ਰਾਹੁਲ ਰਾਮ
From Wikipedia, the free encyclopedia
Remove ads
ਰਾਹੁਲ ਰਾਮ ਇਕ ਇੰਡੀਅਨ ਬਾਸ ਦਾ ਗਿਟਾਰਿਸਟ, ਸਮਾਜ ਸੇਵੀ ਅਤੇ ਸੰਗੀਤ ਕੰਪੋਜ਼ਰ ਹੈ। ਉਹ ਬੈਂਡ ਹਿੰਦ ਮਹਾਂਸਾਗਰ [1] [2], ਜਿਸ ਵਿੱਚ ਉਸਨੇ 1991 ਵਿੱਚ ਸ਼ਮੂਲੀਅਤ ਕੀਤੀ ਸੀ, ਵਿੱਚ ਬਾਸ ਗਿਟਾਰ ਵਜਾਉਂਦਾ ਹੈ। [3] [4] ਉਹ ਸੱਤਰਵਿਆਂ ਦੇ ਦਹਾਕੇ ਵਿੱਚ ਜੂਨੀਅਰ ਸਕੂਲ ਵੇਲੇ ਤੋਂ ਬਾਸ ਗਿਟਾਰ ਵਾਦਨ ਕਰਦਾ ਆ ਰਿਹਾ ਸੀ।
[ <span title="This claim needs references to reliable sources. (May 2012)">ਹਵਾਲਾ ਲੋੜੀਂਦਾ</span> ]
ਜੀਵਨੀ

ਰਾਹੁਲ ਦਾ ਜਨਮ ਇੱਕ ਦੱਖਣੀ ਭਾਰਤੀ ਪਰਿਵਾਰ ਵਿੱਚ ਹੋਇਆ ਸੀ। ਉਹ ਪ੍ਰਸਿੱਧ ਬਨਸਪਤੀ ਵਿਗਿਆਨੀ ਮਰਹੂਮ ਪ੍ਰੋਫੈਸਰ ਐਚ.ਵਾਈ. ਮੋਹਨ ਰਾਮ ਦਾ ਪੁੱਤਰ ਅਤੇ [5] ਇੰਦਰਾ ਗਾਂਧੀ ਦੇ ਮੀਡੀਆ ਸਲਾਹਕਾਰ ਵਜੋਂ ਜਾਣੇ ਜਾਂਦੇ, ਮਰਹੂਮ ਐਚ.ਵਾਈ ਸ਼ਾਰਦਾ ਪ੍ਰਸਾਦ ਦਾ ਭਤੀਜਾ ਹੈ।
ਉਹ ਆਖਰਕਾਰ ਇੱਕ ਰਾਕ ਬੈਂਡ ਨਾਲ ਇੱਕ ਗਿਟਾਰ ਵਾਦਕ ਬਣ ਗਿਆ, ਪਰ ਰਾਹੁਲ ਦੀਆਂ ਕੁਝ ਅਜੀਬ ਵਿਦਿਅਕ ਯੋਗਤਾਵਾਂ ਹਨ, ਜੋ ਉਸ ਨੇ ਭਾਰਤ ਅਤੇ ਅਮਰੀਕਾ ਦੇ ਕੁਝ ਚੋਟੀ ਦੇ ਵਿਦਿਅਕ ਅਦਾਰਿਆਂ ਵਿੱਚੋਂ ਪ੍ਰਾਪਤ ਕੀਤੀਆਂ ਹਨ। ਸੇਂਟ ਜ਼ੇਵੀਅਰਜ਼ ਸਕੂਲ, ਦਿੱਲੀ ਵਿਖੇ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ, ਉਸਨੇ ਸੈਂਟ ਸਟੀਫਨਜ਼ ਕਾਲਜ, ਦਿੱਲੀ ਵਿਖੇ ਕੈਮਿਸਟਰੀ ਵਿਚ ਬੈਚਲਰ ਦੀ ਅਤੇ ਆਈਆਈਟੀ ਕਾਨਪੁਰ ਤੋਂ ਕੈਮਿਸਟਰੀ ਵਿਚ ਐਮਐਸਸੀ ਦੀ ਡਿਗਰੀ ਲਈ। ਅੱਗੇ, ਉਸਨੇ ਕੋਰਨੇਲ ਯੂਨੀਵਰਸਿਟੀ ਤੋਂ ਵਾਤਾਵਰਣ ਸੰਬੰਧੀ ਟੌਕਸੀਕਾਲੋਜੀ ਵਿਚ ਪੀਐਚਡੀ (1986-90) ਕੀਤੀ, ਜਿਸ ਵਿਚ ਉਸਨੇ ਐਂਡਰਿਊ ਵ੍ਹਾਈਟ ਸਕਾਲਰਸ਼ਿਪ ਵਿਚ ਹਿੱਸਾ ਲਿਆ। ਵਾਤਾਵਰਣ ਦੇ ਵਿਸ਼ਾ ਵਸਤੂ ਬਾਰੇ ਉਸ ਦੀ ਪੀਐਚਡੀ ਦੀ ਖੋਜ ਨੇ ਉਸਨੂੰ ਨਰਮਦਾ ਬਚਾਓ ਅੰਦੋਲਨ (1990-95) ਦਾ ਕਾਰਜਕਰਤਾ ਬਣਨ ਲਈ ਪ੍ਰੇਰਿਤ ਕੀਤਾ। ਕੌਰਨੇਲ ਤੋਂ ਪੀਐਚਡੀ ਕਰਨ ਦੇ ਤੁਰਤ ਬਾਅਦ ਉਸ ਨੇ ਇਸ ਕਾਰਕੁੰਨ ਸਮੂਹ ਨਾਲ ਆਪਣੀ ਜ਼ਿੰਦਗੀ ਦੇ ਪੰਜ ਸਾਲ ਲਾਏ।
ਆਪਣੀ ਨਰਮਦਾ ਸਰਗਰਮੀ ਨਾਲ ਨਾਲ, ਰਾਹੁਲ 1991 ਵਿੱਚ ਹਿੰਦ ਮਹਾਂਸਾਗਰ ਬੈਂਡ ਵਿਚ ਵੀ ਸਰਗਰਮ ਹੋ ਗਿਆ ਸੀ।ਬਾਅਦ ਵਿਚ, ਉਹ ਅਲਟੋ ਸੈਕਸੋਫੋਨ ਵਜਾਉਣਾ ਸਿੱਖਣ ਲਈ ਅਮਰੀਕਾ ਚਲਾ ਗਿਆ, ਜਿਸਨੂੰ ਉਹ ਬੈਂਡ ਦੇ ਸੰਗੀਤ ਵਿਚ ਲਿਆਉਣਾ ਚਾਹੁੰਦਾ ਸੀ। ਆਪਣੇ ਸਮੂਹ ਦੇ ਅੰਦਰ, ਉਹ ਆਪਣੀ ਤਰਕਸ਼ੀਲਤਾ ਦੇ ਕਾਰਨ ਤਰਕ ਬਾਬਾ ਵਜੋਂ ਜਾਣਿਆ ਜਾਂਦਾ ਹੈ। [6] ਉਸਨੇ ਬਾਲੀਵੁੱਡ ਵਿੱਚ ਸੰਗੀਤ ਦਿੱਤਾ ਹੈ, ਪਲੇਬੈਕ ਗਾਇਨ ਵੀ ਕੀਤਾ ਹੈ। ਰਾਹੁਲ ਨੇ ਹਿੰਦ ਮਹਾਂਸਾਗਰ ਦੇ ਮੈਂਬਰ ਅਸੀਮ ਦੇ ਨਾਲ, ਵਿਦਿਆਰਥੀ ਰਾਜਨੀਤੀ ਬਾਰੇ ਅਨੁਰਾਗ ਕਸ਼ਯਪ ਦੀ ਹਿੰਦੀ ਫਿਲਮ ਗੁਲਾਲ ਵਿੱਚ 'ਯਾਰਾ ਮੌਲਾ' ਗਾਇਆ ਹੈ। ਰਾਹੁਲ ਨੇ ਸੌਂਗਡਿਊ ਦੀ ਇਵੈਂਟ ਥੈਂਕਯੂਫਾਰਮਿਊਜਿਕ ਲਈ ਸੰਗੀਤ ਦੇ ਸੁਤੰਤਰ ਕਲਾਕਾਰਾਂ ਵਾਸਤੇ ਸ਼ਰਧਾਂਜਲੀ ਵੀਡੀਓਆਂਵੀ ਬਣਾਈਆਂ। [7]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads