ਲਕੁਮੀ ਯੋਸ਼ੀਮਾਟਸੁ
From Wikipedia, the free encyclopedia
Remove ads
ਲਕੁਮੀ ਯੋਸ਼ੀਮਾਟਸੁ (吉松 育美 ਯੋਸ਼ਿਮਟਸੁ ਲਕੁਮੀ?, ਜਨਮ 21 ਜੂਨ 1987) ਜਾਪਾਨ ਦੀ ਇੱਕ ਅਦਾਕਾਰਾ ਹੋਣ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਅਤੇ ਸੁੰਦਰਦਤਾ ਮੁਕਾਬਲਿਆਂ ਵਿੱਚ ਵੀ ਭਾਗ ਲੈਂਦੀ ਹੈ। ਉਕਿਨਾਵਾ ਵਿੱਚ ਹੋਏ ਮਿਸ ਇੰਟਰਨੇਸ਼ਨਲ 2012 ਦਾ ਤਾਜ ਹਾਸਿਲ ਕੀਤਾ। ਜਾਪਾਨ ਦੇ 52 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਔਰਤ ਸੀ ਜਿਸਨੇ ਕਿਸੇ ਸੁੰਦਰਤਾ ਮੁਕਬਾਲੇ ਮਿਸ ਇੰਟਰਨੇਸ਼ਨਲ ਦਾ ਖਿਤਾਬ ਜਿੱਤੀਆਂ ਹੋਵੇ.[1]
ਯੋਸ਼ੀਮਾਟਸੁ ਨੇ ''ਸਟਾਕਰ-ਜੀਰੋ'' ਮੁਹਿੰਮ ਸੁਰੂ ਕੀਤੀ। ਜਿਸਦਾ ਮਕਸਦ ਜਾਪਾਨ ਵਿੱਚ ਅਜਿਹਾ ਸਖਤ ਕਾਨੂੰਨ ਲਾਗੂ ਕਰਾਉਣਾ ਸੀ ਜੋ ਪੀੜਤਾਂ ਅਤੇ ਡਰੇ ਹੋਏ ਲੋਕਾਂ ਦੀ ਸੁਰੱਖਿਆ ਲਈ ਹੋਵੇ। ਜਾਪਾਨ ਦੀ ਉੱਚ ਦਰਜੇ ਦੀ ਪਹਿਲੀ ਔਰਤ ਬਣਨ ਤੋਂ ਬਾਅਦ ਉਹ ਅੰਤਰਾਸ਼ਟਰੀ ਪ੍ਰੇਸ ਸੰਮਮੇਲਨਾਂ ਵਿੱਚ ਵੀ ਗਈ। ਯੋਸ਼ੀਮਟਸੁ ਦੀ ਇਸ ਮੁਹਿੰਮ ਦੌਰਾਨ ਚੇਂਜ.ਓਆਰਜੀ ਲਿੰਕ (ਜਾਪਾਨ)ਰਾਹੀਂ ਆਨਲਾਈਨ ਅਰਜ਼ੀਆਂ ਦੀ ਗਿਣਤੀ ਨੇ ਪਿਛਲੇ ਸਾਰੇ ਟੀਚੇ ਤੋੜ ਦਿੱਤੇ ਅਤੇ ਉਹ ਹਜ਼ਾਰਾਂ ਲੋਕਾਂ ਦੀ ਅਵਾਜ ਬਣ ਕੇ ਸਾਹਮਣੇ ਆਈ।ਇਸ ਮੁਹਿੰਮ ਦੇ ਪ੍ਰਭਾਵ ਹੇਠ ਜਪਾਨੀ ਔਰਤਾਂ ਨੇ ਆਪਣੇ ਨਾਲ ਹੋ ਰਹੇ ਜੁਰਮਾਂ ਪ੍ਰਤੀ ਆਪਣੀ ਚੁੱਪ ਨੂੰ ਤੋੜਿਆ। ਅਮੇਰਿਕਨ ਨਾਰੀਵਾਦੀ ਪੱਖ ਨਾਲ ਸੰਬੰਧਿਤ ਰੋਬਿਨ ਮੋਰਗਨ ਨਾਲ ਸੀਬੀਏਸ ਰੇਡੀਓ ਉੱਤੇ ਪ੍ਰਸਾਰਿਤ ਹੋ ਰਹੀ ਮੁਲਾਕਾਤ ਦੌਰਾਨ ਯੋਸ਼ੀਮਾਟਸੁ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਿਜੋ ਅਬੇ ਅਤੇ ਉਨ੍ਹਾ ਦੀ ਪਾਰਟੀ ਦੇ ਮੈੰਬਰ ਕੋਨੋ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਜਪਾਨੀ ਸ਼ਾਹੀ ਫੋਜਾ ਦੂਸਰੀ ਵਿਸਵ ਜੰਗ ਦੌਰਾਨ ਸਿੱਧੇ ਅਤੇ ਅਸਿੱਧੇ ਤੋਰ ਉੱਤੇ ਏਸਿਆਈ ਔਰਤਾਂ ਤੋਂ ਜਿਨਸੀ ਗੁਲਾਮੀ ਕਰਾਉਂਦੀਆਂ ਸੀ। ਯੋਸ਼ੀਮਾਟਸੁ ਨੇ ਮੁਲਾਕਾਤ ਦੌਰਾਨ ਔਰਤਾਂ ਦੇ ਨਾਲ ਹੋ ਰਹੇ ਸ਼ਰੀਰਿਕ ਅਤਿਆਚਾਰਾਂ ਪ੍ਰਤੀ ਸ਼ਰਮਿੰਦਗੀ ਜ਼ਾਹਿਰ ਕੀਤੀ।[2] ਜੋਸ਼ੀਮਾਟਸੁ ਨੇ ਇੱਕ ਅਜਿਹਾ ਗਲੋਵਲ ਸਟੂਡੇਂਟ ਡਿਪਲੋਮੇਸੀ ਨੈੱਟਵਰਕ ਸਥਾਪਿਤ ਕੀਤਾ ਜਿਹੜਾ ਕੀ ਵੀਡੀਓ ਕਾਨਫਰੰਸ ਰਾਹੀ ਲੋਕਾਂ ਅਤੇ ਨਿੱਜੀ ਸ਼ਕੂਲਾਂ ਦੇ ਕਮਰਿਆਂ ਨੂੰ ਖ਼ਾਸ ਗੱਲਬਾਤ ਲਈ ਜੋੜਦਾ ਸੀ।ਇਸ ਆਧਾਰੇ ਦਾ ਮਕਸਦ ਨਿਸਕਾਮ ਸੇਵਾ ਕਰਨਾ ਸੀ। ਇਹ ਅਧਾਰਾ ਕਾਨਫਰੰਸ ਰਾਹੀਂ ਆਪਸੀ ਸਨਮਾਨ, ਸੱਭਿਆਚਾਰ ਮਾਨਤਾ, ਅਹਿੰਸਾ ਅਤੇ ਪਾਸਤਾਵਾਂ ਦੇ ਆਪਸੀ ਟਕਰਾ ਸਮੇ ਬੱਚਿਆ ਨੂੰ ਇੱਕ ਦੂਸਰੇ ਤੋਂ ਸਿਖਣ ਲਈ ਪ੍ਰੇਰਦਾ ਸੀ।
ਯੋਸ਼ੀਮਾਟਸੁ ਨੇ ਐਜੁਕੇਸ਼ਨ ਅਤੇ ਅੰਤਰਾਸ਼ਟਰੀ ਐਜੁਕੇਸ਼ਨ ਦੀ ਡਿਗਰੀ ਟੋਕੀਓ ਜਾਪਾਨ ਦੀ ਪ੍ਰਾਚੀਨ ਯੂਨਿਵਰਸਿਟੀ ਆਫ ਸੇਕਰੈੱਡ ਹਾਰਟ ਤੋਂ ਹਾਸਿਲ ਕੀਤੀ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads