾਲ੍ਯਾਨੋਵ (Кальянов, Владимир Иванович) ਵਲੋਂ ਕੀਤਾ ਗਿਆ ਅਕਾਦਮੀ ਅਨੁਵਾਦ ਹੈ, ਜਿਸ ਨੂੰ ਰੂਸੀ ਵਿਚ Полный академический перевод (ਪੋਲਨੀ ਅਕਾਦੇਮੀਚੇਸਕੀ ਪੀਰਿਵੋਦ) ਆਖਦੇ ਹਨ। ਇਸ ਤਰਜੁਮੇ ਤੇ ਕੰਮ 1950 ਵਿਚ ਸ਼ੁਰੂ ਹੋਇਆ ਅਤੇ 2017 ਵਿਚ ਖਤਮ।[11]

Remove ads

ਇਹ ਵੀ ਵੇਖੋ

ਮਹਾਭਾਰਤ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads