ਮੈਸੀਅਰ 2

From Wikipedia, the free encyclopedia

ਮੈਸੀਅਰ 2
Remove ads

ਮੈਸੀਅਰ 2 ਜਾਂ ਐਮ.2 ( ਐਨ.ਜੀ.ਸੀ.7089 ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ) ਇੱਕ ਗੋਲਾਕਾਰ ਗੁੱਛਾ ਹੈ ਜੋ ਕਿ ਕੁੰਭ ਤਾਰਾਮੰਡਲ ਵਿੱਚ ਸਥਿੱਤ ਹੈ ਤੇ ਇਹ ਬੀਟਾ ਏਕਵੇਰੀ ਤਾਰੇ ਤੋਂ ਪੰਜ ਡਿਗਰੀ ਉੱਤਰ ਵੱਲ ਹੈ। ਇਸਦੀ ਖੋਜ ਜੀਨ ਡੋਮੀਨੀਕ ਮਰਾਲਡੀ ਵੱਲੋਂ 1746 ਵਿੱਚ ਕੀਤੀ ਗਈ ਸੀ ਅਤੇ ਇਹ।ਹੁਣ ਤੱਕ ਦੇ ਸਭ ਤੋਂ ਵੱਡੇ ਗੋਲਾਕਾਰ ਗੁੱਛਿਆਂ ਵਿੱਚੋਂ ਇੱਕ ਹੈ।

ਵਿਸ਼ੇਸ਼ ਤੱਥ ਨਿਰੀਖਣ ਅੰਕੜੇ (ਜੇ.2000 ਜੁਗ), ਕਲਾਸ ...
Remove ads

ਖੋਜ

ਐਮ.2 ਦੀ ਖੋਜ ਇੱਕ ਫ਼ਰਾਂਸੀਸੀ ਖਗੋਲ ਸ਼ਾਸਤਰੀ ਜੀਨ ਡੋਮੀਨੀਕ ਮਾਲਾਰਡੀ ਵੱਲੋਂ 1746 ਵਿੱਚ ਉਸ ਵੇਲ੍ਹੇ ਕੀਤੀ ਗਈ ਸੀ ਜਦੋਂ ਉਹ ਜੈਕ ਕੈਸੀਨੀ ਨਾਲ ਧੂਮਕੇਤੂ ਦਾ ਨਿਰੀਖਣ ਕਰ ਰਿਹਾ ਸੀ। 1760 ਵਿੱਚ ਚਾਰਲਸ ਮੈਸੀਅਰ ਨੇ ਇਸਦੀ ਦੁਬਾਰਾ ਖੋਜ ਕੀਤੀ, ਪਰ ਉਸਨੇ ਸੋਚਿਆ ਕਿ ਇਹ ਅਜਿਹਾ ਨੈਬੀਊਲਾ ਹੈ ਜਿਸਦੇ ਨਾਲ ਕੋਈ ਵੀ ਤਾਰਾ ਸੰਬੰਧਤ ਨਹੀਂ ਹੈ। ਵਿਲੀਅਮ ਹਰਸ਼ੇਲ, 1783 ਵਿੱਚ, ਪਹਿਲਾ ਵਿਅਕਤੀ ਸੀ ਜਿਸਨੇ ਗੁੱਛੇ ਵਿਚਲੇ ਅਲੱਗ-ਅਲੱਗ ਤਾਰਿਆਂ ਦਾ ਹੱਲ ਕੱਢਿਆ ਸੀ।

ਐਮ.2 ਨੂੰ, ਕਾਫੀ ਚੰਗੀਆਂ ਪਰਿਸਥਿਤੀਆਂ ਹੇਠ, ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ। ਦੋ-ਅੱਖੀ ਦੂਰਬੀਨ ਜਾਂ ਛੋਟੇ ਟੈਲੀਸਕੋਪ ਇਸ ਗੁੱਛੇ ਨੂੰ ਗੈਰ-ਤਾਰੇ ਦੇ ਤੌਰ 'ਤੇ ਪਹਿਚਾਣੇਗਾ, ਜਦੋਂਕਿ ਵੱਡੀਆਂ ਟੈਲੀਸਕੋਪਾਂ ਵਿਅਕਤੀਗਤ ਤਾਰਿਆਂ ਨੂੰ ਅਲੱਗ-ਅਲੱਗ ਪਹਿਚਾਣਨਗੀਆਂ, ਜਿਹਨਾਂ ਵਿੱਚ ਸਭ ਤੋਂ ਜ਼ਿਆਦਾ ਚਮਕੀਲੇ ਤਾਰੇ 13.1 ਸਪੱਸ਼ਟ ਪਰਿਮਾਨ ਦੇ ਹੁੰਦੇ ਹਨ।

Remove ads

ਵਿਸ਼ੇਸ਼ਤਾ

ਐਮ.2 ਦੀ ਧਰਤੀ ਤੋਂ ਦੂਰੀ ਤਕਰੀਬਨ 37,500 ਪ੍ਰਕਾਸ਼ ਸਾਲ ਹੈ। 175 ਪ੍ਰਕਾਸ਼ ਸਾਲ ਦੇ ਵਿਆਸ ਨਾਲ, ਇਹ ਗਿਆਤ ਗੋਲਾਕਾਰ ਗੁੱਛਿਆਂ 'ਚੋਂ ਸਭ ਤੋਂ ਵੱਡਿਆਂ ਵਿੱਚੋਂ ਇੱਕ ਹੈ। ਇਹ ਗੁੱਛਾ ਅਮੀਰ, ਸੰਘਣਾ ਅਤੇ ਕਾਫੀ ਅੰਡਾਕਾਰ ਹੈ। ਇਸਦੀ ਉਮਰ 13 ਅਰਬ ਸਾਲ ਹੈ ਤੇ ਇਹ ਮਿਲਕੀ ਵੇਅ ਨਾਲ ਸੰਬੰਧਤ ਸਭ ਤੋਂ ਪੁਰਾਣੇ ਗੁੱਛਿਆਂ ਵਿੱਚੋਂ ਇੱਕ ਹੈ।

ਐਮ.2 ਵਿੱਚ ਲਗਭਗ 1,50,000 ਤਾਰੇ ਹਨ ਜਿਨਾਂ ਵਿੱਚੋਂ 21 ਪਰਿਵਰਤਨੀ ਤਾਰੇ ਹਨ। ਇਸਦੇ ਚਮਕੀਲੇ ਤਾਰੇ ਲਾਲ ਅਤੇ ਪੀਲਾ ਰਾਖਸ਼ ਹਨ। ਇਸਦੀ ਸਪੈਕਟ੍ਰਲ ਕਿਸਮ F4 ਹੈ।[4]

Remove ads

ਤਸਵੀਰਾਂ

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads