ਮਿਸ਼ੀਗਨ ਯੂਨੀਵਰਸਿਟੀ

From Wikipedia, the free encyclopedia

ਮਿਸ਼ੀਗਨ ਯੂਨੀਵਰਸਿਟੀmap
Remove ads

ਮਿਸ਼ੀਗਨ ਯੂਨੀਵਰਸਿਟੀ (ਅੰਗ੍ਰੇਜ਼ੀ: University of Michigan, ਯੂ-ਐਮ), ਅਕਸਰ ਮਿਸ਼ੀਗਨ ਵਜੋਂ ਜਾਣਿਆ ਜਾਂਦਾ ਹੈ, ਅੰਨ ਆਰਬਰ, ਮਿਸ਼ੀਗਨ (ਸੰਯੁਕਤ ਰਾਜ ਅਮਰੀਕਾ) ਵਿੱਚ ਇੱਕ ਜਨਤਕ ਖੋਜ ਯੂਨੀਵਰਸਿਟੀ ਹੈ। ਮਿਸ਼ੀਗਨ ਯੂਨੀਵਰਸਿਟੀ, ਰਾਜ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, 1817 ਵਿੱਚ ਡਿਟਰੋਇਟ, ਮਿਸ਼ੀਗਨ ਵਿੱਚ ਮਿਸ਼ੀਗਨ ਖੇਤਰ ਇੱਕ ਰਾਜ ਬਣਨ ਤੋਂ 20 ਸਾਲ ਪਹਿਲਾਂ ਕੈਥੋਲੇਪਿਸਟਮਾਈਡ ਜਾਂ ਮਿਸ਼ੀਗਨੀਆ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ। ਇਹ 1837 ਵਿੱਚ ਅੰਨ ਆਰਬਰ ਵਿੱਚ 40 ਏਕੜ (16 ਹੈਕਟੇਅਰ) ਵਿੱਚ ਲਿਜਾਈ ਗਈ ਜਿਸਨੂੰ ਹੁਣ ਕੇਂਦਰੀ ਕੈਂਪਸ ਵਜੋਂ ਜਾਣਿਆ ਜਾਂਦਾ ਹੈ। ਅੰਨ ਆਰਬਰ ਵਿੱਚ ਸਥਾਪਨਾ ਤੋਂ ਬਾਅਦ, ਯੂਨੀਵਰਸਿਟੀ ਕੈਂਪਸ ਦਾ ਵਿਸਤਾਰ ਹੋਇਆ ਹੈ ਅਤੇ ਇਸ ਵਿੱਚ 584 ਤੋਂ ਵੱਧ ਵੱਡੀਆਂ ਇਮਾਰਤਾਂ ਹਨ। ਇੱਕ ਕੇਂਦਰੀ ਕੈਂਪਸ ਅਤੇ ਨਾਰਥ ਕੈਪਸ, ਫਿਲਿੰਟ ਅਤੇ ਡੀਅਰਬੋਰਨ ਵਿੱਚ ਦੋ ਖੇਤਰੀ ਕੈਂਪਸ ਅਤੇ ਡੈਟਰਾਇਟ ਵਿੱਚ ਇੱਕ ਸੈਂਟਰ 34 ਮਿਲੀਅਨ ਗਰੌਸ ਵਰਗ ਫੁੱਟ (780 ਏਕੜ: 3.2 ਵਰਗ ਕਿਲੋਮੀਟਰ) ਤੋਂ ਵੱਧ ਖੇਤਰ ਵਿੱਚ ਫੈਲੇ ਹੋਏ ਹਨ। ਯੂਨੀਵਰਸਿਟੀ ਅਮਰੀਕਨ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦਾ ਇੱਕ ਸੰਸਥਾਪਕ ਮੈਂਬਰ ਸੀ। 

ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...

ਯੂਨਾਈਟਿਡ ਸਟੇਟ ਦੀ ਸਭ ਤੋਂ ਵੱਡੀਆਂ ਖੋਜ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨੀ ਜਾਂਦੀ,[7] ਮਿਸ਼ੀਗਨ ਨੂੰ ਉੱਚ ਸਿੱਖਿਆ ਦੇ ਸੰਗਠਨਾਂ ਦੇ ਕਾਰਨੇਗੀ ਵਰਗੀਕਰਣ ਦੁਆਰਾ ਬਹੁਤ ਉੱਚ ਖੋਜ ਵਾਲੀਆਂ 115 ਡਾਕਟਰਲ ਯੂਨੀਵਰਸਿਟੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।[8] 2017 ਤਕ, 24 ਨੋਬਲ ਪੁਰਸਕਾਰ ਵਿਜੇਤਾ, 6 ਟਿਉਰਿੰਗ ਐਵਾਰਡ ਜੇਤੂ ਅਤੇ 1 ਫੀਲਡ ਮੈਡਲਿਸਟ ਮਿਸ਼ੀਗਨ ਯੂਨੀਵਰਸਿਟੀ ਨਾਲ ਸੰਬੰਧਿਤ ਰਹੇ ਹਨ। ਇਸ ਦਾ ਸਰਬੰਗੀ ਗ੍ਰੈਜੂਏਟ ਪ੍ਰੋਗਰਾਮ, ਹਿਊਮੈਨੇਟੀਜ਼, ਸਮਾਜਿਕ ਵਿਗਿਆਨਾਂ ਅਤੇ ਐਸਟੀਐਮ ਖੇਤਰਾਂ (ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਅਤੇ ਨਾਲ ਹੀ ਆਰਕੀਟੈਕਚਰ, ਵਪਾਰ, ਡਾਕਟਰੀ, ਕਾਨੂੰਨ, ਫਾਰਮੇਸੀ, ਨਰਸਿੰਗ, ਸਮਾਜਿਕ ਕਾਰਜ, ਜਨ ਸਿਹਤ, ਅਤੇ ਦੰਦਾਂ ਦੀ ਡਾਕਟਰੀ ਦੇ ਕੋਰਸ ਕਰਵਾਉਂਦਾ ਹੈ। ਮਿਸ਼ੀਗਨ ਦੇ ਜੀਵਤ ਪੂਰਵ ਵਿਦਿਆਰਥੀਆਂ ਦੀ ਗਿਣਤੀ 540,000 ਤੋਂ ਵੱਧ ਹੈ, ਜੋ ਦੁਨੀਆ ਦੀ ਕਿਸੇ ਵੀ ਯੂਨੀਵਰਸਿਟੀ ਦੇ ਸਭ ਤੋਂ ਵੱਡੇ ਅਲੂਮਨੀ ਬੇਸਾਂ ਵਿੱਚੋਂ ਇੱਕ ਹੈ।[9]

ਅਕਾਦਮਿਕ ਜੀਵਨ ਤੋਂ ਇਲਾਵਾ, ਮਿਸ਼ੀਗਨ ਦੀਆਂ ਐਥਲੈਟਿਕ ਟੀਮਾਂ ਐਨਸੀਏਏ ਦੇ ਡਿਵੀਜ਼ਨ I ਵਿੱਚ ਮੁਕਾਬਲਾ ਕਰਦੀਆਂ ਹਨ ਅਤੇ ਉਹ ਸਮੂਹਿਕ ਤੌਰ 'ਤੇ ਵੌਲਵਰੀਨਜ਼ ਦੇ ਤੌਰ 'ਤੇ ਜਾਣੀਆਂ ਜਾਂਦੀਆਂ ਹਨ। ਉਹ ਬਿਗ ਟੈਂਨ ਕਾਨਫਰੰਸ ਦੀਆਂ ਮੈਂਬਰ ਹਨ।

Thumb
ਮਿਸ਼ੀਗਨ ਯੂਨੀਵਰਸਿਟੀ (1855) Jasper Francis Cropsey
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads