ਰਾਜਿਆਣਾ
ਮੋਗੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਰਾਜਿਆਣਾ ਚੜ੍ਹਦੇ ਪੰਜਾਬ ਦੇ ਮਾਲਵਾ ਖਿੱਤੇ ਦਾ ਇੱਕ ਪਿੰਡ ਹੈ। ਇਹ ਪਿੰਡ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ 'ਚ ਮੋਗਾ-ਕੋਟਕਪੂਰਾ ਸੜਕ 'ਤੇ ਸਥਿਤ ਹੈ।[1] ਇਸਦੀ ਮੋਗਾ ਅਤੇ ਕੋਟਕਪੂਰਾ ਤੋਂ ਦੂਰੀ 22 ਕਿਲੋਮੀਟਰ ਹੈ। ਆਲੇ-ਦੁਆਲੇ ਦੇ ਪਿੰਡ ਬਾਘਾਪੁਰਾਣਾ, ਆਲਮਵਾਲਾ, ਰੋਡੇ, ਜੀ.ਟੀ.ਬੀ. ਗੜ੍ਹ, ਕੋਟਲਾ ਮੇਹਰ ਸਿੰਘ ਵਾਲਾ, ਵੈਰੋਕੇ, ਚੰਨੂ ਵਾਲਾ ਅਤੇ ਬੁੱਧ ਸਿੰਘ ਵਾਲਾ ਹਨ। ਪਿੰਡ ਦੇ ਲੋਕ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹਨ, ਬਹੁਤੇ ਬਰਾੜ ਗੋਤ ਦੇ ਸਿੱਖ ਹਨ।
Remove ads
ਇਤਿਹਾਸਕ ਪਿਛੋਕੜ
ਪਿੰਡ ਰਾਜਿਆਣਾ 17ਵੀਂ ਸਦੀ ਦੇ ਪਿਛਲੇ ਅੱਧ ਵਿੱਚ ਬੱਝਿਆ। ਉਸ ਸਮੇਂ ਮਾਨ, ਭੁੱਲਰ ਜੱਟਾਂ ਦਾ ਇਸ ਇਲਾਕੇ ਉੱਪਰ ਕਬਜ਼ਾ ਸੀ। ਰਾਜਾ ਗਿੱਲ ਜਿਸਨੂੰ ਗੁਸਾਈਂ ਦਾ ਚੇਲਾ ਹੋਣ ਕਰਕੇ 'ਰਾਜਾ ਪੀਰ' ਵੀ ਕਿਹਾ ਜਾਂਦਾ ਹੈ, ਦਾ ਕਬਜ਼ਾ ਇਸ ਪਿੰਡ 'ਤੇ ਹੋ ਗਿਆ। ਕੁੱਝ ਸਮੇਂ ਬਾਅਦ 'ਬਰਾੜ ਗੋਤ' ਦੇ ਜੱਟਾਂ ਨੇ ਆਪਣੇ ਮੁਖੀ 'ਖਾਨੇ' ਦੀ ਅਗਵਾਈ ਹੇਠ ਗਿੱਲਾਂ ਨੂੰ ਕੱਢ ਦਿੱਤਾ ਤੇ ਫੇਰ ਜੋਧੇ ਬਰਾੜ ਦੇ ਪੁੱਤਰ ਵਿਘਾ ਤੇ ਪਦਾਰਥ ਇੱਥੇ ਵਸ ਗਏ। 'ਰਾਜੇ ਪੀਰ' ਦੇ ਨਾਂ 'ਤੇ ਹੀ ਇਸ ਪਿੰਡ ਦਾ ਨਾਂ ਰਾਜਿਆਣਾ ਪਿਆ।
ਇਤਿਹਾਸਕ ਯੋਗਦਾਨ
ਜੈਤੋ ਦੇ ਮੋਰਚੇ ਸਮੇਂ ਇਸ ਪਿੰਡ ਦੇ ਪਾਲ਼ਾ ਸਿੰਘ ਤੇ ਬਚਨ ਸਿੰਘ ਨਾਭਾ ਜ਼ੇਲ੍ਹ ਵਿੱਚ ਰਹੇ। ਪੰਜਾਬ ਵਿੱਚ ਕੂਕਾ ਲਹਿਰ ਸਮੇਂ ਇਸ ਪਿੰਡ ਦੇ ਦੁੱਲਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ।
ਪੰਚਾਇਤ ਤੇ ਸੁਵਿਧਾਵਾਂ
ਪਿੰਡ ਨੂੰ ਵਿੱਘਾ ਪੱਤੀ, ਨਾਰੰਗ ਕੀ ਪੱਤੀ, ਹਵੇਲੀ ਪੱਤੀ, ਜੋਗਾ ਪੱਤੀ, ਘੋਗਾ ਪੱਤੀ, ਵਜ਼ੀਰ ਪੱਤੀ, ਰਣੀਆ ਪੱਤੀ ਆਦਿ ਪੱਤੀਆਂ ਵਿੱਚ ਵੰਡਿਆ ਗਿਆ ਹੈ। ਪਿੰਡ ਦੀਆਂ ਤਿੰਨ ਪੰਚਾਇਤਾਂ ਰਾਜਿਆਣਾ, ਰਾਜਿਆਣਾ ਪੱਤੀ ਵਿੱਘਾ ਅਤੇ ਰਾਜਿਆਣਾ ਖੁਰਦ ਹਨ। ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਹਨ। ਪਿੰਡ ਵਿਚ ਹੇਠ ਲਿਖੀਆਂ ਸੁਵਿਧਾਵਾਂ ਹਨ-
- ਤਿੰਨ ਸਰਕਾਰੀ ਸਕੂਲ
- ਤਿੰਨ ਪ੍ਰਾਈਵੇਟ ਸਕੂਲ
- ਸਰਕਾਰੀ ਹਸਪਤਾਲ
- ਸਰਕਾਰੀ ਪਸ਼ੂ ਹਸਪਤਾਲ
- ਦੋ ਪੈਟਰੋਲ ਪੰਪ
- ਪਟਵਾਰ ਖਾਨਾ
- ਇੱਕ ਬੈਂਕ
- ਕੋਆਪਰੇਟਿਵ ਸੋਸਾਇਟੀ
- ਮਲਟੀਪਲੈਕਸ ਅਤੇ ਹੋਟਲ
- ਦੋ ਖੇਡ ਮੈਦਾਨ
- ਦੋ ਜੰਝ-ਘਰ
- ਤਿੰਨ ਵਾਟਰ ਵਰਕਸ
- ਤਿੰਨ ਵਾਟਰ ਫਿਲਟਰ

ਹਵਾਲੇ
Wikiwand - on
Seamless Wikipedia browsing. On steroids.
Remove ads